NATIONAL

ਮੋਦੀ ਦੀ ਬੜ੍ਹਕ:ਪਾਕਿਸਤਾਨ ਦੀ ਸ਼ਾਂਤੀ ਪੇਸ਼ਕਸ਼ ਮਗਰੋਂ

ਮੋਦੀ ਦੀ ਬੜ੍ਹਕ:ਪਾਕਿਸਤਾਨ ਦੀ ਸ਼ਾਂਤੀ ਪੇਸ਼ਕਸ਼ ਮਗਰੋਂ

ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰ ਬੜ੍ਹਕ ਮਾਰੀ ਹੈ। ਉਨ੍ਹਾਂ ਕਿਹਾ ਹੈ ਕਿ ਦੇਸ਼ ਅੱਜ ਇੱਕ ਹੈ ਤੇ ਫੌਜ ਦੇ ਨਾਲ ਖੜ੍ਹਾ ਹੈ।ਨਵੀਂ ਦਿੱਲੀ: ਪਾਕਿਸਤਾਨ ਨੇ ਚਾਹੇ ਗੱਲ਼ਬਾਤ ਨਾਲ ਮਸਲਾ ਹੱਲ ਕਰਨ ਦੀ ਪੇਸ਼ਕਸ਼ ਕੀਤੀ ਹੈ ਪਰ ਭਾਰਤ ਦੇ ਪ੍ਰਧਾਨ ਮੋਦੀ ਨੇ ਕਿਹਾ ਕਿ ਬਹਾਦਰ ਜਵਾਨ ਸਰਹੱਦ ਉੱਪਰ ਤੇ ਸਰਹੱਦ ਤੋਂ ਪਾਰ ਵੀ ਆਪਣੇ ਜੌਹਰ ਵਿਖਾ ਰਹੇ ਹਨ। Modis Speech- After peace offer Paki

ਬੂਥ ਪੱਧਰ ‘ਤੇ ਵਰਕਰਾਂ ਨਾਲ ਗੱਲ਼ਬਾਤ ਦੀ ਸ਼ੁਰੂਆਤ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਨੂੰ ਅਸਥਿਰ ਕਰਨ ਲਈ ਅੱਤਵਾਦੀ ਹਮਲੇ ਦੇ ਨਾਲ-ਨਾਲ ਦੁਸ਼ਮਣਾਂ ਦਾ ਇੱਕ ਮਕਸਦ ਇਹ ਵੀ ਹੁੰਦਾ ਹੈ ਕਿ ਸਾਡਾ ਵਿਕਾਸ ਰੁਕ ਜਾਏ, ਸਾਡਾ ਦੇਸ਼ ਰੁਕ ਜਾਏ। ਉਨ੍ਹਾਂ ਦੇ ਇਸ ਮਕਸਦ ਅੱਗੇ ਹਰ ਭਾਰਤੀ ਨੂੰ ਦੀਵਾਰ ਬਣ ਕੇ ਖੜ੍ਹਾ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਵਿਸ਼ਵ ਸਾਡੀ ਸ਼ਕਤੀ ਵੇਖ ਰਿਹਾ ਹੈ।ਯਾਦ ਰਹੇ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਗੱਲ਼ਬਾਤ ਦੀ ਪੇਸ਼ਕਸ਼ ਕੀਤੀ ਸੀ।

 

ਇਮਰਾਨ ਖ਼ਾਨ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਫ਼ੌਜ ਨੂੰ ਮਜਬੂਰੀ ਵਿੱਚ ਜਵਾਬ ਦੇਣਾ ਪਿਆ ਸੀ, ਕਿਉਂਕਿ ਜੇਕਰ ਪ੍ਰਤੀਕਿਰਿਆ ਨਾ ਦਿੰਦੇ ਤਾਂ ਅਪਰਾਧੀ ਕਰਾਰ ਦੇ ਦਿੱਤੇ ਜਾਂਦੇ।ਉਨ੍ਹਾਂ ਕਿਹਾ ਸੀ ਕਿ ਦੋਵਾਂ ਮੁਲਕਾਂ ਕੋਲ ਜੋ ਹਥਿਆਰ ਹਨ, ਉਨ੍ਹਾਂ ਨਾਲ ਜੰਗ ਹੋਈ ਤਾਂ ਅੰਜਾਮ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਪਾਕਿ ਪੀਐਮ ਨੇ ਆਪਣੇ ਦੇਸ਼ਵਾਸੀਆਂ ਨੂੰ ਕਿਹਾ ਕਿ ਪੁਲਵਾਮਾ ਹਮਲੇ ਵਿੱਚ ਉਨ੍ਹਾਂ ਭਾਰਤ ਨੂੰ ਜਾਂਚ ਵਿੱਚ ਸਹਿਯੋਗ ਦੀ ਪੇਸ਼ਕਸ਼ ਕੀਤੀ ਸੀ ਤੇ ਹੁਣ ਵੀ ਉਹ ਗੱਲਬਾਤ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਅਕਲ ਤੋਂ ਕੰਮ ਲੈਣ ਦੀ ਲੋੜ ਹੈ।

ਬਿਆਨ ਤੋਂ ਮੁੱਕਰਿਆ ਪਾਕਿ, ਇੱਕੋ ਭਾਰਤੀ ਪਾਇਲਟ ਹੈ ਉਨਾਂ ਕੋਲ

Tags
Show More