DIASPORAOPINION

Historical Date With 14th December 1920 SAD Birthday

ਸਿਖਾਂ ਦੀ ਰਾਜਸੀ ਨੁੰਮਾਇੰਦਾ ਜਥੇਬੰਦੀ , ਸ਼੍ਰੋਮਣੀ ਅਕਾਲੀ ਦਲ ਪੰਥ ਤੋਂ ਪਰਿਵਾਰ ਤੱਕ..!

Historical Date With 14th December 1920 SAD Birthday: 15 ਨਵੰਬਰ 1920 ਅਕਾਲ ਤਖਤ ਸਾਹਿਬ ਤੇ ਇਕੱਤਰ ਹੋਏ ਸਿੱਖ ਮਰਜੀਵੜਿਆਂ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਂਦਾ। ਜਿਸ ਨੂੰ ਸਿੱਖਾਂ ਨੇ ਆਪਣੀ ਪੀਰੀ ਦੀ ਕਾਮਯਾਬੀ ਸਮਝਿਆ ਤੇ ਨਾਲ ਨਾਲ ਮੀਰੀ ਦੀ ਲੋੜ ਵੀ ਮਹਿਸੂਸ ਵੀ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਸਮਾਂ ਪਿੰਡਾਂ ਵਿੱਚ ਥਾਂ ਥਾਂ ਜੋ ਛੋਟੇ ਜੱਥੇ ਹੋਂਦ ਵਿੱਚ ਆਏ ਜਿਨ੍ਹਾਂ ਵਿੱਚ ਖਾਸ ਕਰਕੇ ਜੱਥਾ ਖਰਾ ਸੌਦਾ, ਜੱਥਾ ਬਾਬੇ ਦੀ ਬੇਰ ਸਿਆਲਕੋਟ, ਜੱਥਾ ਪੰਜਾ ਸਾਹਿਬ ਅਤੇ ਜੱਥਾ ਸੰਦਲੀ ਬਾਰ ਲਾਇਲਪੁਰ ਆਦਿ ਵਿਸ਼ੇਸ਼ ਤੌਰ ਤੇ ਵਰਨਣਯੋਗ ਹਨ ਜਾਂ ਇਹ ਕਹੀਏ ਕਿ ਪਿੰਡ ਵਾਰ ਜਾਂ ਜਿਲ੍ਹਾ ਵਾਰ ਜਾਂ ਇਲਾਕਾਈ ਤੌਰ ਤੇ ਬਣੇ ਇਨ੍ਹਾਂ ਜੱਥਿਆਂ ਨੇ 14 ਦਸੰਬਰ 1920 ਨੂੰ ਇਕੱਠ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਦੀ ਜੱਥੇਬੰਦੀ ਨੂੰ ਜਨਮ ਦਿੱਤਾ। ਗੁਰਦੁਆਰਿਆਂ ਦੀ ਅਜ਼ਾਦੀ ਲਈ ਜਾਂਦੇ ਜੱਥਿਆਂ ਵਿੱਚੋਂ ਇੱਕ ਜਥਾ ਵਿੱਚੋਂ ਇੱਕ ਜਥਾ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੀ ਅਗਵਾਈ ਵਿੱਚ ਲਾਇਲਪੁਰ ਦੇ ਰਹੀਸ, ਸ. ਹਰਚੰਦ ਸਿੰਘ ਲਾਇਲਪੁਰੀ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਦੀ ਕੰਧ ਦੇ ਮੋਰਚੇ ਵਿੱਚ ਭੇਜਿਆ ਸੀ ਅਤੇ ਇਨ੍ਹਾਂ ਦੇ ਘਰ ਹੀ ਤਿੰਨ ਝਬਾਲੀਏ ਭਰਾ, ਸ. ਸਰਮੱਖ ਸਿੰਘ, ਜਸਵੰਤ ਸਿੰਘ ਅਤੇ ਅਮਰ ਸਿੰਘ ਵਿੱਚੋਂ ਸ. ਸਰਮੱਖ ਸਿੰਘ ਨੂੰ ਅਕਾਲੀ ਦਲ ਦਾ ਪਹਿਲਾ ਪ੍ਰਧਾਨ ਬਣਾਇਆ ਗਿਆ ਸੀ। ਇਹ ਉਹ ਦਿਨ ਸੀ ਜਦੋਂ ਸਿੱਖਾਂ ਨੇ ਅਕਾਲੀ ਦਲ ਨੂੰ ਇਸ ਆਸ ਨਾਲ ਹੋਂਦ ਵਿੱਚ ਲਿਆਉਂਦਾ ਸੀ ਕਿ ਅੱਜ ਤੋਂ ਅਕਾਲੀ ਗੁਰਦੁਆਰੇ ਗੈਰ ਸਿੱਖਾਂ ਜਾਂ ਮਹੰਤਾ ਦੇ ਕਬਜੇ ਵਿੱਚੋਂ ਖਾਲੀ ਅਤੇ ਅਜਾਦ ਕਰਾਉਣਗੇ ਅਤੇ ਫਿਰ ਗੁਰਦੁਆਰਿਆ ਦੀ ਰਾਖੀ ਵੀ ਕਰਨਗੇ। ਨਾਲ ਨਾਲ ਸਿੱਖਾਂ ਦੇ ਸਿਆਸੀ ਭਵਿੱਖ ਦੇ ਫੈਸਲੇ ਲੈਣ ਦੀ ਜਿੰਮੇਵਾਰੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਤੇ ਨੀਯਤ ਕੀਤੀ ਗਈ ਸੀ। ਕੋਈ ਸ਼ਕ ਨਹੀਂ ਬਹੁਤ ਲੰਮਾ ਸਮਾਂ ਅਕਾਲੀ ਸਿੰਘਾਂ ਨੇ ਪੰਥ ਨੂੰ ਸਮਰਪਤ ਹੋਕੇ ਹਰ ਸਮਾਂ ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਕੌਮ ਦੇ ਉਜਲੇ ਭਵਿੱਖ ਲਈ ਵੱਡਾ ਰੋਲ ਅਦਾ ਕੀਤਾ।

ਸੰਨ 1929 ਵਿੱਚ ਹਿੰਦੂਸਤਾਨ ਦੀ ਅਜ਼ਾਦੀ ਨੂੰ ਲੈਕੇ ਮੋਤੀ ਲਾਲ ਨਹਿਰੂ ਦੀ ਅਗਵਾਈ ਵਿੱਚ ਮੋਤੀ ਲਾਲ ਨਹਿਰੂ ਦੀ ਅਗਵਾਈ ਵਿੱਚ ਬਣੀ ਕਮੇਟੀ ਨੇ ਰਾਵੀ ਕਨਫਰੰਸ ਵਿੱਚ ਇੱਕ ਰਿਪੋਰਟ ਪੇਸ਼ ਕਰਨੀ ਸੀ। ਜਿਸ ਵਿੱਚ ਸਿੱਖਾਂ ਨੂੰ ਵਖਰੀ ਕੌਮ ਵੱਜੋਂ ਮਾਨਤਾ ਨਾ ਦੇ ਕੇ, ਸਗੋਂ ਬਹੁਤ ਗਿਣਤੀ ਨਾਲ ਰਲਗੱਡ ਕਰਕੇ ਸਿੱਖਾਂ ਦੀ ਕੌਮੀ ਹੋਂਦ ਨੂੰ ਖੋਰਾ ਲਾਉਣ ਲਈ ਇੱਕ ਰਾਜਨੀਤੀ ਛੁੱਪੀ ਹੋਈ ਸੀ। ਲੇਕਿਨ ਉਸ ਸਮੇਂ ਦੇ ਅਕਾਲੀ ਦਲ ਦੇ ਪ੍ਰਧਾਨ ਬਾਬਾ ਖੜਕ ਸਿੰਘ ਨੂੰ ਜਦੋਂ ਇਸਦੀ ਭਿਣਖ ਪਈ ਤਾਂ ਉਨ੍ਹਾਂ ਇਸ ਰਿਪੋਰਟ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ। ਜਿਸਤੇ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ (ਕਾਂਗਰਸ ਦੇ ਨਵੇਂ ਕੌਮੀ ਪ੍ਰਧਾਨ), ਪੰਡਤ ਮਦਨ ਮੋਹਨ ਮਾਲਵਿਆ, ਸ੍ਰੀ ਵਲਭ ਭਾਈ ਪਟੇਲ, ਡਾ. ਰਾਜਿੰਦਰ ਪ੍ਰਸ਼ਾਦ ਅਤੇ ਮੌਲਾਨਾ ਆਜ਼ਾਦ ਨੇ ਚਬੁਰਜੀ ਜਾ ਕੇ ਬਾਬਾ ਖੜਕ ਸਿੰਘ ਦੀ ਮਿਨਤ ਕੀਤੀ ਅਤੇ ਉਸ ਰਿਪੋਰਟ ਨੂੰ ਮੁਅਤਲ ਕੀਤਾ ਅਤੇ ਬਾਬਾ ਜੀ ਨੂੰ ਮਨਾਕੇ ਰਾਵੀ ਕਾਨਫਰੰਸ ਵਿੱਚ ਲੈ ਕੇ ਆਏ। ਇਸ ਤਰ੍ਹਾਂ ਉਸ ਸਮੇਂ ਅਕਾਲੀ ਦਲ ਨੇ ਕੌਮ ਉਪਰ ਹੋ ਰਹੇ ਵੱਡੇ ਹਮਲੇ ਨੂੰ ਢਾਲ ਬਣਕੇ ਰੋਕਿਆ। ਜਿਸ ਤੋਂ ਸਿੱਖ ਆਗੂਆਂ ਦੀ ਸ਼ਵੀ ਹੋਰ ਨਿਖਰਕੇ ਸਾਹਮਣੇ ਆਈ।

