Punjab

ਭਾਰਤ ਤੇ ਆਸਟ੍ਰੇਲੀਆ ਵਿਚਾਲੇ 5ਵਾਂ ਇੱਕ–ਦਿਨਾ ਫ਼ੈਸਲਾਕੁੰਨ ਮੈਚ

ਭਾਰਤ ਤੇ ਆਸਟ੍ਰੇਲੀਆ ਵਿਚਾਲੇ 5ਵਾਂ ਇੱਕ–ਦਿਨਾ ਫ਼ੈਸਲਾਕੁੰਨ ਮੈਚ

ਭਾਰਤ ਤੇ ਆਸਟ੍ਰੇਲੀਆ ਵਿਚਾਲੇ 5ਵਾਂ ਇੱਕਦਿਨਾ ਫ਼ੈਸਲਾਕੁੰਨ ਮੈਚ ਅੱਜ ਨਵੀਂ ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਭਾਰਤ ਵਿਰੁੱਧ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ ਹੈ। ਭਾਰਤ ਤੇ ਆਸਟ੍ਰੇਲੀਆ ਨੇ ਪਲੇਇੰਗ ਇਲੈਵਨ ਵਿੱਚ ਦੋਦੋ ਤਬਦੀਲੀਆਂ ਕੀਤੀਆਂ ਹਨ।ਆਸਟ੍ਰੇਲੀਆ ਨੂੰ ਪਹਿਲਾ ਝਟਕਾ 2:34 ਵਜੇ ਲੱਗਾ, ਜਦੋਂ 14ਵੇਂ ਓਵਰ ਦੀ ਤੀਜੀ ਗੇਂਦ ਉੱਤੇ ਰਵਿੰਦਰ ਜਡੇਜਾ ਨੇ ਕਪਤਾਨ ਐਰਨ ਫ਼ਿੰਚ ਨੂੰ ਬੋਲਡ ਕਰ ਦਿੱਤਾ। ਫ਼ਿੰਚ 27 ਦੌੜਾਂ ਬਣਾ ਕੇ ਆਊਟ ਹੋਏ। ਆਸਟ੍ਰੇਲੀਆ ਦਾ ਸਕੋਰ 76 ਦੌੜਾਂ ਇੱਕ ਵਿਕੇਟ ਦੇ ਨੁਕਸਾਨ ਉੱਤੇ ਹੈ।ਉਸਮਾਨ ਖ਼ਵਾਜਾ 48 ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਹਨ, ਪੀਟਰ ਹੈਂਡਸਕੌਂਬ ਆਏ ਹਨ, ਉਨ੍ਹਾਂ ਦਾ ਸਾਥ ਦੇਣ ਲਈ। India’s 5th one-day decisive match between Australia and India

 

ਦਿੱਲੀ ਵਿੱਚ ਭਾਰਤ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਆਸਟ੍ਰੇਲੀਆ ਵਿਰੁੱਧ ਵਨਡੇਅ ਮੈਚਾਂ ਦੀ ਗੱਲ ਕਰੀਏ, ਤਾਂ ਇਸ ਮੈਦਾਨ ਉੱਤੇ ਦੋਵੇਂ ਟੀਮਾਂ ਵਿਚਾਲੇ ਚਾਰ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ  ਤਿੰਨ ਭਾਰਤ ਨੇ ਜਿੱਤੇ ਹਨ, ਜਦ ਕਿ ਇੱਕ ਵਿੱਚ ਆਸਟ੍ਰੇਲੀਆ ਨੂੰ ਜਿੱਤ ਹਾਸਲ ਹੋਈ ਹੈ। ਭਾਰਤ ਨੇ ਮੌਜੂਦਾ ਲੜੀ ਦੇ ਪਹਿਲੇ ਦੋ ਮੈਚ ਜਿੱਤੇ ਪਰ ਆਸਟ੍ਰੇਲੀਆ ਨੇ ਰਾਂਚੀ ਤੇ ਮੋਹਾਲੀ ਇੱਕਦਿਨਾ ਜਿੱਤ ਕੇ ਲੀੜੀ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ 22 ਬਰਾਬਰੀ ਹਾਸਲ ਕਰ ਲਈ।

 

ਭਾਰਤ ਲਈ ਇਹ ਮੈਚ ਇਸ ਲਈ ਵੀ ਅਹਿਮ ਹੈ ਕਿਉਂਕਿ ਵਿਸ਼ਵ ਕੱਪ ਤੋਂ ਪਹਿਲਾਂ ਇਹ ਭਾਰਤ ਦਾ ਆਖ਼ਰੀ ਇੱਕਦਿਨਾ ਮੈਚ ਹੈ। ਇਸ ਤੋਂ ਬਾਅਦ ਟੀਮ ਇੰਡੀਆ ਦੇ ਕ੍ਰਿਕੇਟਰ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਰੁੱਝ ਜਾਣਗੇ; ਜਦ ਕਿ ਆਸਟ੍ਰੇਲੀਆ ਨੇ ਭਾਰਤ ਤੋਂ ਬਾਅਦ ਪਾਕਿਸਤਾਨ ਵਿਰੁੱਧ ਵਨਡੇਅ ਸੀਰੀਜ਼ ਖੇਡਣੀ ਹੈ।

ਕਾਂਗਰਸ ਨੇ ਕਰਤਾਰਪੁਰ ਸਾਹਿਬ ਲਾਂਘਾ ਰੁਕਵਾ ਦੇਣੈ: ਹਰਸਿਮਰਤ ਕੌਰ ਬਾਦਲ

Tags
Show More

Leave a Reply

Your email address will not be published. Required fields are marked *