DIASPORANATIONALOPINIONPunjab

Kuldeep Nayar TUM BAHUT YAAD AYOGAY

ਕੁਲਦੀਪ ਨਈਅਰ ਨੇ ਜ਼ਿੰਦਗੀ ਭਰ ਜੁਅਰੱਤ, ਜੋਸ਼ ਤੇ ਜ਼ੁਬਾਨ ਨੂੰ ਮੁਕਾਮ ਬਣਾਕੇ ਰੱਖਿਆ

ਇਮਰਾਨ ਖਾਨ ਨੇ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਬਣਨ ਸਾਰ ਭਾਰਤ ਨੂੰ ਨਵਜੋਤ ਸਿੱਧੂ ਰਾਹੀਂ ਪਿਆਰ ਦਾ ਨਿਉਤਾ ਭੇਜਿਆ, ਜ਼ਾਹਿਰ ਸੀ, ਕਿ ਇਸ ਸੁਨੇਹੇ ਦੇ ਮਿਲਣ ਨਾਲ ਸਭ ਤੋਂ ਵੱਧ ਖੁਸ਼ੀ ਹਰ ਸਾਲ ਪਾਕਿਸਤਾਨ ਭਾਰਤੀ ਸਰਹੱਦ ਤੇ ਮੋਮਬੱਤੀਆਂ ਦੀ ਆਸ ਨੂੰ ਨਿਰੰਤਰ ਜਗਾਉਂਦਿਆਂ, ਆਪਣੀਆਂ ਉਮਰਾਂ ਨੂੰ ਲੇਖੇ ਲਾਉਣ ਵਾਲੇ ਕੁਲਦੀਪ ਨਈਅਰ ਨੂੰ ਹੋਈ ਸੀ। Kuldeep Nayar TUM BAHUT YAAD AYOGAY

ਕੁਲਦੀਪ ਨਈਅਰ ਦੀ ਸੋਚ ਨੇ ਕਈ ਸੰਸਥਾਵਾਂ ਨੂੰ ਜਨਮ ਦਿੱਤਾ, ਜੋ ਦੋਵੇਂ ਦੇਸ਼ਾਂ ਵਿਚ ਦੋਸਤੀ ਨੂੰ ਮੁੜ੍ਹ ਤਾਜ਼ਾ ਕਰਨ ਦਾ ਕਾਰਜ ਕਰ ਰਹੀਆਂ ਹਨ। ਇਹਨਾਂ ਵਿਚ ਹਿੰਦ ਪਾਕ ਦੋਸਤੀ ਮੰਚ, ਫੋਕਲੋਰ ਖੋਜ ਸੰਸਥਾ, ਪਾਕਿਸਤਾਨ ਇੰਡੀਆ ਪੀਪਲਜ਼ ਫ਼ੋਰਮ ਆਫ ਪੀਸ ਐਂਡ ਡੈਮੋਕਰੇਸੀ ਅਤੇ ਪੰਜਾਬ ਜਾਗ੍ਰਿਤੀ ਮੰਚ ਮੋਹਰੀ ਹਨ, ਹਾਲਾਂਕਿ ਹੋਰ ਵੀ ਕਈ ਸੰਸਥਾਵਾਂ ਪੰਜਾਬ ਵਿਚ ਕਾਰਜਸ਼ੀਲ ਹਨ।ਸਤਨਾਮ ਸਿੰਘ ਮਾਣਕ ਵਰਗੇ ਵੱਡੇ ਪੱਤਰਕਾਰ, ਨਈਅਰ ਸਾਹਿਬ ਦੇ ਜਾਵ ਤੋਂ ਬਾਦ ਹਾਲੇ ਤੀਕ ਸਦਮੇ ਵਿਚ ਹਨ।