ਇਸ ਪਿੱਛੋਂ ਲੰਡਨ ਵਿਖੇ ਸੰਨ 1931, 32 ਵਿੱਚ ਹੋਈਆਂ ਦੋ ਗੋਲ ਮੇਜ ਕਾਨਫਰੰਸਾਂ ਵਿੱਚ ਲਾਰਡ ਐਲ.ਐਸ. ਐਮਰੀ (ਗ੍ਰਹਿ ਮੰਤਰੀ ਬਿ੍ਰਟਿਸ਼) ਦੀ ਅਗਵਾਈ ਵਿੱਚ ਸ. ਜੋਗਿੰਦਰ ਸਿੰਘ ਕੁੱਲੇਵਾਲੀਏ, ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ, ਸ. ਬਹਾਦਰ ਸ਼ਿਵਦੇਵ ਸਿੰਘ ਓਬਰਾਏ ਅਤੇ ਸ. ਉਜਲ ਸਿੰਘ (ਉੱਘੇ ਲੇਖਕ ਸ. ਖੁਸਵੰਤ ਸਿੰਘ ਦੇ ਚਾਚਾ ਜੀ) ਸਿਖ ਨੁਮਾਇੰਦਿਆਂ ਵਜੋਂ ਸ਼ਾਮਲ ਹੋਏ।

Historical Date With 14th December 1920 SAD Birthdayਸੰਨ 1935 ਵਿੱਚ ਗੌਰਮਿੰਟ ਆਫ ਇੰਡੀਆ ਐਕਟ ਹੋਂਦ ਵਿੱਚ ਆਇਆ ਜਿਸ ਨੂੰ ਅੱਜ ਦੇ ਭਾਰਤੀ ਸੰਵਿਧਾਨ ਦਾ ਪਿਤਰੀ ਸਰੋਤ ਜਾਂ ਮੂਲ ਅਧਾਰ ਆਖਿਆ ਜਾ ਸਕਦਾ ਹੈ। ਇਸ ਪਿੱਛੋਂ ਇਸੇ ਐਕਟ ਅਧੀਨ ਅੰਗੇ੍ਰਜੀ ਹਕੁਮਤ ਨੇ ਪਿਸਾਵਰ ਤੋਂ ਦਿੱਲੀ ਤੱਕ ਦੇ ਪੰਜਾਬ ਦੀਆਂ ਪੰਜ ਡਵੀਜਨਾਂ ਅਤੇ ਤੀਹ ਜਿਲ੍ਹਿਆਂ ਵਿੱਚ ਚੋਣ ਕਰਵਾਉਣ ਦਾ ਫੈਸਲਾ ਕੀਤਾ। ਜਿਥੇ ਸੀਟਾਂ ਦੀ ਵੰਡ ਨੂੰ ਤਿੰਨ, ਹਿੰਦੂ ਸਿੱਖ ਅਤੇ ਮੁਸਲਿਮ ਦੇ ਅਧਾਰ ਤੇ ਵੰਡ ਕੇ ਸਿੱਖਾਂ ਨੂੰ ਤੇਤੀ ਸੀਟਾਂ, ਹਿੰਦੂਆਂ ਨੂੰ ਬਵੰਜਾ ਅਤੇ ਮੁਸਲਮਾਨਾਂ ਨੂੰ ਨਬੇ ਸੀਟਾਂ ਦਿੱਤੀਆਂ ਗਈਆ। ਬੇਸ਼ਕ ਉਸ ਸਮੇਂ ਦੇ ਇਸ ਮਹਾਂ ਪੰਜਾਬ ਵਿੱਚ ਸਿੱਖਾਂ ਦੀ ਗਿਣਤੀ 13 ਪ੍ਰਤੀਸ਼ਤ ਸੀ ਪਰ ਉਨ੍ਹਾਂ ਨੂੰ 18 ਪ੍ਰਤੀਸ਼ਤ ਸੀਟਾਂ ਤੇ ਰਾਖਵੀਂ ਕੀਤਾ ਗਿਆ ਸੀ। ਏਵੇਂ ਹੀ ਹਿੰਦੂਆਂ ਦੀ ਗਿਣਤੀ 33 ਪ੍ਰਤੀਸ਼ਤ ਸੀ ਪਰ ਉਨ੍ਹਾਂ ਲਈ 30 ਸੀਟਾਂ ਰੱਖਿਆ ਗਈਆਂ ਸਨ। ਮੁਸਲਮਾਨਾਂ ਦੀ ਗਿਣਤੀ 56 ਪ੍ਰਤੀਸ਼ਤ ਹੋਣ ਦੇ ਬਾਵਜੂਦ ਉਨ੍ਹਾਂ ਨੂੰ 52 ਪ੍ਰਤੀਸ਼ਤ ਸੀਟਾਂ ਦਿੱਤੀਆਂ ਗਈਆਂ ਸਨ। ਇਥੇ ਅੰਗ੍ਰੇਜ ਨੇ ਸਿੱਖ ਕੌਮ ਵੀ ਘੱਟ ਗਿਣਤੀ ਨੂੰ ਮਿਟਣ ਤੋਂ ਬਚਾਉਣ ਲਈ ਅਜਿਹੇ ਕਦਮ ਸਮੇਂ ਤੇ ਜਰੂਰੀ ਸਮਝਕੇ ਚੁੱਕੇ ਸਨ। ਭਾਵੇਂ ਕਿ ਸਿੱਖ ਹਿੰਦੁੂਵਾਦੀ ਤਾਕਤਾਂ ਦੇ ਢਹੇ ਚੜ੍ਹਕੇ, ਅੰਗੇ੍ਰਜਾਂ ਵਿਰੁੱਧ ਬਗਾਵਤ ਕਰਨ ਵਾਲਿਆਂ ਵਿੱਚੋਂ ਸਭ ਤੋਂ ਮੋਹਰੀ ਸਨ।

ਇਸ ਚੋਣ ਵਿੱਚ ਅਕਾਲੀ 33 ਵਿੱਚੋਂ 23 ਸੀਟਾਂ ਜਿੱਤਕੇ ਯੂਨੀਨਿਸਟ ਪਾਰਟੀ ਦੇ 10 ਮੈਂਬਰ ਨਾਲ ਲੈਕੇ ਸਰ ਸਕੰਦਰ ਹਿਆਤ ਖਾਨ ਨੂੰ ਮੁੱਖ ਮੰਤਰੀ ਬਣਾਉਣ ਵਿੱਚ ਕਾਮਯਾਬ ਹੋਏ। ਸਿੱਖਾਂ ਵਿੱਚੋਂ ਦੋ ਮੰਤਰੀ ਯੁਨੀਨਿਸਟ ਪਾਰਟੀ ਤੋਂ ਜਿਤੇ ਸ. ਜੋਗਿੰਦਰ ਸਿੰਘ ਮਾਨ (ਪਿਤਾ ਸ. ਸਿਮਰਨਜੀਤ ਸਿੰਘ ਮਾਨ) ਅਤੇ ਸਰ ਸੁੰਦਰ ਸਿੰਘ ਮਜੀਠੀਆ ਬਣੇ। ਇਹ ਸਰਕਾਰ ਸਿਰਫ ਦੋ ਸਾਲ ਤੱਕ ਹੀ ਚਲ ਸਕੀ। ਉਸ ਸਮੇਂ ਅਵੰਡ ਭਾਰਤ ਦੇ ਨੌ ਸੁੂਬਿਆਂ ਵਿੱਚ ਸਿੰਧ ਪੰਜਾਬ ਅਤੇ ਬੰਗਾਲ ਨੂੰ ਛੱਡ ਕੇ ਬਾਕੀ ਸਭ ਥਾਈ ਕਾਂਗਰਸ ਦੀ ਸਰਕਾਰ ਸੀ। ਲੇਕਿਨ ਅਚਾਨਕ ਵਿਸ਼ਵ ਯੁੱਧ ਸ਼ੁਰੂ ਹੋ ਜਾਣ ਤੇ ਜਦੋਂ ਅੰਗੇ੍ਰਜ ਹਕੁਮਤ ਨੇ ਭਾਰਤ ਵਿੱਚੋਂ ਫੌਜੀ ਭਰਤੀ ਕਰਨੀ ਚਾਹੀਦੀ ਤਾਂ ਕਾਂਗਰਸੀ ਆਗੂ ਮਹਾਤਮਾ ਗਾਂਧੀ ਨੇ ਸਾਰੀਆਂ ਸਰਕਾਰਾਂ ਤੋਂ ਅਸਤੀਫੇ ਦਵਾ ਦਿੱਤੇ ਕਿ ਅਸੀਂ ਵਿਸ਼ਵ ਯੁੱਧ ਵਿੱਚ ਕਿਸੇ ਰੂਪ ਵਿੱਚ ਵੀ ਹਿੱਸਾ ਨਹੀਂ ਲੈਣਾ ਪਰ ਮਾਸਟਰ ਤਾਰਾ ਸਿੰਘ ਉਸ ਸਮੇਂ ਦੇ ਅਕਾਲੀ ਪ੍ਰਧਾਨ ਨੇ ਨੀਤੀ ਵਰਤਦਿਆਂ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਦੀ ਪ੍ਰਧਾਨਗੀ ਹੇਠ ਇੰਡੀਅਨ ਡਿਫੈਂਸ ਲੀਗ ਨਾਮ ਦੀ ਜੱਥੇਬੰਦੀ ਬਣਾਕੇ ਅੰਗੇ੍ਰਜਾਂ ਨੂੰ ਫੌਜ ਵਾਸਤੇ ਭਰਤੀ ਦਿੱਤੀ।

