OPINION

Let Us Fight for Existence Don’t Die with Drugs

ਨਸ਼ਿਆਂ ਨਾਲ ਨਾ ਮਰੋ, ਰੁਜ਼ਗਾਰ ਪ੍ਰਾਪਤੀ ਲਈ ਲੜੋ

Let Us Fight for Existence Don’t Die with Drugs

ਪੰਜਾਬ ਅੰਦਰ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਤਾਜ਼ਾ ਖ਼ਬਰਾਂ ਅਨੁਸਾਰ ਨਸ਼ੇ ਦੀ ਮਾਰ ਵਿੱਚ ਆਏ ਤਿੰਨ ਨੌਜਵਾਨਾਂ ਨੇ ਮੌਤ ਨੂੰ ਗਲੇ ਲਗਾ ਲਿਆ। ਪਹਿਲੀ ਘਟਨਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਖੁਰਦ ਦੀ ਹੈ, ਜਿੱਥੇ ਦੋ ਨੌਜਵਾਨ 27 ਸਾਲਾ ਸੁਖਦੀਪ ਸਿੰਘ ਅਤੇ 24 ਸਾਲਾ ਜਸਵਿੰਦਰ ਸਿੰਘ ਮਹਿਲ ਕਲਾਂ ਕਸਬੇ ਵਿੱਚ ਇੱਕ ਸ਼ਰਾਬ ਦੇ ਠੇਕੇ ਦੇ ਬਾਹਰ ਮ੍ਰਿਤਕ ਪਾਏ ਗਏ। ਨੌਜਵਾਨਾਂ ਪਾਸੋਂ ਨਸ਼ੇ ਲਈ ਵਰਤੀ ਜਾਣ ਵਾਲੀ ਸਰਿੰਜ ਮਿਲੀ, ਜਿਸ ਤੋਂ ਯਕੀਨ ਹੋ ਗਿਆ ਕਿ ਉਹਨਾਂ ਦੀ ਮੌਤ ਨਸ਼ੇ ਦੀ ਵਾਧੂ ਮਿਕਦਾਰ ਕਾਰਨ ਹੋਈ ਹੈ। ਦੋਵੇਂ ਨੌਜਵਾਨ ਆਪਣੇ ਮਾਂ-ਬਾਪ ਦੇ ਇਕਲੌਤੇ ਪੁੱਤਰ ਸਨ। ਦੂਜੀ ਘਟਨਾ ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਝਬਾਲ ਦੀ ਹੈ, ਜਿੱਥੇ ਭਰਤ ਨਾਂਅ ਦੇ ਨੌਜਵਾਨ ਨੇ ਸਰਿੰਜ ਨਾਲ ਆਪਣੀ ਲੱਤ ‘ਤੇ ਨਸ਼ੇ ਦਾ ਟੀਕਾ ਲਾ ਲਿਆ, ਪਰ ਟੀਕਾ ਗ਼ਲਤ ਲੱਗਣ ਕਾਰਨ ਲੱਤ ਵਿੱਚ ਜ਼ਹਿਰ ਫੈਲ ਗਿਆ ਤੇ ਉਸ ਦੀ ਮੌਤ ਹੋ ਗਈ। ਉਸ ਦੇ ਇੱਕ ਭਰਾ ਦੀ ਪਹਿਲਾਂ ਹੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ।

ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਕੋਈ ਨਵਾਂ ਨਹੀਂ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਸ਼ਿਆਂ ਦਾ ਮੁੱਦਾ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਜ਼ੋਰ-ਸ਼ੋਰ ਨਾਲ ਉਠਾਇਆ ਗਿਆ ਸੀ। ਦੋਹਾਂ ਹੀ ਪਾਰਟੀਆਂ ਵੱਲੋਂ ਨਸ਼ਿਆਂ ਦੇ ਵਧਣ ਲਈ ਅਕਾਲੀ-ਭਾਜਪਾ ਸਰਕਾਰ ਦੇ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

