SPORTS

Gold Asian Games 2014 Winner Jeetu Episode

ਏਸ਼ੀਆਈ ਖੇਡਾਂ 2014 ਵਿਚ ਸੋਨਾ ਜਿੱਤਣ ਦੀ ਦਾਸਤਾਂ

ਜੀਤੂ ਰਾਏ ਨੇਪਾਲੀ ਮੂਲ ਦੇ ਇਕ ਭਾਰਤੀ ਨਿਸ਼ਾਨੇਬਾਜ਼ ਹੈ ਜੋ 10 ਮੀਟਰ ਏਅਰ ਪਿਸਟਲ ਅਤੇ 50 ਮੀਟਰ ਪਿਸਟਲ ਮੁਕਾਬਲੇ ਵਿਚ ਹਿੱਸਾ ਲੈਂਦਾ ਹੈ। ਭਾਰਤ ਸਰਕਾਰ ਨੇ 2016 ਵਿੱਚ ਉਨ੍ਹਾਂ ਲਈ ਖੇਡ ਰਤਨ ਸਨਮਾਨ ਦੀ ਘੋਸ਼ਣਾ ਕੀਤੀ ਸੀ। Gold Asian Games 2014 Winner Jeetu Episode

ਉਸ ਦਾ ਮੁੱਢਲਾ ਜੀਵਨ ਨੇਪਾਲ ਦੇ ਸਾਂਖੂਵਾਸਾ ਜ਼ਿਲੇ ਦੇ ਇਕ ਪਿੰਡ ਵਿਚ ਬੀਤਿਆ ਹੈ। ਉਹ ਪੰਜ ਭੈਣਾਂ ਦੇ ਚੌਥੇ ਭਰਾ ਹਨ, ਤੇ ਉਹ ਭਾਰਤੀ ਫੌਜ ਦੇ 11 ਗੋਰਖਾ ਰਾਈਫਲਾਂ ਵਿਚ ਨਾਇਬ ਸੂਬੇਦਾਰ ਹਨ। ਰਾਏ ਦਾ ਜਨਮ 26 ਅਗਸਤ 1987 ਨੂੰ ਨੇਪਾਲ ਵਿਚ ਹੋਇਆ ਹੈ, ਉਹ 2006 ਵਿਚ ਭਾਰਤ ਆਕੇ ਸੈਨਾ ਵਿਚ ਸ਼ਾਮਲ ਹੋ ਗੲ, ਉਨ੍ਹਾਂ 2011 ਦੀਆਂ ਰਾਸ਼ਟਰੀ ਖੇਡਾਂ ਵਿਚ ਉਤਰ ਪ੍ਰਦੇਸ਼ ਵਲੋਂ ਹਿੱਸਾ ਲਿਆ ਸੀ, ਤੇ ਉਨ੍ਹਾਂ ਨੂੰ ਸਿਰਫ ਭਾਗੀਦਾਰੀ ਦੇ ਸਰਟੀਫੀਕੇਟ ਨਾਲ ਹੀ ਸੰਤੋਸ਼ ਕਰਨਾ ਪਿਆ ਸੀ।

ਫੌਜ ਵਿਚ ਰਹਿੰਦੇ ਉਹ 2010-11 ਵਿਚ ਫੌਜ ਪੁਰਸ਼ ਦੀ ਸ਼ੂਟਿੰਗ ਟੀਮ ਆ ਗਏ ਸਨ, ਪਰ ਉਨ੍ਹਾਂ ਦੀ ਕਾਰਗੁਜ਼ਾਰੀ ਕੌਚ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ, ਜਿਸ ਤੋਂ ਬਾਦ ਉਨ੍ਹਾਂ ਨੂੰ ਅਲੀਗੜ੍ਹ ਦੇ ਮਹੋ ਸਿਖਲਾਈ ਕੇਂਦਰ ਤੋਂ ਯੂਨਿਟ ਵਿਚ ਵਾਪਸ ਭੇਜ ਦਿੱਤਾ ਗਿਆ ਸੀ।

ਕੀ ਦੋਬਾਰਾ ਜੀਤੂ ਰਾਏ ਆਪਣੇ ਆਪ ਨੂੰ ਸਾਬਿਤ ਕਰ ਸਕਿਆ ?

