EDITORIAL

JUNE 1984: ROOT CAUSE OF THE ATTACK IS PRIVATE POLITICS

ਜੂਨ 84 ਦੇ ਮੂਲ ਕਾਰਨ ਤਾਂ ਨਿੱਜ ਲਈ ਕੀਤੀ ਗਈ ਰਾਜਨੀਤੀ ਹੀ ਹੈ

JUNE 1984: ROOT CAUSE OF THE ATTACK IS PRIVATE POLITICS: ਸਾਕਾ 84 ਦੇ ਬੀਤ ਜਾਣ ਤੋਂ ਬਾਦ ਭਗਤ ਪੂਰਨ ਸਿੰਘ ਨੇ ਵੀ ਫੈਸਲਾ ਲੈਣ ਤੋਂ ਪਹਿਲਾਂ, ਆਪਣੇ ਆਪ ਨਾਲ ਕੀਤੇ ਸੰਵਾਦ ਵਿਚ ਕਈ ਹਫਤੇ ਗੁਜ਼ਾਰੇ। ਅਖੀਰ ਉਨ੍ਹਾਂ ਰਾਸ਼ਟਰਪਤੀ ਨੂੰ ਚਿੱਠੀ ਲਿੱਖ ਕੇ ਆਪਣਾ ਪਦਮ ਸ਼੍ਰੀ ਮੋੜ ਦਿੱਤਾ ਸੀ। ਅੱਜ ਤਿੰਨ ਦਹਾਕਿਆਂ ਬਾਦ ਵੀ ਸਿੱਖ ਕੌਮ ਇਹ ਸਮਝਣ ਵਿਚ ਨਾਕਾਮ ਰਹੀ ਜਾਪਦੀ ਹੈ, ਕਿ ਇਹ ਵਰਤਾਰਾ ਸਿਰਫ ਇੰਦਰਾ ਗਾਂਧੀ ਵਲੋਂ ਆਪਣੀ ਛੋਟੀ, ਸੌੜੀ ਤੇ ਕਮ ਅਕਲੀ ਨਾਲ ਲਏ ਗਏ ਫੈਸਲੇ ਦਾ ਨਤੀਜਾ ਨਹੀਂ ਸੀ, ਸਗੋਂ ਇੰਦਰਾ ਗਾਂਧੀ ਦੇ ਚਹੇਤੇ ਰਹੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੱਚੀ ਤੇ ਸੁੱਚੀ ਚੜਾਈ ਦੇਖਕੇ ਅਕਾਲੀ ਦਲ ਦੇ ਨਿੱਜ ਦੀ ਰਾਜਨੀਤੀ ਕਰਨ ਵਾਲੇ ਨੇਤਾਵਾਂ ਦਾ ਵੀ ਇਸ ਵਿਚ ਪੂਰਾ ਪੂਰਾ ਹੱਥ ਰਿਹਾ ਹੈ। ਇੰਦਰਾ ਨੂੰ ਇਸ ਤਰਾਂ ਦੀ ਹੁਰਮਤੀ ਕਰਨ ਲਈ ਮਾਨਸਿਕ ਤੌਰ ਤੇ ਤਿਆਰ ਕਰਨ ਵਿਚ ਉਹੀ ਨੇਤਾ ਜ਼ਿਆਦਾ ਅੱਗੇ ਆਏ ਜੋ 1982 ਵਿਚ ਜਰਨੈਲ ਸਿੰਘ ਦੇ ਆਪਣੇ 200 ਸਿੰਘਾਂ ਦੇ ਨਾਲ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਵੜ੍ਹ ਜਾਣ ਤੋਂ ਬਾਦ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਸਨ।ਜੋ ਕਪੂਰੀ ਦੇ ਮੋਰਚੇ ਨੂੰ ਫੇਲ ਹੁੰਦੇ ਦੇਖ, ਉਸ ਨੂੰ ਧਰਮ ਯੁੱਧ ਮੋਰਚੇ ਨਾਲ ਰਲ੍ਹਾਕੇ ਆਪਣੇ ਆਪ ਨੂੰ ਜੇਤੂ ਜਰਨੈਲ ਸਮਝਣ ਲੱਗ ਪਏ ਸਨ।