ਸਨ 1947 ਵਿਚ ਹੋਈ ਮਾਨਵਤਾ ਦੀ ਮੌਤ ਤੇ ਅਧਿਕਾਰਾਂ ਦੇ ਘਾਣ ਨੂੰ ਯਾਦ ਕਰਕੇ ਰਾਜਨੀਤੀ ਰਾਹੀਂ ਨਫਰਤ ਪੈਦਾ ਕਰਨ ਦੀ ਮਿਸਾਲ ਦੁਬਾਰਾ ਲਿਖਣ ਦੀ ਕੋਸ਼ਿਸ਼ ਭਾਵੇਂ ਭਾਰਤ ਵਿਚ ਵਾਰ ਵਾਰ ਕੀਤੀ ਗਈ ਹੈ, ਪਰ 47 ਦੀ ਵੰਡ ਦੇ ਫੱਟ ਹਜੇ ਵੀ ਤਾਜ਼ੇ ਹਨ।ਕੁਲਦੀਪ ਨਈਅਰ, ਅਮ੍ਰਿਤਾ ਪ੍ਰੀਤਮ, ਬਲਰਾਜ ਸਾਹਨੀ, ਖੁਸ਼ਵੰਤ ਸਿੰਘ, ਮਿਲਖਾ ਸਿੰਘ ਬਲਬੀਰ ਸਿੰਘ ਦੁਸਾਂਝ ਵਰਗੇ  ਬਾਘਿਉਂ ਪਾਰ ਤੋਂ ਆਏ ਕਿਸੇ ਬਜ਼ੁਰਗ ਨੂੰ ਇਕ ਵਾਰ ਸਨ 47 ਦੀ ਯਾਦ ਦਵਾਕੇ ਦੇਖੋ, ਉਨ੍ਹਾਂ ਦੇ ਹੰਝੂ ਨਾਲ ਨਾਲ ਦੀ ਬਹਿ ਤੁਰਨਗੇ। ਕੁਲਦੀਪ ਨਈਅਰ ਅਸਲ ਵਿਚ ਅੱਜ ਵੀ ਵਹਿ ਰਹੇ ਉਨ੍ਹਾਂ ਹੰਝੂਆਂ ਦੀ ਤਰਜਮਾਨੀ ਕਰਦੇ ਸਨ।

ਕੁਲਦੀਪ ਨਈਅਰ ਨੇ ਉਨ੍ਹਾਂ ਹੰਝੂਆਂ ਨੂੰ ਕਦੇ ਵੀ ਸੁੱਕਣ ਨਹੀਂ ਦਿੱਤਾ ਸੀ। ਇਜਨਾਂ ਹੰਝੂਆਂ ਦੀ ਬਦੋਲਤ ਹੀ ਸਰਹੱਦ ਨੇੜੇ ਵੰਡ ਨੂੰ ਯਾਦ ਕਰਾਉਂਦਾ ਮਿਊਜ਼ਿਮ ਬਣ ਗਿਆ ਹੈ। ਇਨਾਂ ਹੰਝੂਆਂ ਦੀ ਬਦੋਲਤ ਹੀ 70 ਦੇ ਦਹਾਕੇ ਦੇ ਅਖੀਰ ਵਿਚ ਇੰਦਰਾ ਗਾਂਧੀ ਦੀ ਨਫਰਤ ਤੇ ਹਾਉਮੇ ਦੀ ਵਿਰਾਸਤ ਵਿਚੋਂ ਮਿਲੀ ਰਾਜਨੀਤੀ ਦੀ, ਕੁਲਦੀਪ ਨਈਅਰ ਨੇ ਬਾਖੂਬੀ ਮੁਖਾਲਫਿਤ ਵੀ ਕੀਤੀ ਸੀ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਪੱਤਰਕਾਰੀ ਤੇ ਜਨ ਸੰਚਾਰ ਸਥਾਪਿਤ ਕਰਨ ਵਾਲਾ ਕੋਈ ਹੋਰ ਨਹੀਂ ਸੀ, ਕੁਲਦੀਪ ਨਈਅਰ ਹੀ ਸਨ।ਵੱਡੀ ਪੱਤਰਕਾਰੀ ਕਰਨ ਤੋਂ ਬਾਦ ਸਿੱਖਿਆ ਦੇ ਖੇਤਰ ਵਿਚ ਜਾਣ ਵਾਲੇ ਸਰਦਾਰ ਅਵਿਨਾਸ਼ ਸਿੰਘ ਮਾਨ ਆਖਦੇ ਹਨ, ਕਿ 20 ਸਾਲਾਂ ਦੀ ਪਤਰਕਾਰੀ ਕਰਨ ਤੋਂ ਬਾਦ, ਉਨ੍ਹਾਂ ਨੂੰ  ਸਿਖਿਆ ਦੇ ਖੇਤਰ ਵਿਚ ਜਾਣ ਲਈ ਪ੍ਰੇਰਿਤ ਕਰਨ ਵਾਲੇ ਕੁਲਦੀਪ ਨਈਅਰ ਹੀ ਸਨ।

