Punjab

Himmat Thunders on Religious and political platform

ਭਾਈ ਹਿੰਮਤ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਪੇਸ਼ ਹੋ ਕੇ ਜਥੇਦਾਰਾਂ ਦੀ ਕਾਰਜ ਪ੍ਰਣਾਲੀ ਤੇ ਸਵਾਲੀਆਂ ਚਿੰਨ ਲਗਾ ਦਿੱਤਾ

Himmat Thunders on religious and political platform: ਪੰਥਕ ਰਾਜਨੀਤੀ ਵਿਚ ਇਕ ਜੋਰਦਾਰ ਧਮਾਕਾ ਕਰਦਿਆਂ ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਹਟਾਏ ਗਏ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਦੇ ਭਰਾ ਅਤੇ ਨਿਜੀ ਸਹਾਇਕ ਰਹੇ ਭਾਈ ਹਿੰਮਤ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਪੇਸ਼ ਹੋ ਕੇ ਜਥੇਦਾਰਾਂ ਦੀ ਕਾਰਜ ਪ੍ਰਣਾਲੀ ਤੇ ਸਵਾਲੀਆਂ ਚਿੰਨ ਲਗਾ ਦਿੱਤਾ। ਭਾਈ ਹਿੰਮਤ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋ ਮੰਗ ਕੀਤੀ ਕਿ ਜਥੇਦਾਰਾਂ ਵਲੋ ਆਮਦਨੀ ਤੋ ਵਧ ਬਣਾਈ ਜਾਇਦਾਦ ਦੀ ਜਾਂਚ ਕਰਵਾਈ ਜਾਵੇ ਅਤੇ ਅਕਾਲੀ ਦਲ ਦੇ ਪ੍ਰਧਾਨ ਸਮੇਤ ਅਕਾਲੀ ਆਗੂਆਂ ਦਾ ਨਾਰੋਕੋ ਟੈਸਟ ਕਰਵਾਇਆ ਜਾਵੇ।

ਭਾਈ ਹਿੰਮਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਮਾਮਲੇ ਵਿੱਚ ਬਣਿਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਨੇ ਕਮਿਸ਼ਨ ਕੋਲ ਰਾਮ ਰਹੀਮ ਨੂੰ ਦਿੱਤੀ ਮੁਆਫੀ ਦੇ ਸਬੰਧੀ ਕਈ ਤੱਥ ਉਜਾਗਰ ਕੀਤੇ। ਉਨ੍ਹਾਂ ਨੇ ਰਾਮ ਰਹੀਮ ਵੱਲੋਂ ਮੁਆਫੀ ਨਾਮੇ ਲਈ ਭੇਜੀ ਚਿੱਠੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਮੁਆਫੀ ਨਾਮੇ ਵਾਲੀ ਚਿੱਠੀ ਅਤੇ ਕਈ ਹੋਰ ਦਸਤਾਵੇਜ ਅਤੇ ਗੁਪਤ ਭੇਦ ਆਪਣੀ ਇਕ ਲੰਬੀ ਚਿੱਠੀ ਰਾਹੀਂ ਕਮਿਸ਼ਨ ਕੋਲ ਉਜਾਗਰ ਕੀਤੇ। ਇਸ ਵਿੱਚ ਨਾਲ ਹੀ ਉਨ੍ਹਾਂ ਨੇ ਇੰਨ੍ਹਾਂ ਕੇਸਾਂ ਦੇ ਨਾਲ ਸਬੰਧਿਤ ਕਈ ਰਾਜ ਖੋਲਦਿਆਂ ਫੋਟੋਆਂ ਵੀ ਕਮਿਸ਼ਨ ਕੋਲ ਪੇਸ਼ ਕੀਤੀਆਂ। ਭਾਈ ਹਿੰਮਤ ਸਿੰਘ ਨੇ ਸ.ਪ੍ਰਕਾਸ਼ ਸਿੰਘ ਬਾਦਲ, ਸ.ਸੁਖਬੀਰ ਸਿੰਘ ਬਾਦਲ, ਗਿਆਨੀ ਗੁਰਬਚਨ ਸਿੰਘ (ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ) ਅਤੇ ਗਿਆਨੀ ਇਕਬਾਲ ਸਿੰਘ (ਜਥੇਦਾਰ ਸ੍ਰੀ ਪਟਨਾ ਸਾਹਿਬ) ’ਤੇ ਸਿੱਖ ਕੌਮ ਨਾਲ ਧੋ੍ਰਹ ਕਮਾਉਣ ਦੇ ਕਈ ਤਰ੍ਹਾਂ ਦੇ ਇਲਜਾਮ ਲਗਾਏ। ਉਨ੍ਹਾਂ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੇ ਵਿਧਾਨ ਸਿੱਖ ਗੁਰਦੁਆਰਾ ਐਕਟ 1925 ਅਨੁਸਾਰ ਤਖਤਾਂ ਦੇ ਜਥੇਦਾਰਾਂ ਦੀ ਕੋਈ ਹੀ ਪੋਸਟ ਨਹੀਂ ਹੈ ।

ਉਨ੍ਹਾਂ ਨੇ ਸ਼ੋ੍ਰਮਣੀ ਕਮੇਟੀ ’ਤੇ ਵੀ ਰਾਮ ਰਹੀਮ ਨੂੰ ਮੁਆਫੀ ਨਾਮਾ ਦੇਣ ਸਬੰਧੀ ਗੁਰੂ ਘਰ ਦੀ ਗੋਲਕ ‘ਚੋਂ 93 ਲੱਖ ਦੇ ਇਸ਼ਤਿਹਾਰ ਅਖਬਾਰਾਂ ਨੂੰ ਦੇ ਕੇ ਗੁਰੂ ਰਾਮ ਦਾਸ ਦੀ ਗੋਲਕ ਨੂੰ ਚੂਨਾ ਲਗਾਉਣ ਦੀ ਗੱਲ ਕਹੀ। ਉਨ੍ਹਾਂ ਨੇ ਤਖਤਾਂ ਦੇ ਜਥੇਦਾਰਾਂ ਵੱਲੋਂ ਆਪਣੀ ਅਮਾਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਜਿਥੇ ਇਲਜਾਮ ਲਗਾਏ ਉਥੇ ਉਨ੍ਹਾਂ ਨੇ ਜਥੇਦਾਰਾਂ ’ਤੇ ਡੇਰਾਵਾਦ ਨੂੰ ਬੜਾਵਾ ਦੇਣ ਅਤੇ ਜਿਹੜੇ ਡੇਰਿਆਂ ‘ਚ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦੀ ਧੱਜੀਆਂ ਉਡਾਈਆਂ ਜਾਂਦੀਆਂ ਹਨ ਵਿਖੇ ਲਿਫਾਫਿਆਂ ਕਰਕੇ ਪਹੰੁਚਣ ਦਾ ਇਲਜਾਮ ਵੀ ਲਗਾਇਆ। ਉਨ੍ਹਾਂ ਨੇ ਕਮਿਸ਼ਨ ਤੋਂ ਮੰਗ ਕੀਤੀ ਕਿ ਤਖਤਾਂ ਦੇ ਜਥੇਦਾਰਾਂ ਦੀ ਆਮਦਨ ਤੋਂ ਜਾਇਦਾਦ ਬਣਾਉਣ ਦੀ ਇਨਕੁਵਾਰੀ ਕੀਤੀ ਜਾਵੇ ਅਤੇ ਬਣਦੀ ਯੋਗ ਕਰਵਾਈ ਹੋਵੇ।