ਇਸ ਤਰ੍ਹਾਂ ਦੋ ਲੱਖ ਸਿਖ ਹੋਰ ਫੌਜ ਵਿੱਚ ਭਰਤੀ ਹੋਏ ਅਤੇ ਤਿੰਨ ਲੱਖ ਮੁਸਲਮਾਨ ਵੀ ਭਰਤੀ ਹੋਏ। ਸਿੱਖਾਂ ਵਿੱਚੋਂ ਮੰਨੇ ਪਰਮੰਨੇ ਜਰਨੈਲ ਜਰਨਲ ਹਰਬਖਸ਼ ਸਿੰਘ, ਜਰਨਲ ਗੁਰਬਖਸ਼ ਸਿੰਘ ਬਡਰੁੱਖਾਂ, ਜਨਰਲ ਨਰਿੰਦਰ ਸਿੰਘ, ਜਰਨਲ ਜੇ.ਐਸ.ਢਿੱਲੋ ਅਤੇ ਜਰਨਲ ਸਪੈਰੋ ਵਰਗੇ ਉਸ ਭਰਤੀ ਦੀ ਹੀ ਦੇਣ ਸਨ। ਮਾਸਟਰ ਤਾਰਾ ਸਿੰਘ ਨੇ ਖੁੱਦ ਜਿੰਮੇਵਾਰੀ ਵੀ ਨਾ ਲਈ ਤੇ ਭਰਤੀ ਵੀ ਕਰਵਾ ਕੇ ਦਿੱਤੀ। ਇਸ ਵਿਸ਼ਵ ਯੁੱਧ ਦੀ ਜਿਤ ਤੋਂ ਬਾਅਦ ਸਰ ਚਰਚਲ ਆਪਣੇ ਘਰ ਵਿੱਚੋਂ ਚੋਣ ਹਾਰ ਗਿਆ ਅਤੇ ਸਰ ਐਟਲੇ ਬਿ੍ਰਟਿਸ਼ ਦਾ ਪ੍ਰਧਾਨ ਮੰਤਰੀ ਬਣ ਗਿਆ। ਜਿਸ ਨੇ ਆਪਣੇ ਖਜਾਨਾ ਮੰਤਰੀ ਸਟੈਂਨਫਰਡ ਕ੍ਰਿਪਸ ਅਤੇ ਅਲੈਜੈੱਡਰ ਨੂੰ ਕਮਿਸ਼ਨ ਬਣਾਕੇ ਭਾਰਤ ਭੇਜਿਆ। ਇਸ ਸਮੇੱ 1946 ਵਿੱਚ ਸ਼ਿਮਲਾ ਕਾਨਫਰੰਸ ਹੋਈ। ਨਾਲ ਨਾਲ ਨਵੰਬਰ 1945 ਤੋੱ ਜਨਵਰੀ 1946 ਤੱਕ ਚੋਣਾ ਦਾ ਕੰਮ ਵੀ ਚਲਦਾ ਰਿਹਾ। ਜਿਸ ਵਿੱਚ ਮੁਸਲਿਮ ਲੀਗ 85 ਸੀਟਾਂ ਜਿਤਨ ਦੇ ਬਾਵਜੂਦ ਵੀ ਸਰਕਾਰ ਨਾ ਬਣਾ ਸਕੀ। ਪਰ ਅਕਾਲੀ ਸਿਰਫ 15 ਮੈੱਬਰਾਂ ਐਮ.ਐਲ.ਏ ਹੋਣ ਤੇ ਵੀ ਕਾਂਗਰਸ ਅਤੇ ਯੁੂਨੀਨਿਸਟਾਂ ਨਾਲ ਰਲਕੇ ਸਰ ਖਿਜਰ ਹਿਆਤ ਖਾਨ ਟਿਵਾਣਾ ਦੀ ਅਗਵਾਈ ਹੇਠ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਏ।

Historical Date With 14th December 1920 SAD Birthdayਬੇਸ਼ਕ ਮੁਸਲਿਮ ਲੀਗ ਨੇ ਸਰ ਟਿਵਾਣਾ ਨੂੰ ਪਾਕਿਸਤਾਨ ਦੇ ਰਾਹ ਵਿੱਚ ਰੋੜਾ ਸਮਝਦਿਆਂ ਉਨ੍ਹਾਂ ਦੇ ਹੱਥ ਧੋਕੇ ਮਗਰ ਪੈ ਗਏ। ਪੰਜਾਬ ਵਿੱਚ ਲੜਾਈ ਝਗੜੇ ਅਤੇ ਅਗਜਨੀ ਦੀਆਂ ਵਾਰਦਾਤਾ ਸ਼ੁਰੂ ਹੋਈਆਂ। ਉਧਰ ਅੰਗ੍ਰੇਜ ਨੇ ਵੀ ਭਾਰਤ ਦੀ ਅੰਤ੍ਰਿਮ ਸਰਕਾਰ ਬਣਾਈ ਲਾਰਡ ਵੇਬਲ ਨੂੰ ਬਦਲਕੇ ਮਾਉੱਟ ਬੈਟਨ ਨੂੰ ਲਿਆਂਦਾ ਗਿਆ। ਜਿਸਨੇ ਐਲਾਨ ਕੀਤਾ ਕਿ ਮੈੱ ਛੇ ਮਹੀਨੇ ਵਿੱਚ ਹਿੰਦੂਸਤਾਨ ਦੀ ਡੋਰ ਹਿੰਦੂਸਤਾਨੀਆਂ ਦੇ ਹੱਥ ਦੇ ਕੇ ਵਾਪਿਸ ਚਲਾ ਜਾਨਾ ਹੈ। ਇਸ ਸਰਕਾਰ ਵਿੱਚ ਪੰਜ ਕਾਂਗਰਸੀ, ਪੰਜ ਮੁਸਲਿਮ ਲੀਗ ਇੱਕ-ਇੱਕ ਸਿਖ ਇਸਾਈ ਪਾਰਸੀ। ਐੱਗਲੋ ਇਡੀਅਨ ਅਤੇ ਦੋ ਪਛੜੀ ਜਾਤੀ ਦੇ ਮੈੱਬਰ ਲਏ ਗਏ ਅਤੇ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ 16 ਮੈੱਬਰੀ ਭਾਰਤੀ ਸਰਕਾਰ ਬਣੀ।

