Punjab

Get land records at the click of a button

ਜ਼ਮੀਨ ਮਾਲਕ ਹੁਣ ਸੂਬੇ ਦੇ ਕਿਸੇ ਵੀ ਫਰਦ ਕੇਂਦਰ 'ਚੋਂ ਲੈ ਸਕਣਗੇ ਜਮਾਬੰਦੀ ਦੀ ਤਸਦੀਕਸ਼ੁਦਾ ਨਕਲ

ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ-ਮੁਕਤ ਅਤੇ ਪਰੇਸ਼ਾਨੀ ਰਹਿਤ ਸੇਵਾਵਾਂ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਮਾਲ ਵਿਭਾਗ ਵੱਲੋਂ ਕੁੱਲ 164 ਫਰਦ ਕੇਂਦਰਾਂ ‘ਚੋਂ 158 ਕੇਂਦਰ ਆਨਲਾਈਨ ਕਰ ਦਿੱਤੇ ਗਏ ਹਨ। ਇਸ ਉਪਰਾਲੇ ਸਦਕਾ ਹੁਣ ਕੋਈ ਵੀ ਜ਼ਮੀਨ-ਮਾਲਕ ਸੂਬੇ ਦੇ ਕਿਸੇ ਵੀ ਫਰਦ ਕੇਂਦਰ ਵਿੱਚੋਂ ਜਮਾਬੰਦੀ ਦੀ ਤਸਦੀਕਸ਼ੁਦਾ ਨਕਲ ਲੈ ਸਕਦਾ ਹੈ।

ਜ਼ਿਕਰਯੋਗ ਹੈ ਕਿ ਮਾਲ ਵਿਭਾਗ ਵੱਲੋਂ ਸਾਲ 2004 ਵਿੱਚ ਸੂਬੇ ਦੇ ਸਮੁੱਚੇ ਮਾਲ ਰਿਕਾਰਡ ਦੇ ਕੰਪਿਊਟਰੀਕਰਨ (ਡਿਜੀਟਾਈਜ਼ੇਸ਼ਨ) ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਜ਼ਮੀਨਾਂ ਨਾਲ ਸਬੰਧਤ ਰਿਕਾਰਡ ਨੂੰ ਆਨਲਾਈਨ ਮੁਹੱਈਆ ਕਰਾਇਆ ਜਾ ਸਕੇ।

ਇਸ ਸਬੰਧੀ ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਸੂਬੇ ਦੇ ਕੁੱਲ ਤਕਰੀਬਨ 13000 ਪਿੰਡਾਂ ਵਿੱਚੋ ਮਹਿਜ਼ 100 ਸ਼ਹਿਰੀ ਪਿੰਡਾਂ ਦਾ ਮਾਲ ਰਿਕਾਰਡ ਗੁੰਝਲਦਾਰ ਹੋਣ ਕਾਰਨ ਆਨਲਾਈਨ ਕਰਨ ਤੋ ਰਹਿ ਗਿਆ ਹੈ। ਇਨਾ ਪਿੰਡਾਂ ਦੇ ਮਾਲ ਰਿਕਾਰਡ ਨੂੰ ਆਨਲਾਈਨ ਕਰਨ ਦਾ ਕੰਮ ਵੀ ਜ਼ੋਰਾਂ ‘ਤੇ ਚੱਲ ਰਿਹਾ ਹੈ।

ਖੁਸ਼ੀ ਕਪੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ

 

ਉਨਾ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਮਾਲ ਰਿਕਾਰਡ ਬਿਨਾਂ ਕਿਸੇ ਦੇਰੀ ਤੋ ਸਿੱਧਾ ਕੇਂਦਰੀ ਸਰਵਰ (ਕਲਾਊਡ) ਉਤੇ ਅਪਡੇਟ ਕੀਤਾ ਜਾਵੇਗਾ। ਮਾਲ ਵਿਭਾਗ ਦੇ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਾਉਣ ਦੇ ਯਤਨਾਂ ਬਦੌਲਤ ਹੁਣ ਇਕ ਬਟਨ ਦਬਾਉਂਦਿਆਂ ਹੀ ਜਾਇਦਾਦ ਨਾਲ ਸਬੰਧਤ ਕੋਈ ਵੀ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ।