47 ਦੀ ਵੰਡ ਉਪਰ ਅਧਾਰਿਤ ਮਿਊਜ਼ਿਮ ਬਨਾਉਣ ਵਾਲੀ ਕਿਸ਼ਵਰ ਅਹਲੂਵਾਲੀਆ ਦੇਸਾਈ ਅਨੁਸਾਰ ਕੁਲਦੀਪ ਨਈਅਰ ਸਾਹਿਬ ਦੇ ਨਾਮ ਉਪਰ ਸ਼ਾਂਤੀ ਸਨਮਾਨ ਸ਼ੁਰੂ ਕਰਨ ਦੀ ਯੋਜਨਾ ਚੱਲ ਰਹੀ ਹੈ, ਪਰ ਕੁਲਦੀਪ ਨਈਅਰ ਦੇ ਚਲੇ ਜਾਣ ਤੋਂ ਬਾਦ ਇਸ ਪੁਰਸਕਾਰ ਦਾ ਹੱਕਦਾਰ ਵੀ ਤਾਂ ਕੋਈ ਛੇਤੀ ਕੀਤੇ ਭਾਰਤ ਵਿਚ ਤਾਂ ਨਹੀਂ ਲੱਭਣਾ, ਕਿਉਂਕਿ ਇਸ ਮੁਲਕ ਵਿਚ ਫਿਲਹਾਲ ਨਫਰਤ ਜਵਾਨ ਹੋ ਰਹੀ ਹੈ।

