NATIONAL

Kolkata Bridge Accident One Died Twenty One Injured

ਕੋਲਕਾਤਾ ਵਿਚ ਪੁਲ ਦਾ ਇਕ ਹਿੱਸਾ ਢਹਿ ਜਾਣ ਨਾਲ ਇੱਕ ਵਿਅਕਤੀ ਦੀ ਮੌਤ

Kolkata Bridge Accident One Died Twenty One Injured  ਕੋਲਕਾਤਾ ਦੇ ਦੱਖਣੀ ਖੇਤਰ ਵਿਚ ਡਾਇਮੰਡ ਹਾਰਬਰ ਰੋਡ ‘ਤੇ 50 ਸਾਲ ਪੁਰਾਣੇ ਪੁਲ ਦਾ ਇਕ ਹਿੱਸਾ ਮੰਗਲਵਾਰ ਸ਼ਾਮ ਨੂੰ ਢਹਿ ਜਾਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 21 ਲੋਕ ਇਸ ਦੀ ਚਪੇਟ ‘ਚ ਆ ਕੇ ਜਖ਼ਮੀ ਹੋ ਗਏ। ਕਈ ਵਾਹਨ ਵੀ ਖਰਾਬ ਹੋ ਗਏ। ਰਾਜ ਸਰਕਾਰ ਨੇ ਹਾਦਸੇ ਵਿਚ ਮਾਰੇ ਗਏ ਲੋਕਾ ਦੇ ਰਿਸ਼ਤੇਦਾਰਾ ਨੂੰ 5 ਲੱਖ ਰੁਪਏ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ ਜਦੋਂ ਕਿ ਜਖ਼ਮੀਆਂ ਨੂੰ 50 ਹਜ਼ਾਰ ਮੁਆਵਜਾ ਦਿੱਤਾ ਜਾਵੇਗਾ।

ਹਾਦਸੇ ਬਾਰੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਘਟਨਾ ‘ਤੇ ਦੁੱਖ ਜਤਾਇਆ ਅਤੇ ਇਸ ਨੂੰ ਬੇਹੱਦ ਮੰਦਭਾਗਾ ਦੱਸਿਆ। ਉਨ੍ਹਾ ਨੇ ਟਵੀਟ ਕੀਤਾ,”ਮੇਰੀ ਸੰਵੇਦਨਾ ਪੀੜਤਾ ਦੇ ਪਰਿਵਾਰਾ ਨਾਲ ਮੇਰੀ ਹਮਦਰਦੀ ਹੈ, ਮੈਂ ਜਖ਼ਮੀ ਲੋਕਾ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦਾ ਹਾਂ।” ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਾਦਸੇ ‘ਤੇ ਦੁੱਖ ਜਤਾਇਆ ਅਤੇ ਟਵੀਟ ਕਰ ਕੇ ਕਿਹਾ ਕਿ ਉਨ੍ਹਾ ਨੇ ਪਾਰਟੀ ਦੀ ਬੰਗਾਲ ਇਕਾਈ ਤੋ ਕਿਹਾ ਹੈ ਕਿ ਉਹ ਸਰਚ ਆਪਰੇਸ਼ਨ ਵਿਚ ਮਦਦ ਕਰੀਏ ਅਤੇ ਜਰੂਰਤਮੰਦਾ ਦੀ ਮਦਦ ਕਰੋ।

Kolkata Bridge Accident One Died Twenty One Injured 

Kolkata Bridge Accident One Died Twenty One Injured

ਉਥੇ ਹੀ ਪਾਰਟੀ ਦੇ ਜਨਰਲ ਸਕੱਤਰ ਰਾਹੁਲ ਸਿੰਹਾ ਨੇ ਹਾਦਸੇ ਲਈ ਮੁੱਖਮੰਤਰੀ ਮਮਤਾ ਅਤੇ ਪੀਡਬਲਿਊਡੀ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਹਾਦਸੇ ‘ਤੇ ਮੁੱਖਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਮੁੱਖ ਸਕੱਤਰ ਦੀ ਨਿਗਰਾਨੀ ਵਿਚ ਹੋਵੇਗੀ ਅਤੇ ਜੇਕਰ ਜਰੂਰੀ ਹੋਇਆ ਤਾ ਕਈ ਮਹੱਤਵਪੂਰਣ ਐਕਸ਼ਨ ਵੀ ਲਏ ਜਾ ਸਕਦੇ ਹਨ।

ਕਾਂਗਰਸ ਦੀ ਰਾਜ ਇਕਾਈ ਦੇ ਪ੍ਰਮੁੱਖ ਅਧੀਰ ਚੌਧਰੀ ਨੇ ਮੁੱਖਮੰਤਰੀ ਬੈਨਰਜੀ ਅਤੇ ਲੋਕ ਨਿਰਮਾਣ ਮੰਤਰੀ ਹਾਕਿਮ ਤੋ ਜਵਾਬ ਮੰਗਿਆ ਹੈ। ਪਿਛਲੇ ਸਾਢੇ ਪੰਜ ਸਾਲ ਵਿਚ ਸ਼ਹਿਰ ਵਿਚ ਇਹ ਤੀਜਾ ਪੁਲ ਹਾਦਸਾ ਹੈ। ਜ਼ਿਕਰਯੋਗ ਹੈ ਕਿ ਕੋਲਕਾਤਾ ਵਿਚ ਭੀੜ-ਭਾੜ ਵਾਲੇ ਅਲੀਪੁਰ ਇਲਾਕੇ ਵਿਚ 50 ਸਾਲ ਪੁਰਾਨਾ ਇਹ ਪੁਲ ਕਰੀਬ ਪੌਣੇ ਪੰਜ ਵਜੇ ਢਹਿ ਗਿਆ ਅਤੇ ਰੇਲ ਲਾਈਨ ‘ਤੇ ਡਿੱਗਿਆ। ਇਹ ਪੁੱਲ ਮਾਜੇਰਹਾਟ ਰੇਲਵੇ ਸਟੇਸ਼ਨ ਦੇ ਉਪਰੋ ਲੰਘਦਾ ਹੈ ਅਤੇ ਸਿਟੀ ਸੈਂਟਰ ਦੇ ਆਬਾਦੀ ਵਾਲੇ ਖੇਤਰ ਬੇਹਾਲਾ ਹੋਰ ਦੱਖਣ ਉਪ ਨਗਰਾ ਖੇਤਰਾ ਅਤੇ ਨੇੜਲੇ ਦੇ ਦੱਖਣ 24 ਇਲਾਕਾ ਜਿਲ੍ਹਿਆ ਨਾਲ ਜੋੜਦਾ ਹੈ।

Tags
Show More

Leave a Reply

Your email address will not be published. Required fields are marked *