EDITORIAL

Jackie Chan Might join Aankhen2 with Bollywood star Amitabh

ਜੈਕੀ ਚੈਨ ਨਾਲ ਅਮਿਤਾਭ ਦੀ ਟੱਕਰ

 Jackie Chan Might join Aankhen2 with Bollywood star Amitabh

ਅਮਿਤਾਭ ਬੱਚਨ, ਅਕਸ਼ੇ ਕੁਮਾਰ, ਅਰਜੁਨ ਰਾਮਪਾਲ, ਪਰੇਸ਼ ਰਾਵਲ ਤੇ ਸੁਸ਼ਮਿਤਾ ਸੇਨ ਦੀ ਫ਼ਿਲਮ ‘ਆਖੇ’ ਦਾ ਜਲਦੀ ਹੀ ਦੂਜਾ ਪਾਰਟ ਆਉਣ ਵਾਲਾ ਹੈ। ਫ਼ਿਲਮ ਦੇ ਸੀਕੁਅਲ ਦਾ ਐਲਾਨ 2016 ਚ ਹੀ ਹੋ ਗਿਆ ਸੀ। ਹੁਣ ਇਸ ਫ਼ਿਲਮ ਨਾਲ ਜੁੜੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਫ਼ਿਲਮ ਚ ਇੱਕ ਇੰਟਰਨੈਸ਼ਨਲ ਸਟਾਰ ਨਜ਼ਰ ਆ ਸਕਦਾ ਹੈ।

Jackie Chan Might join Aankhen2 with Bollywood star Amitabh

ਖ਼ਬਰਾਂ ਨੇ ਕਿ ਇਸ ਫ਼ਿਲਮ ਨੂੰ ਜਿੱਥੇ ਅਨੀਸ ਬਜ਼ਮੀ ਡਾਇਰੈਕਟ ਕਰ ਸਕਦੇ ਨੇ, ਉੱਥੇ ਹੀ ਖ਼ਬਰ ਇਹ ਵੀ ਹੈ ਕਿ ਫ਼ਿਲਮ ‘ਚ ਇੰਟਰਨੈਸ਼ਨਲ ਕਾਮੇਡੀਅਨ-ਐਕਸ਼ਨ ਹੀਰੋ ਜੈਕੀ ਚੈਨ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਹ ਪਹਿਲੀ ਵਾਰ ਹੋਵੇਗਾ ਜਦੋ ਜੈਕੀ ਨਾਲ ਅਮਿਤਾਭ ਬੱਚਨ ਕਿਸੇ ਫ਼ਿਲਮ ‘ਚ ਨਜ਼ਰ ਆਉਣਗੇ।

ਪੋਜ਼ ਦੇ ਕੇ ਇੰਟਰਨੈੱਟ ‘ਤੇ ਸਨਸਨੀ ਮਚਾਉਣੀ ਬਖੂਬੀ ਜਾਣਦੀ ਹੈ ਡੇਮੀ ਰੋਜ਼

Demi Rose Share Bold Pictures On Internet

ਫ਼ਿਲਮ ਨਾਲ ਜੁੜੀ ਤਾਜ਼ਾ ਅੱਪਡੇਟ ਮੁਤਾਬਕ ਅਮਿਤਾਬ ਨੂੰ ਫ਼ਿਲਮ ਦੀ ਕਹਾਣੀ ਕਾਫੀ ਪਸੰਦ ਆਈ ਹੈ। ਅਨੀਸ ਨੇ ਵੀ ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਫ਼ਿਲਮ ਦੀ ਸ਼ੂਟਿੰਗ 2019 ਚ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਫ਼ਿਲਮ ‘ਚ ‘ਰਾਬਤਾ’ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਵੀ ਐਂਟਰੀ ਹੋ ਸਕਦੀ ਹੈ।

Jackie Chan Might join Aankhen2 with Bollywood star Amitabh

ਇਸ ਫ਼ਿਲਮ ਚ ਦੂਜੀ ਲੀਡ ਐਂਟਰੀ ਵਿੱਕੀ ਕੌਸ਼ਲ ਦੀ ਹੋ ਸਕਦੀ ਹੈ। ਕਹਾਣੀ ਇੱਕ ਕਸੀਨੋ ਦੇ ਆਲੇ-ਦੁਆਲੇ ਘੁੰਮਦੀ ਹੈ ਜਿਸ ਦਾ ਮਾਲਕ ਚਾਇਨੀਜ਼ ਆਦਮੀ ਹੈ। ਅਜਿਹੇ ‘ਚ ਮੇਕਰਸ ਫ਼ਿਲਮ ਲਈ ਜੈਕੀ ਚੈਨ ਨੂੰ ਲੈਣਾ ਚਾਹੁੰਦੇ ਹਨ। ਫ਼ਿਲਮ ਦਾ ਫਸਟ ਪਾਰਟ 2002 ‘ਚ ਰਿਲੀਜ਼ ਹੋਇਆ ਸੀ।

Tags
Show More

Leave a Reply

Your email address will not be published. Required fields are marked *