SPORTS

India Beat Japan in Hockey By 8-0 Goals

ਭਾਰਤ ਨੇ ਜਾਪਾਨ ਵਿਰੁੱਧ ਕੀਤੀ ਗੋਲਾਂ ਦੀ ਵਾਛੜ

ਹਾਂਗਕਾਂਗ ਖ਼ਿਲਾਫ਼  ਭਾਰਤ ਨੇ 26-0 ਦੇ ਸਕੋਰ ਨਾਲ ਸਭ ਤੋ ਵੱਡੀ ਜਿੱਤ ਦਰਜ ਕਰਨ ਤੋ ਬਾਅਦ ਹੁਣ ਜਾਪਾਨ ਵਿਰੁੱਧ ਵੀ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਜਾਪਾਨ ਨੂੰ 18ਵੀਆ ਏਸ਼ਿਆਈ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਦੇ ਪੂਲ ‘ਏ’ ਵਿੱਚ ਅੱਜ 8-0 ਨਾਲ ਹਰਾ ਕੇ ਆਪਣੀ ਜੇਤੂ ਹੈਟ੍ਰਿਕ ਪੂਰੀ ਕੀਤੀ।

ਭਾਰਤੀ ਖਿਡਾਰੀ ਐਸਵੀ ਸੁਨੀਲ ਵੱਲੋਂ ਗੋਲਾ ਦਾ ਖਾਤਾ ਖੋਲ੍ਹਣ ਤੋ ਬਾਅਦ ਦਿਲਪ੍ਰੀਤ ਸਿੰਘ, ਆਕਾਸ਼ਦੀਪ ਸਿੰਘ ਤੇ ਵਿਵੇਕ ਪ੍ਰਸਾਦ ਨੇ ਇੱਕ-ਇੱਕ ਜਦਕਿ ਰੁਪਿੰਦਰ ਪਾਲ ਸਿੰਘ ਤੇ ਮਨਦੀਪ ਸਿੰਘ ਨੇ ਦੋ-ਦੋ ਗੋਲ ਕੀਤੇ। ਭਾਰਤੀ ਟੀਮ ਦਾ ਰੱਖਿਆ ਪੱਖ ਇੰਨਾ ਮਜ਼ਬੂਤ ਰਿਹਾ ਕਿ ਜਾਪਾਨ ਇੱਕ ਵੀ ਗੋਲ ਨਾ ਕਰ ਸਕਿਆ। ਭਾਰਤ ਨੇ ਮੈਚ ਦੇ 7ਵੇ ਮਿੰਟ ਚ ਗੋਲਾ ਦੀ ਸ਼ੁਰੂਆਤ ਕੀਤੀ, ਜਦੋ ਐੱਸ. ਵੀ. ਸੁਨੀਲ ਨੇ ਭਾਰਤ ਦਾ ਪਹਿਲਾ ਗੋਲ ਕੀਤਾ। ਦਿਲਪ੍ਰੀਤ ਸਿੰਘ ਨੇ ਭਾਰਤ ਨੂੰ 12ਵੇ ਮਿੰਟ ਵਿਚ 2-0 ਨਾਲ ਅੱਗੇ ਕਰ ਦਿੱਤਾ।