ਭਾਈ ਹਿੰਮਤ ਸਿੰਘ ਨੇ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਪ੍ਰਕਾਸ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਨਾਰਕੋ ਟੈਸਟ ਕੀਤਾ ਜਾਵੇ ਤਾਂ ਜੋ ਰਾਮ ਰਹੀਮ ਨੂੰ ਦਿੱਤੀ ਗਈ ਮੁਆਫੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ, ਪੁਲਿਸ ਵੱਲੋਂ ਵਹਿਸ਼ੀਆਨਾ ਢੰਗ ਨਾਲ ਸ਼ਾਂਤਮਈ ਧਰਨੇ ’ਤੇ ਬੈਠੇ ਸਿੱਖ ਕੌਮ ਦੇ ਅਨਮੋਲ ਹੀਰਿਆਂ ‘ਤੇ ਵਰਾਈਆਂ ਗਈਆਂ ਡਾਗਾਂ ਅਤੇ ਨਿਹੱਥੇ ਸਿੱਖਾਂ ’ਤੇ ਕੀਤੀ ਗਈ ਫਾਈਰਿੰਗ ਨਾਲ ਸਹੀਦ ਹੋਏ ਨੌਜਵਾਨਾਂ ਲਈ ਹੁੱਕਮ ਕਿਸ ਨੇ ਦਿੱਤੇ ਅਤੇ ਇਸ ਸੱਚ ਝੂਠ ਦਾ ਨਿਰਨਾ ਲੋਕਾਂ ਦੀ ਕਚਿਹਰੀ ਵਿੱਚ ਪਹੰੁਚ ਸਕੇ।

ਦਸਣਯੋਗ ਹੈ ਕਿ ਗਿਆਨੀ ਗੁਰਮੁੱਖ ਸਿੰਘ ਜੋ ਕਿ ਡੇਰਾ ਸਿਰਸਾ ਦੇ ਸਾਧ ਰਾਮ ਰਹੀਮ ਨੂੰ ਮੁਆਫੀ ਨਾਮੇ ਦੇ ਸਬੰਧ ‘ਚ ਲੰਬਾ ਸਮਾਂ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਛਾਏ ਰਹੇ ਅਤੇ ਆਪਣੇ ਸਾਥੀ ਜਥੇਦਾਰਾਂ ਦਾ ਰਾਮ ਰਹੀਮ ਦੇ ਮੁਆਫੀਨਾਮੇ ’ਤੇ ਉਨ੍ਹਾਂ ਨੇ ਡੱਟ ਕੇ ਵਿਰੋਧ ਕੀਤਾ ਸੀ ਅਤੇ ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ, ਚੌਣਾਂ ਤੋਂ ਇਕ ਦਿਨ ਪਹਿਲਾਂ ਉਸ ਮੌਕੇ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਦੇ ਖਿਲਾਫ ਡੱਟ ਕੇ ਬੋਲੇ ਸਨ ਅਤੇ ਬਾਅਦ ਵਿੱਚ ਵੀ ਉਨ੍ਹਾਂ ਨੇ ਬਾਦਲਾਂ ਦੇ ਖਿਲਾਫ ਪੂਰੀ ਤਰ੍ਹਾਂ ਮੋਰਚਾ ਖੋਲ ਦਿੱਤਾ ਸੀ ਅਤੇ ਆਪਣੇ ਸਾਥੀ ਤਖਤਾਂ ਦੇ ਜਥੇਦਾਰਾਂ ਦੇ ਵੀ ਰੱਜ ਕੇ ਪਾਜ ਖੋਲੇ ਸਨ।

Himmat Thunders on religious and political platformਗਿਆਨੀ ਗੁਰਮੁੱਖ ਸਿੰਘ ਨੇ ਦੱਸਿਆ ਸੀ ਕਿ ਕਿਵੇਂ ਸ.ਬਾਦਲ ਤਖਤਾਂ ਦੇ ਜਥੇਦਾਰਾਂ ਨੂੰ ਆਪਣੀ ਮੁੱਖਮੰਤਰੀ ਦੀ ਰਿਹਾਇਸ਼ ’ਤੇ ਤਲੱਬ ਕਰਦੇ ਰਹੇ ਅਤੇ ਰਾਮ ਰਹੀਮ, ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰੱਚਿਆ ਸੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਨਾਮਾ ਦੇਣ ਦਾ ਹੁਕਮ ਵੀ ਚਾੜਿਆ। ਅੰਤ ਗਿਆਨੀ ਗੁਰਮੁੱਖ ਸਿੰਘ ਨੂੰ ਆਪਣੇ ਸਾਥੀ ਤਖਤਾਂ ਦੇ ਜਥੇਦਾਰਾਂ ਦੀ ਹਾਂ ਵਿੱਚ ਹਾਂ ਨਾ ਮਿਲਾਉਣ ਅਤੇ ਬਾਦਲਾਂ ਦੇ ਹੁਕਮ ’ਤੇ ਖੜ੍ਹਾ ਨਾ ਉਤਰਣ ਕਰਕੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਹੱਥ ਧੌਣੇ ਪਏ ਸਨ ਅਤੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਹੈਡ ਗ੍ਰੰਥੀ ਤੋਂ ਵੀ ਹੱਥ ਧੌਣੇ ਪਏ। ਇਸੇ ਤਰ੍ਹਾਂ ਉਨ੍ਹਾਂ ਦੇ ਛੋਟੇ ਭਰਾਤਾ ਭਾਈ ਹਿੰਮਤ ਸਿੰਘ ਨੇ ਵੀ ਸ਼ੋ੍ਰਮਣੀ ਕਮੇਟੀ ’ਤੇ ਦੋਸ਼ ਲਗਾਏ ਸਨ ਕਿ ਸ਼ੋ੍ਰਮਣੀ ਕਮੇਟੀ ਦੇ ਮੁਲਾਜਮ ਅਤੇ ਅਫਸਰ ਉਨ੍ਹਾਂ ਨੂੰ ਬਹੁਤ ਜਿਆਦਾ ਤੰਗ ਪ੍ਰੇਸ਼ਾਨ ਕਰ ਰਹੇ ਹਨ ਅਤੇ ਆਪਣੇ ਹੀ ਵੱਡੇ ਭਰਾ ਗਿਆਨੀ ਗੁਰਮੁੱਖ ਸਿੰਘ ਦੇ ਉਲਟ ਬੋਲਣ ਅਤੇ ਉਨ੍ਹਾਂ ’ਤੇ ਕੋਈ ਗੰਭੀਰ ਦੋਸ ਲਗਾਉਣ ਲਈ ਦਬਾਅ ਪਾ ਰਹੇ ਹਨ। ਇੰਨ੍ਹਾਂ ਕਾਰਨਾਂ ਕਰਕੇ ਭਾਈ ਹਿੰਮਤ ਸਿੰਘ ਨੇ ਸ਼ੋ੍ਰਮਣੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਸੀ।

