NATIONALPunjab

ਅਧਿਆਤਮਿਕ ਕੈਟਾਗਿਰੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੂੰ ਐਲਾਨਿਆ ਉੱਤਮ ਸਥਾਨ

ਅਧਿਆਤਮਿਕ ਕੈਟਾਗਿਰੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੂੰ ਐਲਾਨਿਆ ਉੱਤਮ ਸਥਾਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾ ਨੂੰ ਹੋਰ ਉਤਸ਼ਾਹ ਮਿਲਿਆ ਜਦੋਂ ਪੰਜਾਬ ਸੂਬੇ ਨੂੰ ਇੰਡੀਆ ਟੂਡੇ ਟੂਰਿਜ਼ਮ ਐਵਾਰਡ-2019 ਨਾਲ ਸਨਮਾਨਿਤ ਕੀਤਾ ਗਿਆ ਹੈ।  ਸੂਬੇ ਨੂੰ ਇਹ ਐਵਾਰਡ ਇੰਡੀਆ ਟੂਡੇ ਵੱਲੋਂ ਰਾਸ਼ਟਰੀ ਪੱਧਰ ਉੱਪਰ ਕਰਵਾਏ ਗਏ ਵੋਟਿੰਗ ਸਰਵੇ ਵਿੱਚ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਅਧਿਆਤਮਿਕ ਖੇਤਰ ਵਿੱਚ ਉੱਤਮ ਸਥਾਨ ਐਲਾਨੇ ਜਾਣ ਸਦਕਾ ਮਿਲਿਆ ਹੈ। Golden Temple declared as the best place

ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਅਜਿਹਾ ਪਵਿੱਤਰ ਸਥਾਨ ਹੈ ਜਿਥੇ ਔਸਤਨ ਰੋਜ਼ਾਨਾ 1.25 ਲੱਖ ਸ਼ਰਧਾਲੂ ਅਤੇ ਯਾਤਰੂ ਦਰਸ਼ਨਾ ਲਈ ਆਉਂਦੇ ਹਨ ਜਿਨਾਂ ਵਿੱਚੋਂ ਵੱਡੀ ਗਿਣਤੀ ਵਿਸ਼ਵ ਦੇ ਵੱਖ-ਵੱਖ ਮੁਲਕਾਂ ਨਾਲ ਸਬੰਧਤ ਹੁੰਦੇ ਹਨ ਅਤੇ ਇਹ ਪਵਿੱਤਰ ਸਥਾਨ ਪੂਰੇ ਵਿਸ਼ਵ ਅੰਦਰ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਵੱਜੋਂ ਸਤਿਕਾਰਿਆ ਜਾਂਦਾ ਹੈ।

ਇਹ ਐਵਾਰਡ ਅੱਜ ਕੇਂਦਰੀ ਸੈਰ-ਸਪਾਟਾ ਰਾਜ ਮੰਤਰੀ ਕੇ.ਜੇ.ਐਲਫੌਂਸ ਪਾਸੋਂ ਰੈਜੀਡੈਂਟ ਕਮਿਸ਼ਨਰ ਪੰਜਾਬ ਭਵਨ ਨਵੀਂ ਦਿੱਲੀ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਅਤੇ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਵਧੀਕ ਸਕੱਤਰ-ਕਮ-ਡਾਇਰੈਕਟਰ ਸ੍ਰੀ ਮਾਲਵਿੰਦਰ ਸਿੰਘ ਜੱਗੀ ਨੇ ਪ੍ਰਾਪਤ ਕੀਤਾ। ਇਸ ਐਵਾਰਡ ਨੂੰ ਪ੍ਰਾਪਤ ਕਰਨ ਉਪਰੰਤ ਸ੍ਰੀਮਤੀ ਭੰਡਾਰੀ  ਅਤੇ ਸ੍ਰੀ ਜੱਗੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ਵ ਦੇ ਵੱਖ-ਵੱਖ ਮੁਲਕਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਅਤੇ ਇਸ ਸ਼ਹਿਰ ਦੇ ਹੋਰ ਧਾਰਮਿਕ ਸਥਾਨਾ ਅਤੇ ਇਤਿਹਾਸਕ ਥਾਵਾਂ ਨੂੰ ਵੇਖਣ ਲਈ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੇ ਰਹਿਣ-ਸਹਿਣ ਅਤੇ ਹੋਰ ਬੁਨਿਆਦੀ ਢਾਂਚੇ ਦੀ ਮਜਬੂਤੀ ਲਈ ਸੰਜੀਦਾ ਯਤਨ ਕੀਤੇ ਜਾ ਰਹੇ ਹਨ।

ਇਹ ਲੋਕ ਆਪਣੀ ਸਹੂਲਤ ਅਨੁਸਾਰ ਵੱਧ ਤੋਂ ਵੱਧ ਠਹਿਰਾ ਕਰ ਸਕਣ। ਉਨਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਇਥੇ ਜਲਿ•ਆਂਵਲਾ ਬਾਗ, ਪਵਿੱਤਰ ਦੁਰਗਿਆਣਾ ਮੰਦਰ ਅਤੇ ਰਾਮਤੀਰਥ ਅਸਥਾਨ, ਵਾਰ ਹੀਰੋਜ ਮੈਮੋਰੀਅਲ, ਵਾਹਗਾ ਸਰਹੱਦ, ਕਿਲਾ ਗੋਬਿੰਦਗੜ• ਤੋਂ ਇਲਾਵਾ ਹੋਰ ਇਤਿਹਾਸਕ ਤੇ ਧਾਰਮਿਕ ਸਥਾਨ ਵੀ ਹਨ ਜਿਥੇ ਵੱਡੀ ਗਿਣਤੀ ਲੋਕ ਆਉਂਦੇ ਹਨ।  ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟੂਰਿਜ਼ਮ ਖੇਤਰ ਦੇ ਵਿਕਾਸ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ ਅਤੇ ਇਸ ਖੇਤਰ ਦੇ ਸਰਬਪੱਖੀ ਵਿਕਾਸ ਦੇ ਮਕਸਦ ਨਾਲ ਟੂਰਿਜ਼ਮ ਅਤੇ ਧਾਰਮਿਕ ਮਹੱਤਤਾ ਵਾਲੇ ਸ਼ਹਿਰਾਂ ਅੰਦਰ ਬੁਨਿਆਦੀ ਢਾਂਚੇ ਦੀ ਮਜਬੂਤੀ ਲਈ ਟੂਰਿਜ਼ਮ ਨੂੰ ਅਧਿਆਤਮਕ, ਸੂਫੀ, ਇਤਿਹਾਸਕ ਤੇ ਹੋਰ ਸਰਕਟਾਂ ਤਹਿਤ ਵਿਕਸਿਤ ਕੀਤਾ ਜਾ ਰਿਹਾ ਹੈ।

ਬਾਦਲ ਨੂੰ ਨਹੀ ਪਤਾ ਆਮ ਆਦਮੀ ਪਾਰਟੀ ਦਾ ਮਤਲਬ: ਕੈਪਟਨ ਅਮਰਿੰਦਰ ਸਿੰਘ

Tags
Show More