NATIONAL

ਭਾਰਤ ਦੀ ਪ੍ਰਮਾਣੂ ਪਣਡੁੱਬੀ ਤਿਆਰ ਸੀ ਪਾਕਿ ਨੂੰ ਜਵਾਬ ਦੇਣ ਲਈ

ਭਾਰਤ ਦੀ ਪ੍ਰਮਾਣੂ ਪਣਡੁੱਬੀ ਤਿਆਰ ਸੀ ਪਾਕਿ ਨੂੰ ਜਵਾਬ ਦੇਣ ਲਈ

ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਅੱਤਵਾਦੀ ਹਮਲੇ ਦੌਰਾਨ ਸੀ-ਆਰ-ਪੀ-ਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤ ਦੀ ਹਵਾਈ ਫ਼ੌਜ ਤੇ ਥਲ ਸੈਨਾ ਤਾਂ ਪੂਰੀ ਤਰ੍ਹਾਂ ਤਿਆਰ–ਬਰ–ਤਿਆਰ ਸਨ ਹੀ, ਉਸ ਦੇ ਨਾਲ ਭਾਰਤੀ ਸਮੁੰਦਰੀ ਫ਼ੌਜ ਵੀ ਪਾਕਿਸਤਾਨ ਨੂੰ ਮੂੰਹ–ਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਸੀ। ਯੂ ਐੱਨ ਆਈ ਮੁਤਾਬਕ ਭਾਰਤੀ ਜਲ–ਸੈਨਾ  ਨੇ ਏਅਰਕ੍ਰਾਫ਼ਟ ਕੈਰੀਅਰ ਤੇ ਪ੍ਰਮਾਣੂ ਪਣਡੁੱਬੀ ਸਮੇਤ ਆਪਣੇ ਜੰਗੀ ਬੇੜੇ ਦੇ 60 ਜਹਾਜ਼ਾਂ ਨੂੰ ਉੱਤਰੀ ਅਰਬ ਸਾਗਰ ਦੇ ਮੋਰਚਿਆਂ ਉੱਤੇ ਤਾਇਨਾਤ ਕਰ ਦਿੱਤਾ ਸੀ। India’s nuclear submarine was ready to respond to Pakistan

 

ਸਮੁੰਦਰੀ ਫ਼ੌਜ ਮੁਤਾਬਕ ਅਰਬ ਸਾਗਰ ’ਚ ਉਸ ਦੀ ਭਾਰੀ ਤਾਇਨਾਤੀ ਤੇ ਸਮੁੱਚੇ ਖੇਤਰ ਉੱਤੇ ਸਖ਼ਤ ਨਿਗਰਾਨੀ ਕਾਰਨ ਪਾਕਿਸਤਾਨੀ ਸਮੁੰਦਰੀ ਫ਼ੌਜ ਦੀਆਂ ਗਤੀਵਿਧੀਆਂ ਅਰਬ ਸਾਗਰ ਨਾਲ ਲੱਗੇ ਮਕਰਾਣਾ ਦੇ ਨਿੱਕੇ ਜਿਹੇ ਤੱਟੀ ਇਲਾਕੇ ਤੱਕ ਹੀ ਸੁੰਗੜ ਕੇ ਰਹਿ ਗਈਆਂ ਸਨ ਤੇ ਉਨ੍ਹਾਂ ਦੇ ਜੰਗੀ ਬੇੜੇ ਅਤੇ ਹੋਰ ਪਲੇਟਫ਼ਾਰਮ ਅਰਬ ਸਾਗਰ ਵਿੱਚ ਖੁੱਲ੍ਹੇਆਮ ਆਉਣ ਦੀ ਹਿੰਮਤ ਨਹੀਂ ਕਰ ਰਹੇ ਸਨ ।

 

ਦਰਅਸਲ, ਬੀਤੀ 14 ਫ਼ਰਵਰੀ ਨੂੰ ਜਦੋਂ ਪੁਲਵਾਮਾ ’ਚ ਅੱਤਵਾਦੀ ਹਮਲਾ ਹੋਇਆ ਸੀ, ਉਸ ਵੇਲੇ ਭਾਰਤੀ ਸਮੁੰਦਰੀ ਫ਼ੌਜ ਇੱਕ ਵੱਡੇ ਜੰਗੀ–ਅਭਿਆਸ ‘ਟ੍ਰੌਪੈਕਸ–19’ ਵਿੱਚ ਰੁੱਝੀ ਹੋਈ ਸੀ। ਉਸ ਦੇ ਜੰਗੀ ਬੇੜੇ ਦੇ ਸਾਰੇ ਜਹਾਜ਼ ਹਿੱਸਾ ਲੈ ਰਹੇ ਸਨ। ਉਹ ਅਭਿਆਸ ਬੀਤੀ 7 ਜਨਵਰੀ ਨੂੰ ਸ਼ੁਰੂ ਹੋਇਆ ਸੀ ਤੇ ਉਸ ਨੇ 10 ਮਾਰਚ ਤੱਕ ਚੱਲਣਾ ਸੀ ਪਰ ਜਦੋਂ ਹਾਲਾਤ ਦੋਵੇਂ ਦੇਸ਼ਾਂ ਵਿਚਾਲੇ ਤਣਾਅਪੂਰਨ ਹੋ ਗਏ, ਤਦ ਤੁਰੰਤ ਹੀ ਸਮੁੰਦਰੀ ਫ਼ੌਜ ਨੇ ਆਪਣੇ ਉਸ ਪ੍ਰਮਾਣੂ ਜੰਗੀ ਬੇੜੇ ਦਾ ਮੂੰਹ ਅਰਬ ਸਾਗਰ ਵੱਲ ਨੂੰ ਕਰ ਦਿੱਤਾ ਸੀ।

 

ਹਵਾਈ ਜਹਾਜ਼ ਉੱਡਣ ਦੀ ਸਮਰੱਥਾ ਵਾਲੇ ਸਮੁੰਦਰੀ ਬੇੜੇ ਆਈਐੱਨਐੱਸ ਵਿਕ੍ਰਮਾਦਿੱਤਿਆ, ਪ੍ਰਮਾਣੂ ਪਣਡੁੱਬੀਆਂ, ਜੰਗੀ ਬੇੜਿਆਂ ਤੇ ਹਵਾਈ ਜਹਾਜ਼ਾਂ ਨੂੰ ਆਪਰੇਸ਼ਨ ਮੋਡ ਵਿੱਚ ਤਾਇਨਾਤ ਕੀਤਾ ਗਿਆ ਸੀ, ਤਾਂ ਜੋ ਪਾਕਿਸਤਾਨ ਦੀ ਹਰ ਨਾਪਾਕ ਹਰਕਤ ਉੱਤੇ ਨਜ਼ਰ ਰੱਖੀ ਜਾ ਸਕੇ ਤੇ ਉਸ ਦਾ ਕਰਾਰ ਜਵਾਬ ਦਿੱਤਾ ਜਾ ਸਕੇ।

ਬ੍ਰਹਮ ਮਹਿੰਦਰਾ ਨੇ ਕੀਤੇ ਜਤਨ ਸਿਹਤ ਵਿਭਾਗ ਨੂੰ ਕੁਝ ਹੱਦ ਤੱਕ ਸੁਧਾਰਨ ਦੇ

Tags
Show More