ਬੈਰਕਾਂ ਵਿਚ ਵਾਪਸ ਜਾਣ ਤੇ ਵੀ ਰਾਏ ਨੇ ਹਿੰਮਤ ਨਾ ਛੱਡੀ ਤੇ ਆਪਣੀ ਯੂਨਿਟ ਵਿਚ ਰਹਿੰਦੇ ਆਪਣੀ ਟਰੇਨਿੰਗ ਜਾਰੀ ਰੱਖੀ। ਕਾਬਿਲੇ ਗੌਰ ਹੈ, ਕਿ ਤਿੰਨ ਸਾਲ ਦੀ ਸਖ਼ਤ ਮਿਹਨਤ ਕਰਕੇ ਉਹ ਭਾਰਤੀ ਟੀਮ ਵਿਚ ਸ਼ਾਮਲ ਹੋਕੇ 2014 ਦੇ ਮਿਉਨਿੱਚ ਵਿਚ ਹੋਏ ਆਈਐਸਐਸਐਫ ਆਲਮੀ ਮੁਕਾਬਲੇ ਵਿਚ ਹਿੱਸਾ ਲੈਣ ਲਈ ਪਹੁੰਚ ਗਏ ਤੇ ਆਪਣੇ ਆਪ ਨੂੰ ਸਾਬਿਤ ਕਰਦੇ ਹੋਏ 10 ਮੀਟਰ ਏਅਰ ਪਿਸਟਲ ਵਿਚ ਚਾਂਦੀ ਦਾ ਤਮਗਾ ਜਿੱਤ ਕੇ ਆਪਣੀਆਂ ਤੇ ਦੇਸ਼ ਦੀਆਂ ਉਮੀਦਾਂ ਨੂੰ ਹੋਰ ਵਡੇਰਾ ਕਰ ਦਿੱਤਾ ਸੀ।

ਉਸੇ ਸਾਲ ਮੇਰਬੋਰ ਵਿਚ ਹੋਏ ਇਕ ਹੋਰ ਆਲਮੀ ਮੁਕਾਬਲੇ ਵਿਚ ਜੀਤੂ ਰਾਏ ਨੇ ਦੋ ਤਮਗੇ  ਜਿੱਤੇ, ਜ਼ਿਕਰਯੋਗ ਹੈ, ਕਿ ਰਾਏ ਨੇ 10 ਮੀਟਰ ਏਅਰ ਪਿਸਟਲ ਵਿਚ ਆਪਣੇ ਦੇਸ਼ ਨੂੰ ਸੋਨ ਤਮਗਾ ਜਿੱਤ ਕੇ ਦਿੱਤਾ, ਤੇ 50 ਮਟਿਰ ਏਅਰ ਪਿਸਟਲ ਵਿਚ ਚਾਂਦੀ ਦੇ ਤਮਗਾ ਵੀ ਹਾਸਿਲ ਕੀਤਾ। ਬਹੁਤ ਹੈਰਾਨੀ ਹੋਵੇਗੀ ਜਾਣਕੇ ਕਿ ਸਿਰਫ 9 ਦਿਨਾਂ ਵਿਚ ਜੀਤੂ ਰਾਏ ਨੇ ਤਿੰਨ ਤਮਗੇ ਜਿੱਤੇ ਅਤੇ ਭਾਰਤ ਲਈ ਇੱਕ ਵਿਸ਼ਵ ਕੱਪ ਵਿੱਚ ਦੋ ਤਮਗੇ ਜਿੱਤਣ ਵਾਲੇ ਪਹਿਲੇ ਵਿਅਕਤੀ ਵੀ ਬਣੇ।

ਆਪਣੀਆਂ ਇਹਨਾਂ ਪ੍ਰਾਪਤੀਆਂ ਤੋਂ ਬਾਅਦ, ਉਹ ਜੁਲਾਈ 2014 ਵਿਚ 10 ਮੀਟਰ ਏਅਰ ਪਿਸਤੌਲ ਅਤੇ ਨੰਬਰ 4 ਵਿਚ 50 ਮੀਟਰ ਪਿਸਤੌਲ ਵਿਚ ਨੰਬਰ 1 ਰੈਕਿੰਗ ਤੇ ਵੀ ਰਿਹਾ।

2014 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ, ਰਾਏ ਨੇ 56 ਮੀਟਰ ਪਿਸਟਲ ਦੇ ਕੁਆਲੀਫਿਕੇਸ਼ਨ ਗੇੜ ਵਿੱਚ 562 ਪੁਆਇੰਟ ਬਣਾਏ। ਉਸ ਨੇ ਫਾਈਨਲ ਵਿਚ 194.1 ਅੰਕ ਬਣਾਏ, ਇਸ ਪ੍ਰਕਾਰ ਇਕ ਹੋਰ ਖੇਡਾਂ ਦਾ ਰਿਕਾਰਡ ਬਣਾਉਂਦਿਆਂ ਇਸ ਟੂਰਨਾਮੈਂਟ ਵਿਚ ਸੋਨੇ ਦਾ ਤਮਗਾ ਜਿੱਤਿਆ।

ਦੱਖਣੀ ਕੋਰੀਆ ਵਿੱਚ ਇੰਚਿਓਨ ਵਿੱਚ ਹੋਏ 2014 ਦੀਆਂ ਏਸ਼ੀਆਈ ਖੇਡਾਂ ਵਿੱਚ ਜੀਤੂ ਨੇ 50 ਮੀਟਰ ਪਿਸਟਲ ਵਰਗ ਵਿੱਚ ਸੋਨ ਤਮਗਾ ਜਿੱਤਿਆ। ਉਸ ਨੇ ਪੁਰਸ਼ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ।

