Punjab

ਆਮਦਨ ਕਰ ਵਿਭਾਗ ਵੱਲੋਂ ਚੋਣਾਂ ਦੇ ਮੱਦੇਨਜਰ ਕੰਟਰੋਲ ਰੂਮ ਸਥਾਪਤ

ਆਮਦਨ ਕਰ ਵਿਭਾਗ ਵੱਲੋਂ ਚੋਣਾਂ ਦੇ ਮੱਦੇਨਜਰ ਕੰਟਰੋਲ ਰੂਮ ਸਥਾਪਤ

ਚੰਡੀਗੜ੍ਹ, 14 ਮਾਰਚ : ਚੋਣ ਕਮਿਸਨ ਭਾਰਤ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਡਾਇਰੈਕਟਰ ਜਨਰਲ ਇਨਕਮ ਟੈਕਸ(ਇਨਵੈਸਟੀਗੇਸ਼ਨ) ਵੱਲੋਂ ਚੋਣਾਂ ਦੋਰਾਨ ਵਿੱਤੀ ਗੜਬੜੀਆਂ ਸਬੰਧੀ ਸ਼ਿਕਾਇਤ ਪ੍ਰਾਪਤ ਕਰਨ ਲਈ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ, ਮੁੱਖ ਚੋਣ ਅਫ਼ਸਰ, ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਦੇ ਲੋਕ ਟੋਲ ਫਰੀ ਨੰਬਰ 18001804814 ‘ਤੇ ਚੋਣ ਜਾਬਤੇ ਦੋਰਾਨ ਜੇਕਰ ਕਿਸੇ ਵੀ ਥਾਂ ਵੱਡੇ ਪੱਧਰ ਤੇ ਨਗਦੀ ਲਿਜਾ ਰਹੇ ਲੋਕਾਂ ਬਾਰੇ ਜਾ ਕਿਸੀ ਅਜਿਹੀ ਵਸਤਾਂ ਜਿਸਦੀ ਵਰਤੋਂ ਵੋਟਰਾਂ ਨੂੰ ਰਿਸਵਤ ਦੇਣ ਵਜੋਂ ਕੀਤੀ ਜਾ ਸਕਦੀ ਹੋਵੇ ਬਾਰੇ ਸ਼ਿਕਾਇਤ ਕਰ ਸਕਦੇ ਹਨ।ਇਹ ਕੰਟਰੋਲ ਰੂਮ ਹਫ਼ਤੇ ਦੇ 7 ਦਿਨ 24 ਘੰਟੇ ਕੰਮ ਕਰੇਗਾ ਜੋ ਕਿ ਚੋਣ ਜਾਬਤਾ ਲਾਗੂ ਰਹਿਣ ਤੱਕ ਜਾਰੀ ਰਹੇਗਾ। Income Tax Department established control room in view of elections

 

ਬੁਲਾਰੇ ਨੇ ਕਿਹਾ ਕਰ ਵਿਭਾਗ ਵੱਲੋਂ 10 ਲੱਖ ਤੋਂ ਵੱਧ ਦੀ ਨਗਦੀ ਜਾਂ ਅਜਿਹੀ ਵਸਤਾਂ ਜਿਸਦੀ ਵਰਤੋਂ ਵੋਟਰਾਂ ਨੂੰ ਰਿਸਵਤ ਦੇਣ ਵਜੋਂ ਕੀਤੀ ਜਾ ਸਕਦੀ ਹੋਵੇ ਅਤੇ ਉਸ ਦੀ ਕੀਮਤ 10 ਲੱਖ ਤੋਂ ਵੱਧ ਹੋਵੇ  ਲੈ ਕੇ ਚੱਲ ਰਹੇ ਹਨ ਤਾਂ ਉਸ ਦੇ ਸਰੋਤ ਸਬੰਧੀ ਪੂਰੇ ਦਸਤਾਵੇਜ ਕੋਲ ਹੋਣੇ ਚਾਹੀਂਦੇ ਹਨ । ਬੁਲਾਰੇ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਨ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 50 ਹਜਾਰ ਤੋਂ ਵੱਧ ਦੀ ਰਾਸ਼ੀ ਜਾ ਵਸਤੂਆਂ ਲਿਜਾਉਣ ਸਮੇਂ ਆਪਣੇ ਨਾਲ ਲੋੜੀਂਦੇ ਦਸਤਾਵੇਜ ਜਰੂਰ ਰੱਖਣ।

ਯੂ ਐਨ ਮੈਂਬਰ ਚੁੱਕ ਸਕਦੇ ਨੇ ‘ਦੂਜਾ ਕਦਮ’, ਅਜਹਰ ਨੂੰ ਬਚਾਇਆ ਚੀਨ ਨੇ

Tags
Show More

Leave a Reply

Your email address will not be published. Required fields are marked *