ਮਾਰਚ 1947 ਵਿੱਚ ਮੁਸਲਿਮ ਲੀਗ ਨੇ ਦਬਾਅ ਪਾ ਕੇ, ਜਦੋੱ ਖਿਜਰ ਹਿਆਤ ਟਿਵਾਣਾ ਤੋੱ ਅਸਤੀਫਾ ਲੈ ਲਿਆ ਤਾਂ ਅਗਸਤ ਤੱਕ ਪੰਜਾਬ ਵਿੱਚ ਗਵਰਨੀ ਰਾਜ ਹੀ ਰਿਹਾ, ਪਰ ਇਸੇ ਦੌਰਾਨ ਹਿੰਦੂਸਤਾਨ ਅਜ਼ਾਦ ਵੀ ਹੋ ਗਿਆ। ਸੰਨ 1929 ਦੀ ਰਾਵੀ ਕਾਨਫਰੰਸ ਦੌਰਾਨ ਹਿੰਦੂ ਕਾਂਗਰਸੀ ਨੇਤਾਵਾਂ ਨੇ ਨਾਹਰਾ ਦਿੱਤਾ ਸੀ ਕਿ ਸਵਰਾਜ ਆਏਗਾ ਤਾਂ ਬੋਲੀ ਦੇ ਅਧਾਰ ਤੇ ਸੂਬੇ ਬਣਾਏ ਜਾਣਗੇ। ਲੇਕਿਨ 1953 ਵਿੱਚ ਬੋਲੀ ਦੇ ਅਧਾਰ ਤੇ ਸੁੂਬੇ ਬਣਾਉਣ ਲਈ ਸੁਪਰੀਮ ਕੋਰਟ ਦੇ ਮੁੱਖ ਜਜ ਜਸਟਿਸ ਸਈਅਦ ਫਜਲ ਅਲੀ ਦੀ ਅਗਵਾਈ ਹੇਠ ਸਟੇਟ ਰੀ-ਆਰਗੇਨਾਈਜੇਸ਼ਨ ਕਮਿਸ਼ਨ ਬਣਾਇਆ ਗਿਆ। ਜਿਸਨੇ ਸਿਫਾਰਸ ਕਰਕੇ ਪੰਜਾਬ, ਜੰਮੂ ਕਾਸਮੀਰ ਦਿੱਲੀ ਯੂ.ਪੀ, ਬਿਹਾਰ, ਅਸਾਮ, ਪਛੱਮੀ ਬੰਗਾਲ, ਆਂਧਰਾ, ਤਾਮਿਲਨਾਡੂ, ਕੇਰਲਾ, ਕਰਨਾਟਕਾ, ਬੰਬਈ (ਮਹਾਰਾਸ਼ਟਰਾ) ਰਾਜਸਥਾਨ ਅਤੇ ਮੱਧੇ ਪ੍ਰਦੇਸ਼ ਦੇ ਸੂਬਿਆ ਨੂੰ ਮਾਨਤਾ ਦਿੱਤੀ, ਪਰ ਨਾਲ ਹੀ ਇਹ ਕਹਿ ਦਿੱਤਾ ਕਿ ਪੰਜਾਬ ਅਤੇ ਬੰਬਈ ਦੋਭਾਸ਼ੀ ਸੂਬੇ ਰਹਿਣਗੇ। ਪੰਜਾਬ ਵਿੱਚ ਦੂਜੀ ਭਾਸ਼ਾ ਹਿੰਦੀ ਅਤੇ ਮਾਹਰਾਸ਼ਟਰ ਵਿੱਚ ਗੁਜਰਾਤੀ ਦੂਜੀ ਭਾਸ਼ਾ ਹੋਵੇਗੀ। ਇਸ ਸਮੇੱ ਮਹਾਰਾਸ਼ਟਰ ਤੋੱ ਕੇੱਦਰੀ ਮੰਤਰੀ ਰਹਿ ਚੁੱਕੇ ਸ੍ਰੀ ਨਰ ਹਰੀ ਵਿਸ਼ਨੂੰ ਗਾਡਗਿੱਲ ਪੰਜਾਬ ਦੇ ਗਵਰਨਰ ਸਨ, ਉਨ੍ਹਾਂ ਨੇ ਗਵਰਨਰੀ ਤੋੱ ਅਸਤੀਫਾ ਦੇ ਕੇ ਨਹਿਰੂ ਨੂੰ ਵੰਗਾਰਿਆ ਕਿ ਮਹਾਰਾਸ਼ਟਰ ਦੀ ਬੋਲੀ ਦਾ ਫੈਸਲਾ ਮਹਾਰਾਸ਼ਟਰ ਦੀ ਗਲੀਆਂ ਕਰਨਗੀਆਂ ਤਾਂ ਨਹਿਰੂ ਨੇ ਤੁਰੰਤ ਗੁਜਰਾਤ ਵਖਰਾ ਸੂਬਾ ਬਣਾਕੇ, ਉਸ ਸਮੇੱ ਮਹਾਰਾਸ਼ਟਰ ਦੇ ਮੁੱਖ ਮੰਤਰੀ ਮਰਾਰਜੀ ਡਿਸਾਈ ਨੂੰ ਕੇੱਦਰ ਵਿੱਚ ਲਿਆਦਾ ਅਤੇ ਵਾਈ ਬੀ ਚੌਹਾਨ ਨੂੰ ਮੁੱਖ ਮੰਤਰੀ ਬਣਾ ਦਿੱਤਾ, ਪਰ ਪੰਜਾਬ ਨੂੰ ਸਰਹੱਦੀ ਸੂਬਾ ਕਹਿਕੇ ਓਵੇੱ ਹੀ ਲਮਕਦਾ ਰਹਿਣ ਦਿੱਤਾ। ਇਥੋੱ ਪੰਜਾਬੀ ਸੂਬੇ ਦੀ ਮੰਗ ਜੋਰ ਫੜ ਗਈ। ਸਿੱਖ ਲਾ ਲਾ ਕਰਦੇ ਬੋਲੀ ਦੇ ਮਗਰ ਪੈ ਗਏ ਅਤੇ ਆਪਣਾ ਤੀਜੀ ਕੌਮ ਵਾਲਾ ਮੁੱਦਾ ਸਦਾ ਲਈ ਭੁੱਲ ਗਏ। ਸੰਨ 1955 ਵਿੱਚ ਅਕਾਲੀ ਦਲ ਨੇ ਮਾਸਟਰ ਤਾਰਾ ਸਿੰਘ ਦੀ ਪ੍ਰਧਾਨਗੀ ਹੇਠ ਕੇੱਦਰ ਵਿਰੂਧ ਮੋਰਚਾ ਲਾਇਆ ਪਰ ਫੇਲ੍ਹ ਹੋ ਗਿਆ। ਸੰਨ 1957 ਦੀਆਂ ਚੋਣਾ ਆਈਆਂ ਤਾਂ ਉਸ ਸਮੇੱ ਦੇ ਆਗੂਆ ਨੇ ਅਕਾਲੀ ਦਲ ਹੀ ਤੋੜ ਦਿੱਤਾ ਅਤੇ ਪੰਜਾਬ ਦੀਆਂ ਉਸ ਸਮੇੱ 154 ਸੀਟਾਂ ਵਿੱਚੋੱ 26 ਸੀਟਾਂ ਲੈਕੇ ਚੁੱਪ ਕਰ ਗਏ। ਲੇਕਿਨ ਸਾਰੀਆਂ ਸੀਟਾਂ ਹੀ ਜਿਤ ਗਏ। ਇਨ੍ਹਾਂ ਵਿੱਚ ਮਲੋਟ ਤੋੱ ਸ. ਪ੍ਰਕਾਸ਼ ਸਿੰਘ ਬਾਦਲ ਵੀ ਪਹਿਲੀ ਵਾਰੀ ਵਿਧਾਨਕਾਰ ਵਜੋੱ ਜਿਤੇ ਸਨ। ਧੁੂਰੀ ਤੋੱ ਸ. ਜਸਦੇਵ ਸਿੰਘ ਸੰਧੂ, ਨਿਹਾਲ ਸਿੰਘ ਵਾਲਾ ਤੋੱ ਸ. ਗੁਰਮੀਤ ਸਿੰਘ ਬਰਾੜ, ਮੋਗਾ ਤੋੱ ਜੁਗਰਾਜ ਸਿੰਘ ਗਿੱਲ ਨਵਾਂ ਸ਼ਹਿਰ ਤੋੱ ਹਰਗੁਰਨਾਦ ਸਿੰਘ, ਕਪੁਰਥਲਾ ਤੋੱ ਆਤਮਾ ਸਿੰਘ ਫਲੌਰ ਤੋੱ ਸ. ਉਦਮ ਸਿੰਘ, ਭਾਗ ਸਿੰਘ ਪੁਰੀ, ਕੁਰਾਲੀ ਤੋੱ ਸ਼ਹਿਦ ਭਾਈ ਬਿਅੰਤ ਸਿੰਘ ਦੇ ਮਾਸੜ ਮਾਸਟਰ ਪ੍ਰਤਾਪ ਸਿੰਘ ਕੁਰਾਲੀ, ਅਮਿ੍ਰੰਤਸਰ ਸਿਵਲ ਲਾਈਨ ਸਰੂਪ ਸਿੰਘ, ਮਲੋਟ ਰਾਖਵੇੱ ਤੋੱ ਸੂਬੇਦਾਰ ਤੇਜਾ ਸਿੰਘ, ਸਰਹਿੰਦ ਤੋੱ ਜਸਟਿਸ ਗੁਰਨਾਮ ਸਿੰਘ, ਦਸੁਹਾ ਤੋੱ ਗਿਆਨੀ ਕਰਤਾਰ ਸਿੰਘ, ਗੁਰਦਾਸਪੁਰ ਧਾਲੀਵਾਲ ਤੋੱ ਗੁਰਬਖਸ਼ ਸਿੰਘ ਰੰਧਾਵਾ, ਡੇਰਾ ਬਾਬਾ ਨਾਨਕ ਤੋੱ ਮੱਖਣ ਸਿੰਘ ਹਰੂਵਾਲ, ਫਤਿਹਗੜ੍ਹ ਚੂੜੀਆਂ ਤੋੱ ਜਥੇਦਾਰ ਗੁਰਮੇਜ ਸਿੰਘ, ਜੰਡਿਆਲਾ ਗੁਰੂ ਤੋੱ ਤਾਰਾ ਸਿੰਘ ਲਾਇਲਪੁਰੀ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋੱ ਹਰਬੰਸ ਸਿੰਘ ਘੁੰਮਣ, ਮੁਕਤਸਰ ਤੋੱ ਬਾਬਾ ਭਾਗ ਸਿੰਘ, ਧਰਮਕੋਟ ਤੋੱ ਸ. ਮੁਖਤਿਆਰ ਸਿੰਘ ਰਾਖਵਾਂ, ਸੁਨਾਮ ਜਥੇਦਾਰ ਪ੍ਰੀਤਮ ਸਿੰਘ ਗੁਜਰਾਂ ਰਾਖਵੇੱ ਤੋੱ ਪ੍ਰੀਤਮ ਸਿੰਘ ਸਾਹੋਕੇ, ਸੰਗਰੂਰ ਤੋੱ ਜਥੇਦਾਰ ਜਗੀਰ ਸਿੰਘ ਫਗੁਵਾਲਾ, ਬਰਨਾਲਾ ਤੋੱ ਸ. ਕਰਤਾਰ ਸਿੰਘ ਦਿਵਾਨਾ ਸ਼ਾਮਲ ਸਨ।