JUNE 1984: ROOT CAUSE OF THE ATTACK IS PRIVATE POLITICSਜਦੋਂ ਵੀ 84 ਦੇ ਸਾਕੇ ਦੀ ਗੱਲ ਤੁਰਦੀ ਹੈ, ਤਾਂ ਜਰਨਲ ਕੁਲਦੀਪ ਸਿੰਘ ਬਰਾੜ ਦੀ ਗੱਲ ਸਭ ਤੋਂ ਅੱਗੇ ਆ ਜਾਂਦੀ ਹੈ। ਉਸ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ, ਕਿ ਉਹ ਵੀ ਜੱਟ ਸਿੱਖ ਹੈ, ਪਰ ਫੌਜ ਦੀ ਨੌਕਰੀ ਧਰਮ ਤੋਂ ਉਪਰ ਹੁੰਦੀ ਹੈ। ਜੇ ਇਹ ਗੱਲ ਸਹੀ ਸੀ, ਤਾਂ ਫਿਰ ਜਦੋਂ ਬਿਹਾਰ ਦੇ ਜਨਮੇ ਜਰਨਲ ਸਰੀਨਿਵਾਸ ਕੁਮਾਰ ਸਿਨਾਹ ਨੂੰ ਇੰਦਰਾ ਗਾਂਧੀ ਵਲੋਂ ਹਰਿਮੰਦਰ ਸਾਹਿਬ ਦੇ ਹਮਲੇ ਲਈ ਹੁਕਮ ਦਿੱਤੇ ਗਏ ਤਾਂ ਉਸ ਨੇ ਕਿਉਂ ਸਭ ਕੁਝ ਅੱਖਾਂ ਬੰਦ ਕਰਕੇ ਨਹੀਂ ਮੰਨਿਆ? ਉਸ ਨੇ ਇੰਦਰਾ ਨੂੰ ਇਸ ਕੰਮ ਲਈ ਹੋਰ ਸੰਭਾਵਨਾਵਾਂ ਲੱਭਣ ਲਈ ਵਕਤ ਮੰਗਣ ਦੇ ਨਾਲ ਨਾਲ, ਇਕ ਹੋਰ ਚਿੰਤਾ ਜਤਾਈ, ਜੋ ਕਿ ਭਾਰਤੀ ਫੌਜ ਵਿਚ ਇਕਮੁੱਠਤਾ ਟੁੱਟਣ ਦੀ ਗੱਲ ਕਰਦੀ ਸੀ, ਔਰ ਜੋ ਧਰਮੀ ਫੌਜੀਆਂ ਦੇ ਰੂਪ ਵਿਚ ਸਾਹਮਣੇ ਆਉਣ ਤੇ ਸੱਚੀ ਵੀ ਸਾਬਤ ਹੋਈ ਸੀ।ਸਿਨਹਾ ਸਿੱਖਾਂ ਦੀ ਸਭ ਤੋਂ ਪਵਿੱਤਰ ਧਰਤੀ ਤੇ ਖੂਨ ਖਰਾਬਾ ਕਰਨ ਦੇ ਬਿਲਕੁਲ ਹੱਕ ਵਿਚ ਨਹੀਂ ਸੀ, ਜਿਸ ਕਰਕੇ ਉਸ ਨੇ ਆਪਣੀ ਨੌਕਰੀ ਤੋਂ ਅਸਤੀਫਾ ਤੱਕ ਦੇਣ ਦੀ ਪੇਸ਼ਕਸ਼ ਕਰ ਦਿੱਤੀ ਸੀ।ਫਿਰ ਉਸ ਦੀ ਜਗਹ ਤੇ ਜਰਨਲ ਵੈਦਿਆ ਨੂੰ ਇਹ ਜ਼ਿੰਮਾ ਸੌਂਪਿਆ ਗਿਆ, ਪਰ ਜਰਨਲ ਸਿਨਹਾ ਦਾ ਮਸ਼ਵਰਾ, ਇੰਦਰਾ ਸਰਕਾਰ ਦੀਆਂ ਤੇ ਬਰਾੜ ਦੀਆਂ ਉਨ੍ਹਾਂ ਸਭ ਗੱਲਾਂ ਦਾ ਮਜ਼ਾਕ ਉੱਡਾ ਰਿਹਾ ਲੱਗਦਾ ਜੋ ਕਹਿੰਦੇ ਨੇ, ਕਿ ਉਸ ਦਾ ਕੋਈ ਹੋਰ ਹੱਲ ਨਹੀ ਹੋ ਸਕਦਾ ਸੀ।

