EDITORIAL

LAHORIYE: WELL DELIVERED CULTURAL STORY OF FIVE RIVERS

ਲਾਹੌਰੀਏ: ਰਵਾਇਤੀ ਸਭਿਅਚਾਰ ਦੀ ਮਿੱਠੀ ਤੇ ਸੰਗੀਤਮਈ ਕਹਾਣੀ

ਪਟਿਆਲਾ/ 13 ਮਈ/ 2017  ਗੁਰਮਿੰਦਰ ਸਿੰਘ ਸਮਦ  

LAHORIYE: WELL DELIVERED CULTURAL STORY OF FIVE RIVERS, ਲਹੌਰੀਏ ਫਿਲਮ ਨੇ ਪੰਜਾਬੀ ਸਿਨੇਮਾ ਨੂੰ ਇਕ ਨਵਾਂ ਤੇ ਨਿਵੇਕਲਾ ਪਾਏਦਾਨ ਮੁਹਈਆ ਕਰਵਾ ਦਿੱਤਾ ਹੈ, ਜਿਸ ਤੇ ਚੱਲ ਕੇ ਪੰਜਾਬੀ ਸਿਨੇਮਾ ਜਗਤ ਆਪਣੀ ਪਹਿਚਾਣ ਨੂੰ, ਇਕ ਵਧੀਆ, ਮਨੋਰੰਜਕ ਤੇ ਸੰਜੀਦਾ ਪਾਸੇ ਨੂੰ ਲੈਜਾ ਸਕਦਾ ਹੈ।ਫਿਲਮ ਦੀ ਕਹਾਣੀ ਤੇ ਨਿਰਦੇਸ਼ਨ ਮੇਰੇ ਛੋਟੇ ਵੀਰ ਅੰਬਰਦੀਪ ਦਾ ਹੈ। ਕਹਾਣੀ ਲਿਖਣ ਲਗਿਆਂ ਤੇ ਸਕਰੀਨ ਪਲੈਅ ਵਿਚ ਵਧੀਆ ਸਮਤੋਲ ਦੇਖਣ ਨੂੰ ਮਿਲਦਾ ਹੈ।

LAHORIYE: WELL DELIVERED CULTURAL STORY OF FIVE RIVERSਅੰਬਰਦੀਪ ਦੀ ਇਹ ਪਹਿਲੀ ਨਿਰਦੇਸ਼ਿਤ ਫਿਲਮ ਹੈ, ਘਾਟ ਵਾਧ ਚਲਦੀ ਰਹਿੰਦੀ ਹੈ, ਪਰ ਕਿਸੇ ਵੀ ਪੰਜਾਬੀ ਫਿਲਮਕਾਰ, ਨਿਰਦੇਸ਼ਕ ਵਲੋਂ ਪੰਜਾਬ ਦੇ ਖੂਨ ਵਿਚ ਰਸੇ 47 ਦੀ ਵੰਡ ਦੇ ਦੁੱਖਾਂ ਦੀਆਂ ਚੀਕਾਂ ਫਿਲਮਾਏ ਬਿਨਾਂ ਉਸ ਦੁੱਖ ਬਾਰੇ ਸੋਚਣਾ ਤੇ ਫਿਰ ਸਕਰੀਨ ਤੇ ਦਿਖਾ ਜਾਣ ਬਾਰੇ ਨਹੀਂ ਸੋਚਿਆ ਗਿਆ, ਹਾਂ ਮਨੋਜ ਪੁੰਜ ਜੀ ਨੂੰ ਮੈਂ ਇਸ ਸੰਵਾਦ ਵਿਚ ਨਹੀਂ ਲੈਕੇ ਆਵਾਂਗਾ, ਕਿਉਂਕਿ ਉਥੇ ਪਹੁੰਚਣ ਲਈ ਅੰਬਰ ਨੂੰ ਹਾਲੇ ਬਹੁਤ ਕੁਝ ਸਾਬਿਤ ਕਰਨਾ ਹੈ।ਹਾਂ ਪਰ ਅੰਬਰ ਵਿਚ ਇਕ ਵੱਡੇ ਮੁਕਾਮ ਤੇ ਪਹੁੰਚਣ ਵਾਲੇ ਨਿਰਦੇਸ਼ਕ, ਲਿਖਾਰੀ ਵਾਲੀਆਂ ਸਾਰੀਆਂ ਨਿਸ਼ਾਨੀਆਂ ਦਿਖਾਂਈ ਦਿੰਦੀਆਂ ਹਨ।

