Punjab

Latest Punjabi News Patiala P4Punjab

ਪਟਿਆਲੇ ਇਲਾਕੇ ਦੀਆਂ ਤਾਜ਼ੀਆਂ ਐਤਵਾਰ ਵਾਲੀਆਂ ਖਬਰਾਂ ਦੀ ਮੁੱਠ

ਗੱਡਵੇਂ ਮੀਂਹ ਨੇ ਇਕ ਵਾਰ ਫੇਰ ਜਲ ਥਲ ਕੀਤਾ ਮੁੱਖ ਮੰਤਰੀ ਦਾ ਸ਼ਾਹੀ ਸ਼ਹਿਰ   

ਪਟਿਆਲਾ,  22 ਜੁਲਾਈ
ਮੁੜ ਪਏ ਮੀਂਹ  ਨਾਲ ਜਿੱਥੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਸ਼ਾਹੀ  ਸ਼ਹਿਰ ਪਟਿਆਲਾ ਫਿਰ ਜਲ ਥਲ ਹੋ ਗਿਆ। ਪਾਣੀ ਦੀ  ਨਿਕਾਸੀ ਦੇ ਯੋਗ ਪ੍ਰਬੰਧਾਂ ਦੀ  ਤੋਟ ਕਾਰਨ ਸ਼ਹਿਰ ਦੀਆਂ ਬਹੁਤੀਆਂ ਸੜਕਾਂ ਨੇ ਨਹਿਰਾਂ ਦਾ ਰੂਪ ਧਾਰਨ ਕਰ ਲਿਆ ਸੀ। ਇਸੇ ਤਰ੍ਹਾਂ ਕਈ ਸਰਕਾਰੀ ਅਦਾਰਿਆਂ ਵਿਚਲੀਆਂ ਨੀਵੀਆਂ ਥਾਵਾਂ ’ਤੇ ਵੀ ਪਾਣੀ ਭਰ ਗਿਆ। ਸ਼ਹਿਰ ਵਿੱਚੋਂ ਦੀ ਲੰਘਦੀ ਜੈਕਬ ਡਰੇਨ ਦੀ ਸਫ਼ਾਈ ਦਾ ਕੰਮ ਜਿੱਥੇ ਦੇਰੀ ਨਾਲ ਸ਼ੁਰੂ ਕੀਤਾ ਗਿਆ, ਉਥੇ ਹੀ ਇਹ ਅਜੇ ਵੀ ਮੁਕੰਮਲ ਨਾ ਹੋਣ ਕਰਕੇ ਅੱਜ ਦੇ ਮੀਂਹ ਦੌਰਾਨ ਵੀ ਜੈਕਬ ਡਰੇਨ ਮੀਂਹ ਦਾ ਪਾਣੀ ਖਿੱਚਣ ਵਿੱਚ ਕਾਮਯਾਬ ਨਾ ਹੋ ਸਕੀ। ਸ਼ਹਿਰ ਵਿਚਲੀਆਂ ਕਈ ਸੜਕਾਂ ’ਤੇ ਤਾਂ ਇੰਨਾ ਪਾਣੀ ਭਰ ਗਿਆ ਕਿ ਲੋਕਾਂ ਦੇ ਦੋ ਪਹੀਆ ਵਾਹਨ ਵਿਚਕਾਰ ਹੀ ਬੰਦ ਹੁੰਦੇ ਰਹੇ।

