Entertainment

ਕਲਾ ਭਵਨ ਵਿਖੇ ਰਬਾਬ ਉਤਸਵ ਦੇ ਮੌਕੇ ਤੇ ਲੱਗੀਆਂ ਰੌਣਕਾਂ

ਕਲਾ ਭਵਨ ਵਿਖੇ ਰਬਾਬ ਉਤਸਵ ਦੇ ਮੌਕੇ ਤੇ ਲੱਗੀਆਂ ਰੌਣਕਾਂ

ਕਲਾ ਭਵਨ ਵਿਖੇ ਰਬਾਬ ਉਤਸਵ ਦੇ ਮੌਕੇ ਤੇ ਲੱਗੀਆਂ ਰੌਣਕਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਸਮਾਗਮਾਂ ਦੀ ਲੜੀ ਤਹਿਤ ਅੱਜ ਪੰਜਾਬ ਕਲਾ ਪਰਿਸ਼ਦ ਵੱਲੋਂ ਰਬਾਬ ਉਤਸਵ ਮਨਾਇਆ ਗਿਆ ਜਿਸ  ਸਮਾਗਮ ਦੀ ਪ੍ਰਧਾਨਗੀ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਕੀਤੀ।  ਸਮਾਗਮ ਦੇ ਆਰੰਭ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਏ ਲੇਖਕ ਡਾ.ਹਰਪਾਲ ਸਿੰਘ ਪੰਨੂੰ ਨੇ ਰਬਾਬ ਦਾ ਰੂਹਾਨੀ ਵਿਸ਼ੇ ਤੇ ਤਕਰੀਰ ਕੀਤੀ। ਇਸ ਉਪਰੰਤ ਸ੍ਰੀ ਨਗਰ ਤੋਂ ਆਏ ਸੰਗੀਤਕਾਰ ਅਬਦੁਲ ਮਜ਼ੀਦ ਸ਼ਾਹ ਤੇ ਉਨਾਂ ਦੇ ਸਾਥੀਆਂ ਨੇ ਰਬਾਬ ਦਾ ਸਾਜ਼ੀਨਾ ਵਜਾਇਆ ਜਿਸ ਨਾਲ ਦਰਸ਼ਕ ਮੰਤਰ-ਮੁਗਧ ਹੋਏ।ਸਮਾਗਮ ਉਸ ਵੇਲੇ ਸਿਖਰ ਤੇ ਪਹੁੰਚਿਆ ਜਦੋਂ ਭਾਈ ਬਲਦੀਪ ਸਿੰਘ ਨੇ ਗੁਰੂ ਨਾਨਕ ਬਾਣੀ ਦਾ ਸ਼ਬਦ ਗਾਇਨ ਰਬਾਬ ਨਾਲ ਕੀਤਾ।Gloves  occasion Rabab Utsav Kala Bhawan

ਮਨਮੋਹਨ ਸਿੰਘ ਦਾਉਂ ਨੇ ਰਬਾਬ ਬਾਰੇ ਲਿਖੀ ਕਵਿਤਾ ਪੜੀ ਜਿਸ ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਪਰਿਸ਼ਦ ਵੱਲੋਂ ਆਉਂਦੇ ਸਮੇਂ ਵਿੱਚ ਵੀ ਗੁਰਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਜਾਣਗੇ। ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਇਸ ਸਮਾਗਮ ਨੂੰ ਰਬਾਬਗੁਰੂ ਨਾਨਕ ਦੇਵ ਜੀ ਦੇ ਸਾਥੀ ਮਰਦਾਨਾ ਜੀ ਉੱਤੇ ਕੇਂਦਰਿਤ ਰੱਖਿਆ ਗਿਆ।ਇਸ ਮੌਕੇ ਸਟੇਟ ਸੂਚਨਾ ਕਮਿਸ਼ਨਰ ਸ੍ਰੀ ਨਿਧੜਕ ਸਿੰਘ ਬਰਾੜਡਾ. ਨਿਰਮਲ ਜੌੜਾ ਗੁਰਚਰਨ ਸਿੰਘ ਬੋਪਾਰਾ ਏਹਰਪ੍ਰੀਤ ਚੰਕੂਦੀਵਾਨ ਮਾਨਾਡਾ. ਸਰਬਜੀਤ ਕੌਰ ਸੋਹਲ ਆਦਿ ਹਾਜ਼ਰ ਸਨ।

ਤਿੰਨ ਦਿਨ ਸਰਹੱਦੀ ਇਲਾਕੇ ਚ ਡੇਰਾ ਲਾਉਣਗੇ:ਅਮਰਿੰਦਰ ਸਿੰਘ

Tags
Show More

Leave a Reply

Your email address will not be published. Required fields are marked *

Close