NATIONAL

Journalist Shujaat Bukhari and others were taking on social media

ਪੱਤਰਕਾਰ ਸ਼ੁਜਾਤ ਬੁਖ਼ਾਰੀ ਤੇ ਕਤਲ ਤੋਂ ਪਹਿਲਾਂ ਲੱਗ ਰਹੇ ਸਨ ਸੋਸ਼ਲ ਮੀਡੀਆ ਤੇ ਇਹ ਇਲਜ਼ਾਮ

ਪੱਤਰਕਾਰ ਸ਼ੁਜਾਤ ਬੁਖ਼ਾਰੀ ਤੇ ਕਤਲ ਤੋਂ ਪਹਿਲਾਂ ਲੱਗ ਰਹੇ ਸਨ ਸੋਸ਼ਲ ਮੀਡੀਆ ਤੇ ਇਹ ਇਲਜ਼ਾਮ

Journalist Shujaat Bukhari and others were taking on social mediaਜੰਮੂ ਕਸ਼ਮੀਰ ਦੇ ਸੀਨੀਅਰ ਪੱਤਰਕਾਰ ਸ਼ੁਜਾਤ ਬੁਖ਼ਾਰੀ ਨੂੰ ਗੋਲੀਆਂ ਮਾਰ ਕੇ ਹਲ਼ਾਕ ਕਰ ਦਿੱਤਾ ਗਿਆ ਹੈ।ਵੀਰਵਾਰ ਨੂੰ ਸ੍ਰੀਨਗਰ ਵਿਚ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਬੁਖ਼ਾਰੀ ਦੇ ਦਫ਼ਤਰ ਦੇ ਬਾਹਰ ਉਨ੍ਹਾਂ ਉੱਤੇ ਜਾਨ ਲੇਵਾ ਹਮਲਾ ਕੀਤਾ।ਪੁਲਿਸ ਨੇ ਮੋਟਰਸਾਈਕਲ ਸਵਾਰ ਸ਼ੱਕੀ ਹਮਲਾਵਰਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ।ਹਮਲੇ ਦੀ ਹਾਲੇ ਤੱਕ ਕਿਸੇ ਵੀ ਜਤੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ ਹੈ।

ਇਸ ਹਮਲੇ ਵਿਚ ਉਨ੍ਹਾਂ ਦੇ ਇੱਕ ਨਿੱਜੀ ਸਹਾਇਕ ਦੀ ਵੀ ਮੌਤ ਹੋ ਗਈ, ਜਦਕਿ ਦੂਜਾ ਸਹਾਇਕ ਜ਼ਖ਼ਮੀ ਹੋ ਗਿਆ।ਇਸ ਹਮਲੇ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਏ , ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਸ਼ੁਤਾਜ ਬੁਖਾਰੀ ਭਾਰਤ ਸਾਸ਼ਿਤ ਕਸ਼ਮੀਰ ਦੇ ਪ੍ਰਮੁੱਖ ਅਖ਼ਬਾਰ ਰਾਇਜਿੰਗ ਕਸ਼ਮੀਰ ਦੇ ਸੰਪਾਦਕ ਸਨ ਅਤੇ ਉਹ ਸੂਬੇ ਦੇ ਚੋਟੀ ਦੇ ਪੱਤਰਕਾਰਾਂ ਵਿਚੋਂ ਇੱਕ ਗਿਣੇ ਜਾਂਦੇ ਸਨ।