ਪਟਿਆਲੇ ਪਤਰਕਾਰੀ ਦੀ ਡਿਗਰੀ ਕਰਦੇ ਕਰਦੇ ਮੈਨੂੰ ਤਿੰਨ ਸਾਲ ਲੱਗ ਗਏ ਸਨ, ਜਿਸ ਦਾ ਸੇਹਰਾ ਡਾ. ਹਰਜਿੰਦਰ ਸਿੰਘ ਵਾਲੀਆ ਤੇ ਨਰਿੰਦਰ ਸਿੰਘ ਕਪੂਰ ਦੇ ਸਿਰ ਜਾਂਦਾ ਹੈ। ਕਦੇ ਕਦੇ ਹੈਰਾਨੀ ਹੁੰਦੀ ਹੈ, ਕਿ ਜਿਸ ਪੰਜਾਬੀ ਪਤਰਕਾਰੀ ਨੂੰ ਪ੍ਰਫੁੱਲਿਤ ਕਰਨ ਲਈ ਕੁਲਦੀਪ ਨਈਅਰ ਵਰਗੇ ਵੱਡੇ ਸ਼ਾਂਤੀ ਦੇ ਪੁੰਜ ਨੇ ਯੂਨੀਵਰਸਿਟੀ ਵਿਚ ਇਸ ਵਿਭਾਗ ਦੀ ਸਿਰਜਣਾ ਕੀਤੀ, ਉਥੇ ਅੱਜ ਤੋਂ ਪਹਿਲਾਂ ਕਿਸ ਤਰਾਂ ਦੇ ਲੋਕ ਪੈਰੋਕਾਰ ਬਣ ਬੈਠ ਗਏ? ਖੈਰ ਕੁਲਦੀਪ ਨਈਅਰ ਜੀ ਨੇ ਇਕ ਵਾਰ ਸਾਡੀ ਕਲਾਸ ਵੀ ਲਈ ਸੀ। ਮੈਨੂੰ ਪ੍ਰੀਤੀਸ਼ ਨੰਦੀ ਤੇ ਕੁਲਦੀਪ ਨਈਅਰ ਸਾਹਿਬ ਨਾਲ ਆਪਣੀਆਂ ਯਾਦਾਂ ਕਦੇ ਵੀ ਨਹੀਂ ਭੁੱਲ ਸਕਦੀਆਂ।ਦਿੱਲੀ ਵਿਚ ਲੰਬਾ ਸਮਾਂ ਪੱਤਰਕਾਰੀ ਕਰਦੇ ਹੋਏ, ਕੁਲਦੀਪ ਨਈਅਰ ਸਾਹਿਬ, ਯੂਐਨਆਈ ਵਾਲੇ ਸਿੱਧੂ ਸਾਹਿਬ, ਖੁਸ਼ਵੰਤ ਸਿੰਘ ਜੀ ਨੂੰ ਬਹੁਤ ਵਾਰ ਮਿਲਣ ਦਾ ਮੌਕਾ ਮਿਲਿਆ, ਸ਼ਾਂਤੀ ਦੇ ਦਰਵੇਸ਼ਾਂ ਤੋਂ ਹਮੇਸ਼ਾਂ ਪਿਆਰ ਤੇ ਇਖਲਾਕ ਦਾ ਸਬਕ ਹੀ ਮਿਲਿਆ ਹੈ।

ਅੱਜ ਉਨ੍ਹਾਂ ਦੇ ਜਾਣ ਤੇ ਬਹੁਤ ਕੁਝ ਖਾਲੀ ਖਾਲੀ ਲਗਦਾ ਹੈ, ਕਦੁ ਕਦੇ ਜੀਅ ਕਰਦਾ ਕਿ ਕਿਸ ਨਾਲ ਰਾਬਤਾ ਕਰਕੇ ਉਨ੍ਹਾਂ ਨੂੰ ਆਪਣੀਆਂ ਗੱਲਾਂ ਸਾਂਝੀਆਂ ਕਰਕੇ ਸ਼ਰਧਾਂਜਲੀ ਦੇਵਾਂ, ਫੇਰ ਮੈਨੂੰ ਤੁਹਾਡੀ ਆਪਣੇ ਪਾਠਕਾਂ ਦੀ ਯਾਦ ਆਈ।

