Punjab

ਲਾਲੀ 150 ਬੋਤਲਾ ਨਜਾਇਜ਼ ਦਾਰੂ ਸਮੇਤ ਕਾਬੂ

ਨਸ਼ਾ ਸਮਗਲਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ- ਇੰਸਪੈਕਟਰ ਸੰਜੀਵ ਕਪੂਰ

ਸੰਗਰੂਰ, (ਬਾਵਾ) –  ਥਾਣਾ ਸਿਟੀ ਪੁਲਿਸ ਸੰਗਰੂਰ ਨੇ ਇਕ ਔਰਤ ਦੇ ਘਰ ਛਾਪਾਮਾਰੀ ਕਰਕੇ ਉਸ ਪਾਸੋਂ 150 ਬੋਤਲਾ ਸਰਾਬ ਠੇਕਾ ਦੇਸ਼ੀ ਹਰਿਆਣਾ ਮਾਰਕਾ ਬ੍ਰਾਂਮਦ ਕਰਨ ਦਾ ਦਾਅਵਾ ਕੀਤਾ ਹੈ।Lali is arrested with 150 bottles

Lali arrested with 150 bottles of native liquor

Posted by Punjabnama on Saturday, June 29, 2019

ਥਾਣਾ ਮੁੱਖੀ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਸ੍ਰੀ ਸੰਦੀਪ ਗਰਗ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲਾ ਸੰਗਰੂਰ ਵਿਚ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਿਟੀ ਸੰਗਰੂਰ ਦੀ ਟੀਮ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਥਾਣੇਦਾਰ ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਦੇ ਫੁਆਰਾ ਚੌਕ ਸੰਗਰੂਰ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਲਾਲੀ ਪਤਨੀ ਰਾਜਿੰਦਰ ਸਿੰਘ ਬੱਬਲ ਅਤੇ ਸੁਦੇਸ਼ ਕੁਮਾਰ ਉਰਫ ਸੋਨੂੰ ਸੰਗਰੂਰ ਜੋ ਕਿ ਬਾਹਰਲੀ ਸਟੇਟ ਹਰਿਆਣਾ ਵਿੱਚੋ ਸ਼ਰਾਬ ਠੇਕਾ ਦੇਸੀ ਲਿਆ ਕੇ ਵੇਚਦਾ ਹੈ ਅਤੇ ਅੱਜ ਵੀ ਸੁਦੇਸ਼ ਕੁਮਾਰ ਆਪਣੀ ਮਾਤਾ ਨਾਲ ਮਿਲ ਕੇ ਹਰਿਆਣਾ ਦੀ ਸ਼ਰਾਬ ਲੈ ਕੇ ਆਏ ਹਨ ਜੋ ਕਿ ਉਨਾਂ ਦੇ ਘਰ ਛੁਪਾ ਕੇ ਰੱਖੀ ਹੋਈ ਹੈ, ਇਤਲਾਹ ਪੱਕੀ ਅਤੇ ਭਰੋਸੇਯੋਗ ਹੋਣ ਕਰਕੇ ਉਕਤ ਔਰਤ ਦੇ ਖਿਲਾਫ ਮੁਕੱਦਮਾ ਐਕਸਾਈਜ਼ ਐਕਟ ਥਾਣਾ ਸਿਟੀ ਸੰਗਰੂਰ ਦਰਜ ਰਜਿਸਟਰ ਕਰਕੇ ਇਕ ਮਕਾਨ ਵਿੱਚੋਂ ਰੇਡ ਕਰਕੇ 150 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਬਰਾਮਦ ਕਰਵਾਈ ਗਈ ਅਤੇ ਮੌਕਾ ‘ਤੇ ਲਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਸੁਦੇਸ਼ ਕੁਮਾਰ ਮੌਕੇ ਤੋਂ ਭੱਜ ਗਿਆ, ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ । ਇੰਸਪੈਕਟਰ ਸੰਜੀਵ ਕਪੂਰ ਨੇ ਕਿਹਾ ਕਿ ਅਜਿਹੇ ਅਨਸਰ ਜਿਹੜੇ ਸਮਾਜ ਵਿੱਚ ਨਸ਼ੇ ਦੀ ਸਮੱਗਲਿੰਗ ਕਰਦੇ ਹਨ, ਇਨਾਂ ਨੂੰ ਕਿਸੇ ਵੀ ਕੀਮਤ ਪਰ ਬਖਸ਼ਿਆ ਨਹੀਂ ਜਾਵੇਗਾ ਅਤੇ ਇਨਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸੰਗਰੂਰ ਡਰੇਨ ਅਤੇ ਬਾਲੀਆਂ ਡਰੇਨ ਦੀ ਸਫ਼ਾਈ ਦਾ ਕੰਮ ਵੱਡੇ ਪੱਧਰ ‘ਤੇ ਜਾਰੀ

Show More