NATIONAL

Monsoon Session Flooded With No Trust Motion

ਮੋਦੀ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਪੇਸ਼

ਮੋਦੀ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਪੇਸ਼

ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਮੰਗ ‘ਤੇ ਮੋਦੀ ਸਰਕਾਰ ਵਿਰੁੱਧ ਹਮਲਾਵਰ ਤੇਲਗੂ ਦੇਸ਼ਮ ਪਾਰਟੀ (ਟੀ ਡੀ ਪੀ) ਨੇ ਬੁੱਧਵਾਰ ਨੂੰ ਲੋਕ ਸਭਾ ‘ਚ ਬੇਭਰੋਸਗੀ ਮਤਾ ਪੇਸ਼ ਕੀਤਾ, ਜਿਸ ਨੂੰ ਲੋਕ ਸਭਾ ਦੀ ਚੇਅਰਪਰਸਨ ਸੁਮਿੱਤਰਾ ਮਹਾਜਨ ਨੇ ਸ਼ੋਰ-ਸ਼ਰਾਬੇ ਦਰਮਿਆਨ ਪ੍ਰਵਾਨ ਕਰ ਲਿਆ ਹੈ। Monsoon Session Flooded With No Trust Motion

ਟੀ ਡੀ ਪੀ ਦੇ ਬੇਭਰੋਸਗੀ ਮਤੇ ‘ਤੇ ਕਾਂਗਰਸ, ਸੀ ਪੀ ਐਮ, ਐਨ ਸੀ ਪੀ ਤੇ ਆਰ ਐਸ ਪੀ ਨੇ ਸਹਿਮਤੀ ਜਤਾਈ ਹੈ। ਪਿਛਲੇ ਚਾਰ ਸਾਲਾਂ ‘ਚ ਪਹਿਲੀ ਵਾਰ ਹੈ ਜਦ ਮੋਦੀ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਂਦਾ ਗਿਆ ਹੈ।
ਵਿਰੋਧੀ ਧਿਰ ਦੇ ਇਸ ਬੇਭਰੋਸਗੀ ਮਤੇ ‘ਤੇ ਸਰਕਾਰ ਚਰਚਾ ਕਰਨ ਲਈ ਵੀ ਰਾਜ਼ੀ ਹੋ ਗਈ ਹੈ। ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਅਸੀਂ ਚਰਚਾ ਲਈ ਤਿਆਰ ਹਾਂ। ਬੇਭਰੋਸਗੀ ਮਤੇ ‘ਤੇ ਚਰਚਾ ਲਈ ਸਮਾਂ ਤੇ ਦਿਨ ਅੱਜ ਵਪਾਰ ਸਲਾਹੀਆ ਕਮੇਟੀ ਦੀ ਬੈਠਕ ਵਿੱਚ ਤੈਅ ਕੀਤੀ ਜਾਵੇਗੀ।

ਭਾਰਤੀ ਜਨਤਾ ਪਾਰਟੀ ਦੀ ਸਾਬਕਾ ਭਾਈਵਾਲ ਟੀ ਡੀ ਪੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਦੇ ਜ਼ਿੱਦੀ ਵਤੀਰੇ ਕਾਰਨ ਟੀ ਡੀ ਪੀ ਨੇ ਬੇਵਸਾਹੀ ਮਤਾ ਲਿਉਣ ਦਾ ਫੈਸਲਾ ਕੀਤਾ ਹੈ। ਮਾਨਸੂਨ ਸੈਸ਼ਨ ਤੋਂ ਪਹਿਲਾਂ ਬਜਟ ਸੈਸ਼ਨ ਵੀ ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਮੰਗ ਸਮੇਤ ਹੋਰ ਵੀ ਕਈ ਮੁੱਦਿਆਂ ‘ਤੇ ਰੌਲ਼ੇ ਰੱਪੇ ਦੀ ਭੇਟ ਚੜ੍ਹ ਗਿਆ ਸੀ। ਅੱਜ ਵੀ ਵਿਰੋਧੀ ਧਿਰਾਂ ਨੇ ਮੌਬ ਲਿੰਚਿੰਗ ਤੇ ਵਿਸ਼ੇਸ਼ ਸੂਬੇ ਦਾ ਦਰਜੇ ਦੇ ਮੁੱਦਿਆਂ ‘ਤੇ ਹੰਗਾਮਾ ਕੀਤਾ ਤੇ ਬਾਅਦ ਵਿੱਚ ਦੁਪਹਿਰ ਹੋਣ ਤਕ ਸਪੀਕਰ ਨੇ ਬੇਭਰੋਸਗੀ ਮਤਾ ਸਵੀਕਾਰ ਕਰ ਲਿਆ।