Historical Date With 14th December 1920 SAD Birthdayਸ. ਪ੍ਰਤਾਪ ਸਿੰਘ ਕੈਰੋ ਦੀ ਮੁੱਖ ਮੰਤਰੀ ਸ਼ਿੱਪ ਹੇਠ ਸੱਤ ਕਾਂਗਰਸੀ ਅਤੇ ਦੋ ਅਕਾਲੀ ਮੰਤਰੀ ਬਣੇ। ਪਰ ਸਬੰਧਾ ਵਿੱਚ ਤੇ੍ਰੜ ਆ ਜਾਣ ਕਰਕੇ ਸੰਨ 1959 ਵਿੱਚ ਮਾਸਟਰ ਤਾਰਾ ਸਿੰਘ ਨੇ ਸਾਰੇ ਅਕਾਲੀਆਂ ਨੂੰ ਸਰਕਾਰ ਵਿੱਚੋੱ ਬਾਹਰ ਆਉਣਾ ਸਦਾ ਦਿੱਤਾ ਤਾਂ 26 ਵਿੱਚੋੱ ਸਿਰਫ 5 ਐਮ.ਐਲ.ਏ. ਸ. ਸਰੂਪ ਸਿੰਘ, ਆਤਮਾ ਸਿੰਘ, ਹਰਗੁਰਨਾਦ ਸਿੰਘ, ਉਦਮ ਸਿੰਘ, ਭਾਰ ਸਿੰਘ ਪੁਰੀ ਅਤੇ ਮਾਸਟਰ ਪ੍ਰਤਾਪ ਸਿੰਘ ਕੁਰਾਲੀ ਹੀ ਪ੍ਰਧਾਨ ਦਾ ਹੁਕਮ ਮੰਨਕੇ ਬਾਹਰ ਆਏ। ਪ੍ਰਕਾਸ਼ ਸਿੰਘ ਬਾਦਲ ਸਮੇਤ ਬਾਕੀ 21 ਗਦਾਰੀ ਕਰ ਗਏ। ਇਸ ਤਰ੍ਹਾਂ ਹੀ ਲੋਕ ਸਭਾ ਦੇ ਮੈੱਬਰਾਂ ਸ. ਅਜੀਤ ਸਿੰਘ ਸਰਹਦੀ, ਬਹਾਦਰ ਸਿੰਘ, ਹੁਕਮ ਸਿੰਘ ਅਤੇ ਅਜੀਤ ਸਿੰਘ ਵਿੱਚੋੱ ਕਿਸੇ ਵੀ ਨੇ ਅਸੀਤਫਾ ਨਾ ਦਿੱਤਾ। ਇਸ ਸਮੇੱ ਇੱਕ ਤਰ੍ਹਾਂ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਪੈ ਚੁੱਕੀ ਸੀ। ਪਰ ਮਾਸਟਰ ਤਾਰਾ ਸਿੰਘ ਨੇ ਫਿਰ ਅਕਾਲੀ ਦਲ ਦਾ ਪੁਨਰਗਠਨ ਕੀਤਾ ਤਾਂ ਸ. ਸਰੂਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਮਾਸਟਰ ਪ੍ਰਤਾਪ ਸਿੰਘ ਕੁਰਾਲੀ ਮੀਤ ਪ੍ਰਧਾਨ ਸ. ਆਤਮਾ ਸਿੰਘ ਅਤੇ ਹਰਗੁਰਨਾਦ ਸਿੰਘ ਦੋਹੇੱ ਜਨਰਲ ਸਕੱਤਰ ਖਜਾਂਨਚੀ ਸ. ਉਦਮ ਸਿੰਘ, ਭਾਗ ਸਿੰਘ ਪੁਰੀ ਨੂੰ ਬਣਾਇਆ ਗਿਆ। ਪਰ ਬਾਕੀ ਦੀ ਵਰਕਿੰਗ ਕਮੇਟੀ ਬਣਾਉਣ ਲਈ 16 ਬੰਦੇ ਵੀ ਪੂਰੇ ਨਹੀੱ ਸਨ ਤਾਂ ਉਸ ਸਮੇੱ ਪ੍ਰੋਫੈਸਰ: ਭਰਪੁਰ ਸਿੰਘ ਅਤੇ ਪ੍ਰਿੰਸੀਪਲ ਸਤਬੀਰ ਸਿੰਘ ਨੂੰ ਸਕੱਤਰ ਬਣਾਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗਿਆਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਵਰਕਿੰਗ ਕਮੇਟੀ ਬਨਣ ਦਾ ਮੌਕਾ ਮਿਲਿਆ। ਪਰ ਇਸ ਟੁੱਟੇ ਭੱਜੇ ਅਕਾਲੀ ਦਲ ਨੇ ਪੰਥਕ ਸੋਚ ਤੇ ਪਹਿਰਾ ਦਿੰਦਿਆਂ 1960 ਦੀ ਸ਼੍ਰੋਮਣੀ ਕਮੇਟੀ ਚੋਣ ਵਿੱਚ ਪ੍ਰਤਾਪ ਸਿੰਘ ਕੈਰੋ, ਹੁਕਮ ਸਿੰਘ ਅਤੇ ਸਰਹਦੀ ਵੱਲੋੱ ਬਣਾਏ ਸਾਧ ਸੰਗਤ ਬੋਰਡ ਨੂੰ ਬੁਰੀ ਤਰ੍ਹਾਂ ਹਾਰ ਦੇਕੇ ਸ਼ੋ੍ਰਮਣੀ ਕਮੇਟੀ ਦੀਆਂ 140 ਵਿੱਚੋੱ 134 ਸੀਟਾਂ ਉੱਤੇ ਜਿਤ ਪ੍ਰਾਪਤ ਕਰਕੇ ਮਾਸਟਰ ਤਾਰਾ ਸਿੰਘ ਨੂੰ ਸ਼ੋ੍ਰਮਣੀ ਕਮੇਟੀ ਦਾ ਪ੍ਰਧਾਨ ਬਣਾ ਲਿਆ। ਇਸ ਸਮੇੱ ਸ਼ਕਤੀਸ਼ਾਲੀ ਹੋਕੇ ਅਕਾਲੀ ਦਲ ਨੇ ਕੇੱਦਰ ਵਿਰੁੱਧ 1960 ਦਾ ਮੋਰਚਾ ਲਾਇਆ ਜਿਸ ਵਿੱਚ 60 ਹਜ਼ਾਰ ਦੇ ਕਰੀਬ ਗ੍ਰਿਫਤਾਰੀਆਂ ਹੋਈਆਂ। ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਨੇ ਵਾਰੀ ਵਾਰੀ ਤਿੰਨ ਵਾਰ ਮਰਨਵਰਤ ਰੱਖਕੇ ਵਿਚਾਲੇ ਛੱਡਿਆ। ਉਧਰ ਸਰੂਪ ਸਿੰਘ ਨੇ ਬਗਾਵਤ ਕਰ ਦਿੱਤੀ। ਜਿਸ ਕਰਕੇ ਮੋਰਚਾ ਫੇਲ੍ਹ ਹੋ ਗਿਆ ਅਤੇ ਉਸ ਸਮੇੱ ਦੇ ਅਕਾਲ ਤਖਤ ਦੇ ਜੱਥੇਦਾਰ ਅੱਛਰ ਸਿੰਘ ਨੇ ਸਾਰੇ ਲੀਡਰਾਂ ਨੂੰ ਤਨਖਾਹ ਵੀ ਲਾਈ।

ਇਸ ਪਿੱਛੋ ਅਗਸਤ 1961 ਵਿੱਚ ਸੰਤ ਫਤਹਿ ਸਿੰਘ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਹੁੰਦੇ ਹੋਏ ਆਪਸੀ ਮਤਭੇਦ ਬੇਸ਼ਕ ਸਿਖਰਾਂ ਤੇ ਸਨ। ਪਰ 1962 ਦੀ ਚੋਣ ਵਿੱਚ ਰਲਕੇ ਤਕੜੀ ਜਿਤ ਪ੍ਰਾਪਤ ਕਰਕੇ ਜਸਟਿਸ ਗੁਰਨਾਮ ਸਿੰਘ ਨੂੰ ਵਿਰੋਧੀ ਧਿਰ ਦਾ ਨੇਤਾ ਬਣਾ ਲਿਆ। ਪਰ ਮੁੱਖ ਮੰਤਰੀ ਕੈਰੋੱ ਨੇ ਸ. ਲਛਮਣ ਸਿੰਘ ਨੂੰ ਛੱਡਕੇ ਸੰਤ ਫਤਿਹ ਸਿੰਘ ਦੇ ਕਹਿਣ ਤੇ ਸੰਤ ਸੁਰਜੀਤ ਸਿੰਘ ਥੇੜੀ (ਮਾਨਸਾ) ਨੂੰ ਡਿਪਟੀ ਲੀਡਰ ਬਣਾਇਆ।

