Punjab

Navjot Singh Sidhu Apologized For Ludhiana Fire Tragedy

ਲੁਧਿਆਣਾ ਕਾਂਡ ਲਈ ਨਵਜੋਤ ਸਿੱਧੂ ਨੇ ਮੰਗੀ ਮਾਫੀ

Navjot Singh Sidhu Apologized For Ludhiana Fire Tragedy: ਲੁਧਿਆਣਾ ਅੱਗਨੀ ਕਾਂਡ ਕਾਰਨ ਹੋਈ ਥੂ – ਥੂ ਤੋਂ ਬਚਣ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਇਸੇ ਸਬੰਧ ਵਿਚ ਆਪਣੀ ਬੁਰੀ ਤਰਾਂ ਨਾਲ ਡਿੱਗ ਚੁੱਕੀ ਸਾਖ ਨੂੰ ਬਚਾਉਣ ਲਈ ਨਵਜੋਤ ਸਿੰਘ ਸਿੱਧੂ ਘਰ ਘਰ ਜਾ ਕੇ ਮਾਫੀਆਂ ਮੰਗਣ ਦੇ ਕਥਿਤ ਸਵਾਂਗ ਰਚਾਉਣ ਵਿਚ ਲੱਗੇ ਹੋਏ ਹਨ।ਇਸ ਵਿਚ ਕੋਈ ਸ਼ੱਕ ਨਹੀਂ ਕਿ ਅਗਨੀ ਕਾਂਡ ਲਈ ਸਰਕਾਰੀ ਅਫਸਰ ਤੇ ਸਰਕਾਰ ਜ਼ਿਮੇਵਾਰ ਹੈ, ਪਰ ਨੈਤਿਕਤਾ ਨਾਮ ਦੀ ਚੀਜ਼ ਤਾਂ ਸਰਕਾਰ ਕੋਲ ਜਾਪਦੀ ਹੀ ਨਹੀ।

ਬੀਤੇ ਦਿਨੀਂ ਲੁਧਿਆਣਾ ਵਿੱਚ ਇੱਕ ਇਮਾਰਤ ਨੂੰ ਅੱਗ ਲੱਗਣ ਤੋਂ ਬਾਅਦ ਉਸ ਦੇ ਮਲਬੇ ਹੇਠ ਦੱਬ ਕੇ ਜਾਨ ਗਵਾ ਚੁੱਕੇ ਫਾਇਰ ਬ੍ਰਿਗੇਡ ਕਰਮੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੇ ਪਰਿਵਾਰਾਂ ਤੋਂ ਹਾਦਸੇ ਲਈ ਮੁਆਫੀ ਮੰਗੀ। ਸਿੱਧੂ ਨੇ ਕਿਹਾ ਕਿ ਅਗਲੇ ਸਾਲ ਅਪ੍ਰੈਲ ਮਹੀਨੇ ਵਿੱਚ ਆ ਰਹੇ ਵਰਲਡ ਫਾਇਰ ਵੀਕ (ਹਫਤੇ) ਨੂੰ ਹਾਦਸੇ ਵਿੱਚ ਸ਼ਹੀਦ ਹੋਏ ਕਰਮੀਆਂ ਦੀ ਯਾਦ ਵਜੋਂ ਮਨਾਇਆ ਜਾਵੇਗਾ। ਇਸ ਮੌਕੇ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਵਧੀਆ ਕੰਮ ਕਰਨ ਵਾਲੇ ਕਰਮੀਆਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ।

Navjot Singh Sidhu Apologized For Ludhiana Fire Tragedyਉਨ੍ਹਾਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਰਾਜਨੀਤੀ ਤੋਂ ਉੱਤੇ ਉੱਠ ਕੇ ਅਜਿਹੇ ਜਾਂਬਾਜ਼ ਕਰਮੀਆਂ ਲਈ ਕੁਝ ਨਵਾਂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਮਾਰਨ ਵਾਲੇ ਕਰਮੀਆਂ ਦੀ ਘਟਨਾ ਤੋਂ ਉਹ ਦੁਖੀ ਹਨ। ਹੁਣ ਸਮਾਂ ਹੈ ਕਿ ਇਸ ਵਿਭਾਗ ਦੇ ਪੱਧਰ ਨੂੰ ਉੱਚਾ ਚੁੱਕਿਆ ਜਾਵੇ। ਇਸ ਲਈ ਸਰਕਾਰ ਵੱਲੋਂ ਪਹਿਲਾਂ ਹੀ ਸਾਰੀ ਯੋਜਨਾ ਬਣਾਈ ਜਾ ਚੁੱਕੀ ਹੈ। ਜਲਦ ਹੀ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਇਸ ਵਿਭਾਗ ਨੂੰ ਕਿਸੇ ਆਈਪੀਐਸ ਅਧਿਕਾਰੀ ਦੀ ਨਿਗਰਾਨੀ ਹੇਠ ਚਲਾਇਆ ਜਾਵੇਗਾ।