Journalist Shujaat Bukhari and others were taking on social media

ਕੁਝ ਘੰਟੇ ਪਹਿਲਾਂ ਲੱਗੇ ਸਨ ਇਹ ਦੋਸ਼

ਜਾਨਲੇਵਾ ਹਮਲਾ ਹੋਣ ਤੋਂ ਕੁਝ ਘੰਟੇ ਪਹਿਲਾਂ ਤੱਕ ਸੁਜਾਤ ਬੁਖ਼ਾਰੀ ਉੱਤੇ ਕਸ਼ਮੀਰ ਤੋਂ ਪੱਖਪਾਤੀ ਪੱਤਰਕਾਰਿਤਾ ਕਰਵਾਉਣ ਦੇ ਸੋਸ਼ਲ ਮੀਡੀਆ ਉੱਤੇ ਇਲਜ਼ਾਮ ਲੱਗ ਰਹੇ ਸਨ। ਉਨ੍ਹਾਂ ਉੱਤੇ ਇਸਲਾਮਿਕ ਸੰਗਠਨਾਂ ਦੇ ਪੱਖ ਵਿੱਚ ਸਟੈਂਡ ਲੈਣ ਦੇ ਇਲਜ਼ਾਮ ਲੱਗ ਰਹੇ ਸਨ।

ਇਨ੍ਹਾਂ ਇਲਜ਼ਾਮਾਂ ਦੇ ਜਵਾਬ ਦਿੰਦਿਆਂ ਬੁਖ਼ਾਰੀ ਨੇ ਕਿਹਾ ਸੀ, ”ਇਹ ਬਹੁਤ ਮੰਦਭਾਗਾ ਹੈ ਕਿ ਔਰਫੋਲਾਇਨ ਵਰਗਾ ਥਿੰਕ ਟੈਂਕ ਕਿਸੇ ਨੂੰ ਉਸ ਬੰਦੇ ਦੀ ਗੈਰਹਾਜ਼ਰੀ ਵਿੱਚ ਉਸ ਖ਼ਿਲਾਫ਼ ਇਸ ਤਰ੍ਹਾਂ ਦੀ ਬਦ-ਕਲਾਮੀ ਦੀ ਆਗਿਆ ਦਿੰਦਾ ਹੈ। ਉਨ੍ਹਾਂ ਅੱਗੇ ਲਿਖਿਆ ਸੀ ਕਿ ਉਹ ਕਸ਼ਮੀਰ ਵਿਚ ਬੜੇ ਮਾਣ ਨਾਲ ਪੱਤਰਕਾਰੀ ਕਰਦੇ ਹਨ ਅਤੇ ਜ਼ਮੀਨ ਉੱਤੇ ਜੋ ਕੁਝ ਵਾਪਰਦਾ ਹੈ ਉਸ ਨੂੰ ਉਜਾਗਰ ਕਰਦੇ ਹਾਂ।

ਸ਼ੁਜਾਤ ਬੁਖਾਰੀ ਰਾਇਜ਼ਿੰਗ ਕਸ਼ਮੀਰ ਅਖ਼ਬਾਰ ਦੇ ਪੱਤਰਕਾਰ ਬਣਨ ਤੋਂ ਪਹਿਲਾਂ 1997 ਤੋਂ 2012 ਤਕ ਕਸ਼ਮੀਰ ਵਿਚ ‘ਦਿ ਹਿੰਦੂ’ ਅਖ਼ਬਾਰ ਦੇ ਪੱਤਰਕਾਰ ਸਨ।ਇਕ ਪੱਤਰਕਾਰ ਹੋਣ ਦੇ ਨਾਲ, ਉਹ ਕਸ਼ਮੀਰ ਵਿੱਚ ਵੀ ਸਥਾਨਕ ਭਾਸ਼ਾਵਾਂ ਨੂੰ ਜ਼ਿੰਦਾ ਰੱਖਣ ਲਈ ਪ੍ਰਚਾਰ ਕਰ ਰਹੇ ਸਨ।ਸਾਲ 2000 ਵਿੱਚ ਵੀ ਸ਼ੁਜਾਤ ਬੁਖਾਰੀ ‘ਤੇ ਹਮਲਾ ਹੋਇਆ ਸੀ ਉਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਸੁਰੱਖਿਆ ਮਿਲੀ ਹੋਈ ਸੀ।ਕਸ਼ਮੀਰ ਵਿੱਚ ਸ਼ਾਂਤੀ ਬਹਾਲੀ ਲਈ ਬੁਖਾਰੀ ਲੰਮੇ ਸਮੇਂ ਤੋਂ ਸਰਗਰਮ ਰਹੇ ਸਨ।

Tags
Show More