ਰਿਪੋਰਟ ਜੋ ਭਾਈ ਹਿੰਮਤ ਸਿੰਘ ਨੇ ਕਮਿਸ਼ਨ ਨੂੰ ਸੋਪੀ
ਭਾਈ ਹਿੰਮਤ ਸਿੰਘ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸੌਪੀ ਗਈ ਰਿਪੋਟ ਨੂੰ ਹੂ-ਬ-ਹੂ ਛਾਪ ਰਹੇ ਹਾਂ

ਸੇਵਾ ਵਿਖੇ

ਜਸਟਿਸ ਸਰਦਾਰ ਰਣਜੀਤ ਸਿੰਘ
ਜਸਟਿਸ ਰਣਜੀਤ ਸਿੰਘ ਕਮਿਸ਼ਨ,
ਵਿਸ਼ਾ : ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਹੁੱਕਮ ਤੇ ਤਖ਼ਤਾਂ ਦੇ ਜੱਥੇਦਾਰਾਂ ਵੱਲੋਂ
ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਮੁਆਫ਼ੀ ਸਬੰਧੀ, ਜਿਸ ਕਾਰਨ ਪੰਜਾਬ ਭਰ ਵਿੱਚ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਕੁਰਾਨ ਅਤੇ ਹੋਰ ਧਾਰਮਿਕ ਗ੍ਰ ਗ੍ਰੰਥਾਂ ਦੀਆਂ ਬੇਅਦਬੀਆਂ ਦੀ
ਥਾਂ ਸ਼ੁਰੂਆਤ ਹੋਈ ।

