NATIONAL

ਐਫ.ਡੀ.ਏ. ਵੱਲੋਂ ਸੂਬਾ ਭਰ ਵਿੱਚ ਐਫ.ਬੀ.ਓਜ਼ ਦੀ ਸਿਖਲਾਈ ਦਾ ਪ੍ਰਬੰਧ

ਐਫ.ਡੀ.ਏ. ਵੱਲੋਂ ਸੂਬਾ ਭਰ ਵਿੱਚ ਐਫ.ਬੀ.ਓਜ਼ ਦੀ ਸਿਖਲਾਈ ਦਾ ਪ੍ਰਬੰਧ

ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਡਾਇਰੈਕਟੋਰੇਟ ਨੇ ਸੂਬੇ ਵਿਚ ਸਾਰੇ ਲਾਇਸੰਸਡ/ਰਜਿਸਟਰਡ ਫੂਡ ਬਿਜਨਸ ਆਪ੍ਰੇਟਰਾਂ ਨੂੰ ਸਿਖਲਾਈ ਦੇਣ ਦੀ ਮੁਹਿੰਮ ਆਰੰਭੀ ਹੈ। ਇਹ ਜਾਣਕਾਰੀ ਫੂਡ ਸੇਫਟੀ ਕਮਿਸ਼ਨਰ, ਪੰਜਾਬ ਸ੍ਰੀ ਕੇ.ਐਸ. ਪੰਨੂੰ ਨੇ ਦਿੱਤੀ। ਸ੍ਰੀ ਪੰਨੂੰ ਨੇ ਦੱਸਿਆ ਕਿ ਐਫ.ਐਸ.ਐਸ.ਏ.ਆਈ. ਨਾਲ ਰਜਿਸਟਰਡ 10 ਕੰਪਨੀਆਂ ਨੂੰ ਟ੍ਰੇਨਿੰਗ ਲਈ ਚੁਣਿਆ ਗਿਆ ਹੈ ਅਤੇ ਹਰੇਕ ਕੰਪਨੀ ਨੂੰ ਔਸਤਨ ਦੋ-ਤਿੰਨ ਜ਼ਿਲਿਆਂ ਵਿੱਚ ਸਿਖਲਾਈ ਦੇਣ ਦਾ ਕੰਮ ਸੌਂਪਿਆ ਗਿਆ ਹੈ। FDA provision of FBOs training across state

 

ਉਨਾਂ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਤਹਿਤ, ਖੁਰਾਕ ਪਦਾਰਥਾਂ ਦੀ ਸ਼ੁੱਧਤਾ ਅਤੇ ਗੁਣਵੱਤਾ ਨੂੰ ਬਰਕਰਾਰ ਰੱਖਣਾ ਸਾਰੇ ਫੂਡ ਬਿਜਨਸ ਆਪਰੇਟਰਾਂ (ਐਫ.ਬੀ.ਓਜ਼.) ਲਈ ਜ਼ਰੂਰੀ ਹੈ। ਜਿੱਥੇ ਖਾਧ ਪਦਾਰਥਾਂ ਦਾ ਕੰਮ ਚੱਲ ਰਿਹਾ ਹੋਵੇ, ਉੱਥੇ ਖਾਣ ਅਤੇ ਪੀਣ ਵਾਲੇ ਪਦਾਰਥਾਂ ਨੂੰ ਬਣਾਉਣ, ਵਰਤਾਉਣ, ਵੇਚਣ ਅਤੇ ਉਨਾਂ ਦੀ ਢੋਆ-ਢੁਆਈ ਵਿੱਚ ਲੱਗੇ ਕਾਮਿਆਂ ਦੀ ਨਿੱਜੀ ਸਫਾਈ ਅਤੇ ਨਾਲ ਹੀ ਕੰਮ ਵਾਲੀ ਥਾਂ ਦੀ ਸਫਾਈ ਰੱਖਣੀ ਵੀ ਲਾਜ਼ਮੀ ਹੈ।

 