India Beat Japan in Hockey By 8-0 Goals

ਭਾਰਤ ਦਾ ਤੀਜਾ ਗੋਲ ਡ੍ਰੈਗ ਫਲਿੱਕਰ ਰੁਪਿੰਦਰਪਾਲ ਸਿੰਘ ਨੇ 17ਵੇ ਮਿੰਟ ਵਿਚ ਪੈਨਲਟੀ ਕਾਰਨਰ ਤੇ ਕੀਤਾ। ਸਾਬਕਾ ਚੈਪੀਅਨ ਟੀਮ ਅੱਧੇ ਸਮੇ ਤਕ 3-0 ਨਾਲ ਅੱਗੇ ਸੀ। ਭਾਰਤ ਨੇ ਦੂਜੇ ਹਾਫ ਵਿਚ 5 ਗੋਲ ਕਰ ਕੇ ਆਸਾਨ ਜਿੱਤ ਹਾਸਲ ਕੀਤੀ। ਮਨਦੀਪ ਸਿੰਘ ਨੇ 32ਵੇ ਮਿੰਟ ਵਿਚ ਭਾਰਤ ਦਾ ਚੌਥਾ ਗੋਲ ਕੀਤਾ। ਭਾਰਤ ਨੂੰ 38ਵੇ ਮਿੰਟ ਵਿਚ ਪੈਨਲਟੀ ਸਟ੍ਰੋਕ ਮਿਲਿਆ, ਜਿਸ ‘ਤੇ ਰੁਪਿੰਦਰ ਨੇ ਜਾਪਾਨ ਦੇ ਗੋਲਕੀਪਰ ਨੂੰ ਝਕਾਨੀ ਦੇਣ ‘ਚ ਕੋਈ ਗਲਤੀ ਨਹੀ ਕੀਤੀ। ਮਨਦੀਪ ਸਿੰਘ ਨੇ 57ਵੇਂ ਮਿੰਟ ‘ਚ ਭਾਰਤ ਦਾ 8ਵਾਂ ਗੋਲ ਕੀਤਾ, ਜਿਸ ਦੇ ਨਾਲ ਹੀ ਭਾਰਤ ਨੇ ਆਸਾਨ ਜਿੱਤ ਹਾਸਲ ਕਰ ਲਈ।

India Beat Japan in Hockey By 8-0 Goals

India Beat Japan in Hockey By 8-0 Goals

ਜਾਪਾਨ ਨੂੰ ਅੱਠ ਗੋਲਾ ਨਾਲ ਮਾਤ ਦੇਣ ਦੇ ਨਾਲ ਹੀ ਭਾਰਤ ਨੇ ਇਸ ਟੂਰਨਾਮੈਟ ਵਿੱਚ 50 ਗੋਲ ਪੂਰੇ ਕਰ ਲਏ ਹਨ। ਇਸ ਦੇ ਨਾਲ ਹੀ ਮੌਜੂਦਾ ਚੈਪੀਅਨ ਭਾਰਤੀ ਟੀਮ ਪੂਲ ‘ਏ’ ਵਿੱਚ ਚੋਟੀ  ਤੇ ਪਹੁੰਚ ਗਈ ਹੈ ਅਤੇ ਉਸ ਦਾ ਸੈਮੀ ਫਾਈਨਲ ਸਥਾਨ ਲਗਪਗ ਪੱਕਾ ਹੋ ਗਿਆ ਹੈ।

ਪੋਜ਼ ਦੇ ਕੇ ਇੰਟਰਨੈੱਟ ‘ਤੇ ਸਨਸਨੀ ਮਚਾਉਣੀ ਬਖੂਬੀ ਜਾਣਦੀ ਹੈ ਡੇਮੀ ਰੋਜ਼

Demi Rose Share Bold Pictures On Internet

ਹਾਲਾਕਿ  ਹਾਲੇ ਦੋ ਪੂਲ ਮੈਚ ਖੇਡੇ ਜਾਣੇ ਬਾਕੀ ਹਨ ਅਤੇ ਭਾਰਤ ਤੇ ਕੋਰੀਆ ਦੇ ਤਿੰਨ-ਤਿੰਨ ਮੈਚਾ ਵਿੱਚ 9-9 ਅੰਕ ਹਨ। ਕੋਰੀਆ ਤਿੰਨ ਮੈਚਾਂ ਵਿੱਚ 34 ਗੋਲ ਕਰ ਸਕੀ ਹੈ ਅਤੇ ਭਾਰਤ ਵੱਧ ਗੋਲ ਕਰਨ ਕਾਰਨ ਅੰਕ ਸੂਚੀ ਵਿੱਚ ਚੋਟੀ ਤੇ ਪਹੁੰਚ ਗਿਆ ਹੈ।  ਭਾਰਤੀ ਟੀਮ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਕੋਰੀਆ ਨਾਲ ਹੋਵੇਗਾ,

Tags
Show More

Leave a Reply

Your email address will not be published. Required fields are marked *

Close