NATIONAL

ਮਸੂਦ ਅਜਹਰ ਨੂੰ ਸੰਯੁਕਤ ਰਾਸ਼ਟਰ ਵਿਚ ਵਿਸ਼ਵ ਅੱਤਵਾਦੀ ਐਲਾਨ ਕਰਨ ਦੇ ਮਾਮਲਾ

ਮਸੂਦ ਅਜਹਰ ਨੂੰ ਸੰਯੁਕਤ ਰਾਸ਼ਟਰ ਵਿਚ ਵਿਸ਼ਵ ਅੱਤਵਾਦੀ ਐਲਾਨ ਕਰਨ ਦੇ ਮਾਮਲਾ

ਮਸੂਦ ਅਜਹਰ ਨੂੰ ਸੰਯੁਕਤ ਰਾਸ਼ਟਰ ਵਿਚ ਵਿਸ਼ਵ ਅੱਤਵਾਦੀ ਐਲਾਨ ਕਰਨ ਦੇ ਮਾਮਲੇ ਵਿਚ ਚੀਨ ਦਾ ਰੁਖ ਬੁੱਧਵਾਰ ਨੂੰ ਸਾਫ ਹੋਵੇਗਾ। ਇਸ ਪ੍ਰਸਤਾਵ ੳਤੇ ਸਪੱਸ਼ਟੀਕਰਨ ਮੰਗਣ ਲਈ ਆਖਰੀ ਤਾਰੀਖ 13 ਮਾਰਚ ਹੈ। ਜੇਕਰ ਇਸ ਸਮੇਂ ਵਿਚ ਕੋਈ ਦੇਸ਼ ਸਪੱਸ਼ਟੀਕਰਨ ਨਹੀਂ ਮੰਗਦਾ ਤਾਂ ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦੀ ਐਲਾਨ ਕਰਨ ਦਾ ਰਸਤਾ ਸਾਫ ਹੋ ਜਾਵੇਗਾ। ਚੀਨ ਦੇ ਰੁਖ ਵਿਚ ਬਦਲਾਅ ਹੋਇਆ ਤਾਂ ਇਹ ਇਤਿਹਾਸਕ ਪਹਿਲ ਹੋਵੇਗੀ। Masood Azhar declared as World Terrorist

 

ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਚੀਨ ਨੂੰ ਮੰਨਾਉਣ ਦਾ ਯਤਨ ਕੀਤਾ ਹੈ। ਪ੍ਰੰਤੂ ਅਜੇ ਤੱਕ ਚੀਨ ਨੇ ਆਪਣਾ ਰੁਖ ਸਾਫ ਨਹੀਂ ਕੀਤਾ। ਸੂਤਰਾਂ ਦਾ ਕਹਿਣਾ ਹੈ ਕਿ ਪ੍ਰਸਤਾਵ ਲਿਆਉਣ ਵਾਲੇ ਦੇਸ਼ ਅਮਰੀਕਾ, ਫਰਾਂਸ ਤੇ ਬ੍ਰਿਟੇਨ ਨੇ ਵੀ ਚੀਨ ਨੂੰ ਰਾਜੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਾਕਿਸਤਾਨ ਉਤੇ ਜ਼ਿਆਦਾਤਰ ਦੇਸ਼ਾਂ ਦਾ ਦਬਾਅ ਹੈ ਕਿ ਉਹ ਮਸੂਦ ਅਜਹਰ ਦਾ ਬਚਾਅ ਕਰਨਾ ਛੱਡ ਦੇਣ ਤਾਂ ਸੰਭਵ ਹੈ ਕਿ ਇਸ ਕਦਮ ਨਾਲ ਖੇਤਰੀ ਸ਼ਾਂਤੀ ਤੇ ਸਥਿਰਤਾ ਪ੍ਰਭਾਵੀ ਹੋ ਸਕੇ।ਭਾਰਤ ਨੇ ਸਾਊਥੀ ਅਰਬ ਤੇ ਤੁਰਕੀ ਵਰਗੇ ਦੇਸ਼ਾਂ ਨਾਲ ਵੀ ਸੰਪਰਕ ਬਣਾਕੇ ਮਸੂਦ ਅਜਹਰ ਉਤੇ ਕਾਰਵਾਈ ਨੂੰ ਲੈ ਕੇ ਪਾਕਿਸਤਾਨ ਉਤੇ ਦਬਾਅ ਬਣਾਉਣ ਦਾ ਯਤਨ ਕੀਤਾ ਹੈ।

 

ਸੂਤਰਾਂ ਨੇ ਕਿਹਾ ਕਿ ਪੂਰੇ ਮਾਮਲੇ ਵਿਚ ਚੀਨ ਦਾ ਰੁਖ ਸਭ ਤੋਂ ਅਹਿਮ ਰਹਿਣ ਵਾਲਾ ਹੈ, ਕਿਉਂਕਿ ਚੀਨ ਨੇ ਹੀ ਵਾਰ ਮਸੂਦ ਅਜਹਰ ਨਾਲ ਜੁੜੇ ਪ੍ਰਸਤਾਵ ਉਤੇ ਰੁਕਾਵਟ ਪਾਈ ਹੈ। ਭਾਰਤ ਲੰਬੇ ਸਮੇਂ ਤੋਂ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਪ੍ਰਮੁੱਖ ਮੌਲਾਨਾ ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦੀ ਐਲਾਨਣ ਦੀ ਮੰਗ ਕਰ ਰਿਹਾ ਹੈ। ਦੁਨੀਆ ਦੇ ਤਿੰਨ ਵੱਡੇ ਤਾਕਤਵਰ ਦੇਸ਼ਾਂ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਸੰਯੁਕਤ ਰਾਸ਼ਟਰ ਵਿਚ 28 ਫਰਵਰੀ ਨੂੰ ਇਸ ਬਾਰੇ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਪ੍ਰਸਤਾਵ ਉਤੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਵਿਚ ਚਰਚਾ ਹੋਣੀ ਹੈ।

ਲੜਕੀ ਉਤੋਂ ਦੀ ਲੰਘੀ ਮੈਟਰੋ, ਹੋਇਆ ਬਚਾਅ

Tags
Show More