NATIONAL

5 ਭਾਰਤੀਆਂ ਦੀ ਮੌਤ ਨਿਊਜ਼ਲੈਂਡ ਦੇ ਕ੍ਰਾਈਸਟਚਰਚ ਹਮਲੇ ਵਿਚ

5 ਭਾਰਤੀਆਂ ਦੀ ਮੌਤ ਨਿਊਜ਼ਲੈਂਡ ਦੇ ਕ੍ਰਾਈਸਟਚਰਚ ਹਮਲੇ ਵਿਚ

ਜੁੰਮੇ ਦੀ ਨਮਾਜ ਦੌਰਾਨ ਦੋ ਮਸਿਜਦਾਂ ਵਿਚ ਹੋਏ ਹਮਲੇ ਵਿਚ ਮਾਰੇ ਗਏ 50 ਲੋਕਾਂ ਵਿਚ ਪੰਜ ਭਾਰਤੀ ਵੀ ਸ਼ਾਮਲ ਹਨ। ਭਾਰਤੀ ਹਾਈ ਕਮਿਸ਼ਨਰ ਨੇ ਐਤਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਹਮਲੇ ਵਿਚ ਪੰਜ ਭਾਰਤੀਆਂ ਦੀ ਮੌਤ ਹੋ ਗਈ। ਹਾਈ ਕਮਿਸ਼ਨਰ ਨੇ ਟਵੀਟ ਕੀਤਾ ਕਿ ਅਤਿ ਦੁੱਖ ਨਾਲ ਅਸੀਂ ਕ੍ਰਾਈਸਟਚਰਚ ਵਿਚ ਹੋਏ ਭਿਆਨਕ ਅੱਤਵਾਦੀ ਹਮਲੇ ਵਿਚ ਸਾਡੇ ਪੰਜ ਨਾਗਰਿਕਾਂ ਦੀ ਮੌਤ ਦੀ ਸੂਚਨਾ ਦੇ ਰਹੇ ਹਾਂ। ਮ੍ਰਿਤਕਾਂ ਦੀ ਪਹਿਚਾਣ ਮਹਿਬੂਬ ਖੋਖਰ, ਰਮੀਜ ਵੋਰਾ, ਆਸਿਫ ਵੋਰਾ, ਅਨਸੀ ਅਲੀਬਾਵਾ ਅਤੇ ਓਜੌਰ ਕਾਦਿਰ ਵਜੋਂ ਹੋਈ ਹੈ। ਹਾਈ ਕਮਿਸ਼ਨਰ ਨੇ ਬਾਅਦ ਇਕ ਹੋਰ ਟਵੀਟ ’ਚ ਸੂਚਨਾ ਦਿੱਤੀ ਕਿ ਨਿਊਜ਼ੀਲੈਂਡ ਦੇ ਆਵ੍ਰਜਨ ਵਿਭਾਗ ਨੇ ਕ੍ਰਾਈਸਟਚਰਚ ਵਿਚ ਹਮਲੇ ਦੀ ਜਦ ਵਿਚ ਆਏ ਲੋਕਾਂ ਦੇ ਪਰਿਵਾਰਾਂ ਲਈ ਵੀਜਾ ਸਬੰਧੀ ਪ੍ਰਕਿਰਿਆ ਤੇਜ ਕਰਨ ਦੇ ਮਕਸਦ ਨਾਲ ਇਕ ਵੈਬਸਾਈਟ ਸ਼ੁਰੂ ਕੀਤੀ ਹੈ।5 Indians died in Christchurch attacks in New Zealand

 

 

ਕ੍ਰਾਈਸਟਚਰਚ ਵਿਚ ਜੁੰਮੇ ਦੀ ਨਮਾਜ ਦੌਰਾਨ ਦੋ ਮਸਜਿਦਾਂ ਉਤੇ ਇਕ ਦੱਖਣ ਪੰਥੀ ਚਰਮਪੰਥੀ ਨੇ ਹਮਲਾ ਕੀਤਾ ਸੀ। ਇਸ ਹਮਲੇ ਵਿਚ 50 ਲੋਕਾਂ ਦੀ ਮੌਤ ਹੋ ਗਈ। ਹਮਲੇ ਦੇ ਕੁਝ ਹੀ ਸਮੇਂ ਬਾਅਦ ਨਿਊਜ਼ਲੈਂਡ ਵਿਚ ਭਾਰਤ ਦੇ ਹਾਈਕਮਿਸ਼ਨਰ ਸੰਜੀਵ ਕੋਹਲੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਸੀ ਕਿ ਭਾਰਤੀ ਨਾਗਰਿਕਤਾ/ਮੂਲ ਦੇ ਨੌ ਨਾਗਰਿਕ ਗੁੰਮਸ਼ੁਦਾ ਹਨ, ਪ੍ਰੰਤੂ ਉਨ੍ਹਾਂ ਨੂੰ ਇਹ ਵੀ ਕਿਹਾ ਸੀ ਕਿ ਅਧਿਕਾਰਤ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ। ਹਾਈਕਮਿਸ਼ਨਰ ਨੇ ਘਟਨਾ ਉਤੇ ਦੁੱਖ ਪ੍ਰਗਟ ਕਰਦੇ ਹੋਏ ਮਦਦ ਲਈ ਦੋ ਨੰਬਰ ਵੀ ਦਿੱਤੇ ਹਨ ਜਿਨ੍ਹਾਂ ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਫੋਨ ਨੰਬਰ 021803899 ਅਤੇ 021850033 ਹਨ।

ਨਾਕਾਮ ਰਹੇ ਮਨਪ੍ਰੀਤ ਬਾਦਲ ਪੰਜਾਬ ’ਚ ਆਦਰਸ਼ ਹਾਲਤ ਕਾਇਮ ਕਰਨ ਚ

Tags
Show More