ਸ਼੍ਰੀਮਾਨ ਜੀ,

ਪੰਜਾਬ ਭਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਕੁਰਾਨ ਆਦਿ ਦੀਆਂ ਬੇਅਦਬੀਆਂ ਦਾ ਮੁੱਢ
ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਕੁਰਸੀ ਦੀ ਭੁੱਖ ਨੂੰ ਪੂਰਾ ਕਰਨ ਕਰਕੇ
ਬੰਨੀਆ ਗਿਆ । ਜੇਕਰ ਬਾਦਲ ਸਿਰਸੇ ਵਾਲੇ ਰਾਮ ਰਹੀਮ ਨੂੰ ਮੁਆਫ਼ੀ ਨਾ ਦੁਆਂਦੇ ਤਾਂ ਹੋ ਸਕਦਾ ਸੀ
ਕਿ ਇਹ ਬੇਅਦਬੀ ਦੀਆਂ ਘਟਨਾਵਾਂ ਦਾ ਦੌਰ ਪੰਜਾਬ ਵਿੱਚ ਸ਼ੁਰੂ ਨਾ ਹੁੰਦਾ । ਇਨ੍ਹਾਂ ਨੇ ਪੰਜਾਬ ਦਾ
ਰਾਜਭਾਗ ਚਲਾਉਂਦੀਆ ਖਾਲਸਾ ਪੰਥ ਦੀਆਂ ਅਤੀ ਸਤਿਕਾਰਯੋਗ ਧਾਰਮਿਕ ਪੱਦ ਪਦਵੀਆਂ ਦੀ ਘੋਰ
ਦੁਰਵਰਤੋਂ ਕੀਤੀ ਹੈ, ਦਾਸ ਉਨ੍ਹਾਂ ਹੋਈਆਂ ਦੁਰਵਰਤੋਂ ਦੇ ਕੁਝ ਹਿੱਸਿਆ ਦਾ ਚਸ਼ਮਦੀਦ ਗਵਾਹ ਹੈ । ਜਿਸ
ਦਾ ਚੋਣਵਾ ਵੇਰਵਾ ਆਪ ਜੀ ਦੀ ਨਜ਼ਰ ਕਰ ਰਿਹਾ ਹਾਂ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਪਵਿੱਤਰ
ਧਾਰਮਿਕ ਗ੍ਰੰਥਾਂ ਦੀਆਂ ਹੋਈਆਂ ਬੇਅਦਬੀਆਂ ਵਾਸਤੇ ਇਹ ਦੋਨੋਂ ਪਿਉ-ਪੁੰਤਰ ਜਿੰਮੇਵਾਰ ਹਨ ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਵਾਲੇ ਕਪਟੀ ਸੌਦਾ ਸਾਧ ਰਾਮ ਰਹੀਮ ਨੂੰ
ਵੋਟਾਂ ਦੀ ਪ੍ਰਾਪਤੀ ਅਤੇ ਮੁਆਫ਼ੀ ਨਾਮਾ ਦਿਵਾਉਣ ਦਾ ਪ੍ਰਪੰਚ ਬਾਦਲਾਂ ਨੇ ਹੀ ਰਚਿਆ ਸੀ । ਸੰਨ 2015
ਦੀ 16 ਸਤੰਬਰ ਨੂੰ ਪੰਜਾਬ ਨਾਲ ਸਬੰਧਤ ਤਖਤ ਸਾਹਿਬਾਨਾਂ ਦੇ ਜੱਥੇਦਾਰਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ ਦੀ ਸਰਕਾਰੀ ਕੋਠੀ ਚੰਡੀਗੜ੍ਹ ਵਿੱਚ ਦੋਵਾਂ ਬਾਦਲਾਂ ਵੱਲੋਂ ਤਲਬ ਕੀਤਾ ਗਿਆ (ਇਹ ਵਰਤਾਰਾ
ਬਾਦਲਾਂ ਵੱਲੋਂ ਹੁਣ ਵੀ ਜਾਰੀ ਹੈ) ਇਸ ਦਿਨ ਸ਼ਾਮ 6-00 ਵਜ਼ੇ ਨੂੰ ਸ਼੍ਰੋਮਣੀ ਕਮੇਟੀ ਦੇ ਸਬ ਆਫ਼ਿਸ ਵਿੱਚ
ਤਖਤ ਸਾਹਿਬਾਨ ਦੇ ਜੱਥੇਦਾਰ ਇੱਕਠੇ ਹੋਏ । ਫਿਰ ਇਥੋਂ ਗਿਆਨੀ ਗੁਰਬਚਨ ਸਿੰਘ ਜੱਥੇਦਾਰ ਸ਼੍ਰੀ
ਅਕਾਲ ਤਖਤ ਸਾਹਿਬ ਜੀ ਦੀ ਇਨੋਵਾ ਗੱਡੀ ਨੰ: ਪੀ.ਬੀ.02-ਸੀ.ਬੀ.9513 (ਇਹ ਇਨੋਵਾ ਗੱਡੀ ਸ਼੍ਰੋਮਣੀ
ਕਮੇਟੀ ਵੱਲੋਂ ਦਿੱਤੀ ਹੋਈ ਹੈ) ਵਿੱਚ ਨਾਲ ਗਿਆਨੀ ਮੱਲ ਸਿੰਘ ਜੱਥੇਦਾਰ ਸ਼੍ਰੀ ਕੇਸ਼ਗੜ੍ਹ ਸਾਹਿਬ ਅਤੇ
ਗਿਆਨੀ ਗੁਰਮੁੱਖ ਸਿੰਘ ਜੱਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਨੂੰ ਨਾਲ ਲੈ ਕੇ ਮੁੱਖ ਮੰਤਰੀ ਦੇ ਸਰਕਾਰੀ
ਨਿਵਾਸ ਚੰਡੀਗੜ੍ਹ ਵਿਖੇ ਪਹੁੰਚੇ । ਇਸ ਨੂੰ ਸਬੂਤ ਵੱਜੋਂ ਮੁੱਖ ਮੰਤਰੀ ਦੇ ਗੇਟ ਦਾ ਰਿਕਾਰਡ ਚੈਕ ਕੀਤਾ ਜਾ
ਸਕਦਾ ਹੈ । ਇਥੇ ਦੇਰ ਰਾਤ ਤੱਕ ਮੀਟਿੰਗ ਚੱਲੀ, ਜਿਸ ਵਿੱਚ ਸ੍ਰ: ਦਲਜੀਤ ਸਿੰਘ ਚੀਮਾ ਨੇ ਸ੍ਰ: ਪ੍ਰਕਾਸ਼
ਸਿੰਘ ਬਾਦਲ ਦੇ ਹੁੱਕਮ ਤੇ ਹਿੰਦੀ ਵਿੱਚ ਲਿਖੀ ਹੋਈ ਇਕ ਚਿੱਠੀ ਪੜ੍ਹ ਜਿਸ ਦੇ ਬਾਰੇ ਦੱਸਿਆ ਗਿਆ ਕਿ
ਸੰਤ ਰਾਮ ਰਹੀਮ ਨੇ ਇਹ ਚਿੱਠੀ ਰਾਹੀਂ ਸਿੱਖ ਪੰਥ ਤੋਂ ਮੁਆਫ਼ੀ ਮੰਗੀ ਹੈ ਅਤੇ ਉਸ ਨੂੰ ਸ਼੍ਰੀ ਅਕਾਲ ਤਖ਼ਤ
ਸਾਹਿਬ ਤੋਂ ਪਹਿਲਾਂ ਦਿੱਤੇ ਗਏ ਹੁੱਕਮਨਾਮੇ ਤੋਂ ਮੁਆਫ਼ੀ ਦੇਣੀ ਹੈ । ਇਸ ਮੀਟਿੰਗ ਵਿੱਚ ਦੋਵਾਂ ਬਾਦਲਾਂ
ਵੱਲੋਂ ਜ਼ੋਰ ਦੇ ਕੇ ਜੱਥੇਦਾਰਾਂ ਨੂੰ ਹੁੱਕਮ ਦਿੱਤਾ ਗਿਆ ਕਿ ਜਾਓ ਸ਼੍ਰੀ ਅੰਮਿ੍ਰਤਸਰ ਸਾਹਿਬ ਵਿਖੇ ਜਾ ਕੇ ਸ਼੍ਰੀ
ਅਕਾਲ ਤਖ਼ਤ ਸਾਹਿਬ ਤੋਂ ਹੁੱਕਮਨਾਮਾ ਜ਼ਾਰੀ ਕਰੋ ਕਿ ਸਿੰਘ ਸਾਹਿਬ ਨੇ ‘ਦੀਰਘ ਵਿਚਾਰ ਵਟਾਂਦਰੇ’
ਉਪਰੰਤ ਰਾਮ ਰਹੀਮ ਨੂੰ ਮੁਆਫ਼ ਕਰ ਦਿੱਤਾ ਹੈ । ਬਾਦਲਾਂ ਦੇ ਹੁੱਕਮ ਅਨੁਸਾਰ ਤਖ਼ਤਾਂ ਦੇ ਜੱਥੇਦਾਰਾਂ ਦੀ
ਹੰਗਾਂਮੀ ਇੱਕਰਤਾ ਮਿਤੀ 24 ਸਤੰਬਰ ਨੂੰ ਹੋਈ । ਉਸ ਮੀਟਿੰਗ ਵਿੱਚ ਜੋ ਚਿੱਠੀ ਗਿਆਨੀ ਗੁਰਬਚਨ
ਸਿੰਘ ਨੇ ਬਾਕੀ ਜੱਥੇਦਾਰਾਂ ਸਾਹਮਣੇ ਪੇਸ਼ ਕੀਤੀ ਉਹ ਹਿੰਦੀ ਦੀ ਥਾਂ ਪੰਜਾਬੀ ਵਿੱਚ ਸੀ । ਇਹ ਚਿੱਠੀ
ਹਿੰਦੀ ਦੀ ਥਾਂ ਪੰਜਾਬੀ ਵਿੱਚ ਕਿਵੇਂ ਹੋਈ ਇਸ ਬਾਰੇ ਬਾਦਲ ਜੁੰਡਲੀ ਜਾਂ ਗਿਆਨੀ ਗੁਰਬਚਨ ਸਿੰਘ
ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਹੀ ਦੱਸ ਸਕਦਾ ਹੈ । ਜੋ ਚਿੱਠੀ ਉਪਰ ਗੁਰਮੀਤ ਰਾਮ ਰਹੀਮ ਦੇ
ਦਸਤਖਤ ਹਨ, ਉਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਦਸਤਖਤ ਅਸਲੀ ਹਨ ਜਾਂ ਜਾਅਲੀ ?
ਜੱਥੇਦਾਰਾਂ ਦੀ ਇੱਕਤਰਤਾ ਮੌਕੇ ਗਿਆਨੀ ਗੁਰਮੁਖ ਸਿੰਘ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਮੈਂ ਸਿਰਸੇ
ਵਾਲੇ ਕਪਟੀ ਰਾਮ ਰਹੀਮ ਜਿਸ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਸਿੱਖ ਕੌਮ ਦੇ ਹਿਰਦੇ
ਵਲੂੰਧਰੇ ਹਨ ਦੇ ਮੁਆਫ਼ੀਨਾਮੇ ਦੇ ਹੱਕ ਵਿੱਚ ਨਹੀਂ ਹਾਂ ਭਾਵੇਂ ਜਿਸ ਨੇ ਮਰਜ਼ੀ ਮੁਆਫ਼ੀਨਾਮੇ ਦਾ ਹੁੱਕਮ
ਦਿੱਤਾ ਹੋਵੇ । ਗਿਆਨੀ ਗੁਰਮੁੱਖ ਸਿੰਘ ਨੇ ਕਿਹਾ ਜਿਸ ਸਿਰਸੇ ਵਾਲੇ ਦੇ ਕਾਰਨ ਸਿੱਖ ਕੌਮ ਦੇ ਅਨੇਕਾਂ
ਸਿੰਘ ਸ਼ਹੀਦ ਹੋਏ ਅਤੇ ਜਖ਼ਮੀ ਹੋਏ ਹਨ ਨੂੰ ਅਣਗੌਲਿਆ ਕਰਕੇ ਸੁਖਬੀਰ ਬਾਦਲ ਦੇ 25 ਸਾਲ ਰਾਜ
ਕਰਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਮੁਆਫ਼ ਨਹੀਂ ਕੀਤਾ ਜਾ ਸਕਦਾ । ਗਿਆਨੀ ਗੁਰਮੁੱਖ ਸਿੰਘ ਵੱਲੋਂ
ਨਾਂਹ ਕਰ ਦੇਣ ਤੋਂ ਬਾਅਦ ਮਿਤੀ 23 ਸਤੰਬਰ ਨੂੰ ਗਿਆਨੀ ਗੁਰਬਚਨ ਸਿੰਘ (ਜੱਥੇਦਾਰ ਸ਼੍ਰੀ ਅਕਾਲ ਤਖ਼ਤ
ਸਾਹਿਬ) ਅਤੇ ਗਿਆਨੀ ਇਕਬਾਲ ਸਿੰਘ (ਜੱਥੇਦਾਰ ਤਖ਼ਤ ਸ਼੍ਰੀ ਹਰਿਮੰਦਰ ਜੀ ਸ਼੍ਰੀ ਪਟਨਾ ਸਾਹਿਬ) ਦੋਵੇਂ
ਗਿਆਨੀ ਗੁਰਮੁੱਖ ਸਿੰਘ ਉਸ ਸਮੇਂ (ਜੱਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ) ਕੋਲ ਸ਼੍ਰੀ ਅਕਾਲ ਤਖ਼ਤ
ਸਾਹਿਬ ਵਿਖੇ ਉਨ੍ਹਾਂ ਨੂੰ ਬਾਦਲਾਂ ਦੇ ਜ਼ੋਰ ਦੇਣ ਤੇ ਮਨਾਉਣ ਵਾਸਤੇ ਪਹੁੰਚੇ । ਪਰ ਗਿਆਨੀ ਗੁਰਮੁੱਖ ਸਿੰਘ
ਨੇ ਇਨ੍ਹਾਂ ਦੋਵੇਂ ਜੱਥੇਦਾਰਾਂ ਨੂੰ ਰਾਮ ਰਹੀਮ ਨੂੰ ਮੁਆਫ਼ੀ ਦੇਣ ਤੇ ਅਸਮਰਥਾ ਪ੍ਰਗਟਾਈ ਤੇ ਆਪਣੀ
ਰਿਹਾਇਸ਼ ਤੇ ਚਲੇ ਗਏ । ਗਿਆਨੀ ਗੁਰਮੁੱਖ ਸਿੰਘ ਦੇ ਮਗਰ ਹੀ ਗਿਆਨੀ ਗੁਰਬਚਨ ਸਿੰਘ ਅਤੇ
ਗਿਆਨੀ ਇਕਬਾਲ ਸਿੰਘ ਉਨ੍ਹਾਂ ਦੀ ਰਿਹਾਇਸ਼ ਤੇ ਪਹੁੰਚ ਗਏ ਅਤੇ ਦੇਰ ਰਾਤ ਤੱਕ ਗਿਆਨੀ ਗੁਰਮੁੱਖ
ਸਿੰਘ ਨੂੰ ਮਨਾਉਂਦੇ ਰਹੇ ਅਤੇ ਬਹੁਤ ਜ਼ਿਆਦਾ ਦਬਾਅ ਪਾਇਆ ਕਿ ਦੋਵੇਂ ਬਾਦਲਾਂ ਦਾ ਸਾਡੇ ਤੇ ਬਹੁਤ
ਜ਼ਿਆਦਾ ਦਬਾਅ ਹੈ ਕਿ ਤੁਸੀਂ ਗੁਰਮੁੱਖ ਸਿੰਘ ਨੂੰ ਮੁਆਫ਼ੀਨਾਮੇ ਲਈ ਮਨਾਓੁ ਅਤੇ ਤੁਸੀਂ ਸਹਿਮਤੀ ਦੇ
ਦਿਉ । ਮੇਰੇ ਸਾਹਮਣੇ ਗਿਆਨੀ ਗੁਰਬਚਨ ਸਿੰਘ ਵੱਲੋਂ ਕਈ ਵਾਰ ਸੁਖਬੀਰ ਬਾਦਲ ਨਾਲ ਜਬਰਦਸਤੀ
ਗਿਆਨੀ ਗੁਰਮੁੱਖ ਸਿੰਘ ਦੀ ਗੱਲ ਕਰਵਾਈ ਗਈ । ਇਸ ਮੀਟਿੰਗ ਦੌਰਾਨ ਕਈ ਵਾਰ ਗਿਆਨੀ
ਗੁਰਬਚਨ ਸਿੰਘ ਨੇ ਕਮਰੇ ਤੋਂ ਬਾਹਰ ਜਾ ਕੇ ਸੁਖਬੀਰ ਸਿੰਘ ਬਾਦਲ ਨਾਲ ਮੁਬਾਇਲ ਤੇ ਗੱਲ ਕੀਤੀ ।
ਇਸ ਤੋਂ ਬਾਅਦ ਵੀ ਕਈ ਵਾਰ ਮੇਰੇ ਮੁਬਾਇਲ ਨੰਬਰ 9814020313 ਦੇ ਉਪਰ ਉਸ ਸਮੇਂ ਦੇ ਡਿਪਟੀ
ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਸਹਾਇਕਾਂ ਦੇ ਨਿੱਜੀ ਨੰਬਰਾਂ ਤੋਂ ਕਈ ਵਾਰ ਫੋਨ ਆਏ ਕਿ
ਗਿਆਨੀ ਗੁਰਮੁੱਖ ਸਿੰਘ ਦਾ ਨੰਬਰ ਬੰਦ ਹੈ, ਤੁਸੀਂ ਉਸ ਨਾਲ ਗੱਲ ਕਰਵਾਉ, ਡਿਪਟੀ ਸੀ.ਐਮ. ਨੇ ਗੱਲ
ਕਰਨੀ ਹੈ । ਮਿਤੀ 16 ਸਤੰਬਰ ਤੋਂ ਲੈ ਕੇ 24 ਸਤੰਬਰ ਨੂੰ ਜਦ ਤੱਕ ਗੁਰਮੀਤ ਰਾਮ ਰਹੀਮ ਨੂੰ ਮੁਆਫ਼
ਨਹੀਂ ਕਰ ਦਿੱਤਾ ਗਿਆ, ਉਦੋਂ ਤੱਕ ਸੁਖਬੀਰ ਸਿੰਘ ਬਾਦਲ ਵੱਲੋਂ ਬਹੁਤ ਜ਼ਿਆਦਾ ਦਬਾਅ ਬਣਾ ਕੇ
ਰੱਖਿਆ ਅਤੇ ਦਿਨ ਵਿੱਚ ਕਈ-ਕਈ ਵਾਰ ਫੋਨ ਕੀਤੇ ਜਾਂਦੇ ਰਹੇ । ਇਨ੍ਹਾਂ ਸਾਰੀਆਂ ਆਈਆਂ ਕਾਲਾਂ ਦਾ
ਰਿਕਾਰਡ ਤੁਸੀਂ ਮੇਰੇ ਮੁਬਾਇਲ ਨੰਬਰ 9814020313 ਦਾ ਸਤੰਬਰ ਅਤੇ ਅਕਤੂਬਰ 2015 ਦਾ ਰਿਕਾਰਡ
ਕਡਵਾ ਕੇ ਦੇਖ ਸਕਦੇ ਹੋ ।