JUNE 1984: ROOT CAUSE OF THE ATTACK IS PRIVATE POLITICSਇਸ ਤੋਂ ਇਲਾਵਾ ਸਾਕਾ ਨੀਲਾ ਤਾਰਾ ਤੋਂ ਤਕਰੀਬਨ ਪੂਰੇ ਚਾਰ ਸਾਲ ਬਾਦ ਕੇ ਪੀ ਐਸ ਗਿੱਲ ਵਲੋਂ ਆਪ੍ਰੇਸ਼ਨ ਬਲੈਕ ਥੰਡਰ ਦੌਰਾਨ ਪਵਿੱਤਰ ਜਗਹ ਦਾ ਕੋਈ ਨੁਕਸਾਨ ਕੀਤੇ ਬਿਨਾਂ ਸਾਰੇ ਖਾੜਕੂਆਂ ਨੂੰ ਬਾਹਰ ਕੱਢਣ ਨਾਲ ਇਹ ਵੀ ਸਾਬਤ ਹੁੰਦਾ ਹੈ, ਕਿ ਉਸ ਵੇਲੇ ਵੀ ਜੇ ਸਰਕਾਰ ਚਾਹੰਦੀ ਤਾਂ ਸੰਤਾਂ ਨੂੰ ਤੇ ਬਾਕੀ ਸਿੰਘਾਂ ਦੇ ਨਾਲ ਨਾਲ ਬੇਕਸੂਰੇ ਨਿਹੱਥੇ ਸ਼ਰਧਾਲੂਆਂ ਨੂੰ ਵੀ ਸਹੀ ਸਲਾਮਤ ਬਾਹਰ ਲਿਆ ਸਕਦੀ ਸੀ। ਪਰ ਇੰਦਰਾ ਗਾਂਧੀ ਦੀ ਸੋਚ, ਇਸ ਸਾਕੇ ਨੂੰ ਹਿੰਦੂ ਸਿੱਖ ਦਾ ਪਾੜਾ ਦਿਖਾ ਕੇ ਭਾਰਤੀ ਰਾਜਨੀਤੀ ਵਿਚ ਆਪਣੀ ਤੂਤੀ ਹੋਰ ਉੱਚੀ ਕਰਕੇ ਵਜਾਉਣ ਵਿਚ ਰੁੱਝੀ ਹੋਈ ਸੀ।ਜਿਸ ਵਿਚ ਸੰਤ ਹਰਚੰਦ ਸਿੰਘ ਲੋਂਗੋਵਾਲ, ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਦਰਬਾਰਾ ਸਿੰਘ, ਬੂਟਾ ਸਿੰਘ ਤੇ ਖਾਸਕਰ ਬਲਵੰਤ ਸਿੰਘ ਰਾਮੂਵਾਲੀਆ ਦੀ ਨਿੱਜ ਦੀ ਰਾਜਨੀਤੀ ਨੇ ਸਹੀ ਮਾਇਨਿਆਂ ਵਿਚ ਤੇਲ ਦਾ ਕੰਮ ਕੀਤਾ ਸੀ।

ਭਾਣਾ ਵਾਪਰਨ ਤੋਂ ਰੋਕਿਆ ਵੀ ਜਾ ਸਕਦਾ ਸੀ, ਪਰ ਧਰਮ ਦੀ ਰਾਜਨੀਤੀ ਕਰਨ ਵਾਲਿਆ ਨੂੰ ਧਰਮ ਯੁੱਧ ਮੋਰਚੇ ਦੇ ਸਫਲ ਹੋਣ ਤੋਂ ਬਾਦ ਗੁਰੂ ਘਰ ਦੀਆਂ ਗੋਲਕਾਂ ਤੇ ਉਨ੍ਹਾਂ ਦੇ ਵਿਚਕਾਰ ਭਿੰਡਰਾਂਵਾਲਾ ਬਹੁਤ ਹੀ ਸਖਤੀ ਨਾਲ ਖੜ੍ਹਾ ਨਜ਼ਰ ਆ ਰਿਹਾ ਸੀ।ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਨਿਜਾਤ ਪਾਉਣ ਲਈ ਸਾਡੇ ਆਕਲੀ ਲੀਡਰਾਂ ਨੇ ਸਭ ਕੁਝ ਸਮਝਦੇ ਹੋਏ ਵੀ ਇਹ ਭਾਣਾ ਵਾਪਰ ਜਾਣ ਦਿੱਤਾ।ਉਸੇ ਤਰਾਂ ਜਿਸ ਤਰਾਂ ਖਾਲਸਾ ਰਾਜ ਦੇ ਪਤਨ ਦਾ ਮੁੱਖ ਕਾਰਨ ਡੋਗਰੇ ਸਰਦਾਰ ਬਣੇ, ਠੀਕ ਉਸੇ ਤਰਾਂ ਸਾਡੇ ਪਰਵਰਦਿਗਾਰ ਦੇ ਮੁਕੱਦਸ ਦਰਬਾਰ ਉਪਰ ਭਾਰਤੀ ਫੌਜ ਵਲੋਂ ਕੀਤੇ ਗਏ ਹਮਲੇ ਦੀ ਤਰਤੀਬ ਦੀਆਂ ਲਕੀਰਾਂ ਅਕਾਲੀ ਦਲ ਦੇ ਅਨੇਕਾਂ ਨੇਤਾਵਾਂ ਦੇ ਗਿਰੇਬਾਨ ਤੱਕ ਆਉਂਦੀਆਂ ਦਿਖਾਈ ਦਿੰਦੀਆਂ ਹਨ।JUNE 1984: ROOT CAUSE OF THE ATTACK IS PRIVATE POLITICS