Let Us Fight for Existence Don't Die with Drugsਇਹਨਾਂ ਦੋਹਾਂ ਪਾਰਟੀਆਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਰਾਜ ਦੇ ਸ਼ਾਸਨ ਦੀ ਵਾਗਡੋਰ ਉਹਨਾਂ ਦੇ ਹੱਥ ਆ ਗਈ ਤਾਂ ਉਹ ਦਿਨਾਂ ਵਿੱਚ ਹੀ ਨਸ਼ਿਆਂ ਦਾ ਖ਼ਾਤਮਾ ਕਰ ਦੇਣਗੇ ਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਜੇਲ੍ਹਾਂ ਵਿੱਚ ਡੱਕ ਦੇਣਗੇ। ਇਸ ਦੇ ਨਤੀਜੇ ਵਜੋਂ ਲੋਕਾਂ ਨੇ ਵੋਟਾਂ ਪਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੂੰ ਰਾਜ ਦੀ ਸੱਤਾ ਸੌਂਪ ਦਿੱਤੀ ਤੇ ਨਵੀਂ ਉੱਠੀ ਆਮ ਆਦਮੀ ਪਾਰਟੀ ਨੂੰ ਮੁੱਖ ਵਿਰੋਧੀ ਧਿਰ ਦੀ ਕੁਰਸੀ ਉੱਤੇ ਬਿਰਾਜਮਾਨ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤੀਜੀ ਥਾਂ ਉੱਤੇ ਧੱਕ ਦਿੱਤਾ।

Let Us Fight for Existence Don't Die with Drugsਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣ ਜਾਣ ਤੋਂ ਬਾਅਦ ਪਹਿਲੇ ਕੁਝ ਮਹੀਨੇ ਨਸ਼ਿਆਂ ਦੇ ਸਮੱਗਲਰਾਂ ਵਿਰੁੱਧ ਕੁਝ ਕਾਰਵਾਈ ਵੀ ਹੋਈ। ਕੁਝ ਵੱਡੇ ਸਮੱਗਲਰ ਫੜੇ ਵੀ ਗਏ, ਪਰ ਇਹ ਕਾਰਵਾਈ ਨਾਕਾਫ਼ੀ ਸਾਬਤ ਹੋਈ। ਨਸ਼ਿਆਂ ਦੀ ਇਸ ਗੰਭੀਰ ਬੀਮਾਰੀ ਲਈ ਓਹੜ-ਪੋਹੜ ਨਹੀਂ, ਵੱਡੇ ਅਪਰੇਸ਼ਨ ਦੀ ਲੋੜ ਸੀ, ਪਰ ਸਰਕਾਰ ਨੇ ਇਸ ਪਾਸੇ ਅਵੇਸਲੇਪਣ ਵਾਲੀ ਪਹੁੰਚ ਅਪਣਾਈ ਰੱਖੀ। ਸਗੋਂ ਹੋਇਆ ਇਹ ਕਿ ਪ੍ਰਚੱਲਤ ਨਸ਼ਿਆਂ ਦੀ ਅਣਹੋਂਦ ਕਾਰਨ ਸਮੱਗਲਰਾਂ ਨੇ ਕੈਮੀਕਲ ਨਸ਼ਿਆਂ ਵੱਲ ਮੂੰਹ ਕਰ ਲਿਆ। ਇਸ ਦੇ ਸਿੱਟੇ ਵਜੋਂ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਹੜ੍ਹ ਜਿਹਾ ਆ ਗਿਆ। ਕੋਈ ਦਿਨ ਨਹੀਂ ਸੀ ਲੰਘਦਾ, ਜਦੋਂ ਨਸ਼ਿਆਂ ਨਾਲ ਹੁੰਦੀਆਂ ਮੌਤਾਂ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਨਾ ਬਣਦੀਆਂ ਰਹੀਆਂ ਹੋਣ।

ਆਖ਼ਰ ਲੋਕਾਂ ਦੇ ਸਬਰ ਦਾ ਪੈਮਾਨਾ ਭਰ ਗਿਆ ਤੇ ਉਹ ਖ਼ੁਦ ਮੈਦਾਨ ਵਿੱਚ ਨਿੱਤਰ ਆਏ। 1 ਜੁਲਾਈ ਤੋਂ 7 ਜੁਲਾਈ ਤੱਕ ਆਪ-ਮੁਹਾਰੇ ਸ਼ੁਰੂ ਹੋਈ ਨਸ਼ਿਆਂ ਵਿਰੁੱਧ ਮੁਹਿੰਮ ਨੇ ਸਮਾਜ ਦੇ ਹਰ ਤਬਕੇ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਇੱਕ ਲੋਕ ਲਹਿਰ ਖੜੀ ਕਰ ਦਿੱਤੀ। ਸਭ ਸਿਆਸੀ ਧਿਰਾਂ ਤੇ ਜਨਤਕ ਜਥੇਬੰਦੀਆਂ ਨੇ ਇਸ ਮੁਹਿੰਮ ਵਿੱਚ ਆਪਣੀ ਸਮਰੱਥਾ ਅਨੁਸਾਰ ਹਿੱਸਾ ਪਾਇਆ। ਇਹ ਮੁਹਿੰਮ ਹਾਲੇ ਵੀ ਜਾਰੀ ਹੈ।

