EDITORIAL

My daughter could not commit suicide victim father

ਮੇਰੀ ਬੇਟੀ ਆਤਮ ਹੱਤਿਆ ਨਹੀਂ ਕਰ ਸਕਦੀ, ਹੱਤਿਆ ਜਾਂ ਆਤਮ ਹੱਤਿਆ ਸੀ. ਬੀ. ਆਈ. ਕਰੇ ਜਾਂਚ ਪੀੜਤ ਪਿਤਾ

ਮੇਰੀ ਬੇਟੀ ਆਤਮ ਹੱਤਿਆ ਨਹੀਂ ਕਰ ਸਕਦੀ, ਹੱਤਿਆ ਜਾਂ ਆਤਮ ਹੱਤਿਆ ਸੀ. ਬੀ. ਆਈ. ਕਰੇ ਜਾਂਚ  ਪੀੜਤ ਪਿਤਾ

My daughter could not commit suicide  victim fatherਹਿਮਾਚਲ ਰਾਜ ਤੋਂ ਜ਼ੀਰਕਪੁਰ ਵਿਚ ਇਕ ਵਿਆਹਿਆ ਜੋੜਾ ਮਨੀਸ਼ ਠਾਕੁਰ ਅਤੇ ਪਤਨੀ ਨਿਸ਼ਾ ਕਿਰਾਏ ‘ਤੇ ਰਹਿਣ ਲਈ ਆਇਆ ਸੀ, ਜਿਨ੍ਹਾਂ ਦਾ ਵਿਆਹ ਹਿਮਾਚਲ ਵਿਚ 28 ਨਵੰਬਰ 2017 ਨੂੰ ਹੋਇਆ | ਜਾਣਕਾਰੀ ਅਨੁਸਾਰ ਪਤਨੀ ਨਿਸ਼ਾ ਸੈਕਟਰ-34 ਦੇ ਓਮਨੀ ਹਸਪਤਾਲ ਵਿਚ ਕੰਮ ਕਰਦੀ ਸੀ ਅਤੇ ਪਤੀ ਮਨੀਸ਼ ਠਾਕੁਰ ਕਿਸੇ ਨਿੱਜੀ ਕੰਪਨੀ ਵਿਚ ਕੰਮ ਕਰਦਾ ਸੀ | ਇਸੇ ਸਾਲ 25 ਅਪ੍ਰੈਲ ਨੂੰ ਪਤਨੀ ਨਿਸ਼ਾ ਨੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਸੀ, ਜਿਸ ਦੀ ਜਾਣਕਾਰੀ ਸੋਮਵਾਰ ਨੂੰ ਸੈਕਟਰ-27 ਪ੍ਰੈੱਸ ਕਲੱਬ ਵਿਚ ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਟੀ ਨਿਸ਼ਾ ਨੇ ਆਤਮ ਹੱਤਿਆ ਨਹੀਂ ਬਲਕਿ ਉਸ ਦੀ ਹੱਤਿਆ ਕੀਤੀ ਗਈ ਹੈ | ਮਿ੍ਤਕ ਦੇ ਪਿਤਾ ਕਰਨੈਲ ਸਿੰਘ ਨੇ ਦੱਸਿਆ ਕਿ ਮੇਰੀ ਬੇਟੀ ਨੂੰ ਵਿਆਹ ਦੇ ਕੁਝ ਸਮਾਂ ਬਾਅਦ ਹੀ ਉਸ ਦੇ ਸਹੁਰਾ ਪਰਿਵਾਰ ਵਾਲੇ ਘੱਟ ਦਾਜ ਲਿਆਉਣ ਕਰਕੇ ਤੰਗ ਪ੍ਰੇਸ਼ਾਨ ਕਰਦੇ ਸਨ | ਉਨ੍ਹਾਂ ਦੱਸਿਆ ਕਿ ਉਸ ਨੇ ਆਪਣੀ ਹੈਸੀਅਤ ਦੇ ਮੁਤਾਬਿਕ ਦਾਜ ਦੇ ਕੇ ਆਪਣੀ ਬੇਟੀ ਦਾ ਵਿਆਹ ਮਨੀਸ਼ ਠਾਕੁਰ ਨਾਲ ਕੀਤਾ ਸੀ |