ਆਪਣੇ ਤਜੁਰਬੇ ਵਿਚੋਂ 15 ਕਿਤਾਬਾਂ ਲ਼ਿਖਣ ਤੋਂ ਇਲਾਵਾ ਕੁਲਦੀਪ ਨਈਅਰ ਸਾਹਿਬ ਨੇ 14 ਭਾਸ਼ਾਵਾਂ ਵਿਚ 100 ਦੇ ਕਰੀਬ ਅਖਬਾਰਾਂ ਵਿਚ ਲਗਾਤਾਰ ਆਪਣੇ ਵਿਚਾਰ ਸਾਂਝੇ ਕੀਤੇ ਹਨ। ਇਸ ਤੋਂ ਇਲਾਵਾ ਦੱਖਣ ਹੈਰਾਲਡ, ਦ ਡੇਲੀ ਸਟਾਰ, ਦ ਸੰਡੇ ਗਾਰਡੀਅਨ, ਦ ਸਟੇਸਮੈਨ, ਦ ਇੰਡੀਅਨ ਐਕਸਪ੍ਰੈਸ, ਟ੍ਰਿਬਿਊਨ ਪਾਕਿਸਤਾਨ, ਡਾਅਨ ਪਾਕਿਸਤਾਨ, ਭਾਰਤੀ ਹਾਈ ਕਮਿਸ਼ਨ ਬਰਤਾਨੀਆ1990, ਯੂਨਾਇਟਡ ਨੈਸ਼ਨਜ਼ 1996, ਰਾਜ ਸਭਾ 1997 ਵਿਚ ਉਨ੍ਹਾਂ ਵਲੋਂ ਪਾਏ ਯੋਗਦਾਨ ਇਤਿਹਾਸ ਦੇ ਸੁਨਿਹਰੀ ਅੱਖਰਾਂ ਨਾਲ ਲਿਖੇ ਜਾ ਸਕਦੇ ਹਨ, ਪਰ ਸਰਕਾਰਾਂ ਇਤਿਹਾਸ ਬਦਲ ਦਿੰਦੀਆਂ ਹਨ, ਜਿਵੇਂ ਪਿੱਛੇ ਜੇ ਪੰਜਾਬ ਸਰਕਾਰ ਨੇ ਹੀ ਸਿੱਖ ਇਤਿਹਾਸ ਨੂੰ ਪਾਠਕ੍ਰਮ ਵਿਚੋਂ ਬਾਹਰ ਕੱਢ ਦਿੱਤਾ ਸੀ। ਭਾਜਪਾ ਨੇ ਤਾਂ ਨਦਲਣਾ ਹੀ ਸ਼ੁਰੂ ਕਰ ਦਿੱਤਾ ਹੈ, ਜਿਸ ਕਰਕੇ ਸੰਘੀਆਂ ਨੂੰ ਵੱਡੀ ਪੱਧਰ ਤੇ ਭਾਰਤੀ ਯੂਨੀਵਾਰਸਿਟੀਆਂ ਵਿਚ ਉਪ ਕੁਲਪਤੀ ਸਥਾਪਿਤ ਕੀਤਾ ਗਿਆ ਹੈ।

ਹਿੰਦ ਪਾਕਿ ਦੋਸਤੀ ਦੀ ਮਸ਼ਾਲ ਨਵਜੋਤ ਸਿੰਘ ਸਿੱਧੂ ਦੇ ਹੱਥਾਂ ਵਿਚ ਚਲੀ ਗਈ ਹੈ, ਭਵਿੱਖ ਬਾਰੇ ਤਾਂ ਕੁਝ ਨਹੀਂ ਕਹਿ ਸਕਦੇ, ਪਰ ਨਵਜੋਤ ਸਿੱਧੂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਕੁਲਦੀਪ ਨਈਅਰ ਸਾਹਿਬ ਦੀ ਸੋਚ ਤੇ ਕੰਮ ਕਰਦਾ ਨਜ਼ਰ ਤਾਂ ਘੱਟੋ ਘੱਟ ਆ ਹੀ ਰਿਹਾ ਹੈ। ਜੇ ਇਹ ਨਾ ਹੁੰਦਾ ਤਾਂ ਉਹ ਵੀ ਬਾਦਲ ਵਾਂਗੂ ਭੇਡੀਆਂ ਦੀ ਸੌਗਤਾਂ ਜਾਂ ਫਿਰ ਮਹਾਰਾਜੇ ਵਾਂਗਰ ਜਾਨਵਰਾਂ ਦੀਆਂ ਸੌਗਾਤਾਂ ਹੀ ਲੈਕੇ ਮੁੜਦਾ, ਪਰ ਉਹ ਤਾਂ ਗੁਰੂ ਨਾਨਕ ਸਾਹਿਬ ਦਾ ਸਾਰੇ ਪੰਜਾਬੀਆਂ ਲਈ ਪਿਆਰ ਲੈਕੇ ਆਇਆ ਹੈ। ਇਸ ਕੁਲਦੀਪ ਨਈਅਰ ਸਾਹਿਬ ਦੇ ਆਖਰੀ ਮੌਕੇ ਉਨ੍ਹਾਂ ਨੂੰ ਇਕ ਵੱਡੀ ਰਾਹਤ ਜ਼ਰੂਰ ਮਿਲ੍ਹੀ ਹੋਵੇਗੀ।