ਗੁਰੂਦੁਆਰਾ ਐਕਟ ਅਨੁਸਾਰ ਤਖ਼ਤ ਦੇ ਜੱਥੇਦਾਰਾਂ ਦੀ ਕੋਈ ਪੋਸਟ ਨਹੀਂ ਹੈ
ਸਿੱਖ ਗੁਰੂਦੁਆਰਾ ਐਕਟ 1925 ਅਨੁਸਾਰ ਤਖ਼ਤ ਦੇ ਜੱਥੇਦਾਰਾਂ ਦੀ ਕੋਈ ਪੋਸਟ ਨਹੀਂ ਹੈ ।
ਐਕਟ ਅਨੁਸਾਰ 58 ਸਾਲ ਦੀ ਉਮਰ ਤੋਂ ਵੱਧ ਕੋਈ ਵੀ ਮੁਲਾਜ਼ਮ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਆਹੁਦੇ ਤੇ ਸਰਵਿਸ ਨਹੀਂ ਕਰ ਸਕਦਾ, ਪਰ ਬਾਦਲਾਂ ਵੱਲੋਂ ਆਪਣੀ ਰਾਜਸੀ ਹਿੱਤਾਂ
ਦੀ ਪੂਰਤੀ ਕਰਨ ਲਈ ਗੁਰਦੁਆਰਾ ਐਕਟ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਹਨ । ਇਸ ਸਮੇਂ
ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਜੱਥੇਦਾਰ ਦੀ ਸੇਵਾ ਨਿਭਾ ਰਹੇ ਗਿਆਨੀ ਗੁਰਬਚਨ ਸਿੰਘ ਦੀ ਉਮਰ 65
ਸਾਲ ਤੋਂ ਉਪਰ ਹੈ ਜੋ ਕਿ ਬਿਲਕੁਲ ਐਕਟ ਦੇ ਅਨੁਸਾਰ ਉਹ ਨੌਕਰੀ ਨਹੀਂ ਕਰ ਸਕਦਾ ਪਰ ਜੋ ਜੱਥੇਦਾਰ
ਬਾਦਲਾਂ ਦੇ ਹੁੱਕਮਾਂ ਅਨੁਸਾਰ ਚਲਦਾ ਹੈ । ਉਸਦੀ ਉਮਰ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ ਅਤੇ
ਉਸ ਜੱਥੇਦਾਰ ਕੋਲੋਂ ਆਪਣੀ ਮਨਮਰਜ਼ੀ ਦੇ ਹੁੱਕਮਨਾਮੇ ਜ਼ਾਰੀ ਕਰਵਾਏ ਜਾਂਦੇ ਹਨ ਅਤੇ ਜੋ ਬਾਦਲਾਂ ਦੇ
ਹੁੱਕਮ ਅਨੁਸਾਰ ਨਹੀਂ ਚਲਦਾ ਉਸ ਨੂੰ ਘਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਜਿਵੇਂ ਕਿ ਗਿਆਨੀ
ਬਲਵੰਤ ਸਿੰਘ ਨੰਦਗੜ੍ਹ ਅਤੇ ਗਿਆਨੀ ਗੁਰਮੁੱਖ ਸਿੰਘ ਨੂੰ ਦਿਖਾਇਆ ਗਿਆ ਹੈ । ਗੁਰੂ ਸਹਿਬਾਨਾਂ ਨੇ
ਤਾਂ ਤਖ਼ਤ ਸਾਹਿਬਾਨਾਂ ਦੀ ਰਚਨਾਂ ਸਿੱਖ ਸਿਧਾਂਤਾਂ ਦੀ ਰੱਖਿਆ ਲਈ ਕੀਤੀ ਸੀ ਪਰ ਹੁਣ ਜੱਥੇਦਾਰਾਂ ਤੋਂ
ਬਾਦਲਾਂ ਵੱਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਵਰਤੋਂ ਕਰਵਾਈ ਜਾ ਰਹੀ ਹੈ । ਜੋ ਬਾਦਲਾਂ ਦੇ
ਫਿੱਟ ਬੈਠਦਾ ਹੈ ਉਸ ਨੂੰ ਬਿਨ੍ਹਾਂ ਮੰਗਿਆ ਮੁਆਫ਼ੀਨਾਮੇ ਅਤੇ ਉਪਾਧੀਆਂ ਦਿੱਤੀਆਂ ਜਾ ਰਹੀਆਂ ਹਨ । ਜੋ
ਬਾਦਲਾਂ ਦੇ ਫਿੱਟ ਨਹੀਂ ਬੈਠਦਾ ਉਸ ਨੂੰ ਫਤਵੇ ਸੁਣਾਏ ਜਾ ਰਹੇ ਹਨ ।