LAHORIYE: WELL DELIVERED CULTURAL STORY OF FIVE RIVERSਤਕਰੀਬਨ ਸਾਰੀਆਂ ਹੀ ਪੰਜਾਬੀ ਫਿਲਮਾਂ ਦੀ ਕਹਾਣੀ ਮੁੱੜ ਘੁੜ ਕੇ ਵਿਆਹ ਦੇ ਦੁਆਲੇ ਹੀ ਘੁੰਮ ਰਹੀ ਹੈ, ਪਰ ਅੰਬਰਦੀਪ ਦੀ ਫਿਲਮ ਵਿਚ ਇਹ ਵਿਆਹ ਚੜ੍ਹਦੇ ਪੰਜਾਬ ਵਿਚ ਨਾ ਹੋਕੇ ਲਹਿੰਦੇ ਪੰਜਾਬ ਵਿਚ ਹੁੰਦਾ ਹੈ। ਇਸ ਫਿਲਮ ਰਾਹੀ ਵਾਘਿਉਂ ਪਾਰ ਦੀ ਪੰਜਾਬੀ ਬੋਲੀ ਦੇ ਦਰਸ਼ਨ ਬੜੇ ਮਿੱਠੇ ਜਾਪਦੇ ਹਨ।ਫਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਲਾਜਵਾਬ ਦਿੱਤਾ ਹੈ।ਅਮਰਿੰਦਰ ਗਿੱਲ ਦੇ ਗਾਏ ਗੀਤ, ਇਸ ਵੇਲੇ ਟਾਪ ਚਾਰਟ ਬਸਟਰ ਵਿਚ ਘੁੰਮ ਰਹੇ ਹਨ।ਅਮਰਿੰਦਰ ਗਿੱਲ ਦੀ ਅਦਾਇਗੀ ਬਹੁਤ ਸਲਾਹੁਣਯੋਗ ਹੈ। ਮੈਨੂੰ ਅਜ ਵੀ ਯਾਦ ਹੈ, ਉਹ ਦਿਨ ਜਦੋਂ ਅਮਰਿੰਦਰ ਗਿੱਲ ਕਿਸੇ ਫਿਲਮ ਦੇ ਸੈਟ ਤੇ ਇਹ ਤੱਕਣ ਲਈ ਗਏ ਸਨ, ਕਿ ਇਹ ਸਭ ਕਿੰਨਾ ਕੁ ਪੇਚੀਦਾ ਹੈ।ਮੈਂ ਹੀ ਉਹ ਸਾਰਾ ਇੰਤਜ਼ਾਮ ਕੀਤਾ ਸੀ, ਬਹੁਤ ਜ਼ਿਆਦਾ ਬਿਜ਼ੀ ਹੋਣ ਦੇ ਬਾਵਜੂਦ ਅਮਰਿੰਦਰ ਨੇ ਉਸ ਸੈਟ ਤੇ ਕਰੀਬ ਚਾਰ ਪੰਜ ਘੰਟੇ ਸ਼ੂਟਿੰਗ ਨੂੰ ਬਹੁਤ ਨੇੜੇ ਹੋਕੇ ਵੇਖਿਆ, ਉਸ ਦੀ ਸਿੱਖਣ ਦੀ ਸ਼ਿੱਦਤ ਦਾ ਨਤੀਜਾ ਅੰਗਰੇਜ਼, ਲਵ ਪੰਜਾਬ ਤੇ ਹੁਣ ਲਾਹੌਰੀਏ ਦੇ ਰੂਪ ਦੇ ਵਿਚ ਸਾਡੇ ਸਾਹਮਣੇ ਹੈ।ਉਸ ਦੇ ਸੰਵਾਦ ਬਹੁਤ ਰੌਚਕ ਹਨ, ਤੇ ਸੰਵਾਦ ਕਹਿਣ ਦਾ ਢੰਗ ਵੀ ਨਿਰਾਲਾ ਜਾਪਦਾ ਹੈ।