ਕੁਲਦੀਪ ਨਈਅਰ ਸਾਹਿਬ ਤੁਹਾਡੀ ਸੋਣ ਤੇ ਕੰਮ ਕਰਨ ਵਾਲੇ ਪੰਜਾਬੀ ਪੱਤਰਕਾਰੀ ਵਿਚ ਬਹੁਤ ਪਰਿੰਦੇ ਹਨ, ਪਰ ਦੁੱਖ ਇਸ ਗੱਲ ਦਾ ਹੈ, ਕਿ ਉਹ ਅਖਬਾਰਾਂ ਦਾ ਮਾਲਿਕ ਨਹੀਂ ਹਨ। ਅਖਬਾਰਾਂ ਦੇ ਮਾਲਿਕ ਸਿੱਖੀਦਾ, ਪੰਜਾਬੀਅਤ ਦਾ ਹੌਕਾ ਤਾਂ ਬਹੁਤ ਵੱਡਾ ਦਿੰਦੇ ਹਨ, ਪਰ ਆਪਣਾ ਸਭ ਕੁਝ ਅੱਗਾ ਪਿੱਛਾ, ਸਭ ਸਰਕਾਰ ਦੇ ਅੱਗੇ ਰੋਸ ਦਿੰਦੇ ਹਨ। ਪੱਤਰਕਾਰ ਵਿਚਾਰੇ ਮੀਂਹ ਵਿਚ ਭਿੱਜੀਆਂ ਬਿੱਲ਼ਅੀਾਂ ਵਾਂਗੂ ਬਿਲਕਦੇ ਰਹਿ ਜਾਂਦੇ ਹਨ।

ਕੁਲਦੀਪ ਨਈਅਰ ਸਾਹਿਬ ਤੁਹਾਡੇ ਨਾਲ ਵਾਆਦਾ ਕਰਦੇ ਹਾਂ ਕਿ ਪੰਜਾਬੀ ਪੱਤਰਕਾਰੀ ਨੂੰ ਲੋਕਾਂ ਦੀ ਸਰਪ੍ਰਸਤੀ ਦਿਵਾਉਣ ਦੀ ਪੂਰੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ, ਕੋਸ਼ਿਸ਼ ਰਹੇਗੀ ਕਿ ਪੰਜਾਬੀ ਪੱਤਰਕਾਰੀ ਕੁਝ ਕ ਲਾਲਚੀ ਪਰਿਵਾਰਾਂ ਦੇ ਹੱਥਾਂ ਵਿਚ ਨਾ ਰਹਿਕੇ ਲੋਕਾਂ ਦੇ ਹੱਥਾਂ ਵਿਚ ਵੀ ਜਾਵੇ, ਤਾਂ ਜੋ ਸਾਰਕਾਰਾਂ ਦੀਆਂ ਝੌਲੀਆਂ ਵਿਚ ਡਿੱਗਣ ਦੀ ਸੋਣ ਰੱਖਣ ਵਾਲੇ ਪੱਤਰਕਾਰ ਆਪੇ ਆਪ ਘੱਟ ਹੁੰਦੇ ਜਾਣ।

ਅਲਵਿਦਾ ਕੁਲਦੀਪ ਨਈਅਰ ਸਾਹਿਬ, ਤੁਹਾਡੀਆਂ ਸੋਚਾਂ ਦੇ ਰੂ-ਬਰੂ ਹੁੰਦੇ ਰਹਾਂਗੇ ਜੀ।
ਗੁਰਮਿੰਦਰ ਸਿੰਘ ਸਮਦ

Tags
Show More

GURMINDER SINGH SAMAD

Gurminder Singh Samad has served as a journalist of repute with several sensitive postings for a leading Punjabi Hindi top media houses of the world i.e Editor- Rozana Spokesman, North India Head - News24 TV, Programming Head - BIG 92.7 FM Radio, VP Content- Chardhikala Time TV