Punjab

ਖਹਿਰਾ ਨੂੰ ਇੱਕ ਚੇਤਾਵਨੀ ਨੋਟਿਸ ਜਾਰੀ

ਖਹਿਰਾ ਨੂੰ ਇੱਕ ਚੇਤਾਵਨੀ ਨੋਟਿਸ ਜਾਰੀ

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੱਲ੍ਹ ਸੋਮਵਾਰ ਨੂੰ ਆਪਣੇ ਸੰਸਦੀ ਹਲਕੇ ਬਠਿੰਡਾ ਵਿੱਚ ਚੋਣ–ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਉਸ ਤੋਂ ਬਾਅਦ ਅੱਜ ਮੰਗਲਵਾਰ ਨੂੰ ਮਾਨਸਾ ਦੇ ਐੱਸਡੀਐੱਮ ਅਭੀਜੀਤ ਕਪਲੀਸ਼ ਵੱਲੋਂ ਸ੍ਰੀ ਖਹਿਰਾ ਨੂੰ ਇੱਕ ਨੋਟਿਸ (ਚੇਤਾਵਨੀ) ਜਾਰੀ ਕਰ ਦਿੱਤੀ ਗਈ ਹੈ। ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਭਾਰਤੀ ਦੰਡ ਸੰਘਤਾ ਦੀ ਧਾਰਾ 188 ਅਨੁਸਾਰ ਆਦਰਸ਼ ਚੋਣ–ਜ਼ਾਬਤੇ ਦੀ ਉਲੰਘਣਾ ਕੀਤੀ ਹੈ। Khaira issued a warning notice

 

ਐੱਸਡੀਐੱਮ ਨੇ ਆਪਣੇ ਨੋਟਿਸ ਵਿੱਚ ਕਿਹਾ ਹੈ ਕਿ – ‘ਜੇ ਕੋਈ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਹੈ, ਤਾਂ ਅਸੀਂ ਉਸ ਵਿਰੁੱਧ ਭਾਰਤੀ ਦੰਡ ਸੰਘਤਾ ਦੀ ਧਾਰਾ 188 ਅਧੀਨ ਕੇਸ ਦਰਜ ਕਰ ਸਕਦੇ ਹਾਂ ਕਿਉਂਕਿ ਇਹ ਇੱਕ ਅਪਰਾਧਕ ਜੁਰਮ ਹੈ। ਇਸ ਬਾਰੇ ਸਾਰੀਆਂ ਸਿਆਸੀ ਪਾਰਟੀਆਂ ਜਾਣਦੀਆਂ ਹਨ ਪਰ ਇੱਕ ਰਾਤ ਪਹਿਲਾਂ ਹੀ ਪੰਜਾਬੀ ਏਕਤਾ ਪਾਰਟੀ ਨੇ ਸਮੁੱਚੇ ਮਾਨਸਾ ਵਿੱਚ ਹਰ ਪਾਸੇ ਬੈਨਰ ਹੀ ਬੈਨਰ ਲਾ ਦਿੱਤੇ ਸਨ ਤੇ ਇਹ ਬੈਨਰ ਜਨਤਕ ਸੰਪਤੀਆਂ ਉੱਤੇ ਵੀ ਲਾ ਦਿੱਤੇ ਗਏ ਹਨ।’ ਐੱਸ ਡੀ ਐੱਮ ਨੇ ਅੱਗੇ ਕਿਹਾ ਹੈ ਕਿ – ‘ਅਜਿਹਾ ਕਰਨ ਤੋਂ ਪਹਿਲਾਂ ਨਗਰ ਨਿਗਮ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਤੇ ਉਸ ਦਾ ਕਿਰਾਇਆ ਅਦਾ ਕਰਨਾ ਪੈਂਦਾ ਹੈ।

 

 

ਜੇ ਵਾਹਨਾਂ ਦੀ ਵਰਤੋਂ ਕਰਨੀ ਹੋਵੇ, ਤਦ ਉਨ੍ਹਾਂ ਲਈ ਵੀ ਐੱਸ ਡੀ ਐੱਮ ਜਾਂ ਇਲਾਕੇ ਦੇ ਏਆਰਓ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਪਰ ਪੰਜਾਬੀ ੲਹੇਕਤਾ ਪਾਰਟੀ ਨੇ ਅਜਿਹੀ ਕੋਈ ਇਜਾਜ਼ਤ ਨਹੀ਼ ਲਈ। ਇਹ ਯਕੀਨੀ ਤੌਰ ਉੱਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ। ਮੈਂ ਇਹ ਨੋਟਿਸ ਜਾਰੀ ਕੀਤਾ ਹੈ। ਜੇ ਉਹ ਇਸ ਨੋਟਿਸ ਦਾ ਜਵਾਬ ਨਹੀਂ ਦਿੰਦੇ, ਤਾਂ ਉਨ੍ਹਾਂ ਨੂੰ ਅਦਾਲਤ ਵਿੱਚ ਇਸ ਦਾ ਜਵਾਬ ਦੇਣਾ ਹੋਵੇਗਾ।’

 

ਤਿੰਨ ਨਵੇਂ ਸੈਨਿਕ ਸਕੂਲਾਂ ਵਿੱਚ ਦਾਖਲੇ ਲਈ ਅਰਜ਼ੀਆਂ ਮੰਗੀਆਂ

Tags
Show More

Leave a Reply

Your email address will not be published. Required fields are marked *