ਸ੍ਰੀ ਪੰਨੂੰ ਨੇ ਦੱਸਿਆ ਕਿ ਖਾਣਾ ਪਕਾਉਣ/ਬਣਾਉਣ, ਭੰਡਾਰਣ, ਵਰਤਾਉਣ, ਵੇਚਣ, ਢੋਆ-ਢੁਆਈ, ਕਰਮਚਾਰੀਆਂ ਦੀ ਨਿੱਜੀ ਸਫਾਈ ਅਤੇ ਉਸ ਥਾਂ ਦੀ ਸਫ਼ਾਈ ਦੇ ਮਾਮਲੇ ਵਿੱਚ ਕੋਈ ਵੀ ਕਮੀ ਪਾਏ ਜਾਣ ‘ਤੇ, ਖਪਤਕਾਰਾਂ ਦੀ ਸਿਹਤ ਨੂੰ ਤਾਂ ਖਤਰਾ ਹੁੰਦਾ ਹੀ ਹੈ ਤੇ ਨਾਲ ਹੀ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੀਆਂ ਧਾਰਾਵਾਂ ਤਹਿਤ, ਕਾਰੋਬਾਰੀਆਂ ਨੂੰ ਦੋਸ਼ੀ ਹੋਣ ‘ਤੇ ਜੁਰਮਾਨਾ ਲਗਾਇਆ ਅਤੇ ਸਜ਼ਾ ਦਿੱਤੀ ਜਾਂਦੀ ਹੈ। ਕਮਿਸ਼ਨਰ ਨੇ ਅੱਗੇ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਤਹਿਤ ਸੁਰੱਖਿਆ, ਗੁਣਵੱਤਾ ਮਾਨਕਾਂ, ਨਿੱਜੀ ਸਫਾਈ ਅਤੇ ਸਫਾਈ ਨਾਲ ਸਬੰਧਤ ਫੂਡ ਬਿਜਨਸ ਆਪਰੇਟਰਾਂ ਨੂੰ ਸਿਖਲਾਈ ਦੇਣ ਦਾ ਫੈਸਲਾ ਕੀਤਾ ਗਿਆ ਹੈ, ਤਾਂ ਜੋ ਇਸ ਸਬੰਧੀ ਜ਼ਰੂਰੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ ।

ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੀ ਧਾਰਾ 16 (3) (ਐਚ) ਦੇ ਤਹਿਤ, ਖੁਰਾਕ ਕਾਰੋਬਾਰੀਆਂ ਜਾਂ ਉਨਾਂ ਦੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਦੀ ਵਿਵਸਥਾ ਕੀਤੀ ਗਈ ਹੈ। ਐਫ.ਐਸ.ਐਸ.ਏ.ਆਈ. ਨੇ 25 ਅਪ੍ਰੈਲ 2018 ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਤਹਿਤ ਖੁਰਾਕ ਪਦਾਰਥਾਂ ਨਾਲ ਸਬੰਧਤ ਕਾਰੋਬਾਰ ਦਾ ਲਾਇਸੰਸ ਲੈਣ ਵਾਲੇ ਖੁਰਾਕ ਵਪਾਰੀਆਂ ਲਈ ਸਿਖਲਾਈ ਲੈਣਾ ਲਾਜ਼ਮੀ ਕੀਤਾ ਗਿਆ ਸੀ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਮਿਸ਼ਨ ਤੰਦਰੁਸਤ ਪੰਜਾਬ ਤਹਿਤ ਇਹ ਫੈਸਲਾ ਕੀਤਾ ਗਿਆ ਕਿ ਇਸ ਮੁਹਿੰਮ ਤਹਿਤ ਸੂਬੇ ਵਿਚ ਕੰਮ ਕਰਨ ਵਾਲੀਆਂ ਫੂਡ ਪ੍ਰੋਸੈਸਿੰਗ ਕੰਪਨੀਆਂ ਦੇ ਘੱਟੋ-ਘੱਟ ਇੱਕ ਨੁਮਾਇੰਦੇ ਨੂੰ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।

ਜੰਮੂ ਵਿਚ ਬੱਸ ਅੱਡੇ ਦੇ ਇਲਾਕੇ ਵਿਚ ਹੋਏ ਅੱਤਵਾਦੀ ਧਮਾਕੇ

Tags
Show More