Monsoon Session: ਕਿੰਨੇ ਬਿਲ ਇਸ ਵਾਰ ਪਾਰਲੀਮਾਨੀ ਹਵਾ ਵਿਚ  ਲਟਕ ਰਹੇ ਹਨ ?   

ਇਸ ਸੈਸ਼ਨ ‘ਚ ਕਈ ਅਹਿਮ ਬਿੱਲ ਲਟਕੇ ਹਨ। ਸੈਸ਼ਨ ਦੌਰਾਨ 40 ਬਿੱਲ ਤਾਂ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ਨੂੰ ਮੋਦੀ ਸਰਕਾਰ 2014 ‘ਚ ਸੱਤਾ ‘ਚ ਆਉਣ ਦੇ ਤੁਰੰਤ ਬਾਅਦ ਲੈ ਕੇ ਆਈ ਸੀ, ਪਰ ਹੁਣ ਵੀ ਉਨ੍ਹਾਂ ਦੇ ਸੰਸਦ ‘ਚ ਪਾਸ ਹੋਣ ਦਾ ਇੰਤਜ਼ਾਰ ਹੈ। ਮੌਜੂਦਾ ਮਾਹੌਲ ਜਦ ਵਿਰੋਧੀ ਵੱਖ-ਵੱਖ ਮੁੱÎਦਿਆਂ ‘ਤੇ ਸਰਕਾਰ ਨੂੰ ਸਦਨ ‘ਚ ਘੇਰਨ ਦੀ ਤਿਆਰੀ ਕਰ ਰਹੀ ਹੈ, ਇਨ੍ਹਾਂ ਬਿੱਲਾਂ ਦੇ ਪਾਸ ਹੋ ਪਾਉਣਾ ਮੁਸ਼ਕਲ ਲੱਗ ਰਿਹਾ ਹੈ।

ਲੋਕ ਸਭਾ ਦੀ ਸ਼ੁਰੂਆਤ ਕਰਦੇ ਹੋਏ ਸੁਮਿੱਤਰਾ ਮਹਾਜਨ ਨੇ ਖੁਸ਼ਖਬਰੀ ਦਿੰਦੇ ਹੋਏ ਕਿਹਾ ਕਿ ਸਦਨ ‘ਚ ਵਾਈ ਫਾਈ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਗਈ ਹੈ। ਸਾਰੇ ਮੈਂਬਰ ਰਜਿਸਟ੍ਰੇਸ਼ਨ ਤੋਂ ਬਾਅਦ ਇਸ ਦਾ ਲਾਭ ਲੈ ਸਕਦੇ ਹੋ। ਹਾਲਾਂਕਿ ਸਰਕਾਰ ਦਾ ਇਹ ਗਿਫ਼ਟ ਵਿਰੋਧੀ ਸੰਸਦਾਂ ਦਾ ਦਿਲ ਨਹੀਂ ਜਿੱਤ ਸਕਿਆ ਅਤੇ ਮਾਬ ਲਿੰਚਿੰਗ ਦੇ ਮੁੱਦੇ ‘ਤੇ ਜੰਮ ਕੇ ਹੰਗਾਮਾ ਹੋਇਆ।