ਸੰਨ 1964 ਵਿੱਚ ਸੰਤ ਫਤਿਹ ਸਿੰਘ ਨੇ ਵਖਰਾ ਦਲ ਬਣਾ ਲਿਆ ਤਾਂ 1965 ਦੀਆਂ ਸ਼੍ਰੋਮਣੀ ਕਮੇਟੀ ਚੋਣਾ ਵਿੱਚ ਸੰਤ ਦਲ 90 ਅਤੇ ਮਾਸਟਰ ਦਲ 50 ਸੀਟਾਂ ਜਿਤਿਆਂ। ਉਸ ਸਮੇੱ ਹਿੰਦ ਪਾਕਿ ਯੂੱਧ ਵੀ ਹੋ ਰਿਹਾ ਸੀ। ਇੰਦਰਾ ਗਾਂਧੀ ਨੇ 9 ਮਾਰਚ 1966 ਨੂੰ ਕਾਂਗਰਸ ਵਰਕਿੰਗ ਕਮੇਟੀ ਵਿੱਚ ਪਾਸ ਕਰ ਦਿੱਤਾ ਕਿ ਪੰਜਾਬੀ ਸੂਬਾ 1 ਨਵੰਬਰ ਤੋੱ ਬਣ ਜਾਵੇਗਾ। ਪਰ ਨਾਲ ਹੀ ਚੁੱਪ ਚੁਪੀਤੇ ਹਰਿਆਣਾ ਅਤੇ ਹਿਮਾਚਲ ਵੀ ਬਣਾ ਦਿੱਤੇ ਸੰਨ 1967 ਵਿੱਚ ਸ. ਮਹਿੰਦਰ ਸਿੰਘ ਸਰਗੋਧੀਆ ਦੇ ਘਰ ਗੁਰੂਨਾਨਕ ਆਇਲ ਮਿੱਲ ਖੰਨਾ ਵਿਖੇ ਬੈਠਕੇ ਜਸਟਿਸ ਗੁਰਨਾਮ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ। 22 ਨਵੰਬਰ 1967 ਨੂੰ ਮਾਸਟਰ ਤਾਰਾ ਸਿੰਘ ਦੇ ਅਕਾਲ ਚਲਾਉਣ ਵਾਲੇ ਦਿਨ ਹੀ ਸ. ਲਛਮਣ ਸਿੰਘ ਨੇ ਬਗਾਵਤ ਕਰ ਦਿੱਤੀ ਸੀ ਤੇ ਇਹ ਸਰਕਾਰ ਡਿਗਦੀ ਢਹਿੰਦੀ ਅਗਸਤ 1968 ਤੱਕ ਚੱਲੀ ਅਤੇ ਫਿਰ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ। ਛੇ ਅਕਤੂਬਰ 1968 ਨੂੰ ਸੰਤ ਦਲ ਅਤੇ ਮਾਸਟਰ ਦਲ ਦੀ ਏਕਤਾ ਦੀ ਗੱਲ ਚੱਲੀ ਜਿਸ ਵਿੱਚ ਸੰਤ ਦਲ ਵੱਲੋੱ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜੱਥੇਦਾਰ ਮੋਹਨ ਸਿੰਘ ਤੁੜ, ਜਥੇਦਾਰ ੳਜਾਗਰ ਸਿੰਘ ਉਲਫਤ (ਹਰਿਆਣਾ) ਅਤੇ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਸ਼ਾਮਲ ਸਨ। ਮਾਸਟਰ ਦਲ ਵੱਲੋੱ ਸ. ਹਰਗੁਰਨਾਦ ਸਿੰਘ, ਸ. ਕਪੂਰ ਸਿੰਘ, ਸ. ਕਿਰਪਾਲ ਸਿੰਘ ਚੱਕ ਸ਼ੇਰੇਵਾਲਾ ਤੇ ਜਥੇਦਾਰ ਸੰਤੋਖ ਸਿੰਘ ਦਿੱਲੀ ਅਤੇ ਆਲ ਇੰਡੀਆਂ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਸ. ਜਸਵੰਤ ਸਿੰਘ ਮਾਨ ਸ਼ਾਮਲ ਸਨ। ਇਸ ਮੌਕੇ ਸ. ਭਗਵਾਨ ਸਿੰਘ ਦਾਨੇਵਾਲੀਆ ਡੀ.ਆਈ.ਜੀ, ਸੀ.ਆਈ.ਡੀ ਦੀ ਪੁਸ਼ੀਨਗੋਈ ਅਨੁਸਾਰ ਚਾਰ ਮੈੱਬਰ ਚੱਕ ਸ਼ੇਰਵਾਲਾ ਜਥੇਦਾਰ ਸੰਤੋਖ ਸਿੰਘ, ਜਥੇਦਾਰ ਉਮਰਾ ਨੰਗਲ ਅਤੇ ਜਥੇਦਾਰ ਉਲਫਤ ਐਨ ਮੌਕੇ ਤੇ ਗਾਇਬ ਹੋ ਗਏ। ਫਿਰ ਬਾਕੀ ਦੇ ਪੰਜਾ ਨੂੰ ਬਹੁਮਤ ਮੰਨਕੇ ਫੈਸਲਾ ਕੀਤਾ ਗਿਆ ਜਿਸ ਅਨੁਸਾਰ ਸੰਤ ਫਤਹਿ ਸਿੰਘ ਪ੍ਰਧਾਨ, ਸਿਰਦਾਰ ਕਪੂਰ ਸਿੰਘ ਆਈ.ਸੀ.ਐਸ, ਸੀਨੀਅਰ ਮੀਤ ਪ੍ਰਧਾਨ ਮੋਹਨ ਸਿੰਘ ਤੁੜ ਮੀਤ ਪ੍ਰਧਾਨ , ਆਤਮਾ ਸਿੰਘ ਅਤੇ ਉਮਰਾ ਨੰਗਲ ਜਨਰਲ ਸਕੱਤਰ ਬਾਕੀ ਦੇ 16 ਵਰਕਿੰਗ ਕਮੇਟੀ ਮੈੱਬਰਾਂ ਵਿੱਚੋੱ 10 ਸੰਤ ਦਲ ਅਤੇ 6 ਮਾਸਟਰ ਦਲ ਦੇ ਸ਼ਾਮਲ ਕੀਤੇ ਗਏ। ਇਸ ਪਿਛੋੱ ਸੰਨ 1969 ਵਿੱਚ ਆਈ ਚੋਣ ਵਿੱਚ ਅਕਾਲੀ 46 ਸੀਟਾਂ ਜਿਤਕੇ ਜਨਸੰਘ ਦੀਆਂ 9 ਸੀਟਾਂ ਦੀ ਮਦਦ ਲੈਕੇ 104 ਮੈੱਬਰੀ ਹਾਉਸ ਵਿੱਚ ਬਹੁਮਤ ਨਾਲ ਸਰਕਾਰ ਬਣਾਕੇ ਦੂਜੀ ਵਾਰ ਜਸਟਿਸ ਗੁਰਨਾਮ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਵਿੱਚ ਕਾਮਯਾਬ ਹੋ ਗਏ।