ਸ਼੍ਰੋਮਣੀ ਕਮੇਟੀ ਨੇ ਗੁਰੂ ਘਰ ਦੀ ਗੋਲਕ ਨੂੰ 93 ਲੱਖ ਦਾ ਚੂਨਾ ਲਗਾਇਆ
‘‘ਰਾਮ ਰਹੀਮ ਨੂੰ ਦਿੱਤੀ ਗਈ ਮੁਆਫ਼ੀ ਦੇ ਫੈਸਲੇ ਨੂੰ ਸਹੀ ਠਹਿਰਾਉਣ ਲਈ ਬਾਦਲਾਂ ਦੇ ਹੁੱਕਮ ਤੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਦੀ ਗੋਲਕ ਵਿਚੋਂ 93 ਲੱਖ ਰੂਪੈ ਅਖਬਾਰਾਂ ਵਿੱਚ
ਇਸ਼ਤਿਹਾਰਾਂ ਵੱਜੋਂ ਦੇ ਕੇ ਗੁਰੂ ਘਰ ਦੀ ਗੋਲਕ ਨੂੰ ਲੁੱਟਿਆ” ਜੇਕਰ ਤਖ਼ਤਾਂ ਦੇ ਜੱਥੇਦਾਰਾਂ ਨੇ ਬਾਦਲਾਂ ਦੇ
ਹੁੱਕਮ ਅਨੁਸਾਰ ਸਿਰਸੇ ਵਾਲੇ ਰਾਮ ਰਹੀਮ ਨੂੰ ਮੁਆਫ਼ੀ ਨਹੀਂ ਦਿੱਤੀ ਸੀ ਤਾਂ ਫਿਰ ਅਖਬਾਰਾਂ ਵਿੱਚ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਖਬਾਰਾਂ ਵਿੱਚ ਇਹ ਇਸ਼ਤਿਹਾਰ ਦੇਣ ਦੀ ਕੀ ਲੋੜ ਸੀ । ਦਾਸ ਦੀ
ਬੇਨਤੀ ਹੈ ਕਿ ਇਹ 93 ਲੱਖ ਰੂਪੈ ਦੇ ਦਿੱਤੇ ਗਏ ਇਸ਼ਤਿਹਾਰ ਰਾਮ ਰਹੀਮ ਨੂੰ ਦਿੱਤੀ ਗਈ ਮੁਆਫ਼ੀ ਦੇ
ਨਾਲ ਸੰਬੰਧਤ ਹਨ, ਇਸ ਦੀ ਵੀ ਪੂਰੀ ਇੰਨਕੁਆਰੀ ਹੋਣੀ ਚਾਹੀਦੀ ਹੈ ।

