NATIONAL

Minor Girl Rapists Imprisonment Of Ten Years

ਨਾਬਾਲਗ ਲਡ਼ਕੀ ਨਾਲ ਰੇਪ ਕਰਨ ਵਾਲੇ ਮੁਲਜ਼ਮ ਨੂੰ 10 ਸਾਲ ਕੈਦ

Minor Girl Rapists Imprisonment Of Ten Years ਜ਼ਿਲਾ ਅਦਾਲਤ ਨੇ ਇਕ ਨਾਬਾਲਗ ਲਡ਼ਕੀ ਦੇ ਪੇਰੈਂਟਸ ਦੀ ਗੈਰ-ਹਾਜ਼ਰੀ ਵਿਚ ਘਰ ਵਿਚ ਉਸ ਨੂੰ ਧਮਕਾ ਕੇ ਰੇਪ ਕਰਨ ਵਾਲੇ ਮੁਲਜ਼ਮ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਸ ਨੂੰ ਸਾਢੇ 17 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਸਜ਼ਾ ਸੁਣਾਉਣ ਉਪਰੰਤ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਜ਼ਿਲਾ ਤੇ ਸੈਸ਼ਨਜ਼ ਜੱਜ ਅਰਚਨਾ ਪੁਰੀ ਦੀ ਅਦਾਲਤ ਵਲੋਂ ਇਹ ਸਜ਼ਾ ਜ਼ਿਲਾ ਮੋਹਾਲੀ ਦੇ ਪਿੰਡ ਭਰਤਪੁਰ ਨਿਵਾਸੀ ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੂੰ ਸੁਣਾਈ ਗਈ ਹੈ।  ਪੁਲਸ ਸਟੇਸ਼ਨ ਸੋਹਾਣਾ ਵਿਚ 19 ਮਾਰਚ 2017 ਨੂੰ ਪੀਡ਼ਤ ਲਡ਼ਕੀ  ਦੇ ਪਿਤਾ ਦੇ ਬਿਆਨਾ ’ਤੇ ਗੁਰਪ੍ਰੀਤ ਸਿੰਘ ਖਿਲਾਫ ਆਈ. ਪੀ. ਸੀ. ਦੀ ਧਾਰਾ 376 (2) (ਐੱਨ), 450, 506 ਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

Minor Girl Rapists Imprisonment Of Ten Years

Minor Girl Rapists Imprisonment Of Ten Years
ਲਡ਼ਕੀ ਦੇ ਪਿਤਾ ਦਾ ਇਲਜ਼ਾਮ ਸੀ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਉਨ੍ਹਾ ਦੇ ਘਰ ਵਿਚ ਉਨ੍ਹਾ ਦੀ ਗੈਰ-ਹਾਜ਼ਰੀ ਵਿਚ ਆ ਜਾਦਾ ਸੀ ਤੇ ਉਨ੍ਹਾ ਦੀ ਨਾਬਾਲਗ ਲਡ਼ਕੀ ਨੂੰ ਜ਼ਬਰਦਸਤੀ ਧਮਕਾ ਕੇ ਉਸ ਦੇ ਨਾਲ ਸਰੀਰਕ ਸਬੰਧ ਬਣਾਉਦਾ ਸੀ। ਕੁਝ ਦਿਨ ਲਡ਼ਕੀ ਉਸ ਦੀਆ ਧਮਕੀਆ ਕਾਰਨ ਚੁੱਪ ਰਹੀ ਪਰ ਬਾਅਦ ਵਿਚ ਉਸ ਨੇ ਆਪਣੇ ਪਿਤਾ ਅਤੇ ਦਾਦੀ ਨੂੰ ਪੂਰੀ ਗੱਲ ਦੱਸ ਦਿੱਤੀ।
ਅਦਾਲਤ ਨੇ ਕੇਸ ਦੀ ਸੁਣਵਾਈ ਕਰਦੇ ਹੋਏ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਧਾਰਾ 376  ਤਹਿਤ 10 ਸਾਲ ਕੈਦ ਦੀ ਸਜ਼ਾ ਤੇ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ । ਧਾਰਾ 450 ਵਿਚ 2 ਸਾਲ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ, ਧਾਰਾ 506 ਵਿਚ 1 ਸਾਲ ਕੈਦ ਤੇ 2500 ਰੁਪਏ ਜੁਰਮਾਨਾ ਕੀਤਾ ਗਿਆ ਹੈ।

Tags
Show More