NATIONAL

Modi Government Announced Sugarcane FRP

ਮੋਦੀ ਸਰਕਾਰ ਨੇ ਗੰਨੇ ਲਈ ਘੱਟੋ ਘੱਟ ਮੁੱਲ ਵਿਚ ਥੋੜਾ ਜਿਹਾ ਕੀਤਾ ਵਾਧਾ

ਮੋਦੀ ਸਰਕਾਰ ਨੇ ਗੰਨੇ Sugarcane ਲਈ ਘੱਟੋ ਘੱਟ ਮੁੱਲ ਵਿਚ ਥੋੜਾ ਜਿਹਾ ਕੀਤਾ ਵਾਧਾ

ਕੇਂਦਰ ਸਰਕਾਰ ਨੇ ਗੰਨੇ ਦਾ ਘੱਟੋ ਘੱਟ ਮੁੱਲ ਤੈਅ ਕਰਕੇ ਅੁੳਣ ਵਾਲੀਆਂ ਲੋਕ ਸਭਾ ਚੌਣਾਂ ਤੋਂ ਪਹਿਲਾਂ ਗੰਨਾਂ ਕਾਂਸਤਕਾਰਾਂ ਨੂੰ ਆਪਣਾ ਸੁਨੇਹਾ ਭੇਜ ਦਿੱਤਾ ਹੈ।ਇਸ ਵਾਰ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੀ ਬਨਿਸਪਤ ਜ਼ਿਆਦਾ ਵਾਧਾ ਕੀਤਾ ਹੈ, ਪਰ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਨਾ ਕਰਕੇ ਕੇਂਦਰ ਸਰਕਾਰ ਖਿਲਾਫ ਕਿਸਾਨਾਂ ਦੀ ਰਾਏ ਬੁਲੰਦ ਹੋ ਰਹੀ ਹੈ।   Modi Government Announced Sugarcane FRP

ਮੋਦੀ ਸਰਕਾਰ ਨੇ ਗੰਨੇ ਦਾ ਘੱਟੋ-ਘੱਟ ਸਰਕਾਰੀ ਖਰੀਦ ਮੁੱਲ 20 ਰੁਪਏ ਵਧਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਬੁੱਧਵਾਰ ਨੂੰ ਹੋਈ ਕੇਂਦਰੀ ਕੈਬਨਿਟ ਦੀ ਬੈਠਕ ‘ਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ। 2018-19 ਦੇ ਪਿੜਾਈ ਸੀਜ਼ਨ ਲਈ ਗੰਨੇ ਦਾ ਉਚਿਤ ਅਤੇ ਲਾਭਕਾਰੀ ਮੁੱਲ (ਐੱਫ.ਆਰ.ਪੀ.) 255 ਰੁਪਏ ਤੋਂ ਵਧਾ ਕੇ 275 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।

ਸਾਉਣੀ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ.ਪੀ.) ‘ਚ ਹਾਲ ਹੀ ‘ਚ ਕੀਤੇ ਗਏ ਵਾਧੇ ਦੇ ਬਾਅਦ ਇਹ ਕਿਸਾਨਾਂ ਲਈ ਦੂਜੀ ਵੱਡੀ ਰਾਹਤ ਹੈ। ਖੇਤੀ ਲਾਗਤ ਅਤੇ ਮੁੱਲ ਕਮਿਸ਼ਨ (ਸੀ.ਏ.ਸੀ.ਪੀ.) ਨੇ ਪਹਿਲੀ ਅਕਤੂਬਰ 2018 ਤੋਂ ਸ਼ੁਰੂ ਹੋਣ ਵਾਲੇ ਗੰਨਾ ਪਿੜਾਈ ਸੀਜ਼ਨ ਲਈ ਐੱਫ.ਆਰ.ਪੀ. ‘ਚ 20 ਰੁਪਏ ਦਾ ਵਾਧਾ ਕਰਨ ਦੀ ਸਿਫਾਰਸ਼ ਕੀਤੀ ਸੀ।

ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦਾ ਟੀਚਾ

ਪੰਜਾਬ ਦੇ ਗੰਨਾ Sugarcane ਕਾਸ਼ਤਕਾਰਾਂ ਦਾ ਕੀ ਭਵਿੱਖ ਹੋਵੇਗਾ ?   

ਐੱਫ.ਆਰ.ਪੀ. ਉਹ ਘੱਟੋ-ਘੱਟ ਮੁੱਲ ਹੁੰਦਾ ਹੈ, ਜੋ ਖੰਡ ਮਿੱਲਾਂ ਨੂੰ ਕਿਸਾਨਾਂ ਨੂੰ ਦੇਣਾ ਹੀ ਪੈਂਦਾ ਹੈ। ਕੇਂਦਰ ਵੱਲੋਂ ਵਧਾਏ ਗਏ ਐੱਫ.ਆਰ.ਪੀ. ਦਾ ਫਾਇਦਾ ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਦੇ ਕਿਸਾਨਾਂ ਨੂੰ ਮਿਲੇਗਾ, ਜਦੋਂ ਕਿ ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਖੁਦ ਗੰਨੇ ਦਾ ਸਰਕਾਰੀ ਮੁੱਲ ਤੈਅ ਕਰਦੇ ਹਨ। ਕੇਂਦਰ ਵੱਲੋਂ ਐੱਫ.ਆਰ.ਪੀ. ਵਧਾਉਣ ਦੇ ਐਲਾਨ ਦੇ ਬਾਅਦ ਹੁਣ ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ‘ਚ ਸੂਬਾ ਸਰਕਾਰਾਂ ਵੀ ਜਲਦ ਗੰਨੇ ਦਾ ਸਮਰਥਨ ਮੁੱਲ ਐਲਾਨ ਕਰ ਸਕਦੀਆਂ ਹਨ।

ਕ੍ਰਿਸ਼ੀ ਮੰਤਰਾਲਾ ਦੇ ਅੰਕੜਿਆਂ ਮੁਤਾਬਿਕ ਮੌਜੂਦਾ ਸੀਜ਼ਨ ‘ਚ ਗੰਨੇ ਦੀ ਬਿਜਾਈ ਵਧੀ ਹੈ। ਕਰੀਬ 50.52 ਲੱਖ ਹੈਕਟੇਅਰ ‘ਚ ਬੁਆਈ ਹੋਈ ਹੈ, ਜਦਕਿ ਪਿਛਲੇ ਸਾਲ ਗੰਨੇ ਦੀ ਬੁਆਈ 49.72 ਲੱਖ ਹੈਕਟੇਅਰ ‘ਚ ਹੋਈ ਸੀ।

ਇਸ ‘ਚ ਆਉਣ ਵਾਲੇ ਸੀਜ਼ਨ ‘ਚ ਖੰਡ ਦੇ ਉਤਪਾਦਨ ‘ਚ ਵੀ ਵਾਧਾ ਹੋਵੇਗਾ। ਇਸ ਸਾਲ ਖੰਡ ਦਾ ਉਤਪਾਦਨ 321 ਲੱਖ ਟਨ ਤੋਂ ਜ਼ਿਆਦਾ ਹੈ। ਬਿਜਾਈ ਦਾ ਖੇਤਰ ਵਧਣ ਨਾਲ ਆਉਣ ਵਾਲੇ ਸੀਜ਼ਨ ‘ਚ ਖੰਡ ਦਾ ਉਤਪਾਦਨ 355 ਲੱਖ ਟਨ ਹੋਣ ਦਾ ਅਨੁਮਾਨ ਹੈ।

 

Tags
Show More

Leave a Reply

Your email address will not be published. Required fields are marked *