Punjab

Injured forest officer SAD BJP leaders Arrived PGI

ਜ਼ਖ਼ਮੀ ਵਣ ਅਧਿਕਾਰੀ ਦਾ ਹਾਲ ਜਾਣਨ ਪੀ. ਜੀ. ਆਈ. ਪਹੁੰਚੇ ਅਕਾਲੀ-ਭਾਜਪਾ ਆਗੂ

ਜ਼ਖ਼ਮੀ ਵਣ ਅਧਿਕਾਰੀ ਦਾ ਹਾਲ ਜਾਣਨ ਪੀ. ਜੀ. ਆਈ. ਪਹੁੰਚੇ ਅਕਾਲੀ-ਭਾਜਪਾ ਆਗੂ

To know the details of the injured forest officer  SAD-BJP leaders Arrived PGI ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਇਕ ਸਾਂਝੇ ਵਫ਼ਦ ਨੇ ਅੱਜ ਪੀ. ਜੀ. ਆਈ. ਵਿਚ ਉਨ੍ਹਾਂ 2 ਜੰਗਲਾਤ ਅਧਿਕਾਰੀਆਂ ਦੀ ਖ਼ੈਰ ਖਬਰ ਪੁੱਛੀ, ਜਿਨ੍ਹਾਂ ਉਤੇ ਕੱਲ ਮੋਹਾਲੀ ਦੇ ਮਾਜਰੀ ਬਲਾਕ ਵਿਚ ਰੇਤ ਮਾਫੀਆ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਅਤੇ ਭਾਜਪਾ ਦੇ ਜਨਰਲ ਸਕੱਤਰ ਆਰਗੇਨਾਈਜ਼ੇਸ਼ਨ, ਦਿਨੇਸ਼ ਕੁਮਾਰ ਦੀ ਅਗਵਾਈ ਵਿਚ ਪੀ. ਜੀ. ਆਈ. ਹਸਪਤਾਲ ਪਹੁੰਚੇ ਇਸ ਵਫ਼ਦ ਨੇ ਹਮਲੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਬਲਾਕ ਜੰਗਲਾਤ ਅਧਿਕਾਰੀ ਦਵਿੰਦਰ ਸਿੰਘ  ਜਿਨ੍ਹਾਂ ਦਾ ਅੱਜ ਸਵੇਰੇ ਸਿਰ ਦਾ ਆਪਰੇਸ਼ਨ ਹੋਇਆ ਸੀ, ਦੀ ਖ਼ੈਰ-ਖ਼ਬਰ ਪੁੱਛੀ। ਉਨ੍ਹਾਂ ਦੋਵੇਂ ਜੰਗਲਾਤ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਡਾ  ਚੀਮਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਜਦੋਂ ਵਫ਼ਦ ਮਿਲਣ ਗਿਆ ਤਾਂ ਦਵਿੰਦਰ ਸਿੰਘ ਪੀ  ਜੀ  ਆਈ  ਦੇ ਸਰਜਰੀ ਵਾਰਡ ਦੇ ਗਲਿਆਰੇ ਵਿਚ ਇਕ ਸਟਰੈਚਰ ਤੇ ਬਹੁਤ ਹੀ ਤਰਸਯੋਗ ਹਾਲਤ ਵਿਚ ਲੇਟਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਦਵਿੰਦਰ ਦੇ ਨੇੜਲੇ ਰਿਸ਼ਤੇਦਾਰ ਰਮਣੀਕ ਸਿੰਘ ਨੇ ਵਫ਼ਦ ਨੂੰ ਦੱਸਿਆ ਕਿ ਸਰਕਾਰ ਨੇ ਦਵਿੰਦਰ ਨੂੰ ਸਰਜਰੀ ਤੋਂ ਬਾਅਦ ਠੀਕ ਹੋਣ ਵਾਸਤੇ ਇਕ ਕਮਰਾ ਦਿਵਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਅਤੇ ਦਵਿੰਦਰ ਦੀ ਹਸਪਤਾਲ  ਚੋ ਛੁੱਟੀ ਕਰਵਾਉਣ ਲਈ ਵੀ ਦਬਾਅ ਪਾਇਆ ਜਾ ਰਿਹਾ ਹੈ। ਅਕਾਲੀ ਭਾਜਪਾ ਵਫ਼ਦ ਦੇ ਮੈਂਬਰ ਖਰੜ ਤੋਂ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਅਤੇ ਦਫਤਰੀ ਸਕੱਤਰ ਚਰਨਜੀਤ ਸਿੰਘ ਬਰਾੜ ਵੀ ਸ਼ਾਮਲ ਸਨ।

 Injured forest officer SAD-BJP leaders Arrived PGI

ਸੁਖਬੀਰ ਬਾਦਲ ਨੇ ਵੀ ਮਾਰੂ ਹਮਲੇ ਦੀ ਕੀਤੀ ਨਿੰਦਾ

ਇਸੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਹਾਲੀ ‘ਚ ਰੇਤ ਮਾਫੀਆ ਵਲੋਂ 2 ਜੰਗਲਾਤ ਅਧਿਕਾਰੀਆਂ ‘ਤੇ ਕੀਤੇ ਕਾਤਲਾਨਾ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਸਰਕਾਰੀ ਅਧਿਕਾਰੀਆਂ ਤੇ ਹਮਲੇ ਤੇ ਵੱਡੇ ਪੱਧਰ  ਤੇ ਰੇਤੇ ਦੀ ਗੈਰ-ਕਾਨੂੰਨੀ ਮਾਈਨਿੰਗ ਬੇ-ਰੋਕ ਜਾਰੀ ਹੈ, ਕਿਉਂਕਿ ਕਾਂਗਰਸ ਸਰਕਾਰ ਰੇਤ ਮਾਫੀਆ ਨਾਲ ਰਲੀ ਹੋਈ ਹੈ ਅਤੇ ਉਨ੍ਹਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੰਗਲਾਤ ਅਧਿਕਾਰੀਆਂ ਤੇ ਕੀਤੇ ਜਾਨਲੇਵਾ ਹਮਲੇ ਨੇ ਸਾਬਿਤ ਕਰ ਦਿੱਤਾ ਕਿ ਸੂਬੇ ਵਿਚ ਜੰਗਲ ਰਾਜ ਦਾ ਬੋਲਬਾਲਾ ਹੈ।

Injured forest officer SAD BJP leaders Arrived PGI
Tags
Show More

Leave a Reply

Your email address will not be published. Required fields are marked *