ਤਖ਼ਤ ਤੇ ਜੱਥੇਦਾਰਾਂ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਇੰਨਕੁਆਰੀ ਹੋਵੇ
ਦਾਸ ਵੱਲੋਂ ਬੇਨਤੀ ਹੈ ਕਿ ਜਿਵੇਂ ਭਾਰਤ ਦੇ ਆਮ ਨਾਗਰਿਕਾਂ ਤੇ ਆਮਦਨ ਤੋਂ ਵੱਧ
ਜਾਇਦਾਦ ਹੋਣ ਤੇ ਇੰਨਕੁਆਰੀ ਬਿਠਾਈ ਜਾਂਦੀ ਹੈ ਇਸੇ ਤਰ੍ਹਾਂ ਇਨ੍ਹਾਂ ਜੱਥੇਦਾਰਾਂ ਤੇ ਵੀ ਇਸੇ ਕਾਨੂੰਨ
ਅਨੂਸਾਰ ਆਪਣੀ ਆਮਦਨ ਤੋਂ ਵੱਧ ਜਾਇਦਾਦ ਹੋਣ ਤੇ ਇੰਨਕੁਆਰੀ ਬਿਠਾਈ ਜਾਵੇ ਅਤੇ ਇਸ ਦੀ
ਪੰਜਾਬ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਕਿ ਇਹਨਾਂ ਜੱਥੇਦਾਰਾਂ ਕੋਲ ਥੋੜੇ ਜਿਹੇ ਸਮੇਂ
ਵਿੱਚ ਇਨ੍ਹਾਂ ਦੀਆਂ ਜਾਇਦਾਦਾਂ ਵਿੱਚ ਭਾਰੀ ਵਾਧਾ ਕਿਵੇਂ ਹੋ ਗਿਆ ।
1. ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਕੋਲ ਮੁਕਤਸਰ ਉਸ ਦੇ ਸ਼ਹਿਰ
ਵਿੱਚ ਪੰਜ ਤਾਰਾ ਹੋਟਲ, ਕੋਠੀਆਂ, ਕਾਰਾਂ, ਜ਼ਮੀਨ, ਪਲਾਟ ਕਿੱਥੋਂ ਆਏ ?
2. ਗਿਆਨੀ ਗੁਰਬਚਨ ਸਿੰਘ ਤੇ ਨਜਾਇਜ ਕਬਜ਼ਿਆ ਦੇ ਕਈ ਦੋਸ਼ ਲੱਗ ਚੁੱਕੇ ਹਨ । ਸ਼੍ਰੀ ਮੁਕਤਸਰ
ਦੇ ਨਿਵਾਸੀ ਸ੍ਰ: ਤਰਸੇਮ ਸਿੰਘ ਮੁਬਾਇਲ ਨੰ: 9463382182 ਤੇ ਸੰਪਰਕ ਕਰਕੇ ਉਸ ਤੋਂ
ਜਾਣਕਾਰੀ ਲਈ ਜਾ ਸਕਦੀ ਹੈ ਕਿਉਂਕਿ ਗਿਆਨੀ ਗੁਰਬਚਨ ਸਿੰਘ ਨੇ ਉਸ ਦੇ ਪਲਾਟ ਤੇ ਵੀ
ਪਿਛਲੇ ਲੰਬੇ ਸਮੇਂ ਤੋਂ ਨਜਾਇਜ ਕਬਜਾ ਕੀਤਾ ਹੋਇਆ ਹੈ ।
3. ਇਸੇ ਤਰ੍ਹਾਂ ਗਿਆਨੀ ਇਕਬਾਲ ਸਿੰਘ (ਜੱਥੇਦਾਰ ਸ਼੍ਰੀ ਪਟਨਾ ਸਾਹਿਬ) ਵੱਲੋਂ ਵੀ ਸ਼੍ਰੀ ਅੰਮਿ੍ਰਤਸਰ
ਵਿੱਚ ਸਵੀਮਿੰਗ ਪੂਲ ਵਾਲੀ ਇਕ ਕਨਾਲ ਦੀ ਕੋਠੀ ਅਤੇ ਹੋਰ ਜਾਇਦਾਦ ਕਿੱਥੋਂ ਆਈ ।
4. ਗਿਆਨੀ ਇਕਬਾਲ ਸਿੰਘ ਵੱਲੋਂ ਆਪਣੀ ਪਹਿਲੀ ਪਤਨੀ ਦੇ ਹੁੰਦਿਆਂ ਬਿਨ੍ਹਾਂ ਤਲਾਕ ਲਏ ਆਪਣੀ
ਧੀ ਦੀ ਉਮਰ ਦੀ ਕੁੜੀ ਨਾਲ ਝੂਠ ਬੋਲ ਕੇ ਕਿ ਮੇਰੀ ਪਤਨੀ ਮਰ ਚੁੱਕੀ ਹੈ ਨਾਲ ਦੂਸਰਾ ਵਿਆਹ
ਕਰਵਾਇਆ ਅਤੇ ਹੋਰ ਵੀ ਕਈ ਜਗ੍ਹਾ ਉਸ ਦੇ ਸੰਬੰਧ ਹਨ ।
5. ਇਸੇ ਤਰ੍ਹਾ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਪਟਨਾ ਨੇ ਸਿੱਖ ਪੰਥ ਦੀ
ਸਤਿਕਾਰ ਯੋਗ ਮਾਤਾ ਗੁਜਰ ਕੌਰ ਜੀ ਨੂੰ ‘ਗੁਜਰੀ-ਉਜੜੀ’ ਕਹਿਣ ਵਾਲੇ ਨੀਲਧਾਰੀ ਸਾਧ
ਸਤਨਾਮ ਸਿੰਘ ਪਿਪਲੀ ਤੋਂ ਨੋਟਾਂ ਦੇ ਮੋਟੇ ਗੱਫੇ ਲੈ ਕੇ ‘ਰਾਜਾ ਯੋਗੀ, ਪਰਮ ਸੰਤ, ਸ਼ਾਨ-ਏ-ਸਿੱਖੀ’
ਵਰਗੀਆਂ ਸਤਿਕਾਰਯੋਗ ਉਪਾਧੀਆਂ ਨਾਲ ਨਿਵਾਜਿਆ, ਜਦਕਿ ਉਸ ਦੀ ਸਿੱਖ ਕੌਮ ਨੂੰ ਰਤਾਭਰ
ਵੀ ਕੋਈ ਦੇਣ ਨਹੀਂ ਹੈ ।
6. ਇਸੇ ਤਰ੍ਹਾਂ ਇਹਨਾਂ ਤਖ਼ਤ ਸਾਹਿਬਾਨਾਂ ਦੇ ਜੱਥੇਦਾਰਾਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉਲਟ
ਮਰਿਆਦਾ ਚਲਾ ਰਹੇ ਡੇਰੇਦਾਰਾਂ ਦੇ ਪ੍ਰੋਗਰਾਮਾਂ ਉਪਰ ਵੀ ਲਿਫ਼ਾਫੇ ਲੈਣ ਦੇ ਲਾਲਚ ਵਸ ਪੁੱਜ ਕੇ
ਸਮਾਗਮਾਂ ਵਿੱਚ ਸ਼ਿਕਰਤ ਕੀਤੀ ਜਾਂਦੀ ਹੈ ਜੋ ਕਿ ਗੁਰੂ ਸਾਹਿਬ ਵੱਲੋਂ ਚਲਾਈ ਹੋਈ ਮਰਿਆਦਾ ਦੇ
ਉਲਟ ਚੱਲ ਰਹੇ ਹਨ । ਅਜਿਹੇ ਆਪਣੇ ਇਖਲਾਕ ਤੋਂ ਗਿਰੇ ਹੋਏ ਲੋਕਾਂ ਨੂੰ ਬਾਦਲਾਂ ਵੱਲੋਂ ਤਖ਼ਤ

