NATIONAL

Lalu Yadav’s family losses 128 crores worth of property

ਲਾਲੂ ਯਾਦਵ ਦੇ ਪਰਿਵਾਰ ਨੂੰ ਝਟਕਾ, ਗੁਆ ਸਕਦੇ ਹਨ 128 ਕਰੋੜ ਦੀ ਸੰਪਤੀ

ਬਿਹਾਰ ਦੇ ਸਾਬਕਾ ਮੁੱਖਮੰਤਰੀ ਅਤੇ ਆਰ.ਜੇ.ਡੀ. ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਦੇ ਮੈਬਰ ਜਲਦੀ ਹੀ ਪਟਨਾ ਅਤੇ ਦਿੱਲੀ ਦੇ ਇਲਾਕਿਆਂ ‘ਚ ਸਥਿਤ ਆਪਣੀ ਪ੍ਰਾਪਰਟੀ ਨੂੰ ਗੁਆ ਸਕਦੇ ਹਨ। ਬੇਨਾਮੀ ਸੌਦੇ ਸੋਧ ਕਾਨੂੰਨ ਤਹਿਤ ਇਨਕਮ ਟੈਕਸ ਡਿਪਾਰਟਮੈਟ ਨੇ 17 ਪ੍ਰਾਪਰਟੀਆਂ ਨੂੰ ਅਟੈਚ ਕਰਨ ਦੀ ਪੁਸ਼ਟੀ ਕੀਤੀ ਹੈ। ਇਸ ਦੀ ਕੁੱਲ ਕੀਮਤ ਕਰੀਬ 128 ਕਰੋੜ ਰੁਪਏ ਹੈ।  Lalu Yadav’s family losses 128 crores worth of property

ਅਟੈਚ ਕੀਤੀ ਗਈ ਪ੍ਰਾਪਰਟੀ ਲਾਲੂ ਯਾਦਵ ਦੇ ਕਰੀਬੀ ਸੰਬੰਧੀਆਂ ਨੇ ਕਥਿਤ ਰੂਪ ਤੋ ਸ਼ੈੱਲ ਕੰਪਨੀਆਂ ਦੀ ਮਦਦ ਨਾਲ ਯੂ.ਪੀ.ਏ.ਸ਼ਾਸਨ ਕਾਲ ‘ਚ ਉਨ੍ਹਾਂ ਦੇ ਰੇਲ ਮੰਤਰੀ ਰਹਿਣ ਦੌਰਾਨ ਖਰੀਦੀ ਸੀ। ਇਨ੍ਹਾਂ ਸੰਪਤੀਆਂ ਨੂੰ ਲਾਲੂ ਯਾਦਵ ਦੀ ਪਤਨੀ ਰਾਬੜੀ ਦੇਵੀ, ਉਨ੍ਹਾਂ ਦੇ ਬੇਟੇ ਅਤੇ ਬਿਹਾਰ ਦੇ ਸਾਬਕਾ ਡਿਪਟੀ ਸੀ.ਐੱਮ ਤੇਜਸਵੀ ਯਾਦਵ, ਬੇਟੀ ਚੰਦਾ, ਮੀਸ਼ਾ ਅਤੇ ਰਾਗਿਨੀ ਅਤੇ ਜਵਾਈ ਸ਼ੈਲੇਸ਼ ਕੁਮਾਰ ਦੇ ਨਾਂ ਟ੍ਰਾਂਸਫਰ ਕਰ ਦਿੱਤਾ ਗਿਆ ਸੀ।

ਅੰਮ੍ਰਿਤਸਰ ਹਾਦਸੇ ਦੀ ਜਾਂਚ ਏ.ਡੀ.ਜੀ.ਪੀ. ਸਹੋਤਾ ਕਰਨਗੇ-ਡੀ.ਜੀ.ਪੀ. ਅਰੋੜਾ

ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਸੰਪਤੀਆਂ ਨੂੰ ਅਟੈਚ ਕੀਤੇ ਜਾਣ ਦੇ ਬਾਅਦ ਹੁਣ ਇਨਕਮ ਟੈਕਸ ਡਿਪਾਰਟਮੈਟ ਉਨ੍ਹਾਂ ‘ਤੇ ਕਬਜ਼ਾ ਕਰ ਸਕੇਗਾ। ਵਿਭਾਗ ਚਾਹੇ ਤਾਂ ਉਸ ਦੇ ਅੰਦਰ ਰਹਿ ਰਹੇ ਲੋਕਾਂ ਨੂੰ ਸੁਣਵਾਈ ਪੂਰੀ ਹੋਣ ਤੱਕ ਕਿਰਾਏ ‘ਤੇ ਰਹਿਣ ਦੀ ਮਨਜ਼ੂਰੀ ਦੇ ਸਕੇਗਾ।

Lalu Yadav’s family losses 128 crores worth of property

Tags
Show More