EDITORIAL

Jathedar Akal Takhat Sahib Warning to Punjab Government

ਗਿਆਨੀ ਗੁਰਬਚਨ ਸਿੰਘ ਨੇ ਪੰਜਾਬ ਸਰਕਾਰ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਇਸ ਸਾਲ ਬੰਦੀਛੋੜ ਦਿਵਸ ਮੌਕੇ ਜਥੇਦਾਰਾਂ ਵੱਲੋਂ ਕੋਈ ਕਾਰਵਾਈ ਹੁੰਦੀ ਹੈ, ਤਾਂ ਸਰਕਾਰ ਜ਼ਿਮੇਵਾਰ ਹੋਵੇਗੀ।

Jathedar Akal Takhat Sahib Warning to Punjab Government

ਅਕਾਲੀ ਦਲ ਬਾਦਲ ਦੀ ਸਰਕਾਰ ਜਾਂਦੀ ਰਹੀ, ਤੇ ਅਕਾਲ ਤਖ਼ਤ ਸਾਹਿਬ ਦੁਆਰਾ ਕੀਤੀਆਂ ਜਾਂਦੀਆਂ ਧਾਰਮਿਕ ਮਨਮਾਨੀਆਂ ਵੀ ਕਿਤੇ ਨਾ ਕਿਤੇ ਔਖੇ ਸਾਹ ਲੈ ਰਹੀਆਂ ਹਨ, ਕਿਉਂਕਿ ਕਾਂਗਰਸ ਸਰਕਾਰ ਕਿਤੇ ਨਾ ਕਿਤੇ ਇਹ ਮਹਿਸੂਸ ਕਰ ਚੁੱਕੀ ਹੈ, ਕਿ ਜੇਕਰ ਪੰਜਾਬ ਦੀ ਸਿਆਸਤ ਵਿਚ ਲੰਬਾ ਸਮਾਂ ਰਾਜ ਗੱਦੀ ਤੇ ਗੁਜ਼ਾਰਨਾ ਹੈ, ਤਾਂ ਅਕਾਲੀ ਦਲ ਬਾਦਲ ਕੋਲੋਂ ਇਸ ਦੀ ਅਸਲ ਸ਼ਕਤੀ “ਗੁਰੂ ਕੀ ਗੋਲਕ” ਪਰਾਂ ਕਰਨੀ ਪਵੇਗੀ।ਗੁਰੂ ਕੀ ਗੋਲਕ ਦੀ ਜ਼ਿਆਦਾ ਤਫਸੀਲ ਦੇਣ ਦੀ ਇਸ ਜਗਹ ਤੇ ਜ਼ਰੂਰਤ ਤਾਂ ਨਹੀਂ ਹੈ, ਪਰ ਕੁਝ ਪਾਠਕਾਂ ਦੇ ਸ਼ੱਕ ਦੂਰ ਕਰਨ ਲਈ ਸਾਫ ਲਿਖ ਦੇਣਾ ਚਾਹੀਦਾ ਹੈ, ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਜਦੋਂ ਤੱਕ ਅਕਾਲੀ ਦਲ ਦੇ ਸਿਆਸੀ ਸਲਾਹਕਾਰਾਂ ਕੋਲ ਹੈ, ਤਾਂ ਇਹ ਮੰਨਿਆ ਹੀ ਨਹੀਂ ਜਾ ਸਕਦਾ ਕਿ ਅਕਾਲੀ ਦਲ ਬਾਦਲ ਦੇ ਮਾਲਕਾਂ ਦੀ ਮਰਜ਼ੀ ਤੋਂ ਬਿਨਾਂ ਕਮੇਟੀ ਵਿਚ ਪੱਤਾ ਵੀ ਹਿਲਦਾ ਹੋਵੇਗਾ।

ਸਰਬੱਤ ਖ਼ਾਲਸਾ ਪਿਛਲੀ ਵਾਰ ਅਕਾਲੀ ਸਰਕਾਰ ਨੇ ਹੋਣ ਨਹੀਂ ਦਿੱਤਾ, ਪਿਛਲੀ ਵਾਰ ਦੀਵਾਲੀ ਮੌਕੇ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਦੇ ਸੰਬੋਧਨ ਲਈ ਸਮਾਨਅੰਤਰ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਉਥੇ ਪਹੁੰਚਣ ਤੇ ਵਾਹਵਾ ਰੌਲ੍ਹਾ ਪੈ ਗਿਆ ਸੀ।ਇਸ ਵਾਰ ਅਕਾਲੀ ਦਲ ਬਾਦਲ ਪਹਿਲਾਂ ਤੋਂ ਹੀ ੋਚੰਤਾਵਾਨ ਹੈ, ਕਿ ਸਰਕਾਰ ਇਸ ਵਾਰ ਬੇਗਾਨੀ ਜੇਬ ਵਿਚ ਜਾ ਚੁੱਕੀ ਹੈ, ਤੇ ਜੇ ਇਸ ਵਾਰ ਵੀ ਸ਼੍ਰੋਮਣੀ ਕਮੇਟੀ ਦੀ ਫੌਜ ਵਲੋਂ ਕੋਈ ਧੱਕੇਸ਼ਾਹੀ ਹੁੰਦੀ ਹੈ, ਜਾਂ ਕਿਸੇ ਕਿਸਮ ਦੀ ਗੁੰਦਾਗਰਦੀ ਹੁੰਦੀ ਹੈ, ਤਾਂ ਉਹ ਨਿਸਚਿਤ ਤੌਰ ਤੇ ਅਕਾਲੀ ਦਲ ਬਾਦਲ ਦੀ ਪਹਿਲਾਂ ਤੋਂ ਹੀ ਡਿੱਗੀ ਹੋਈ ਇਜ਼ਤ ਨੂੰ ਹੋਰ ਤਾਰ ਤਾਰ ਕਰ ਦੇਵੇਗੀ।