ਨਸ਼ਿਆਂ ਨਾਲ ਨਾ ਮਰੀਏ, ਅਪਾਣੀ ਹੋਂਦ ਦੀ ਲੜਾਈ ਨੂੰ ਜਿੱਤੀਏ  

ਨਸ਼ਿਆਂ ਵਿਰੁੱਧ ਇਸ ਮੁਹਿੰਮ ਨੇ ਸਰਕਾਰ ਨੂੰ ਵੀ ਜਾਗਣ ਲਈ ਮਜਬੂਰ ਕਰ ਦਿੱਤਾ। ਸਰਕਾਰ ਵੱਲੋਂ ਕੁਝ ਅਹਿਮ ਫ਼ੈਸਲੇ ਲਏ ਗਏ। ਪੰਜਾਬ ਕੈਬਨਿਟ ਵੱਲੋਂ ਤਸਕਰਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦਾ ਮਤਾ ਪਾਸ ਕਰ ਕੇ ਕੇਂਦਰ ਨੂੰ ਮਨਜ਼ੂਰੀ ਲਈ ਭੇਜਿਆ ਗਿਆ। ਆਪਣੇ ਸਭ ਕਰਮਚਾਰੀਆਂ ਦੇ ਡੋਪ ਟੈੱਸਟ ਕਰਾਉਣ ਦਾ ਫ਼ੈਸਲਾ ਕੀਤਾ ਗਿਆ। ਕੁਝ ਪੁਲਸ ਅਧਿਕਾਰੀਆਂ ਤੇ ਪੁਲਸ ਮੁਲਾਜ਼ਮਾਂ, ਜਿਨ੍ਹਾਂ ਉੱਤੇ ਨਸ਼ਾ ਤਸਕਰਾਂ ਨਾਲ ਮਿਲੇ ਹੋਣ ਦੇ ਦੋਸ਼ ਲੱਗਦੇ ਸਨ, ਨੂੰ ਨੌਕਰੀਆਂ ਤੋਂ ਬਰਖ਼ਾਸਤ ਜਾਂ ਮੁਅੱਤਲ ਕਰਨ ਦੇ ਕਦਮ ਪੁੱਟੇ ਗਏ। ਪੁਲਸ ਮਹਿਕਮੇ ਵੱਲੋਂ ਵੀ ਨਸ਼ਾ ਵੇਚਣ ਵਾਲਿਆਂ ਵਿਰੁੱਧ ਲਗਾਤਾਰ ਸਖ਼ਤ ਕਾਰਵਾਈਆਂ ਕੀਤੀਆਂ ਗਈਆਂ ਤੇ ਜਾਰੀ ਹਨ। ਨਸ਼ੇ ਵਿੱਚ ਫਸੇ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਕੱਢਣ ਲਈ ਵਲੰਟੀਅਰ ਭਰਤੀ ਕਰ ਕੇ ਸਮਝਾਊ ਮੁਹਿੰਮ ਦੇ ਵੀ ਕੁਝ ਚੰਗੇ ਨਤੀਜੇ ਨਿਕਲ ਰਹੇ ਹਨ।