ਅੱਜ ਫਿਰ ਠੀਕਰੀ ਵਾਲਾ ਚੌਕ ਤੋਂ ਫੁਹਾਰਾ ਚੌਕ ਤੱਕ ਦੀ ਸੜਕ ’ਤੇ ਕਾਫ਼ੀ ਪਾਣੀ ਭਰਿਆ ਰਿਹਾ। ਮਾਲ ਰੋਡ, ਜੇਲ੍ਹ ਰੋਡ, ਖੰਡਾ ਚੌਕ ਰੋਡ, ਪਾਸੀ ਰੋਡ, ਲੋਅਰ ਮਾਲ ਰੋਡ ਸਮੇਤ ਹੋਰ ਵੀ  ਅਨੇਕਾਂ ਸੜਕਾਂ ਅੱਜ ਪਾਣੀ ’ਚ  ਡੁੱਬੀਆਂ ਰਹੀਆਂ। ਇਸੇ ਤਰ੍ਹਾਂ ਕਈ ਕਲੋਨੀਆਂ ਵਿਚਲੀਆਂ ਗਲੀਆਂ ਨਾਲੀਆਂ ਵੀ ਪਾਣੀ  ਨਾਲ ਭਰੀਆਂ ਰਹੀਆਂ, ਜਦਕਿ ਤ੍ਰਿਪੜੀ, ਮਾਡਲ ਟਾਊਨ, ਚਾਂਦਨੀ ਚੌਕ, ਨਾਭਾ ਗੇਟ, ਰਾਘੋਮਾਜਰਾ ਖੇਤਰ, ਧੋਬ ਘਾਟ, ਬੱਸ ਸਟੈਂਡ, ਅਨੰਦ ਨਗਰ, ਬਾਈ ਨੰਬਰ ਰੇਲਵੇ ਫਾਟਕ ਖੇਤਰ, ਸਿਵਲ ਲਾਈਨ ਖੇਤਰ, ਥਾਪਰ ਕਾਲਜ ਰੋਡ, ਅਰਨਾ ਬਰਨਾ ਚੌਕ, ਮਾਲਵਾ ਕਲੋਨੀ, ਅਨਾਰਦਾਣਾ ਚੌਕ ਆਦਿ ਸਮੇਤ ਕਈ ਹੋਰ ਥਾਵਾਂ ’ਤੇ ਚੁਫੇਰੇ ਪਾਣੀ  ਹੀ ਪਾਣੀ  ਨਜ਼ਰ ਆ ਰਿਹਾ ਸੀ।

ਰਾਜਪੁਰਾ-ਪਟਿਆਲਾ ਰੋਡ ‘ਤੇ ਪਿੰਡ ਢੀਂਡਸਾ ਨੇੜੇ ਪਈ ਭਰਵੀਂ ਬਾਰਸ਼ ਕਾਰਨ ਅੱਧੀ ਦਰਜਨ ਦੇ ਕਰੀਬ ਕਿਸਾਨਾਂ ਦੀ ਝੋਨੇ ਦੀ ਫ਼ਸਲ ‘ਤੇ ਪਾਣੀ ਫਿਰ ਗਿਆ ਹੈ ਜਿਸ ਕਾਰਨ ਕਿਸਾਨਾਂ ਦਾ ਆਰਥਿਕ ਤੌਰ ‘ਤੇ ਨੁਕਸਾਨ ਹੋਣਾ ਤੈਅ ਵਿਖਾਈ ਦੇ ਰਿਹਾ ਹੈ | ਬਾਰਸ਼ ਕਾਰਨ ਕਿਸਾਨਾਂ ਦੀ ਕਰੀਬ 60 ਏਕੜ ਝੋਨੇ ਦੀ ਫ਼ਸਲ ਬਰਸਾਤੀ ਪਾਣੀ ਵਿਚ ਡੁੱਬ ਗਈ ਹੈ | ਬਰਸਾਤੀ ਪਾਣੀ ਦੀ ਨਿਕਾਸੀ ਲਈ ਸੜਕ ਦੇ ਆਰ ਪਾਰ ਬਣਾਈਆਂ ਹੋਈਆਂ ਪੁਲੀਆਂ ਅਤੇ ਸਾਇਫਨ ਕਈ ਲੋਕਾਂ ਨੂੰ ਮਿੱਟੀ ਵਗ਼ੈਰਾ ਪਾ ਕੇ ਬੰਦ ਕਰ ਦਿੱਤੇ ਹਨ ਜਿਸ ਕਾਰਨ ਪਾਣੀ ਦਾ ਕੁਦਰਤੀ ਵਹਾਅ ਰੁਕ ਗਿਆ ਹੈ | ਇਸ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬੀ ਪਈ ਹੈ ਅਤੇ ਉਸ ਦੇ ਖ਼ਰਾਬ ਹੋਣ ਦਾ ਡਰ ਕਿਸਾਨਾਂ ਨੂੰ ਵੱਢ ਵੱਢ ਖਾ ਰਿਹਾ ਹੈ |