LAHORIYE: WELL DELIVERED CULTURAL STORY OF FIVE RIVERSਦਰਸ਼ਕਾਂ ਨੂੰ ਫਿਲਮ ਦੇਖਦੇ ਵਕਤ ਇਸ ਗੱਲ ਦਾ ਥੌੜਾ ਸ਼ਿਕਵਾ ਹੁੰਦਾ ਜਾਪਦਾ ਕਿ, ਅੰਬਰਦੀਪ ਨੇ ਬਹੁਤ ਵੱਡੇ ਵੱਡੇ ਕਲਾਕਾਰ ਫਿਲਮ ਵਿਚ ਬਹੁਤ ਹੀ ਥੌੜੇ ਥੌੜੇ ਸਮੇਂ ਲਈ ਲਿਆਂਦੇ।ਗੁੱਗੂ ਗਿੱਲ, ਨਿਰਮਲ ਰਿਸ਼ੀ, ਸਰਦਾਰ ਸੋਹੀ, ਯੁਵਰਾਜ ਹੰਸ ਆਪੋ ਆਪਣੀ ਥਾਂਵਾਂ ਤੇ ਬਹੁਤ ਪ੍ਰਭਾਵਸ਼ਾਲੀ ਜਾਪੇ, ਪਰ ਵਕਤ ਥੋੜਾ ਮਿਲਿਆ, ਪਰ ਅਸੀਂ ਉਸ ਬਾਰੇ ਕੋਈ ਸ਼ਿਕਾਇਤ ਨਹੀਂ ਕਰਾਂਗੇ, ਕਿਉਂਕਿ ਇਹ ਨਿਰਦੇਸ਼ਕ ਦੀ ਮਰਜ਼ੀ ਹੈ, ਉਸ ਨੇ ਕਿਸ ਨੂੰ ਕਿਸ ਤਰਾਂ ਵਰਤਣਾ ਹੈ। ਰਾਜੀਵ ਠਾਕੁਰ ਤੇ ਯੁਵਰਾਜ ਹੰਸ ਨੂੰ ਸਕਰੀਨ ਤੇ ਬਹੁਤ ਲੰਬੇ ਸਮੇ ਬਾਦ ਦੇਖਿਆ ਗਿਆ ਹੈ, ਬਾਕੀ ਹੌਬੀ ਧਾਲੀਵਾਲ ਦਿਨੋ ਦਿਨ ਤਰੱਕੀ ਕਰਦਾ ਜਾਪ ਰਿਹਾ ਹੈ।ਉਸ ਦੀ ਕਲਾ ਵਿਚ ਪਹਿਲਾਂ ਨਾਲੌਂ ਨਿਖਾਰ ਆਇਆ ਹੈ, ਪਰ ਹਾਲੇ ਵਕਤ ਲੱਗੇਗਾ ਉਸ ਨੂੰ ਪੂਰਾ ਹੋਣ ਲਈ।

LAHORIYE: WELL DELIVERED CULTURAL STORY OF FIVE RIVERSਫਿਲਮ ਕਦੇ ਕਦੇ ਹੌਲੀ ਹੁੰਦੀ ਜਾਪਦੀ ਹੈ। ਅਮਰਿੰਦਰ ਗਿੱਲ, ਸਰਹੁਣ ਮਹਿਤਾ ਦੇ ਕਿਰਦਾਰਾਂ ਵਿਚ ਉਹ ਸ਼ਿੱਦਤ ਦੇਖਣ ਨੂੰ ਨਹੀਂ ਮਿਲੀ, ਜੋ ਲਵ ਪੰਜਾਬ ਵਿਚ ਮਿਲੀ ਸੀ, ਬਾਕੀ ਸਰਗੁਣ ਮਹਿਤਾ ਦਾ ਕੰਮ ਬਹੁਤ ਸਰਾਹੁਣ ਵਾਲਾ ਹੈ। ਨਿਮਰਤ ਖਹਿਰਾ ਆਪਣੀ ਹਾਜ਼ਰੀ ਲਵਾ ਗਈ।ਇਸ ਗੱਲ ਦੀ ਦਰਸ਼ਕਾਂ ਨੂੰ ਹੈਰਾਨੀ ਹੋਈ ਕਿ ਬੀਨੂੰ ਢਿਲੋਂ ਨੂੰ ਇਸ ਵਿਆਹ ਦਾ ਦਾਅਵਤਨਾਮਾ ਨਹੀਂ ਭੇਜਿਆ ਗਿਆ। ਫਿਲਮ ਦੇ ਵਿਚ ਘਾਟਾਂ ਬਹੁਤ ਰਹਿ ਗਈਆਂ, ਪਰ ਉਹ ਤਾਂ ਹਰ ਵਾਰ ਹੀ ਰਹਿ ਜਾਂਦੀਆਂ ਹਨ, ਕਿਉਂਕਿ ਇਹੋ ਘਾਟਾਂ ਅਗਲੀ ਵਾਰ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਦੀਆਂ ਹਨ, ਪਰ ਫਿਲਮ ਦੀ ਕਹਾਣੀ ਨੇ ਸਾਰੀਆਂ ਊਣਤਾਈਆਂ ਨੂੰ ਆਪਣੀ ਬੁੱਕਲ ਵਿਚ ਇਉਂ ਲੈ ਲਿਆ, ਕਿ ਕਈਆਂ ਨੂੰ ਤਾਂ ਘਾਟ ਰੜਕਦੀ ਹੀ ਨਹੀਂ।

ਕੁੱਲ ਮਿਲਾ ਕੇ ਫਿਲਮ ਪਰਿਵਾਰ ਨਾਲ ਜਾਕੇ ਦੇਖਣ ਵਾਲੀ ਹੈ, ਬਹੁਤ ਵਧੀਆ ਉਧਮ ਹੈ।ਫਿਲਮ ਨੂੰ ਪੰਜਾਂ ਵਿਚੋਂ 3.9 ਨੰਬਰ ਦਿੱਤੇ ਜਾ ਸਕਦੇ ਹਨ।

Tags
Show More

Leave a Reply

Your email address will not be published. Required fields are marked *