ਪੰਥ ਨੇ ਉਸ ਵੇਲੇ ਵੀ ਆਪਣੇ ਵਫਾਦਾਰ ਦੇਖੇ ਤੇ ਨਾਲ ਨਾਲ ਗਦਾਰ ਵੀ ਦੇਖੇ। ਧਰਮੀ ਫੌਜੀ ਸਭ ਤੋਂ ਵਡੇ ਵਫਾਦਾਰ ਦੇ ਤੌਰ ਤੇ ਸਾਹਮਣੇ ਆਏੇ।ਦੂਜਾ ਵੱਡਾ ਵਫਾਦਾਰ ਕੈਪਟਨ ਅਮਰਿੰਦਰ ਸਿੰਘ ਵੀ ਰਿਹਾ ਹੈ, ਜਿਸ ਨੇ ਨਾ ਸਿਰਫ ਆਪਣੇ ਔਹਦੇ ਤੋਂ ਅਸਤੀਫਾ ਦਿੱਤਾ ਸਗੋਂ ਇੰਦਰਾ ਕੋਲ ਇਸ ਦਾ ਵਿਰੋਧ ਵੀ ਕੀਤਾ, ਪਰ ਅਕਾਲੀ ਦਲ ਵਲੋਂ ਅਮਰਿੰਦਰ ਦੀ ਪੰਥ ਪ੍ਰਤੀ ਇਸ ਵਫਾਦਰੀ ਨੂੰ ਹਮੇਸ਼ਾਂ ਹੋਰ ਰਾਜਨੀਤਕ ਰੰਗ ਦੇਕੇ ਗਾਹੇ ਵਗਾਹੇ ਪਰਾਂ ਹੋਰ ਪਰਾਂ ਧੱਕਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ।ਇਸੇ ਦੌਰਾਨ ਸਰਹੱਦੀ ਸੁਰੱਖਿਆ ਫੋਰਸ ਦੇ ਡੀਆਈਜੀ ਗੁਰਦਿਆਲ ਸਿੰਘ ਪੰਧੇਰ ਵਲੋਂ ਆਪਣੇ ਵਲੋਂ ਹਮਲਾ ਰੋਕਣ ਲਈ ਕੀਤੀ ਗਈ ਵੱਡੀ ਕੋਸ਼ਿਸ਼ ਵੀ ਬਹੁਤ ਵੱਡੀ ਵਫਾਦਾਰੀ ਦੇ ਰੂਪ ਵਿਚ ਦੇਖੀ ਜਾ ਸਕਦੀ ਹੈ, ਜਿਸ ਨੇ ਜਰਨਲ ਬਰਾੜ ਨੂੰ ਨਾ ਸਿਰਫ ਸਿੱਖੀ ਦੀ ਪ੍ਰੀਭਾਸ਼ਾ ਦੱਸੀ ਸਗੋਂ ਨਾਲ ਦੀ ਨਾਲ ਨਿਹੱਥੇ ਬੇਦੋਸ਼ਿਆਂ ਤੇ ਗੋਲੀਬਾਰੀ ਕਰਨ ਨੂੰ ਨਿੰਦਿਆ, ਜਿਸ ਦਾ ਖਮਿਆਜ਼ਾ ਉਸ ਨੇ ਪੂਰੀ ਨੌਕਰੀ ਦੌਰਾਨ ਭੁਗਤਿਆ।

