NATIONAL

ਸਰਕਾਰ ਨੇ ਨੌਕਰੀ ਕਰਦਿਆਂ ਹੋਇਆਂ ਵੱਡੀ ਡਿਗਰੀ ਹਾਸਲ ਕਰਨ ਵਾਲੇ

ਸਰਕਾਰ ਨੇ ਨੌਕਰੀ ਕਰਦਿਆਂ ਹੋਇਆਂ ਵੱਡੀ ਡਿਗਰੀ ਹਾਸਲ ਕਰਨ ਵਾਲੇ

ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਪੀ ਐਚ ਡੀ ਵਰਗੀਆਂ ਵੱਡੀ ਡਿਗਰੀਆਂ ਪ੍ਰਾਪਤ ਕਰਨ ਵਾਲਿਆਂ ਲਈ ਉਤਸ਼ਾਹਤ ਕਰਨ ਦੀ ਰਕਮ ਨੂੰ ਵਧਾ ਕੇ ਘਟੋ ਘੱਟ 10,000 ਤੋਂ ਵੱਧ ਤੋਂ ਵੱਧ 30,000 ਕੀਤਾ ਜਾਵੇਗਾ। ਕਰਮਚਾਰੀ ਮੰਤਰਾਲਾ ਨੇ ਕਾਮਿਆਂ ਲਈ ਇਸ ਤਰ੍ਹਾਂ ਦੀ ਉਤਸ਼ਾਹਤ ਰਾਸ਼ੀ ਵਧਾਉਣ ਲਈ 20 ਸਾਲ ਪੁਰਾਣੇ ਨਿਯਮਾਂ ਚ ਸੋਧ ਕੀਤੀ ਹੈ। ਹੁਣ ਤੱਕ ਨੌਕਰੀ ਚ ਆਉਣ ਮਗਰੋਂ ਵੱਡੀ ਡਿਗਰੀ ਹਾਸਲ ਕਰਨ ਵਾਲੇ ਸਰਕਾਰੀ ਕਾਮਿਆਂ ਨੂੰ ਇਕਮੁਸ਼ਤ 2,000 ਰੁਪਏ ਤੋਂ 10,000 ਰੁਪਏ ਦੇ ਵਿਚਕਾਰ ਉਤਸ਼ਾਹਤ ਰਕਮ ਦਿੱਤੀ ਜਾਂਦੀ ਸੀ। Government gaining a big degree while doing the job

 

ਹੁਣ ਘਟੋ ਘੱਟ ਉਤਸ਼ਾਹਤ ਰਕਮ ਨੂੰ 2000 ਤੋਂ ਪੰਜ ਗੁਣਾ ਵਧਾ ਕੇ 10,000 ਰੁਪਏ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ, ਤਿੰਨ ਸਾਲ ਜਾਂ ਇਸ ਤੋਂ ਘੱਟ ਦੀ ਡਿਗਰੀ/ਡਿਪਲੋਮਾ ਪ੍ਰਾਪਤ ਕਰਨ ਤੇ 10,000 ਰੁਪਏ ਦਿੱਤੇ ਜਾਣਗੇ ਜਦਕਿ 3 ਸਾਲ ਦੀ ਡਿਗਰੀ/ਡਿਪਲੋਮਾ ਲਈ 15,000 ਰੁਪਏ ਦਿੱਤੇ ਜਾਣਗੇ। ਇਸੇ ਤਰ੍ਹਾਂ ਇਕ ਸਾਲ ਜਾਂ ਘੱਟ ਦੀ ਬੈਚਲਰ ਡਿਗਰੀ/ਡਿਪਲੋਮਾ ਪ੍ਰਾਪਤ ਕਰਨ ਤੇ 20,000 ਰੁਪਏ ਅਤੇ ਇਕ ਸਾਲ ਤੋਂ ਵੱਧ ਦੀ ਬੈਚਲਰ ਡਿਗਰੀ/ਡਿਪਲੋਮਾ ਪ੍ਰਾਪਤ ਕਰਨ ਵਾਲੇ ਕਾਮਿਆਂ ਨੂੰ 25,000 ਰੁਪਏ ਮਿਲਣਗੇ। ਪੀਐਚਡੀ ਜਾਂ ਉਸਦੇ ਬਰਾਬਰ ਯੋਗਤਾ ਪ੍ਰਾਪਤ ਕਰਨ ਵਾਲਿਆਂ ਨੂੰ 30,000 ਰੁਪਏ ਦਿੱਤੇ ਜਾਣਗੇ। ਕੇਂਦਰ ਸਰਕਾਰ ਦੇ ਦਫ਼ਤਰਾਂ ਚ ਲਗਭਗ 48.41 ਲੱਖ ਕਰਮਚਾਰੀ ਹਨ।

 

ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਇਸ ਹੁਕਮ ਚ ਸਪੱਸ਼ਟ ਕੀਤਾ ਗਿਆ ਹੈ ਕਿ ਸ਼ੁੱਧ ਅਕਾਦਮੀਕ ਸਿੱਖਿਆ ਤੇ ਸਾਹਿਤਕ ਵਿਸ਼ਿਆਂ ਤੇ ਉੱਚ ਯੋਗਤਾ ਪ੍ਰਾਪਤ ਕਰਨ ਤੇ ਕੋਈ ਉਤਸ਼ਾਹਤ ਲਾਭ ਨਹੀਂ ਦਿੱਤਾ ਜਾਵੇਗਾ। ਮੰਤਰਾਲਾ ਨੇ ਕਿਹਾ ਕਿ ਪ੍ਰਾਪਤ ਕੀਤੀ ਗਈ ਯੋਗਤਾ (ਡਿਗਰੀ/ਡਿਪਲੋਮਾ) ਕਰਮਚਾਰੀ ਦੇ ਅਹੁਦੇ ਨਾਲ ਜੁੜੀ ਹੋਣੀ ਚਾਹੀਦੀ ਹੈ ਜਾਂ ਫਿਰ ਅਗਲੇ ਅਹੁਦੇ ਤੇ ਕੰਮ ਆਉਣ ਕਾਰਜਾਂ ਨਾਲ ਜੁੜੀ ਹੋਣੀ ਚਾਹੀਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪ੍ਰਾਪਤ ਯੋਗਤਾ ਅਤੇ ਅਹੁਦੇ ਦੇ ਕਾਰਜਾਂ ਦੇ ਵਿਚਾਲੇ ਸਿੱਧਾ ਸਬੰਧ ਹੋਣਾ ਚਾਹੀਦਾ ਹੈ ਅਤੇ ਇਸਦਾ ਸਰਕਾਰੀ ਕਰਮਚਾਰੀ ਦੀ ਕਾਰਗੁਜ਼ਾਰੀ ਚ ਯੋਗਦਾਨ ਹੋਣਾ ਚਾਹੀਦਾ ਹੈ।

ਨਰਿੰਦਰ ਮੋਦੀ ਦੀ ਤਿੱਖੀ ਆਲੋਚਨਾ: ਰਾਹੁਲ ਗਾਂਧੀ

Tags
Show More