NATIONALSPORTS

Junior Hockey World Cup : ਹਾਕੀ ਦਾ ਜਿੱਤਣਾ, ਸਾਡੇ ਪੰਜਾਬੀ ਜਜ਼ਬਾਤਾਂ ਦਾ ਜਿੱਤਣਾ ਹੈ

One Minute Read

Image may contain: 1 person, standing and text

Golden Hit @ 15 Years

ਪੰਜਾਬ ਸਰਕਾਰ ਨਾ ਦਿੱਤੇ, ਪੰਜਾਬ ਦੇ ਖਿਡਾਰੀਆਂ ਨੂੰ ਇਨਾਮਾਂ ਦੇ ਗੱਫੇ

Raj Vashisht, Chandigarh, p4punjab.com

ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜੂਨੀਅਰ ਵਿਸ਼ਵ ਕੱਪ ਜਿੱਤਣ ਵਾਲੀ ਹਾਕੀ ਟੀਮ ਲਈ ਗੱਫੇ ਵੰਡਣ ਦਾ ਐਲਾਨ ਕੀਤਾ ਹੈ। ਬਾਦਲ ਨੇ ਸਾਰੇ ਪੰਜਾਬੀ ਖਿਡਾਰੀਆਂ ਨੂੰ 25-25 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

ਦਰਅਸਲ ਭਾਰਤੀ ਹਾਕੀ ਟੀਮ ਨੇ 15 ਸਾਲ ਬਾਅਦ ਇਤਿਹਾਸ ਰਚਦਿਆਂ ਜੂਨੀਅਰ ਹਾਕੀ ਵਿਸ਼ਵ ਕਪ ‘ਤੇ ਕਬਜਾ ਕੀਤਾ ਹੈ। ਕਪਤਾਨ ਹਰਜੀਤ ਸਿੰਘ ਅਤੇ ਟੀਮ ਦੇ ਦਮਦਾਰ ਖੇਡ ਸਦਕਾ ਭਾਰਤੀ ਟੀਮ ਨੇ ਦੇਸ਼ ਦੇ ਹਾਕੀ ਇਤਿਹਾਸ ‘ਚ ਦੂਜੀ ਵਾਰ ਖਿਤਾਬ ਨੂੰ ਆਪਣੇ ਨਾਮ ਕੀਤਾ।

ਸਾਲ 2001 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਟੀਮ ਜੂਨੀਅਰ ਹਾਕੀ ਵਿਸ਼ਵ ਕਪ ਜਿੱਤਣ ‘ਚ ਕਾਮਯਾਬ ਹੋਈ ਹੈ। ਸਾਲ 2001 ਦੇ ਜੂਨੀਅਰ ਵਿਸ਼ਵ ਕਪ ਨੇ ਭਾਰਤ ਨੂੰ ਕਈ ਵੱਡੇ ਚੇਹਰੇ ਦਿੱਤੇ ਸਨ। ਉਸ ਵੇਲੇ ਦੀ ਜੇਤੂ ਟੀਮ ਦੀ ਕਪਤਾਨੀ ਗਗਨਅਜੀਤ ਸਿੰਘ ਨੇ ਕੀਤੀ ਸੀ। ਇਸ ਟੀਮ ‘ਚ ਦੀਪਕ ਠਾਕੁਰ, ਪ੍ਰਭਜੋਤ ਸਿੰਘ, ਜੁਗਰਾਜ ਸਿੰਘ, ਰਾਜਪਾਲ ਸਿੰਘ ਅਤੇ ਇੰਦਰਜੀਤ ਚੱਡਾ ਵਰਗੇ ਖਿਡਾਰੀ ਮੌਜੂਦ ਸਨ। ਇਹ ਖਿਡਾਰੀ ਅੱਗੇ ਚਲ ਕੇ ਭਾਰਤੀ ਸੀਨੀਅਰ ਹਾਕੀ ਟੀਮ ਦੀ ਜਾਨ ਬਣੇ ਸਨ।  

Tags
Show More