ਸਾਹਿਬਾਨਾਂ ਦੇ ਜੱਥੇਦਾਰ ਅਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਗਾਇਆ ਜਾਂਦਾ ਹੈ ਤਾਂ ਕਿ ਉਹਨਾਂ ਦੇ
ਹੁੱਕਮ ਚਲਦੇ ਰਹਿਣ
ਬਾਦਲਾਂ ਅਤੇ ਤਖ਼ਤਾਂ ਦੇ ਜੱਥੇਦਾਰਾਂ ਦਾ ਨਾਰਕੋ ਟੈਸਟ ਹੋਵੇ
ਮੈਂ ਕਮਿਸ਼ਨ ਨੂੰ ਬੇਨਤੀ ਕਰਦਾ ਹਾਂ ਕਿ ਗਿਆਨੀ ਗੁਰਬਚਨ ਸਿੰਘ, ਪ੍ਰਕਾਸ਼ ਸਿੰਘ ਬਾਦਲ ਅਤੇ
ਸੁਖਬੀਰ ਬਾਦਲ ਤਿਨਾਂ ਦਾ ਨਾਰਕੋ ਟੈਸਟ ਹੋਵੇ ਤਾਂ ਕਿ ਰਾਮ ਰਹੀਮ ਨੂੰ ਦਿੱਤੀ ਗਈ ਮੁਆਫ਼ੀ, ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ, ਪੁਲਿਸ ਵੱਲੋਂ ਵੈਹਿਸ਼ੀਆਨੇ ਢੰਗ ਨਾਲ ਸ਼ਾਂਤਮਈ ਧਰਨੇ ਤੇ
ਬੈਠੇ ਸਿੱਖ ਕੌਮ ਦੇ ਅਨਮੋਲ ਹੀਰਿਆਂ ਤੇ ਵਰਾਈਆਂ ਗਈਆਂ ਡਾਗਾਂ ਅਤੇ ਨਿਹੱਥੇ ਸਿੱਖਾਂ ਤੇ ਕੀਤੀ ਗਈ
ਫਾਈਰਿੰਗ ਨਾਲ ਸ਼ਹੀਦ ਹੋਏ ਨੌਜਵਾਨਾਂ ਲਈ ਹੁੱਕਮ ਕਿਸ ਨੇ ਦਿੱਤੇ ਅਤੇ ਸੱਚ ਝੂਠ ਦਾ ਨਿਰਨਾ ਲੋਕਾਂ ਦੀ
ਕਚਿਹਰੀ ਵਿੱਚ ਪਹੁੰਚ ਸਕੇ । ਇਨ੍ਹਾਂ ਸਾਰੇ ਸਵਾਲਾਂ ਦਾ ਜੁਆਬ ਦੇਸ਼-ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ
ਮੰਗ ਰਹੀਆਂ ਹਨ । ਬਾਦਲ ਸਰਕਾਰ ਦੀ ਬਦਨੀਤੀ ਅਧੀਨ ਗਠਿਤ ਕੀਤੇ ਜੋਰਾ ਸਿੰਘ ਕਮਿਸ਼ਨ ਨੇ ਸਿੱਖਾਂ
ਸਮੇਤ ਸਾਰੇ ਨਿਆਂ ਪਸੰਦ ਲੋਕਾਂ ਨੂੰ ਘੋਰ ਨਿਰਾਸ਼ ਕੀਤਾ ਹੈ। ਸੋ ਹੁਣ ਦੇਸ਼ ਵਿਦੇਸ਼ ਵਿੱਚ ਬੈਠੇ ਸਮੂਹ ਗੁਰੂ
ਨਾਨਕ ਨਾਮ ਲੇਵਾ ਮਾਈ ਭਾਈ ਦੀਆਂ ਨਜ਼ਰਾਂ ਆਪ ਜੀਜ ਤੇ ਲੱਗੀਆਂ ਹੋਈਆਂ ਹਨ । ਸਾਨੂੰ ਆਪ ਜੀ
ਤੇ ਪੂਰਾ ਵਿਸ਼ਵਾਸ਼ ਹੈ ਕਿ ਤੁਸੀਂ ਪੰਜਾਬ ਵਿੱਚ ਵਾਪਰੀਆਂ ਇਨ੍ਹਾਂ ਅਣਹੋਣੀਆਂ ਪਿਛੇ ਕੰਮ ਕਰਦੀਆਂ ਅਸਲ
ਤਾਕਤਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰੋਗੇ ਅਤੇ ਪਿਛਲੀ ਬਾਦਲ ਸਰਕਾਰ ਦੀਆਂ ਮਾਰੂ ਨੀਤੀਆਂ
ਨੂੰ ਵੀ ਨੰਗਿਆਂ ਕਰਕੇ, ਸੱਚੇ ਪਾਤਸ਼ਾਹ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋਗੇ ।
ਆਪ ਜੀ ਦਾ ਵਿਸ਼ਵਾਸਪਾਤਰ
ਮਿਤੀ : ੧੨-੧੨-

Himmat Thunders on religious and political platform

Tags
Show More

Leave a Reply

Your email address will not be published. Required fields are marked *