JUNE 1984: ROOT CAUSE OF THE ATTACK IS PRIVATE POLITICSਅੱਜ 33 ਸਾਲ ਬਾਦ ਅਸੀਂ ਉਸੇ ਦੌਰਾਹੇ ਤੇ ਖੜ੍ਹੇ ਹਾਂ, ਜਿਥੋਂ ਪੂਰੀ ਸਿੱਖ ਕੌਮ ਨੂੰ ਦੇਸ਼ ਧਰੋਹੀ ਸਾਬਿਤ ਕਰਨ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਗਈ, ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਬਰਾੜ ਵਰਗੇ ਅਫਸਰਾਂ ਦੇ ਮੋਢੇ ਤੇ ਰੱਖ ਕੇ ਸਿੱਖੀ ਸਰੂਪ ਤੇ ਨਿਸ਼ਾਨਾ ਲਾਇਆ ਗਿਆ। ਉਸੇ ਦੋਰਾਹੇ ਤੇ ਖੜ੍ਹੀ ਸਿੱਖ ਕੌਮ ਨੂੰ ਵਾਰ ਵਾਰ ਕੁਝ ਜਥੇਬੰਦੀਆਂ ਰਾਸ਼ਟਰਵਾਦ ਦੇ ਨਾਮ ਤੇ ਉਂਗਲੀ ਕਰ ਰਹੀਆਂ ਹਨ। ਉਹ ਜਥੇਬੰਦੀਆਂ ਅਸਿੱਧੇ ਰੂਪ ਵਿਚ ਹਾਕਮ ਬਣ ਚੁਕੀਆਂ ਹਨ, ਜਿੰਨ੍ਹਾਂ ਦੇ ਨੇਤਾਵਾਂ ਨੇ ਇੰਦਰਾ ਨੂੰ ਦਰਬਾਰ ਸਹਿਬ ਤੇ ਹਮਲਾ ਕਰਨ ਤੋਂ ਬਾਦ ਦੇਵੀ ਦੁਰਗਾ ਦਾ ਰੁੱਤਬਾ ਤੱਕ ਦੇ ਦਿੱਤਾ ਸੀ।ਉਸ ਵੇਲੇ ਇੰਦਰਾ ਦੀ ਸੁਰ ਵਿਚ ਸੁਰ ਮਿਲਾਉਣ ਵਾਲੇ ਪੰਥਕ ਅਕਾਲੀ ਆਗੂ, ਉਸ ਨੂੰ ਦੁਰਗਾ ਕਹਿਣ ਵਾਲੇ ਨੇਤਾਵਾਂ ਦੀ ਸਰਕਾਰ ਵਿਚ ਹੀ ਭਾਈਵਾਲ ਹਨ, ਪਰ ਉਸ ਵੇਲੇ ਇੰਦਰਾ ਤੋਂ ਵਿਦਰੋਹ ਕਰਨ ਵਾਲਾ ਆਗੂ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਹੈ।