ਪੰਜਾਬ ਸਿਵਲ ਸੇਵਾਵਾਂ ਮੁਕਾਬਲੇ ਦੀ ਮੁੱਢਲੀ ਪ੍ਰੀਖਿਆ ਅੱਜ

ਪਟਿਆਲਾ, 22 ਜੁਲਾਈ
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਲਕੇ 22 ਜੁਲਾਈ ਨੂੰ ਮੁੱਖ ਦਫ਼ਤਰ ਦੇ ਸ਼ਹਿਰ ਪਟਿਆਲਾ ਵਿੱਚ ਪੰਜਾਬ ਸਟੇਟ ਸਿਵਲ ਸਰਵਿਸਿਜ ਕੰਬਾਈਡ ਕੰਪੀਟੇਟਿਵ ਦੀ ਮੁੱਢਲੀ ਪ੍ਰੀਖਿਆ ਹੋ ਰਹੀ ਹੈ| ਕਮਿਸ਼ਨ ਵੱਲੋਂ ਅੱਜ ਇਸ ਪ੍ਰੀਲਿਮੀਨਰੀ ਪ੍ਰੀਖਿਆ ਦੀਆਂ ਤਿਆਰੀਆਂ ਦਾ ਅੰਤਿਮ ਪੱਧਰ ‘ਤੇ ਜਾਇਜ਼ਾ ਲੈਂਦਿਆਂ ਸਾਰੇ ਬੰਦੋਬਸਤ ਮੁਕੰਮਲ ਹੋਣ ਦਾ ਦਾਅਵਾ ਕੀਤਾ ਗਿਆ ਹੈ|Latest Punjabi News Patiala P4Punjab

ਪੀ.ਸੀ.ਐਸ. ਤੇ ਅਲਾਈਡ ਨਾਲ ਸਬੰਧਿਤ ਅਹਿਮ ਮੰਨੀ ਜਾਂਦੀ ਇਸ ਪ੍ਰੀਖਿਆ ਲਈ 22608 ਉਮੀਦਵਾਰਾਂ ਨੇ ਅਪਲਾਈ ਕੀਤਾ ਹੈ ਤੇ ਸੰਭਾਵਨਾ ਹੈ ਕਿ ਇਹ ਕਰੀਬ ਸਾਰੇ ਉਮੀਦਵਾਰ ਪ੍ਰੀਖਿਆ ‘ਚ ਬੈਠਣਗੇ| ਅਹਿਮ ਗੱਲ ਇਹ ਹੈ ਕਿ ਕਮਿਸ਼ਨ ਦੇ ਇਤਿਹਾਸ ਵਿੱਚ ਇਹ ਪ੍ਰੀਖਿਆ ਪਹਿਲੀ ਵਾਰ ਪਟਿਆਲਾ ਵਿੱਚ ਕਰਵਾਈ ਜਾ ਰਹੀ ਹੈ, ਜਦਕਿ ਪਹਿਲਾਂ ਇਹ ਪ੍ਰੀਖਿਆ ਅਕਸਰ ਚੰਡੀਗੜ੍ਹ ਵਿੱਚ ਹੀ ਕਰਵਾਈ ਜਾਂਦੀ ਸੀ| ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਸਿਵਲ ਸੇਵਾਵਾਂ ਸਾਂਝੇ ਮੁਕਾਬਲੇ ਲਈ ਤਿੰਨ ਸਾਲਾਂ ਬਾਅਦ ਭਰਤੀ ਪ੍ਰਕਿਰਿਆ ਆਰੰਭੀ ਗਈ ਹੈ| ਪੰਜਾਬ ਸਰਕਾਰ ਵੱਲੋਂ ਐਤਕੀਂ ਸਿਵਲ ਸੇਵਾਵਾਂ ਸਾਂਝੇ ਮੁਕਾਬਲੇ ਲਈ 72 ਆਸਾਮੀਆਂ ਰੱਖੀਆਂ ਗਈਆਂ ਹਨ|

