Entertainment

Namaste England will be released on Oct 19

ਨਮਸਤੇ ਇੰਗਲੈਂਡ 19 ਅਕਤੂਬਰ 2018 ਨੂੰ ਦੁਨੀਆ ਭਰ ਚ ਹੋਵੇਗੀ ਰਿਲੀਜ਼

ਅਰਜੁਨ ਤੇ ਪਰਿਣੀਤੀ ਚੋਪੜਾ ਅਭਿਨੈ ‘ਨਮਸਤੇ ਇੰਗਲੈਂਡ’ 19 ਅਕਤੂਬਰ, 2018 ਨੂੰ ਦੁਨੀਆ ਭਰ ‘ਚ ਰਿਲੀਜ਼ ਹੋਵੇਗੀ। ਅਕਸ਼ੈ ਕੁਮਾਰ ਤੇ ਕੈਟਰੀਨਾ ਕੈਫ ਅਭਿਨੈ ਇਕ ਰੋਮਾਟਿਕ ਕਾਮੇਡੀ ਫਿਲਮ ਹੈ ਜੋ ਪੰਜਾਬ ਤੇ ਲੰਡਨ ਦੀ ਪਿਛੋਕੜ ‘ਤੇ ਅਧਾਰਤ ਸੀ।

ਉੱਥੇ ਹੀ ਇਸ ਹਫਤੇ ਰਿਲੀਜ਼ ਹੋਣ ਵਾਲੀ ‘ਨਮਸਤੇ ਇੰਗਲੈਂਡ’ ਇਕ ਨੌਜਵਾਨ ਤੇ ਤਾਜ਼ਾ ਕਹਾਣੀ ਹੈ ਜਿਸ ‘ਚ ਦੋ ਵਿਅਕਤੀ ਪਰਮ ਤੇ ਜਸਮੀਤ ਦੀ ਜੀਵਨ ਯਾਤਰਾ ਨੂੰ ਦਿਖਾਇਆ ਜਾਵੇਗਾ। ਹਾਲ ਹੀ ‘ਚ ਰਿਲੀਜ਼ ਹੋਏ ਫਿਲਮ ਦੇ ਦੂਜੇ ਟਰੇਲਰ ‘ਚ ਇਕ ਨਵੇ ਕਿਰਦਾਰ ਦੀ ਐਟਰੀ ਨਾਲ ਤ੍ਰਿਕੋਣ ਬਣਦਾ ਨਜ਼ਰ ਆਇਆ।

ਅਕਸ਼ੈ ਕੁਮਾਰ ਜਿਨ੍ਹਾਂ ਵਿਪੁਲ ਅਮ੍ਰਤਲਾਲ ਸ਼ਾਹ ਨਾਲ ਕਈ ਯੋਜਨਾਵਾਂ ‘ਤੇ ਕੰਮ ਕੀਤਾ, ਉਹ ਨਮਸਤੇ ਫਰੈਚਾਇਜ਼ੀ ਦੀ ਦੂਜੀ ਸੀਰੀਜ਼ ਲਈ ਬੇਹੱਦ ਉਤਸ਼ਾਹਿਤ ਹਨ। ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਅਕਸ਼ੈ ਨੇ ਕਿਹਾ, ”ਮੈਂ ਵਿਪੁਲ, ਅਰਜੁਨ ਤੇ ਪਰਿਣੀਤੀ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਮੈਨੂੰ ਉਮੀਦ ਹੈ ਕਿ ਇਸ ਫਿਲਮ ਨੂੰ ‘ਨਮਸਤੇ ਇੰਗਲੈਂਡ’ ਵਾਂਗ ਹੀ ਪਿਆਰ ਮਿਲੇਗਾ।

ਆਧੁਨਿਕ ਡੇਅਰੀ ਸਰਵਿਸ ਕੇਂਦਰ ਸਥਾਪਿਤ ਕਰਨ ਲਈ ਦਿੱਤੀ ਜਾਵੇਗੀ 20 ਲੱਖ ਰੁਪਏ ਦੀ ਸਬਸਿਡੀ: ਬਲਬੀਰ ਸਿੰਘ ਸਿੱਧੂ

 

ਟਰੇਲਰ ਦਿਲਚਸਪ ਲੱਗ ਰਿਹਾ ਹੈ ਅਤੇ ਮੈ ਫਿਲਮ ਦੇਖਣ ਲਈ ਉਤਸ਼ਾਹਿਤ ਹਾਂ”। ਇਸ ਮਜ਼ੇਦਾਰ ਫਿਲਮ ਨੂੰ ਪੰਜਾਬ ‘ਚ 100 ਸਥਾਨਾਂ ‘ਤੇ ਫਿਲਮਾਇਆ ਗਿਆ, ਜਿਸ ਦੀ ਸ਼ੁਰੂਆਤ ਪੰਜਾਬ ਦੇ ਲੁਧਿਆਣਾ ਤੇ ਅੰਮ੍ਰਿਤਸਰ ਤੋ ਹੁੰਦੀ ਹੈ ਜਿਸ ਤੋ ਬਾਅਦ ਢਾਕਾ ਤੇ ਫਿਰ ਪੈਰਿਸ ਤੋਂ ਲੈ ਕੇ ਬ੍ਰਸੇਲਸ ਅਤੇ ਅੰਤ ‘ਚ ਲੰਡਨ ਦਾ ਦੀਦਾਰ ਕਰਵਾਇਆ ਜਾਵੇਗਾ।

ਫਿਲਮ ਦੀ ਮੁੱਖ ਜੋੜੀ ਅਰਜੁਨ ਤੇ ਪਰਿਣੀਤੀ ਆਪਣੇ ਮਜ਼ਾਕਿਆ ਸੁਭਾਅ ਅਤੇ ਦਮਦਾਰ ਕੈਮਿਸਟਰੀ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵਲ ਬਣਾਈ ਰੱਖਦੇ ਹਨ। ਵਿਪੁਲ ਅਮ੍ਰਤਲਾਲ ਸ਼ਾਹ ਨਿਰਮਿਤ ਤੇ ਨਿਰਦੇਸ਼ਿਤ ਫਿਲਮ ਨੂੰ ਬਲਾਕਬਸਟਰ ਮੂਵੀ ਐਟਰਟੇਨਰਸ ਨਾਲ ਮਿਲ ਕੇ ਪੇਨ ਫਿਲਮ ਅਤੇ ਰਿਲਾਇੰਸ ਐਟਰਟੇਨਮੈਟ ਵਲੋ ਪੇਸ਼ ਕੀਤਾ ਗਿਆ ਹੈ।

 

Tags
Show More

Leave a Reply

Your email address will not be published. Required fields are marked *

Close