EntertainmentPunjab

Mar Gaye Oye Loko Released In Odeon Cinemas UK

Odeon Cinemas (ਯੂ. ਕੇ) 'ਚ ਸਭ ਤੋ ਪਹਿਲਾ ਮਰ ਗਏ ਓਏ ਲੋਕੋ ਹੋ ਰਹੀ ਰਿਲੀਜ਼

Mar Gaye Oye Loko Released In Odeon Cinemas UK  ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਪੰਜਾਬੀ ਮਨੋਰੰਜਨ ਜਗਤ ਦੇ ਅਜਿਹੇ ਦੋ ਚਿਹਰੇ ਹਨ, ਜਿਨ੍ਹਾ ਨੇ ਜੀਅ ਤੋੜ ਮਿਹਨਤ ਤੇ ਆਪਣੀ ਕਲਾ ਨਾਲ ਉਹ ਮੁਕਾਮ ਹਾਸਲ ਕੀਤਾ ਹੈ, ਜਿਥੋ ਤਕ ਪਹੁੰਚਣਾ ਹਰ ਕਲਾਕਾਰ ਦਾ ਸੁਪਨਾ ਹੁੰਦਾ ਹੈ। ਇਹ ਦੋਵੇ ਭਾਵੇ ਪਹਿਲਾ ਕਈ ਫਿਲਮਾ ‘ਚ ਇਕੱਠੇ ਕੰਮ ਕਰ ਚੁੱਕੇ ਹਨ ਪਰ ਇਸ ਵਾਰ ਕੁਝ ਵੱਖਰਾ ਹੋਣ ਵਾਲਾ ਹੈ। 31 ਅਗਸਤ ਨੂੰ ਯਾਨੀ ਕੱਲ ਸਿਨੇਮਾਘਰਾ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਪੰਜਾਬੀ ਫਿਲਮ ‘ਮਰ ਗਏ ਓਏ ਲੋਕੋ’।

ਇਸ ਫਿਲਮ ‘ਚ ਦੋਵਾ ਦੀ ਜੋੜੀ ਧਮਾਲ ਕਰਨ ਜਾ ਰਹੀ ਹੈ। ਹਾਲ ਹੀ ‘ਚ ਯੂ ਕੇ ‘ਚ ਫਿਲਮ ਦੀ ਖਾਸ ਸਕ੍ਰੀਨਿੰਗ ਰੱਖੀ ਗਈ, ਜਿਥੇ ਗਿੱਪੀ ਗਰੇਵਾਲ ਪਹੁੰਚੀ। ਇਸ ਦੌਰਾਨ ਗਿੱਪੀ ਗਰੇਵਾਲ ਨੇ ਆਪਣੇ ਫੇਸਬੁੱਕ ਪੇਜ ‘ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਆਖ ਰਹੇ ਹਨ ਕਿ, ”ਦੁਨੀਆ ਦਾ ਪਹਿਲਾ ਸਿਨੇਮਾਘਰ Odeon Cinemas (ਯੂ. ਕੇ), ਜਿਸ ‘ਚ ਸਭ ਤੋਂ ਪਹਿਲਾਂ ‘ਮਰ ਗਏ ਓਏ ਲੋਕੋ’ ਰਿਲੀਜ਼ ਹੋ ਰਹੀ ਹੈ। ਇਸ ਤੋ ਬਾਅਦ ਆਸਟਰੇਲੀਆ ਦੀ ਵਾਰੀ ਹੈ।”

