Punjab

ਕਰਤਾਰਪੁਰ ਸਾਹਿਬ ਦੇ ਦਰਸ਼ਨ ਨਹੀਂ ਹੋ ਰਹੇ ਡੇਰਾ ਬਾਬਾ ਨਾਨਕ ਤੋਂ

ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਉਣ ਵਾਲੀਆਂ ਦੂਰਬੀਨਾਂ ਗਾਇਬ

ਕਾਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਝਾਕ ਵਿਚ ਡੇਰਾ ਬਾਬਾ ਨਾਨਕ ਜਾ ਰਹੀਆਂ ਸੰਗਤਾਂ ਦੇ ਹੱਥ ਨਿਰਾਸ਼ਾ ਲੱਗ ਰਹੀ ਹੈ। ਉਸ ਜਗਹ ਤੇ ਸਥਾਪਿਤ ਦੂਰਬੀਨਾਂ ਨੂੰ ਕੁਝ ਦਿਨਾਂ ਤੋਂ ਹਟਾ ਦਿੱਤਾ ਗਿਆ ਹੈ। Kartarpur Sahib invisible again from Dera Baba Nanak

ਡੇਰਾ ਬਾਬਾ ਨਾਨਕ ’ਚ ਭਾਰਤ ਪਾਕਿਸਤਾਨ ਸਰਹੱਦ ਉੱਤੇ ਬਣੇ ਪਾਕਿਸਤਾਨ ਵਿੱਚ ਬਣੇ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਵੇਖਣ ਲਈ ਵਿਸ਼ੇਸ਼ ਅਸਥਾਨ ਉੱਤੇ ਪੁੱਜਣ ਵਾਲੀ ਸੰਗਤ ਹੁਣ ਨਿਰਾਸ਼ ਹੋ ਕੇ ਪਰਤ ਰਹੀ ਹੈ ਕਿਉਂਕਿ ਇੱਥੇ ਲੱਗੀਆਂ ਤਿੰਨ ਦੂਰਬੀਨਾਂ ਹੁਣ ਹਟਾ ਦਿੱਤੀਆਂ ਗਈਆਂ ਹਨ। ਇਨ੍ਹਾਂ ਦੂਰਬੀਨਾਂ ਦੀ ਮਦਦ ਨਾਲ ਹੀ ਸੰਗਤ ਹੁਣ ਤੱਕ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨ ਕਰਦੀਆਂ ਸਨ । ਪਰ ਪਿਛਲੇ ਕੁਝ ਦਿਨਾਂ ਤੋਂ ਇੱਥੋਂ ਦੂਰਬੀਨਾਂ ਹਟਾ ਦਿੱਤੀਆਂ ਗਈਆਂ ਹਨ।

ਇਸ ਮਾਮਲੇ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਹ ਦੱਸਣ ਲਈ ਤਿਆਰ ਹੀ ਨਹੀਂ ਹੈ ਕਿ ਇਹ ਦੂਰਬੀਨਾਂ ਕਿਸ ਨੇ ਤੇ ਕਿਉਂ ਹਟਾਈਆਂ ਹਨ। ਇਸ ਅਸਥਾਨ ਉੱਤੇ 24 ਘੰਟੇ ਬੀਐੱਸਐੱਫ਼ ਦੇ ਜਵਾਨਾਂ ਦਾ ਪਹਿਰਾ ਰਹਿੰਦਾ ਹੈ। ‘ਜਾਗ੍ਰਿਤੀ ਲਹਿਰ’ ਵੱਲੋਂ ਪ੍ਰਕਾਸ਼ਿਤ ਜਤਿੰਦਰ ਕੁੰਡਲ ਦੀ ਰਿਪੋਰਟ ਮੁਤਾਬਕ ਪਹਿਲਾਂ ਸ਼ਰਧਾਲੂਆਂ ਲਈ ਇੱਕ ਦੂਰਬੀਨ ਲਗਵਾਈ ਸੀ ਤੇ ਬਾਅਦ ’ਚ ਦੋ ਦੂਰਬੀਨਾਂ ਪੰਜਾਬ ਸਰਕਾਰ ਨੇ ਲਗਵਾਈਆਂ ਸਨ।

ਹੁਣ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਦਾ ਕਹਿਣਾ ਹੈ ਕਿ ਜਦੋਂ ਤੱਕ ਕਰਤਾਰਪੁਰ ਸਾਹਿਬ ਦਾ ਲਾਂਘਾ ਤਿਆਰ ਨਹੀਂ ਹੋ ਜਾਂਦਾ, ਤਦ ਤੱਕ ਇਹ ਦੂਰਬੀਨਾਂ ਲੱਗੀਆਂ ਰਹਿਣ ਦੇਣੀਆਂ ਚਾਹੀਦੀਆਂ ਹਨ। ਇਨ੍ਹਾਂ ਦੂਰਬੀਨਾਂ ਦੀ ਮਦਦ ਨਾਲ ਗੁਰੂਘਰ ਦੇ ਦਰਸ਼ਨ ਬਹੁਤ ਵਧੀਆ ਢੰਗ ਨਾਲ ਹੋ ਜਾਂਦੇ ਸਨ ਪਰ ਹੁਣ ਔਖਾ ਹੋ ਗਿਆ ਹੈ।

ਸੋਚਣ ਵਾਲੀ ਗੱਲ ਇਹੋ ਹੈ, ਕਿ ਜੋ ਵਾਪਰਿਆ ਹੈ, ਇਹ ਕਿਹੜੀ ਰਾਜਨੀਤੀ ਦਾ ਹਿੱਸਾ ਹੈ। 24 ਘੰਟੇ ਸਰਹੱਦੀ ਸੁਰੱਖਿਆ ਅਮਲੇ ਦੇ ਪਹਿਰੇ ਹੇਠੋਂ ਕਿਸੇ ਨੇ ਦੂਰਬੀਨਾਂ ਹਟਾ ਲਈਆਂ ਹਨ। ਪੰਜਾਬ ਸਰਕਾਰ ਤੇ ਬੀਐਐਫ ਦੀਆਂ ਲਾਈਨਾਂ ਨੂੰ ਕਿਸ ਨੇ ਹਟਾਇਆ ਹੈ? ਕਿਹੜੀ ਸ਼ਰਾਰਤ ਹੈ ਜੋ ਬਣ ਰਹੇ ਸੁਖਾਵੇਂ ਮਾਹੌਲ ਨੂੰ ਹੋਰ ਪਾਸੇ ਮੌੜਨ ਦਾ ਰਾਹ ਪੱਧਰਾ ਕਰ ਰਹੀ ਹੈ?

ਕਰਤਾਰਪੁਰ ਲਾਂਘੇ ਸੰਬੰਧੀ ਗੱਲਬਾਤ ਲਈ ਪਾਕਿਸਤਾਨੀ ਵਫਦ 13 ਮਾਰਚ ਨੂੰ ਭਾਰਤ ਆਵੇਗਾ

 

Tags
Show More

Leave a Reply

Your email address will not be published. Required fields are marked *