
ਸਪੇਨ ਦਾ ਰਾਫੇਲ ਨਡਾਲ ਪੁਰਸ਼ਾਂ ਦੇ ਏਟੀਪੀ ਰੈਂਕਿੰਗਜ਼ ਵਿੱਚ ਆਪਣੇ ਰਵਾਇਤੀ ਵਿਰੋਧੀ ਰੋਜਰ ਫੈਡਰਰ ਨੂੰ ਪਛਾੜ ਕੇ ਮੁੜ ਤੋ ਚੋਟੀ ਤੇ ਪਹੁੰਚ ਗਿਆ ਹੈ। ਫੈਡਰਰ ਨੂੰ ਏਟੀਪੀ ਹਾਲੇ ਗ੍ਰਾਸ ਕੋਰਟ ਟੂਰਨਾਮੈਂਟ ਦੇ ਫਾਈਨਲ ਵਿੱਚ ਹਾਰ ਦਾ ਖ਼ਮਿਆਜ਼ਾ ਰੈਕਿੰਗਜ਼ ਵਿੱਚ ਚੋਟੀ ਦਾ ਸਥਾਨ ਗੁਆ ਕੇ ਭੁਗਤਣਾ ਪਿਆ। ਕ੍ਰੋਏਸ਼ੀਆ ਦੇ ਬੋਰਨਾ ਕੋਰਿਚ ਨੇ ਕੱਲ੍ਹ ਫਾਈਨਲ ਵਿੱਚ ਫੈਡਰਰ ਨੂੰ 7-6, (8/6), 3-6, 6-2 ਨਾਲ ਹਰਾਇਆ ਸੀ। ਇਸ ਹਾਰ ਕਾਰਨ ਫੈਡਰਰ ਆਪਣੇ 99ਵੇ ਖ਼ਿਤਾਬ ਤੋ ਵਾਂਝਾ ਰਹਿਣ ਦੇ ਨਾਲ 50 ਰੈਕਿੰਗ ਅੰਕ ਵੀ ਗੁਆ ਬੈਠਾ। ਨਡਾਲ ਨੇ ਫਰੈਚ ਓਪਨ ਦਾ ਖ਼ਿਤਾਬ ਜਿੱਤਣ ਮਗਰੋ ਰੈਕਿੰਗ ਹਾਸਲ ਕੀਤੀ ਸੀ, ਪਰ ਫੈਡਰਰ ਸਟਟਗਾਰਡ ਕੱਪ ਵਿੱਚ ਜਿੱਤ ਨਾਲ ਮੁੜ ਤੋ ਚੋਟੀ ਤੇ ਪਹੁੰਚ ਗਿਆ ਸੀ। ਕੁਈਨਜ਼ ਕਲੱਬ ਦੇ ਚੈਪੀਅਨ ਮਾਰਿਨ ਸਿਲਿਚ ਇੱਕ ਸਥਾਨ ਦੇ ਸੁਧਾਰ ਨਾਲ ਪੰਜਵੇ ਸਥਾਨ ਤੇ ਆ ਗਿਆ ਹੈ ਜਦਕਿ ਸਾਬਕਾ ਨੰਬਰ ਇੱਕ ਨੋਵਾਕ ਜੋਕੋਵਿਚ ਪੰਜ ਸਥਾਨਾ ਦੇ ਸੁਧਾਰ ਨਾਲ 17ਵੇ ਸਥਾਨ ਤੇ ਪਹੁੰਚ ਗਿਆ। ਡਬਲਯੂਟੀਏ ਰੈਕਿੰਗਜ਼ ਵਿੱਚ ਪਿਛਲੇ ਹਫ਼ਤੇ ਕੋਰਟ ਤੋ ਦੂਰ ਰਹਿਣ ਮਗਰੋ ਵੀ ਸਿਮੋਨਾ ਹਾਲੇਪ ਚੋਟੀ ਤੇ ਕਾਇਮ ਹੈ। ਇਸ ਵਿੱਚ ਚੋਟੀ ਦੇ ਦਸ ਖਿਡਾਰੀਆ ਦੀ ਰੈਂਕਿੰਗਜ਼ ਵਿੱਚ ਕੋਈ ਬਦਲਾਅ ਨਹੀ ਹੋਇਆ।

Federer has been outraged by the number one Federer has been outraged by the number one
ਫੈਡਰਰ ਨੂੰ ਪਛਾੜ ਕੇ ਨਡਾਲ ਬਣਿਆ ਅੱਵਲ ਨੰਬਰ