2016 ਵਿਚ, 10 ਮੀਟਰ ਏਅਰ ਪਿਸਤੌਲ ਵਿਚ ਅਜ਼ਰਬਾਈਜਾਨ ਦੇ ਬਾਕੂ ਵਿਚ ਆਯੋਜਿਤ ਆਈਐਸਐਸਐਫ ਵਰਲਡ ਕੱਪ ਵਿਚ ਉਨ੍ਹਾਂ ਨੇ ਇਕ ਵਾਰ ਫੇਰ ਚਾਂਦੀ ਦਾ ਤਮਗਾ ਜਿੱਤਿਆ ਸੀ।

ਜੀਤੂ ਰਾਏ ਦਾ ਪਹਿਲਾਂ 10 ਮੀਟਰ ਪਿਸਟਲ ਮੁਕਾਬਲੇ ਵਿਚ ਮਾੜਾ ਪ੍ਰਦਰਸ਼ਨ ਸੀ।

ਕਿਵੇਂ ਤੋੜਿਆ ਜੀਤੂ ਨੇ ਆਲਮੀ ਰਿਕਾਰਡ ?

10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ 2016 ਓਲੰਪਿਕ ਦੇ ਦੌਰਾਨ, ਜੀਤੂ ਰਾਏ ਫਾਈਨਲ ਵਿੱਚ ਬਹੁਤ ਹੀ ਕਮਾਲ ਦੀ ਵਾਪਸੀ ਕੀਤੀ ਸੀ, ਪਰ ਉਸ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ `ਚ ਆਪਣੀ ਉਸੇ ਫਾਰਮ ਨੂੰ ਦੁਹਰਾਉਣ ਵਿਚ ਫੇਲ ਸਾਬਿਤ ਹੋਏ, ਤੇ ਫਾਇਨਲ ਮੁਕਾਬਲੇ ਵਿਚ ਸਭ ਤੋਂ ਪਿੱਛੇ ਰਹੇ।

2018 ਰਾਸ਼ਟਰਮੰਡਲ ਖੇਡ ਵਿਚ 2351 ਅੰਕ ਹਾਸਿਲ ਕਰ ਨਾ ਸਿਰਫ 10 ਮੀਟਰ ਏਅਰ ਪਿਸਟਲ ਲਈ ਰਾਸ਼ਟਰਮੰਡਲ ਖੇਡਾਂ ਵਿਚ ਆਪਣਾ ਪਹਿਲਾ ਸੋਬ ਤਮਗਾ ਜਿੱਤਿਆ, ਸਗੋਂ ਉਸ ਨੇ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਵੀ ਮਾਤ ਪਾ ਦਿੱਤਾ ਸੀ।

ਸੋ ਇਹ ਸੀ, ਜਿੱਤ ਨਾਲ ਜੁੜੇ ਨਾਮ ਦੇ ਖਿਡਾਰੀ ਜੀਤੂ ਰਾਏ, ਜਿਸ ਨੇ ਹਾਰਨ ਤੋਂ ਬਾਦ ਨਿਰਾਸ਼ਾ ਦਾ ਪੱਲਾ ਨਾ ਫੜ੍ਹਕੇ ਹੋ ਵਧੈਰੇ ਮਿਹਨਤ ਕੀਤੀ ਤੇ ਆਪਣੇ ਦੇਸ਼ ਲਈ ਸੋਨਾ ਸਾਬਿਤ ਹੋਇਆ। ਇਸੇ ਮਹੀਨੇ ਇੰਡੋਨੇਸ਼ੀਆ ਵਿਚ ਹੋਣ ਜਾ ਰਹੀਆਂ ਏਸ਼ੀਅਨ ਖੇਡਾਂ ਵਿਚ ਅਸੀ ਆਸ ਕਰਦੇ ਹਾਂ ਕਿ ਭਾਰਤ ਦੀ ਟੀਮ ਨਿਸ਼ਾਨੇ ਬਾਜ਼ੀ ਵਿਚ ਜ਼ਿਆਦਾ ਤੋਂ ਜ਼ਿਆਦਾ ਸੋਨ ਤਮਗੇ ਜਿੱਤ ਕੇ ਭਾਰਤੀਆਂ ਨੂੰ ਅਜ਼ਾਦੀ ਦਿਵਸ ਵਾਲੇ ਮਹੀਨੇ ਦਾ ਵੱਡਾ ਤੋਹਫਾ ਦੇਣ।

ਕੱਲ ਕਿਸੇ ਹੋਰ ਪਿਛਲੀਆਂ ਏਸ਼ੀਅਨ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੇ ਖਿਡਾਰੀ ਦੀ ਜ਼ਿੰਦਗੀ ਦੀ ਕਹਾਣੀ ਕਹਾਂਗੇ।

Episode One
Team P4Punjab

Tags
Show More

Leave a Reply

Your email address will not be published. Required fields are marked *