My daughter could not commit suicide victim father

ਉਨ੍ਹਾਂ ਦੱਸਿਆ ਕਿ ਮੇਰੀ ਬੇਟੀ ਨਿਸ਼ਾ ਆਪਣੇ ਪਤੀ ਨਾਲ ਮਕਾਨ ਨੰ-249 ਏ. ਏ. ਕੇ. ਐੱਸ. ਕਾਲੋਨੀ ਜ਼ੀਰਕਪੁਰ ਵਿਚ ਕਿਰਾਏ ‘ਤੇ ਰਹਿੰਦੀ ਸੀ | ਉਹ ਆਪਣੇ ਪਤੀ ਦੀ ਕਰਨ ਲਈ ਸੈਕਟਰ-34 ਸਥਿਤ ਓਮਨੀ ਹਸਪਤਾਲ ਵਿਚ ਕੰਮ ਦਰਦੀ ਸੀ | ਪਿਤਾ ਕਰਨੈਲ ਸਿੰਘ ਨੇ ਕਿਹਾ ਕਿ ਮੇਰੀ ਬੇਟੀ ਨਿਸ਼ਾ ਨੇ ਮਰਨ ਤੋਂ ਪਹਿਲਾਂ ਆਪਣੀ ਮਾਂ ਨੂੰ ਫ਼ੋਨ ‘ਤੇ ਦੱਸਿਆ ਸੀ ਕਿ ਉਸ ਦਾ ਪਤੀ, ਸਹੁਰਾ, ਸੱਸ ਅਪਣਾ ਮਕਾਨ ਖ਼ਰੀਦਣਾ ਚਾਹੁੰਦੇ ਹਨ, ਜਿਸ ਦੇ ਲਈ ਉਨ੍ਹਾਂ ਨੇ ਮੈਨੂੰ 15 ਲੱਖ ਰੁਪਏ ਲਿਆਉਣ ਲਈ ਕਿਹਾ ਹੈ | ਇਸ ਦੇ ਨਾਲ ਹੀ ਮੇਰਾ ਦਿਓਰ ਅਤੇ ਨਨਾਣ ਵੀ ਮੇਰੇ ਉੱਪਰ 15 ਲੱਖ ਰੁਪਏ ਲਿਆਉਣ ਦਾ ਦਬਾਅ ਬਣਾ ਰਹੇ ਹਨ ਅਤੇ ਕਹਿੰਦੇ ਹਨ ਕਿ ਅਸੀਂ ਮੁਨੀਸ਼ ਨਾਲ ਰਹਿਣਾ ਤੇਰਾ ਮੁਸ਼ਕਿਲ ਕਰ ਦੇਵਾਂਗੇ ਪਰ 25 ਅਪ੍ਰੈਲ ਦੀ ਸ਼ਾਮ ਤਕਰੀਬਨ 8:30 ਵਜੇ ਮੇਰੇ ਜਵਾਈ ਮਨੀਸ਼ ਨੇ ਮੈਨੂੰ ਫ਼ੋਨ ਕਰਕੇ ਦੱਸਿਆ ਕਿ ਤੁਹਾਡੀ ਬੇਟੀ ਨਿਸ਼ਾ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ, ਜਿਸ ਤੋਂ ਬਾਅਦ ਮੈਂ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਪਹੁੰਚਿਆ ਅਤੇ ਜ਼ੀਰਕਪੁਰ ਥਾਣਾ ਨੂੰ ਸਬੰਧਿਤ ਮਾਮਲੇ ਦੀ ਸੂਚਨਾ ਦਿੱਤੀ ਸੀ ਪਰ ਜ਼ੀਰਕਪੁਰ ਥਾਣੇ ਨੇ ਸਬੰਧਿਤ ਮਾਮਲੇ ਵਿਚ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਹੈ ਜਦਕਿ ਸਿੱਧੇ ਤੌਰ ‘ਤੇ ਹੱਤਿਆ ਦਾ ਮਾਮਲਾ ਦਰਜ ਹੋਣਾ ਸੀ |

 

 

My daughter could not commit suicide victim father

 

ਸਾਡੀ ਅਪੀਲ ਹੈ ਕਿ ਸਬੰਧਿਤ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਈ ਜਾਵੇ ਅਤੇ ਸੱਚਾਈ ਨੂੰ ਸਾਹਮਣੇ ਲਿਆਂਦਾ ਜਾਵੇ | ਜੇ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਸਾਡਾ ਪਰਿਵਾਰ ਪੰਜਾਬ ਪੁਲਿਸ ਦੇ ਐੱਸ. ਐੱਸ. ਪੀ. ਦਫ਼ਤਰ ਦੇ ਸਾਹਮਣੇ ਭੁੱਖ ਹੜਤਾਲ ‘ਤੇ ਬੈਠ ਜਾਵੇਗਾ | ਹਾਲਾਂਕਿ ਜਾਣਕਾਰੀ ਅਨੁਸਾਰ ਜ਼ੀਰਕਪੁਰ ਥਾਣਾ ਪੁਲਿਸ ਨੇ ਪੀੜਤ ਪਿਤਾ ਕਰਨੈਲ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਮੁਨੀਸ਼ ਠਾਕੁਰ, ਕੁਲਵੀਰ ਠਾਕੁਰ, ਸੁਸ਼ਮਾ ਠਾਕੁਰ, ਵਿਨੇਅ ਠਾਕੁਰ, ਕੋਮਲ ਠਾਕੁਰ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ |

 

Tags
Show More

Leave a Reply

Your email address will not be published. Required fields are marked *

Close

Adblock Detected

Please consider supporting us by disabling your ad blocker