ਸਿੱਧੂ ਨੇ ਕਿਹਾ ਕਿ ਬੜੀ ਸ਼ਰਮ ਵਾਲੀ ਗੱਲ ਹੈ ਕਿ ਆਪਣੀਆਂ ਜਾਨਾਂ ‘ਤੇ ਖੇਡ ਕੇ ਅੱਗ ‘ਤੇ ਕਾਬੂ ਪਾਉਣ ਵਾਲੇ ਕਰਮੀਆਂ ਨੂੰ ਸਰਕਾਰੀ ਸਹੂਲਤਾਂ ਤੋਂ ਵਾਂਝੇ ਰੱਖਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਰਮੀਆਂ ਨੂੰ ਬੀਮਾ ਤੱਕ ਵੀ ਨਹੀਂ ਦਿੱਤਾ ਜਾਂਦਾ ਤੇ ਤਨਖਾਹਾਂ ਵੀ ਬਹੁਤ ਘੱਟ ਹਨ। ਹੁਣ ਇਸ ਵਿਭਾਗ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਇਸ ਵਿਭਾਗ ਦੇ ਕਰਮੀਆਂ ਦੀਆਂ ਤਨਖਾਹਾਂ ਵਿੱਚ ਵੀ ਵਾਧਾ ਕੀਤਾ ਜਾਵੇਗਾ। ਸੇਵਾ ਦੇ ਤੌਰ ‘ਤੇ ਕੰਮ ਕਰ ਰਹੇ ਨੌਜਵਾਨਾਂ ਨੂੰ ਵੀ ਸਰਕਾਰੀ ਨੌਕਰੀ ਦਿੱਤੀ ਜਾਵੇਗੀ।

Navjot Singh Sidhu Apologized For Ludhiana Fire Tragedyਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਫਾਇਰ ਡਾਇਰੈਕਟਰੇਟ ਬਣਾਇਆ ਜਾਵੇਗਾ ਪਰ ਉਸ ਲਈ ਸਰਕਾਰ ਨੂੰ ਵੱਡੇ ਫ਼ੰਡ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿਭਾਗ ਨੂੰ ਇੱਕ ਕਲਰਕ ਚਲਾ ਰਿਹਾ ਸੀ ਪਰ ਹੁਣ ਕੋਈ ਆਈਪੀਐਸ ਅਧਿਕਾਰੀ ਇਸ ਵਿਭਾਗ ਨੂੰ ਚਲਾਵੇਗਾ।

ਇਕ ਮਿੰਟ ਲਈ ਮੰਨ ਲਉ ਕਿ ਨਵਜੋਤ ਸਿੰਘ ਸਿੱਧੂ ਆਪਣੇ ਕੰਮਾਂ ਨੂੰ ਲੈਕੇ ਬਹੁਤ ਸੰਜੀਦਾ ਹੈ, ਤਾਂ ਦੂਜੇ ਹੀ ਪਲ ਸੋਚਣ ਦੀ ਜ਼ਰੂਰਤ ਪਵੇਗੀ ਕਿ ਸਥਾਨਕ ਸਰਕਾਰਾਂ ਦੇ ਆਪਣੇ ਆਪ ਨੂੰ ਸਭ ਤੋਂ ਇਮਾਨਦਾਰ ਤੇ ਯੋਗ ਮੰਤਰੀ ਸਾਬਿਤ ਕਰਨ ਵਿਚ ਲੱਗੇ ਹੋਏ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀਆਂ ਮਿਉਂਸੀਪਲ ਹੱਦਾਂ ਅੰਦਰ ਆਉਂਦੇ ਬਜ਼ਾਰਾਂ ਵਿਚ ਸਰਕਾਰੀ ਥਾਵਾਂ ਨੂੰ ਦੁਕਾਨਦਾਰਾਂ ਵਲੋਂ ਰੋਕੇ ਜਾਣ ਵਿਰੁੱਧ ਕਿਹੜਾ ਕਦਮ ਚੁਕਿਆ ਹੈ? ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਕਾਗਜ਼ੀ ਸਾਬਿਤ ਹੋ ਰਹੀਆਂ ਹਨ।

Tags
Show More

Leave a Reply

Your email address will not be published. Required fields are marked *