ਲੋਕ ਸਭਾ ‘ਚ ਪ੍ਰਸ਼ਨਕਾਲ ਦੌਰਾਨ ਮਾਬ ਲਿੰਚਿੰਗ ਦੇ ਮੁੱਦੇ ‘ਤੇ ਵਿਰੋਧ ਧਿਰ ਨੇ ਹੰਗਾਮਾ ਕੀਤਾ। ਉਥੇ ਹੀ ਰਾਜ ਸਭਾ ‘ਚ ਵੀ ਵਿਰੋਧੀ ਧਿਰ ਨੇ ਖੂਬ ਹੰਗਾਮਾ ਕੀਤਾ। ਟੀ ਡੀ ਪੀ ਸੰਸਦਾਂ ਨੇ ਆਂਧਰਾ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੇ ਮੁੱਦੇ ‘ਤੇ ਹੰਗਾਮਾ ਕੀਤਾ। ਇਸ ਦੇ ਚੱਲਦੇ ਹੀ ਰਾਜਸਭਾ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਉਥੇ ਹੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ‘ਚ ਕਲਾਸਿਕ ਡਾਂਸਰ ਸੋਨਲ ਮਾਨਸਿੰਘ, ਮੂਰਤੀਕਾਰ ਰਘੂਨਾਥ ਮੋਹਪਾਤਰਾ ਅਤੇ ਲੇਖਕ ਰਾਕੇਸ਼ ਸਿਨਹਾ ਨੇ ਬੁੱਧਵਾਰ ਨੂੰ ਨਵੇਂ ਸੰਸਦਾਂ ਦੇ ਰੂਪ ‘ਚ ਸਹੁੰ ਚੁੱਕੀ।

ਉਥੇ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੁੱਧਵਾਰ ਨੂੰ ਰਾਜਨੀਤਕ ਦਲਾਂ ਤੋਂ ਸੰਸਦ ਦੇ ਮਾਨਸੂਨ ਸੈਸ਼ਨ ਦਾ ਜ਼ਿਆਦਾ ਤੋਂ ਜ਼ਿਆਦਾ ਸਹੀ ਉਪਯੋਗ ਕਰਨ ਲਈ ਬੇਨਤੀ ਕੀਤੀ ਅਤੇ ਕਿਹਾ ਕਿ ਸਰਕਾਰ ਸਦਨ ‘ਚ ਕਿਸੇ ਵੀ ਮੁੱਦੇ ‘ਤੇ ਚਰਚਾ ਕਰਨ ਲਈ ਤਿਆਰ ਹੈ। ਸੰਸਦ ਕੰਪਲੈਕਸ ‘ਚ ਮੋਦੀ ਨੇ ਆਪ ਸਾਰਿਆਂ ਦਾ ਸੰਸਦ ਦੇ ਮਾਨਸੂਨ ਸੈਸ਼ਨ ‘ਚ ਤੁਹਾਡਾ ਸਵਾਗਤ ਹੈ, ਕਈ ਮੁੱਦਿਆਂ ‘ਤੇ ਚਰਚਾ ਹੋਣੀ ਹੈ। ਮੈਂ ਉਮੀਦ ਕਰਦਾ ਹਾਂ ਕਿ ਸਾਰੇ ਰਾਜਨੀਤਿਕ ਦਲ ਸਹਿਯੋਗ ਕਰਨਗੇ ਅਤੇ ਸੈਸ਼ਨ ਨੂੰ ਸੁਚਾਰੂ ਢੰਗ ਨਾਲ ਚੱਲਣ ਦੇਣਗੇ। ਉਨ੍ਹਾ ਕਿਹਾ ਕਿ ਸਰਕਾਰ ਸਾਰੇ ਮੁੱÎਦਿਆਂ ‘ਤੇ ਚਰਚਾ ਲਈ ਤਿਆਰ ਹੈ।

ਪ੍ਰਧਾਨ ਮੰਤਰੀ ਦੀ ਜਾਨ ਨੂੰ ਅਗਿਆਤ ਖਤਰਾ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਨਿਯਮ ਬਦਲੇ

Tags
Show More