ਕੈਪਟਨ ਵਲੋਂ 84 ਵਿਚ ਕੀਤਾ ਗਿਆ ਵਿਦਰੋਹ, ਇਸ ਗੱਲ ਦਾ ਵਿਸ਼ਵਾਸ ਦਿਵਾਉਂਦਾ ਨਜ਼ਰ ਆਉਂਦਾ ਹੈ, ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਬਾਰੇ, ਪੰਜਾਬੀਆਂ ਬਾਰੇ ਤੇ ਭਵਿੱਖ ਵਿਚ ਲਿੱਖੇ ਜਾਣ ਵਾਲੇ ਪੰਜਾਬ ਦੇ ਵਧੀਆ ਇਤਿਹਾਸ ਬਾਰੇ ਸੰਜੀਦਾ ਹੈ।ਸਰਕਾਰ ਬਣੀ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ ਹੈ।ਲੋਕ ਕਹਿੰਦੇ ਨੇ ਕਿ ਸਰਕਾਰ ਨੇ ਸੌਂਹ ਚੁੱਕੀ ਹੈ, ਅਰੂਸਾ ਦਾ ਜਨਮ ਦਿਨ ਮਨਾਇਆ ਹੈ, ਤੇ ਰਾਣਾ ਗੁਰਜੀਤ ਦੇ ਬਾਵਰਚੀ ਨੂੰ ਕਰੋੜਾਂ ਦੀ ਰੇਤੇ ਦੀ ਖਾਣ ਦਿੱਤੀ ਗਈ ਹੈ।ਬਾਕੀ ਦੀਆਂ ਖਬਰਾਂ ਲਈ ਸਰਕਾਰ ਹਾਲੇ ਬਰੇਕ ਮੰਗਦੀ ਨਜ਼ਰ ਆਉਂਦੀ ਹੈ।ਪਰ ਐਸਾ ਹੈ ਨਹੀਂ, ਸਰਕਾਰ ਕੰਮ ਕਰਦੀ ਨਜ਼ਰ ਆ ਰਹੀ ਹੈ, ਜਿਸ ਬਾਰੇ ਆਉਣ ਵਾਲੇ ਸੈਸ਼ਨ ਦੌਰਾਨ ਅਤੇ ਉਸ ਤੋਂ ਬਾਦ ਪਰਦਾ ਉਠਦਾ ਦਿਖਾਈ ਦਿੰਦਾ ਹੈ। ਪੰਜਾਬੀਆਂ ਨੂੰ ਥੋੜਾ ਸਬਰ ਰੱਖਣਾ ਪਵੇਗਾ।

JUNE 1984: ROOT CAUSE OF THE ATTACK IS PRIVATE POLITICS84 ਦੇ ਸੰਦਰਭ ਵਿਚ ਇਹ ਸੋਚਣਾ ਬਣਦਾ ਹੈ ਕਿ ਧਰਮੀ ਫੌਜੀਆਂ ਨੂੰ ਕੀ ਮਿਲਿਆ ਜਾਂ ਕੈਪਟਨ ਕੀ ਦੇਵੇਗਾ, ਕੀ ਕੈਪਟਨ ਪੰਜਾਬ ਉਪਰ ਥੌਪੇ ਗਏ ਸਾਕਾ ਨੀਲਾ ਤਾਰਾ ਦੇ ਹਮਲੇ ਤੋਂ ਬਾਦ ਆਈ ਅਰਾਜਕਤਾ ਦੇ ਨਾਲ ਨਾਲ ਪੰਜਾਬ ਤੇ ਪਏ ਆਰਥਿਕ ਬੋਝ ਨੂੰ ਕੇਂਦਰ ਤੋਂ ਖਤਮ ਕਰਵਾ ਸਕੇਗਾ ? ਇਹ ਸੋਚਣ ਵਾਲੀ ਗੱਲ ਹੈ, ਪਰ ਇਹ ਵੀ ਯਾਦ ਰੱਖਣਾ ਬਣਦਾ ਹੈ, ਕਿ ਅਸੰਭਵ ਕੁਝ ਵੀ ਨਹੀਂ ਹੁੰਦਾ।

ਇਸ ਦੇ ਨਾਲ ਹੀ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ, ਕਿ ਦੁਨੀਆਂ ਦੇ ਕਿਸੇ ਵੀ ਦੇਸ਼ ਵਿਚ ਰਹੋ, ਪਰ ਘੱਟ ਗਿਣਤੀਆਂ ਹਮੇਸ਼ਾਂ ਹੀ ਰਾਜਨੀਤਕ ਪਾਰਟੀਆਂ ਕਈ ਸੌਖਾ ਨਿਸ਼ਾਨਾ ਰਹਿਣਗੀਆਂ।ਬਸ਼ਰਤੇ ਕੇ ਘੱਟ ਗਿਣਤੀ ਆਰਥਿਕ ਤੌਰ ਤੇ ਬਹੁਤ ਮਜ਼ਬੂਤ ਨਾ ਹੋਈ ਹੋਵੇ, ਠੀਕ ਉਸੇ ਤਰਾਂ ਜਿਸ ਤਰਾਂ ਅਮਰੀਕਾ ਵਿਚ ਯਹੂਦੀ ਹਨ।

Tags
Show More

GURMINDER SINGH SAMAD

Gurminder Singh Samad has served as a journalist of repute with several sensitive postings for a leading Punjabi Hindi top media houses of the world i.e Editor- Rozana Spokesman, North India Head - News24 TV, Programming Head - BIG 92.7 FM Radio, VP Content- Chardhikala Time TV

Leave a Reply

Your email address will not be published. Required fields are marked *

Close