15 ਅਗਸਤ 1978 ਨੂੰ ਸ਼ਹੀਦ ਸ. ਦਰਸ਼ਨ ਸਿੰਘ ਨੇ ਮਰਨਵਰਤ ਆਰੰਭ ਦਿੱਤਾ ਅਤੇ 27 ਅਕਤੂਬਰ 1968 ਨੂੰ ਪੰਜਾਬੀ ਸੂਬੇ ਲਈ ਜੁਝਦੇ ਸ਼ਹੀਦੀ ਪਾ ਗਏ। 23 ਮਾਰਚ 1970 ਨੂੰ ਕੇੱਦਰ ਨੇ ਸ. ਗੁਰਨਾਮ ਸਿੰਘ ਦੀ ਸਰਕਾਰ ਸਾਜਿਸ ਕਰਕੇ ਤੁੜਵਾ ਦਿੱਤੀ ਅਤੇ 28 ਮਾਰਚ 1970 ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਪੰਜਾਬ ਦੀ ਮੁੱਖ ਮੰਤਰੀ ਵਜੋੱ ਸੌੱਹ ਚੁੱਕ ਲਈ। ਸਾਇਦ ਅਕਾਲੀ ਇਤਿਹਾਸ ਅਤੇ ਸਿੱਖ ਕਾਲ ਵਿੱਚ ਇਹ ਦਿਨ ਸਭ ਤੋੱ ਮਨਹੁੂਸ ਦਿਨ ਸੀ। ਜਿਸ ਦਿਨ ਇੱਕ ਅਜਿਹਾ ਇਨਸਾਨ ਪੰਜਾਬ ਦਾ ਆਗੂ ਬਣਿਆ ਜਿਹੜਾ ਹੌਲੀ ਹੌਲੀ ਪੰਜਾਬ ਅਤੇ ਸਿੱਖ ਪੰਥ ਦੀ ਬਰਬਾਦੀ ਕਰਕੇ ਅਕਾਲੀ ਦਲ ਅਤੇ ਪੰਜਾਬ ਨੂੰ ਧਰਾਤਲ ਤੱਕ ਲੈ ਗਿਆ ਹੈ। ਇਹ ਸਰਕਾਰ ਵੀ ਮਈ 1971 ਤੱਕ ਹੀ ਚੱਲੀ। ਫਿਰ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ। ਸੰਨ 1972 ਵਿੱਚ ਅਕਾਲੀ ਦਲ ਸਿਰਫ 32 ਸੀਟਾਂ ਜਿਤ ਸਕਿਆ ਅਤੇ ਗਿਆਨੀ ਜੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ। 25 ਜੂਨ 1975 ਨੂੰ ਐਮਰਜੰਸੀ ਲਾਗੂ ਕਰ ਦਿੱਤੀ ਗਈ ਬਾਕੀ ਦੇਸ਼ ਨਾਲ ਅਕਾਲੀਆਂ ਨੇ ਮੋਹਰੀ ਹੋ ਕੇ ਐਮਰਜੰਸੀ ਵਿਰੁੱਧ ਮੋਰਚਾ ਲਾ ਦਿੱਤਾ। ਸਾਰੇ ਵੱਡੇ ਅਕਾਲੀ ਲੀਡਰਾਂ ਨੂੰ ਦੂਰ ਦੁਰਾਡੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ। ਪਰ ਸਾਰੇ ਅਕਾਲੀ ਨਜਰਬੰਦੀ ਦੌਰਾਨ 1977 ਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾ ਵਿੱਚ ਹੂੰਝਾ ਫਿਰ ਜਿਤ ਪ੍ਰਾਪਤ ਕਰ ਗਏ। ਕੇੱਦਰ ਵਿੱਚ ਅਕਾਲੀ ਜਨਸੰਘ ਸਰਕਾਰ ਅਤੇ ਪੰਜਾਬ ਵਿੱਚ ਫਿਰ ਸ. ਬਾਦਲ ਮੁੱਖ ਮੰਤਰੀ ਬਣੇ।

Historical Date With 14th December 1920 SAD Birthdayਪਰ 13 ਅਪ੍ਰੈਲ 1978 ਨੂੰ ਸ. ਬਾਦਲ ਦੇ ਮੁੱਖ ਮੰਤਰੀ ਹੁੰਦਿਆ ਨਿਰੰਕਾਰੀਆਂ ਵੱਲੋੱ ਵਿਸਾਖੀ ਵਾਲੇ ਦਿਨ 13 ਸਿੰਘ ਸ਼ਹੀਦ ਕਰ ਦਿੱਤੇ ਗਏ। ਸ. ਬਾਦਲ ਦੀ ਸਰਕਾਰ ਨੇ ਨਿਰੰਕਾਰੀਆਂ ਨੂੰ ਕੇਸ ਬਣਾਉਣ ਦੀ ਥਾਂ ਪੰਜਾਬ ਵਿੱਚੋੱ ਬਚਕੇ ਨਿਕਲਣ ਵਿੱਚ ਪੂਰੀ ਮਦਦ ਕੀਤੀ। ਇਸ ਪਿੱਛੋੱ ਹੋਈ ਚੋਣ ਵਿੱਚ ਅਕਾਲੀ ਦਲ ਹਾਰ ਗਿਆ ਅਤੇ ਸ. ਦਰਬਾਰਾ ਸਿੰਘ ਮੁੱਖ ਮੰਤਰੀ ਬਣੇ। ਅਕਾਲੀ ਦਲ ਨੇ ਸੂਬਿਆ ਲਈ ਵੱਧ ਅਧਿਕਾਰਾਂ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਮਤੇ ਨੂੰ ਲੈਕੇ 4 ਅਗਸਤ 1982 ਨੂੰ ਧਰਮਯੁੱਦ ਮੋਰਚਾ ਆਰੰਭ ਕਰ ਦਿੱਤਾ। ਜਿਸ ਵਿੱਚ ਲੱਖਾਂ ਸਿਖਾਂ ਨੇ ਗਿਰਫਤਾਰੀਆਂ ਦਿੱਤੀਆਂ ਸੰਤ ਹਰਚੰਦ ਸਿੰਘ ਲੌੱਗੋਵਾਲ ਦੀ ਪ੍ਰਧਾਨਗੀ ਹੇਠ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਸਮੇਤ ਸਭ ਨੇ ਪੂਰਾ ਯੋਗਦਾਨ ਪਾਇਆ। ਸਿੱਖਾਂ ਦੀ ਅਤੇ ਖਾਸ ਕਰਕੇ ਅਕਾਲੀ ਦਲ ਦੀ ਚੜ੍ਹਤ ਤੋੱ ਖਿਝਕੇ ਕੇੱਦਰ ਦੀ ਕਾਂਗਰਸ ਸਰਕਾਰ ਨੇ ਜੂਨ 1984 ਵਿੱਚ ਸਾਕਾ ਨੀਲਾ ਤਾਰਾ ਅਮਲ ਵਿੱਚ ਲਿਆਕੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ। 20 ਅਗਸਤ 1985 ਵਿੱਚ ਸੰਤ ਹਰਚੰਦ ਸਿੰਘ ਲੌੱਗੋਵਾਲ ਦਾ ਕਤਲ ਹੋ ਗਿਆ ਤੇ 29 ਸਤੰਬਰ ਨੂੰ ਸ. ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਿੱਚ ਅਕਾਲੀ ਸਰਕਾਰ ਬਣੀ ਜੋ ਸਿੱਖਾਂ ਦੇ ਜਜਬਾਤਾ ਦੀ ਤਰਜਮਾਨੀ ਨਾ ਕਰ ਸਕੀ। ਪਰ ਇਹ ਸਰਕਾਰ ਵੀ 11 ਅਪ੍ਰੈਲ 1987 ਵਿੱਚ ਚਲਦੀ ਕਰ ਦਿੱਤੀ। ਪੰਜ ਸਾਲ ਰਾਸ਼ਟਰਪਤੀ ਰਾਜ ਤੋੱ ਬਾਅਦ ਪੰਜਾਬ ਵਿੱਚ ਖਾੜਕੂ ਦੌਰ ਦੇ ਚਲਦੀਆਂ ਅਕਾਲੀ ਬਾਈਕਾਟ ਦੇ ਚੱਕਰਵਿਊ ਵਿੱਚ ਫਸ ਗਏ ਅਤੇ 1992 ਵਿੱਚ ਬਿਅੰਤ ਸਿੰਘ ਮੁੱਖ ਮੰਤਰੀ ਬਣ ਗਿਆ। ਸਿੱਖਾਂ ਤੇ ਜੁਲਮ ਦੀ ਇੱਕ ਵਾਰ ਫਿਰ ਇੰਨਤਹਾ ਹੋ ਗਏ।

ਅਖਿਰ ਬਿਅੰਤ ਸਿੰਘ ਦਾ ਕਤਲ ਹੋਇਆ ਸ. ਹਰਚਰਨ ਸਿੰਘ ਬਰਾੜ ਤੇ ਬੀਬੀ ਭਠਲ ਵਾਰੋ ਵਾਰੀ ਮੁੱਖ ਮੰਤਰੀ ਬਣੇ। ਇਸੇ ਦੋਰਾਨ 1994 ਵਿੱਚ ਧੜਿਆਂ ਵਿੱਚ ਵਿਚਰ ਰਹੇ ਅਕਾਲੀ ਦਲਾਂ ਨੂੰ ਇੱਕ ਕਰਨ ਲਈ ਉਸ ਸਮੇੱ ਦੇ ਅਕਾਲ ਤਖਤ ਦੇ ਜਥੇਦਾਰ ਪੋ: ਮਨਜੀਤ ਸਿੰਘ ਨੇ ਅਵਾਜ ਮਾਰੀ ਤਾਂ ਸ. ਸੁਰਜੀਤ ਸਿੰਘ ਬਰਨਾਲਾ ਜਥੇਦਾਰ ਟੌਹੜਾ, ਸਿਮਰਨਜੀਤ ਸਿੰਘ ਮਾਨ, ਕੈਪਟਨ ਅਮਰਿੰਦਰ ਸਿੰਘ, ਭਾਈ ਮਨਜੀਤ ਸਿੰਘ, ਕਰਨਲ ਜਸਮੇਲ ਸਿੰਘ ਵਾਲਾ ਆਦਿਕ ਤਾਂ ਆਪਣੇ ਦਲ ਭੰਗ ਕਰਨ ਲਈ ਰਾਜੀ ਹੋ ਗਏ। ਪਰ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲ ਤਖਤ ਵਿਰੁੱਧ ਬਗਾਵਤ ਕਰਕੇ ਆਪਣਾ ਦਲ ਭੰਗ ਕਰਨ ਤੋੱ ਸਾਫ ਨਾਹ ਕਰ ਦਿੱਤੀ। ਇਸ ਤਰ੍ਹਾਂ ਜਥੇਦਾਰ ਅਕਾਲ ਤਖਤ ਨੇ ਬਾਕੀ ਸਭ ਦਾ ਏਕਾ ਕਰਵਾ ਕੇ ਅਕਾਲੀ ਦਲ ਅੰਮ੍ਰਿਤਸਰ ਹੋੱਦ ਵਿੱਚ ਲਿਆਂਦਾ। ਇਸ ਸਮੇੱ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋੱ ਸ੍ਰੋਮਣੀ ਕਮੇਟੀ ਦੀ ਚੋਣ ਦੌਰਾਨ ਜਥੇਦਾਰ ਟੌਹੜਾ ਨੇ ਸਿਰਫ ਚੌਥਾ ਹਿੱਸਾ ਸੀਟਾਂ ਮੰਗ ਕੇ ਹਥਿਆਰ ਸੁਟ ਦਿੱਤੇ। ਨਾਲ ਹੀ ਹਿੰਦੂਸਤਾਨੀ ਸਿਸਟਮ ਅਤੇ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਦੀ ਸਾਂਝੀ ਨੀਤੀ ਅਧੀਨ 25 ਜੁਲਾਈ 1996 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਮੋਗਾ ਕਾਨਫਰੰਸ ਵਿੱਚ ਅਕਾਲੀ ਦਲ ਨੂੰ ਸਿੱਖਾਂ ਦੀ ਪਾਰਟੀ ਦੀ ਬਜਾਏ ਪੰਜਾਬੀ ਪਾਰਟੀ ਹੋਣ ਦਾ ਐਲਾਨ ਕਰਕੇ ਪੰਥਕ ਪ੍ਰੰਪਰਾਵਾਂ ਦਾ ਭੋਗ ਪਾ ਦਿੱਤਾ।