ਪੁਲਸ ਨੇ 200 ਨਸ਼ੀਲੀਆਂ ਗੋਲੀਆਂ ਤੇ 110 ਲੀਟਰ ਲਾਹਣ ਕੀਤੀ ਬਰਾਮਦ

ਸਮਾਣਾ,  22 ਜੁਲਾਈ
ਥਾਣਾ ਘੱਗਾ ਵਲੋਂ ਨਸ਼ੇ ਖਿਲਾਫ ਸ਼ੁਰੂ ਕੀਤੀ ਮੁਹਿੰਮ ਅਧੀਨ ਦੋ ਮਹਿਲਾਵਾਂ ਨੂੰ ਹਿਰਾਸਤ ‘ਚ ਲੈ ਲਿਆ ਹੈ, ਜਿਨ੍ਹਾਂ ਕੋਲੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਐੱਸ. ਆਈ. ਬਲਜੀਤ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਬਕਰਾਹਾ ਨੇੜੇ ਗਸ਼ਤ ਕਰ ਰਹੇ ਸਨ। ਇਕ ਮਹਿਲਾ ‘ਤੇ ਸ਼ੱਕ ਹੋਣ ਤੋਂ ਬਾਅਦ ਉਨ੍ਹਾਂ ਨੇ ਮਹਿਲਾ ਪੁਲਸ ਦੇ ਸਹਿਯੋਗ ਨਾਲ ਉਕਤ ਮਹਿਲਾ ਦੀ ਤਲਾਸ਼ੀ ਲਈ, ਜਿਸ ਦੌਰਾਨ ਉਸ ਕੋਲੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਕੜੀ ਦੇ ਤਹਿਤ ਸਮਾਣਾ ਪੁਲਸ ਵਲੋਂ ਵੱਖ-ਵੱਖ ਸਥਾਨਾਂ ‘ਤੇ ਛਾਪੇਮਾਰੀ ਦੌਰਾਨ 110 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ।

ਨਵੇਂ ਵਿਦਿਆਰਥੀਆਂ ਲਈ ਹੈਲਪ ਡੈਸਕ ਅਤੇ ਛਬੀਲਾਂ ਲਗਾਈਆਂ

ਪਟਿਆਲਾ, 22 ਜੁਲਾਈ ਪੰਜਾਬੀ ਯੂਨੀਵਰਸਿਟੀ, ਕੈਂਪਸ ਵਿਖੇ ਸੈਸ਼ਨ 2018-19 ਲਈ ਵੱਖ-ਵੱਖ ਕੋਰਸਾਂ ਲਈ ਕੌਾਸਲਿੰਗ ਹੋਈ, ਕੈਂਪਸ ਵਿਖੇ ਨਵੇਂ ਵਿਦਿਆਰਥੀ ਦਾਖਲਾ ਲੈਣ ਲਈ ਪਹੁੰਚੇ ਇਨ੍ਹਾਂ ਨਵੇਂ ਵਿਦਿਆਰਥੀਆਂ ਦੇ ਦਾਖ਼ਲੇ ਵਿਚ ਸਹਾਇਤਾ ਲਈ ਯੂਨੀਵਰਸਿਟੀ ਕੈਂਪਸ ਵਿਖੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਸੈਫੀ, ਜਰੀਆ, ਪੀ.ਐੱਸ.ਯੂ., ਐੱਸ.ਐਪ.ਆਈ, ਐਨ.ਐੱਸ.ਯੂ.ਆਈ, ਐੱਸ.ਓ.ਆਈ., ਡੀ.ਐੱਸ.ਓ., ਸਵੈਗ, ਓਪਸ, ਪੀ.ਐੱਸ.ਯੂ. (ਲਲਕਾਰ), ਵਾਈ.ਓ.ਆਈ, ਸੈਪ ਆਦਿ ਨੇ ਹੈਲਪ ਡੈਕਸ ਅਤੇ ਠੰਢੇ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ | ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਨਵੇਂ ਵਿਦਿਆਰਥੀਆਂ ਨੂੰ ਦਾਖ਼ਲੇ ਸਮੇਂ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ਇਸ ਕਰਕੇ ਹਰ ਸਾਲ ਦੀ ਤਰ੍ਹਾਂ ਇਹ ਸੇਵਾ ਦਿੱਤੀ ਜਾ ਰਹੀ ਹੈ |

ਆਪਣੇ ਸ਼ਹਿਰ ਪਟਿਆਲਾ ਨੂੰ 1000 ਕਰੋੜ ਦੇ ਕੇ ਕੈਪਟਨ ਬੋਲੇ, ਹਾਲੇ ਤਾਂ ਸ਼ੁਰੂਆਤ ਹੈ
ਮੁੱਖ ਮੰਤਰੀ ਦੇ ਸ਼ਹਿਰ ਵਿਚ ਹੜ੍ਹਾਂ ਵਾਲੀ ਸਥਿਤੀ ਲਈ ਮੇਅਰ ਜ਼ਿੰਮੇਵਾਰ ?
Tags
Show More