ਇਸ ਲੋਕ-ਪੱਖੀ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸਰਕਾਰੀਆ ਨੇ ਦੱਸਿਆ ਕਿ ਹੁਣ ਫ਼ਰੀਦਕੋਟ  ਦਾ ਵਸਨੀਕ ਆਪਣੀ ਜਮਾਬੰਦੀ ਦੀ ਤਸਦੀਕਸ਼ੁਦਾ ਨਕਲ ਖੰਨਾ ਦੇ ਫਰਦ ਕੇਦਰ ਤੋਂ ਵੀ ਆਸਾਨੀ ਨਾਲ ਕਢਵਾ ਸਕਦਾ ਹੈ। ਇਹ ਪ੍ਰਾਜੈਕਟ ਪੰਜਾਬ ਦੇ ਲੋਕਾਂ ਲਈ ਇੱਕ ਵਰਦਾਨ ਸਾਬਤ ਹੋਵੇਗਾ ਕਿਉਕਿ ਇਸ ਦੇ ਅਮਲ ਵਿੱਚ ਆਉਣ ਨਾਲ ਵਾਧੂ ਦੀ ਖੱਜਲ-ਖੁਆਰੀ ਖ਼ਤਮ ਹੋਵੇਗੀ ਅਤੇ ਲੋਕਾਂ ਦਾ ਸਮਾਂ ਵੀ ਬਚੇਗਾ।

ਕਿਰਨ ਬਾਲਾ ਦੇ ਵੀਜ਼ਾ ਵਿੱਚ ਪਾਕਿਸਤਾਨ ਨੇ ਕੀਤਾ ਇੱਕ ਸਾਲ ਦਾ ਵਾਧਾ

ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਸ੍ਰੀ ਐਮ.ਪੀ. ਸਿੰਘ ਵੱਲੋਂ ਡਾਇਰੈਕਟਰ ਲੈਂਡ ਰਿਕਾਰਡਜ਼ (ਡੀਐਲਆਰਜ਼) ਅਤੇ ਪੰਜਾਬ ਲੈਂਡ ਰਿਕਾਰਡਜ਼ ਸੁਸਾਇਟੀ (ਪੀਐਲਆਰਐਸ) ਨੂੰ ਇਸ ਨਿਵੇਕਲੇ ਪ੍ਰਾਜੈਕਟ ਨੂੰ 31 ਦਸੰਬਰ, 2018 ਤਕ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨਾ ਦੱਸਿਆ ਕਿ ਮਾਲ ਵਿਭਾਗ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਨਿਰਵਿਘਨ ਸੇਵਾਵਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ।

ਸੂਬੇ ਵਿੱਚ ਜਾਇਦਾਦਾਂ ਦੀ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਕਰ ਕੇ ਵਿਭਾਗ ਵੱਲੋ ਇੱਕ ਮੀਲ ਪੱਥਰ ਸਥਾਪਿਤ ਕੀਤਾ ਗਿਆ ਹੈ ਅਤੇ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। ਇਸ ਦੇ ਨਾਲ ਹੀ ਜ਼ਿਲਾ ਫਤਹਿਗੜ  ਸਾਹਿਬ ਦੇ ਅਮਲੋਹ ਦੀ ਮਾਲ ਅਦਾਲਤ ਵਿੱਚ ਅਜ਼ਮਾਇਸ਼ੀ ਤੌਰ ‘ਤੇ ਰੈਵੇਨਿਊ ਕੋਰਟ ਮੈਨੇਜਮੈਂਟ ਸਿਸਟਮ (ਆਰ.ਸੀ.ਐਮ.ਐਸ.) ਵੀ ਸ਼ੁਰੂ ਕੀਤਾ ਗਿਆ ਹੈ।

Tags
Show More

Leave a Reply

Your email address will not be published. Required fields are marked *