NATIONAL

ਮੋਦੀ ਸਰਕਾਰ ਦਾ ਸਭ ਤੋਂ ਵੱਡਾ ਤੋਹਫ਼ਾ ਘਰ ਲੈਣ ਵਾਲਿਆਂ ਨੂੰ

ਮੋਦੀ ਸਰਕਾਰ ਦਾ ਸਭ ਤੋਂ ਵੱਡਾ ਤੋਹਫ਼ਾ ਘਰ ਲੈਣ ਵਾਲਿਆਂ ਨੂੰ

ਉਮੀਦ ਕੀਤੀ ਜਾ ਰਹੀ ਸੀ ਕਿ ਸਰਕਾਰ ਲੋਕਸਭਾ ਚੋਣਾਂ ਤੋਂ ਪਹਿਲਾਂ ਦਿਲ–ਖਿੱਚਵਾਂ ਬਜਟ ਪੇਸ਼ ਕਰੇਗੀ, ਅਜਿਹਾ ਹੀ ਕੁੱਝ ਪੂਰੇ ਬਜਟ ਭਾਸ਼ਣ ਦੌਰਾਨ ਸੁਣਨ ਨੂੰ ਮਿਲਿਆ। ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਸਾਨਾਂ ਤੋਂ ਲੈ ਕੇ ਵਪਾਰੀਆਂ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।ਤਾਜ਼ਾ ਜਾਣਕਾਰੀ ਮੁਤਾਬਕ ਜੇਕਰ ਤੁਸੀਂ ਵੀ ਦੋ ਘਰ ਖਰੀਦਣ ਦੀ ਸੋਚ ਰਹੇ ਹੋ ਜਾਂ ਫਿਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਦੋ ਘਰ ਹਨ ਤਾਂ ਮੋਦੀ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਨਵੇਂ ਐਲਾਨ ਮੁਤਾਬਕ ਦੋ ਘਰ ਲੈਣ ਤੇ ਵੀ ਤੁਹਾਨੂੰ ਟੈਕਸ ਨਹੀਂ ਭਰਨਾ ਹੋਵੇਗਾ। Modi Government biggest gift to the home buyers

 

 

ਤੁਹਾਨੂੰ ਦੱਸਦੇਈਏ ਕਿ ਮੌਜੂਦਾ ਸਮੇਂ ਚ ਸਿਰਫ 2 ਲੱਖ ਰੁਪਏ ਤੱਕ ਦੇ ਹੋਮ ਲੋਨ ਤੇ ਵਿਆਜ ਤੇ ਵੀ ਇਨਕਮ ਟੈਕਸ ਤੋਂ ਛੋਟ ਮਿਲਦੀ ਸੀ। ਇਸਦਾ ਲਾਭ ਦੇਸ਼ ਦੇ ਕਰੋੜਾਂ ਲੋਕਾਂ ਨੂੰ ਮਿਲਣ ਦੀ ਉਮੀਦ ਹੈ।ਵਿੱਤ ਮੰਤਰੀ ਪਿਊਸ਼ ਗੋਇਲ ਨੇ ਟੈਕਸ ਸਲੈਬ ਚ ਬਦਲਾਅ ਅਤੇ ਦੋ ਘਰ ਲੈਣ ਤੇ ਟੈਕਸ ਨਹੀਂ ਦੇਣ ਦਾ ਐਲਾਨ ਕਰਦਿਆਂ ਕਿ ਇਹ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਹੋ ਰਿਹਾ ਹੈ ਕਿ ਜਦੋਂ ਇਨਕਮ ਟੈਕਸ ਦਾਤਾਵਾਂ ਨੂੰ ਇੰਨੀ ਵੱਡੀ ਛੋਟ ਮਿਲ ਰਹੀ ਹੈ।ਪਹਿਲਾਂ ਇਹ ਟੈਕਸ ਹੱਦ ਢਾਈ ਲੱਖ ਰੁਪਏ ਸੀ ਮਤਲਬ ਸਰਕਾਰ ਵਲੋਂ ਇਨਕਮ ਟੈਕਸ ਦੀ ਸ਼ੁਰੂਆਤੀ ਹੱਦ ਚ 100 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਨਿਵੇਸ਼ ਦੇ ਨਾਲ 6.5 ਲੱਖ ਰੁਪਏ ਤੱਕ ਦੀ ਆਮਦਨ ਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ।

ਲੋਕਾਂ ਨੂੰ ਲੱਗਿਆ ਭਾਰਤ-ਪਾਕਿ ‘ਚ ਛਿੜੀ ਜੰਗ ਡਿੱਗੇ ‘ਬੰਬ’

Tags
Show More