ਗੁਰਸਦਾਸਪੁਰ ਚੋਣਾਂ ਦੇ ਸਮੇ ਅਕਾਲੀ ਦਲ ਬਾਦਲ ਦੇ ਵੱਡੇ ਜਰਨੈਲ ਤੇ ਕਮੇਟੀ ਦੇ ਫ੍ਰਦਾਨ ਬਣਨ ਜਾ ਰਹੇ ਜਥੇਦਾਰ ਸੁੱਚਾ ਸਿੰਘ ਲੰਗਾਹ ਦੀ ਵੀਡੀੳ ਨੇ ਕਿਸੇ ਕਿਸਮ ਕਸਰ ਹੀ ਨਹੀਂ ਛੱਡੀ ਅਕਾਲੀ ਦਲ ਦੇ ਨੇਤਾਵਾਂ ਨੂੰ ਮੌਨ ਵਰਤ ਰੱਖਣਾ ਪਿਆ। ਹੁਣ ਜਥੇਦਾਰ ਆਕਲ ਤਖ਼ਤ, ਸਰਕਾਰ ਨੂੰ ਧਮਕੀਆਂ ਦੇਣ ਲੱਗ ਪਿਆ ਹੈ, ਵੈਸੇ ਇਹ ਜਥੇਦਾਰ, ਉਸ ਵਕਤ ਹੀ ਬੋਲਦਾ ਹੈ, ਜਦੋਂ ਸੁਖਬੀਰ ਸਿੰਘ ਬਾਦਲ, ਬੋਲਣ ਦਾ ਇਸ਼ਾਰਾ ਕਰਦੇ ਹਨ।

ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ ਸਰਕਾਰ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਇਸ ਸਾਲ ਦੀਵਾਲੀ/ਬੰਦੀਛੋੜ ਦਿਵਸ ਮੌਕੇ ਮੁਤਵਾਜ਼ੀ ਜਥੇਦਾਰਾਂ ਵੱਲੋਂ ਕੋਈ ਵੀ ਪੰਥ ਵਿਰੋਧੀ ਕਾਰਵਾਈ ਕਰਨ ਕਰਕੇ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਲਈ ਉਹ ਪੰਥਕ ਧਿਰਾਂ ਤੇ ਸੂਬਾ ਸਰਕਾਰ ਸਿੱਧੇ ਤੌਰ ‘ਤੇ ਜ਼ਿਮੇਵਾਰ ਹੋਵੇਗੀ।

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਮੁਤਵਾਜ਼ੀ ਜਥੇਦਾਰਾਂ ਵੱਲੋਂ ਆਪਣੀ ਵੱਖਰੀ ਰਵਾਇਤ ਲਾਗੂ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਤਨਖਾਹਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜੋ ਮਰਿਆਦਾ ਦੇ ਬਿਲਕੁਲ ਉਲਟ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਤੀ ਪਹਿਲੀ ਵਾਰ ਸਖ਼ਤ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਸ਼੍ਰੋਮਣੀ ਕਮੇਟੀ ਨੂੰ ਵੀ ਖਿੱਚਿਆ ਜਾਵੇਗਾ, ਕਿਉਂਕਿ ਜੋ ਕੁਝ ਵਾਪਰ ਰਿਹਾ ਹੈ, ਉਹ ਸ਼੍ਰੋਮਣੀ ਕਮੇਟੀ ਵੱਲੋਂ ਵਰਤੀ ਜਾਂਦੀ ਢਿੱਲਮੱਠ ਕਰਕੇ ਹੀ ਵਾਪਰ ਰਿਹਾ ਹੈ।

ਜਥੇਦਾਰ ਦੀ ਪੰਥ ਪ੍ਰਤੀ ਜ਼ਿੰਮੇਵਾਰੀ ਦੀ ਕਾਗਜ਼ੀ ਪੋਲ ਉਸ ਵਕਤ ਖੁੱਲ ਜਾਂਦੀ ਹੈ, ਜਦੋਂ ਉਸ ਨੂੰ ਧੀ ਮਾਰਨ ਦੇ ਦੋਸ਼ਾਂ ਤਹਿਤ ਬੀਬੀ ਜਗੀਰ ਕੌਰ ਬਾਰੇ ਫੈਸਲੇ ਲੈਣ ਬਾਰੇ ਨੂੰ ਜਥੇਦਾਰ ਵਲੋਂ ਛੋਟਾ ਮਾਮਲਾ ਦੱਸਿਆ ਜਾਂਦਾ ਹੈ। ਬੀਬੀ ਜਗੀਰ ਕੌਰ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੱਲ ਰਹੇ ਮਾਮਲੇ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਾਮਲਾ ਅਜੇ ਵਿਚਾਰ ਅਧੀਨ ਪਿਆ ਹੈ, ਪਹਿਲਾਂ ਪੰਥ ਨੂੰ ਦਰਪੇਸ਼ ਹਾਲੀਆ ਮਾਮਲਿਆਂ ਬਾਰੇ ਵਿਚਾਰ ਕਰਨ ਤੋਂ ਬਾਅਦ ਹੀ ਇਸ ‘ਤੇ ਵਿਚਾਰ ਕੀਤੀ ਜਾਵੇਗੀ।

Tags
Show More

Leave a Reply

Your email address will not be published. Required fields are marked *

Close