Let Us Fight for Existence Don't Die with Drugsਇਹਨਾਂ ਸਭ ਸਾਰਥਕ ਕਦਮਾਂ ਦੇ ਬਾਵਜੂਦ ਮਸਲਾ ਬਹੁਤ ਗੰਭੀਰ ਬਣ ਚੁੱਕਾ ਹੈ। ਸਭ ਤੋਂ ਵੱਡਾ ਮੁੱਦਾ ਰਾਜ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੈ। ਅੰਧੇਰੇ ਭਵਿੱਖ ਦੀ ਚਿੰਤਾ ਹੀ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਣ ਦਾ ਵੱਡਾ ਕਾਰਨ ਬਣਦੀ ਹੈ। ਇਸ ਲਈ ਸਰਕਾਰ ਨੂੰ ਇਸ ਸਮੱਸਿਆ ਦੇ ਸਥਾਈ ਹੱਲ ਲਈ ਨੀਤੀਆਂ ਘੜਨੀਆਂ ਚਾਹੀਦੀਆਂ ਹਨ। ਜਿੰਨਾ ਚਿਰ ਅਸੀਂ ਜਵਾਨੀ ਨੂੰ ਕੰਮ ਨਹੀਂ ਦੇਵਾਂਗੇ, ਉਹਨਾਂ ਨੂੰ ਨਸ਼ਿਆਂ ਵੱਲ ਜਾਣ ਤੋਂ ਕਦੇ ਵੀ ਰੋਕ ਨਹੀਂ ਸਕਾਂਗੇ। ਇਸ ਦੇ ਨਾਲ ਹੀ ਹੁਣ ਤੱਕ ਨਸ਼ਿਆਂ ਦੀ ਲਪੇਟ ਵਿੱਚ ਆ ਚੁੱਕੇ ਨੌਜਵਾਨਾਂ ਨੂੰ ਇਸ ਨਰਕ ਵਿੱਚੋਂ ਕੱਢਣ ਲਈ ਇੱਕ ਲੋਕ ਲਹਿਰ ਬਣਾਉਣੀ ਪਵੇਗੀ। ਪੰਜਾਬ ਦੇ ਲੋਕਾਂ ਵੱਲੋਂ ਨਸ਼ਿਆਂ ਵਿਰੁੱਧ ਲੜੀ ਜਾ ਰਹੀ ਇਸ ਜੰਗ ਵਿੱਚ ਨਿਭਾਈ ਜਾ ਰਹੀ ਭੂਮਿਕਾ ਲਈ ਉਹ ਵਧਾਈ ਦੇ ਹੱਕਦਾਰ ਹਨ, ਪਰ ਸਮਾਂ ਹੱਥ ਉੱਤੇ ਹੱਥ ਧਰ ਕੇ ਬੈਠਣ ਦਾ ਨਹੀਂ। ਇਹ ਮੁਹਿੰਮ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ ਅਤੇ ਕੰਮ ਦਾ ਅਧਿਕਾਰ ਇਸ ਦਾ ਕੇਂਦਰ ਬਿੰਦੂ ਹੋਣਾ ਚਾਹੀਦਾ ਹੈ।

ਨਸ਼ਿਆਂ ਵਿਚ ਮਰਨ ਦੀ ਬਜਾਏ ਨੌਜਵਾਨਾਂ ਨੂੰ ਆਪਣੀ ਹੋਂਦ ਨੂੰ ਬਾਉਣ ਲਈ ਆਪਣੇ ਆਪ ਲਈ ਰੁਜਗਾਰ ਦੇ ਨਵੇਂ ਵਸੀਲੇ ਪੈਦਾ ਕਰਨੇ ਪੈਣਗੇ, ਹੋਰਾਂ ਨੂੰ ਵੀ ਰੋੁਜ਼ਗੁਰ ਦੇਣਾ ਪਵੇਗਾ। ਇਸ ਮੁਹਿੰਮ ਨੂੰ ਚਲਦਾ ਰੱਖਣਾ ਚਾਹੀਦਾ ਹੈ ਤੇ ਇਸ ਲੜਾਈ ਨੂੰ ਆਪਣੀ ਹੋਂਦ ਦੀ ਬਰਕਾਰਾਰੀ ਲਈ ਲੜੀ ਜਾਣ ਵਾਲੀ ਲੜਾਈ ਆਖ ਦਿੱਤਾ ਜਾਣਾ ਚਾਹੀਦਾ ਹੈ।

“ਨਸ਼ਿਆਂ ਨਾਲ ਨਾ ਮਰੀਏ, ਅਪਾਣੀ ਹੋਂਦ ਦੀ ਲੜਾਈ ਨੂੰ ਜਿੱਤੀਏ”

“Let Us Fight for Existence Don’t Die with Drugs”

ਧੰਨਵਾਦ ਸਹਿਤ: ਨਵਾਂ ਜ਼ਮਾਨਾ   

Tags
Show More

Leave a Reply

Your email address will not be published. Required fields are marked *

Close

Adblock Detected

Please consider supporting us by disabling your ad blocker