Mar Gaye Oye Loko Released In Odeon Cinemas UK

ਦੱਸ ਦੇਈਏ ਕਿ ਯੂ. ਕੇ ‘ਚ ਹੋ ਰਹੀ ਸਕ੍ਰੀਨ ‘ਚ ਉਨ੍ਹਾ ਨਾਲ ਕੁਲਵਿੰਦਰ ਬਿੱਲਾ ਵੀ ਨਜ਼ਰ ਆ ਰਿਹਾ ਹੈ। ‘ਮਰ ਗਏ ਓਏ ਲੋਕੋ’ ‘ਚ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਇਕ-ਦੂਜੇ ਨੂੰ ਟੱਕਰ ਦਿੰਦੇ ਨਜ਼ਰ ਆਉਣਗੇ। ਗਿੱਪੀ ਗਰੇਵਾਲ ਜੇ ਇਸ ਫਿਲਮ ਦਾ ਧੁਰਾ ਹੈ ਤਾ ਬੀਨੂੰ ਇਸ ਧੁਰੇ ਦਾ ਦੂਜਾ ਪਾਸਾ ਹੈ। ਬੀਨੂੰ ਢਿੱਲੋ ਪਹਿਲੀ ਵਾਰ ਇਸ ਫਿਲਮ ‘ਚ ਤੀਹਰਾ ਕਿਰਦਾਰ ਨਿਭਾਅ ਰਿਹਾ ਹੈ।

Mar Gaye Oye Loko Released In Odeon Cinemas UK

Mar Gaye Oye Loko Released In Odeon Cinemas UK

ਗਿੱਪੀ ਗਰੇਵਾਲ ਦੀ ਲਿਖੀ ਤੇ ਸਿਮਰਜੀਤ ਸਿੰਘ ਦੀ ਨਿਰਦੇਸ਼ਿਤ ਕੀਤੀ ਇਸ ਫਿਲਮ ਸਬੰਧੀ ਬੀਨੂੰ ਢਿੱਲੋ ਦਾ ਕਹਿਣਾ ਹੈ ਕਿ ਜਦੋ ਉਸ ਨੂੰ ਪਹਿਲੀ ਵਾਰ ਇਸ ਫਿਲਮ ਲਈ ਗਿੱਪੀ ਨੇ ਫੋਨ ਕੀਤਾ ਤਾ ਉਹ ਘਰੋ ਫਿਲਮ ਲਈ ਨਾਹ ਕਹਿਣ ਦਾ ਮਨ ਬਣਾ ਕੇ ਹੀ ਗਿੱਪੀ ਨੂੰ ਮਿਲਣ ਆਏ ਸਨ। ਉਸ ਨੂੰ ਇਹ ਬਿਲਕੁਲ ਵੀ ਅੰਦਾਜ਼ਾ ਨਹੀ ਸੀ ਕਿ ਗਿੱਪੀ ਆਪਣੀ ਫਿਲਮ ‘ਚ ਕਿਸੇ ਹੋਰ ਨੂੰ ਇੰਨਾ ਵੱਡਾ ਰੋਲ ਦੇਵੇਗਾ।

ਬੀਚ ਕੰਢੇ ਮਾਡਲ ਨੇ ਫਲਾਂਟ ਕੀਤੀ ਬੋਲਡ ਲੁੱਕ ਮਦਹੋਸ਼ ਹੋ ਕੇ ਦਿੱਤੇ ਪੋਜ਼

ਜਦੋ ਉਨ੍ਹਾ ਗਿੱਪੀ ਤੋ ਇਸ ਫ਼ਿਲਮ ਦੀ ਕਹਾਣੀ ਸੁਣੀ ਤਾ ਉਨ੍ਹਾ ਝੱਟ ਹਾਂ ਕਰ ਦਿੱਤੀ। ਇਸ ਫਿਲਮ ‘ਚ ਦਰਸ਼ਕ ਗਿੱਪੀ ਦੇ ਨਾਲ ਸਪਨਾ ਪੱਬੀ ਵਰਗੀ ਖੂਬਸੂਰਤ ਅਦਾਕਾਰਾ ਨੂੰ ਦੇਖਣਗੇ। ਫਿਲਮ ‘ਚ ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਰੁਪਿੰਦਰ ਰੂਪੀ, ਜੱਗੀ ਸਿੰਘ, ਰਘਬੀਰ ਬੋਲੀ ਸਮੇਤ ਕਈ ਨਵੇ-ਪੁਰਾਣੇ ਚਿਹਰੇ ਨਜ਼ਰ ਆਉਣਗੇ।

Tags
Show More