Historical Date With 14th December 1920 SAD Birthdayਇਸ ਪਿੱਛੋ 1999 ਦੇ 300 ਸਾਲਾਂ ਖਾਲਸਾ ਸ਼ਤਾਬਦੀ ਦਾ ਭਗਵਾਂ ਕਰਨ ਕਰਕੇ ਸਿਖਾਂ ਦੀ ਹੋੱਦ ਨੂੰ ਖਤਰੇ ਵਿੱਚ ਪਾ ਦਿੱਤਾ। ਸ. ਬਾਦਲ ਨੇ ਉਸ ਸਮੇੱ ਇਹ ਮਹਿਸੂਸ ਕਰ ਲਿਆ ਕਿ ਜੇਕਰ ਮੈ ਲੰਮੇ ਸਮੇੱ ਲਈ ਪੰਜਾਬ ਤੇ ਰਾਜ ਕਰਨਾ ਹੈ ਜਾਂ ਅਕਾਲੀ ਦਲ ਦੇ ਆਪਣਾ ਪਰਿਵਾਰਕ ਕਬਜਾ ਪੱਕਾ ਰੱਖਣਾ ਹੈ ਤਾਂ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਤੇ ਕਬਜਾ ਜਮਾਉਣਾ ਲਾਜਮੀ ਹੈ। ਇਸ ਲਈ ਸ਼ਾਮ ਦਾਮ ਦੰਡ ਭੇਦ ਦੀ ਨੀਤੀ ਅਪਣਾਕੇ ਹਰ ਹੀਲੇ ਸ਼੍ਰੋਮਣੀ ਕਮੇਟੀ ਚੋਣਾਂ ਜਿਤੀਆਂ ਅਤੇ ਤੱਖਤਾਂ ਦੇ ਜਥੇਦਾਰਾਂ ਸਮੇਤ ਸਭ ਨੂੰ ਆਪਣੀ ਜੇਬ ਵਿੱਚ ਪਾ ਲਿਆ।

ਇਹ ਪਹਿਲਾ ਮੌਕਾ ਸੀ ਜਦੋੱ ਅਕਾਲੀ ਮੰਤਰੀਆਂ ਤੇ ਅਕਾਲੀ ਮੁੱਖ ਮੰਤਰੀ ਉਪਰ ਰਿਸਵਤ ਖੋਰੀ ਦੇ ਇਲਜਾਮ ਲਗੇ ਹੋਣ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸ਼ਰਾਬ ਅਤੇ ਪੈਸੇ ਦੀ ਖੁਲ੍ਹੀ ਵਰਤੋ ਹੋਈ ਹੋਵੇ। ਸਿੱਖ ਅਤਿਹਾਸ ਵਿੱਚ ਇਹ ਵੀ ਸ. ਬਾਦਲ ਦੇ ਅਕਾਲੀ ਦਲ ਦੇ ਹਿੱਸੇ ਆਇਆ ਹੈ ਕਿ ਪੰਜਾਬ ਵਿੱਚ ਪੰਥਕ ਸਰਾਕਰ ਹੁੰਦਿਆਂ ਸਿੱਖਾਂ ਤੇ ਜੁਲਮ ਹੋਏ ਹੋਣ। ਸਿਖਾਂ ਨੂੰ ਬਾਦਲ ਦੀ ਪੁਲਿਸ ਨੇ ਗੋਲੀਆਂ ਮਾਰਕੇ ਸ਼ਹੀਦ ਕੀਤਾ ਹੋਵੇ। ਸਿੱਖ ਵਿਰੁੱਧੀ ਡੇਰੇਦਾਰ ਸਰੇਆਮ ਸਿੱਖੀ ਪ੍ਰਚਾਰ ਵਿੱਚ ਰੁਕਾਵਟ ਖੜੀਆਂ ਕਰਦੇ ਹੋਣ ਸਿੱਖ ਨਿਆ ਲਈ ਦਰ ਦਰ ਭਟਕ ਰਹੇ ਹੋਣ । ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ,ਸ਼੍ਰੋਮਣੀ ਕਮੇਟੀ ਦਾ ਜੋ ਹਾਲ ਹੈ ਸਭ ਦੇ ਸਾਹਮਣੇ ਹੈ ,ਤਖਤਾੱ ਦੇ ਜਥੇਦਾਰ ਕਿਵੇੱ ਨਾਗਪੁਰੀ ਫੈਸਲੇ ਸਿਖਾੱ ਉੱਤੇ ਠੋਸ ਰਹੇ ਹਨ ,ਅਕਾਲੀ ਦਲ ਦੇ ਵਰਕਰਾੱ ਦਾ ਦੂਜੀਆੱ ਪਾਰਟੀਆੱ ਵਰਗਾ ਆਚਰਣ ਅਤੇ ਕਾਰਜਸ਼ੈਲੀ ਬਣ ਚੁੱਕੀ ਹੈ,ਆਰ.ਐਸ.ਐਸ. ਸਾਡੇ ਘਰ ਦੀ ਧੁੰਨੀ ਤੱਕ ਆ ਪਹੁੰਚੀ ਹੈ ਪਰ ਇਸ ਸਭ ਕਿਸੇ ਦਾ ਜਿੰਮੇਵਾਰ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦਾ ਪਰਿਵਾਰ ਹੀ ਹੈ ਜਿਹਨਾੱ ਨੇ ਅਕਾਲੀ ਦਲ ਨੂੰ ਪੰਥ ਦੀ ਗੋਦ ਵਿਚੋੱ ਕੱਢਕੇ,ਆਪਣੇ ਘਰ ਵਿਚ ਕੈਦ ਕਰ ਲਿਆ ਹੈ ਅੱਜ ਦਾ ਦਿਨ 14 ਦਸੰਬਰ 1920 ਨੂੰ ਇੱਕ ਇਤਿਹਾਸਕ ਦਿਨ ਵਜੋੱ ਦਰਜ ਹੋਇਆ ਸੀ ਪਰ ਤਿਨ ਕੁ ਸਾਲ ਬਾਅਦ ਅਕਾਲੀ ਦਲ ਦੀ ਪਹਿਲੀ ਸ਼ਤਾਬਦੀ ਆ ਰਹੀ ਹੈ , ਲੇਖਾ ਹੋਵੇਗਾ ਤਾੱ ਪਤਾ ਲੱਗੇ ਗਾ ਕਿ ਸਿਖਾੱ ਦੀ ਰਾਜਸੀ ਨੁੰਮਾਇੰਦਾ ਜਥੇਬੰਦੀ ਪੰਥ ਤੋੱ ਪਰਿਵਾਰ ਤੱਕ ਸੀਮਤ ਹੋ ਕੇ ਦਮ ਤੋੜ ਰਹੀ ਹੈ।

ਗੁਰੂ ਰਾਖਾ।

ਅਦਾਰਾ ਪੱਤਾ ਪੱਤਾ ਪੰਜਾਬ ਦਾ ਲੇਖਕ ਦੇ ਖ਼ਿਆਲਾਤ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਲ਼ੇਖਕ ਆਪਣੇ ਵਿਚਾਰਾਂ ਲਈ ਖ਼ੁਦ ਜ਼ਿਮੇਵਾਰ ਹੈ। ਲੇਖਕ ਸਿੱਖੀ ਅਤੇ ਪੰਜਾਬ ਰਾਜਨੀਤੀ ਦੇ ਵਿਖਿਆਤ ਜਾਣਕਾਰ ਹਨ।

 

Tags
Show More

Leave a Reply

Your email address will not be published. Required fields are marked *

Close