OPINION

New sun berries for Punjabi farmers, whose light is evident in the creation of healthy state

ਪੰਜਾਬੀ ਕਿਸਾਨਾਂ ਲਈ ਨਵਾਂ ਸੂਰਜ ਉਗ ਰਿਹਾ ਹੈ, ਜਿਸ ਦੀ ਰੋਸ਼ਨੀ ਤੰਦਰੁਸਤ ਪੰਜਾਬ ਦੀ ਸਿਰਜਣਾ ਕਰਦੀ ਨਜ਼ਰ ਆਉਂਦੀ ਹੈ

New sun berries for Punjabi farmers, whose light is evident in the creation of healthy state:  ਪੰਜਾਬ ਵਿਚਲੇ ਖੇਤੀਬਾੜੀ ਦੇ ਮਾੜੇ ਹਾਲਾਤਾਂ ਤੋਂ ਕੋਈ ਬੇਖਬਰ ਨਹੀਂ ਹੈ, ਪਿਛਲੇ ਦਸ ਸਾਲਾਂ ਵਿਚ ਖੇਤੀਬਾੜੀ ਦੇ ਘਾਟਿਆਂ ਕਰਕੇ 6000 ਤੋਂ ਜ਼ਿਆਦਾ ਖੁਦਕੁਸ਼ੀਆਂ ਪੰਜਾਬ ਵਿਚ ਹੀ ਹੋ ਚੁੱਕੀਆਂ ਹਨ। ਪਰ ਸਿਆਣੇ ਆਖਦੇ ਨੇ ਕਿ ਹਨੇਰੇ ਤੋਂ ਬਾਦ ਰੋਸ਼ਨੀ ਜ਼ਰੂਰ ਹੁੰਦੀ ਹੈ। ਪਰ ਉਸ ਲਈ, ਜਾਂ ਤਾਂ ਸਰਕਾਰਾਂ ਵਲੋਂ ਤੇ ਜਾਂ ਫਿਰ ਕਿਸੇ ਸਰਕਾਰੀ ਅਫਸਰ ਵਲੋਂ, ਪਹਿਲ ਕਦਮੀ ਦੀ ਜ਼ਰੂਰਤ ਹੁੰਦੀ ਹੈ। ਪਹਿਲ ਕਦਮੀ ਤਾਂ ਹੋਈ ਪਰ ਹਰ ਤਜੁਰਬੇ ਜਾਂ ਕੋਸ਼ਿਸ਼ ਨੂੰ ਰੰਗ ਲਿਆਉਣ ਲਈ ਕੁਝ ਵਕਤ ਲਗਦਾ ਹੀ ਹੈ। ਪਰ ਖੁਸ਼ੀ ਦੀ ਗਲ ਹੈ, ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦਾ ਕਿਸਾਨ ਆਪਣੀਆਂ ਜਿਣਸਾਂ ਨੂੰ ਇੰਟਰਨੈਟ ਰਾਹੀਂ, ਅੰਤਰਰਾਸ਼ਟਰੀ ਮੰਡੀਆਂ ਵਿਚ ਵੇਚਦਾ ਨਜ਼ਰ ਆਵੇਗਾ।ਜੋ ਕਿ ਸਾਰੇ ਪੰਜਾਬੀਆਂ ਲਈ ਬਹੁਤ ਵੱਡੀ ਪ੍ਰਾਪਤੀ ਹੈ।

 

New sun berries Punjabi farmers, whose light is evident creation healthy state

ਰਵਾਇਤੀ ਖੇਤੀ ਦੇ ਅਸਫਲ ਹੁੰਦੇ ਜਾ ਰਹੇ ਤਜ਼ਰਬੇ ਤੋਂ ਹਤਾਸ਼ ਖੁਦਕਸ਼ੀਆਂ ਦੇ ਰਾਹ ਪੈਣ ਨੂੰ ਮਜਬੂਰ ਪੰਜਾਬ ਦੇ ਕਿਸਾਨ ਲਈ ਨਵੇਂ ਰਾਹ ਖੁਲ ਰਹੇ ਹਨ। ਖੁਸ਼ੀ ਦੀ ਇੱਕ ਵੱਡੀ ਗੱਲ, ਤਾਂ ਇਹ ਹੈ ਕਿ ਸੂਬੇ ਵਿਚਲੇ ਦੋ ਹਜ਼ਾਰ ਤੋਂ ਵੱਧ ਕਿਸਾਨਾਂ ਦੀ 45 ਸੌ ਏਕੜ ਦੇ ਕਰੀਬ ਭੌਂਇ ਕੌਮਾਂਤਰੀ ਪੱਧਰ ਉਤੇ ਆਰਗੈਨਿਕ ਖੇਤੀ ਦੇ ਪੂਰੀ ਤਰਾਂ ਯੋਗ ਜਮੀਨ ਵਜੋਂ ਪ੍ਰਮਾਣਿਤ ਹੋ ਚੁਕੀ ਹੈ।

New sun berries Punjabi farmers, whose light is evident creation healthy state

ਜਰਮਨ ਅਧਾਰਤ ਸੰਸਥਾ `ਐਸ.ਜੀ.ਐਸ.`www.sgs.com ਵਲੋਂ ਇਹਨਾਂ ਕਿਸਾਨਾਂ ਨੂੰ ਬਾਕਾਇਦਾ ਇਹਨਾਂ ਦੇ `ਇਹ ਖੇਤ ਆਰਗੈਨਿਕ ਖੇਤੀ ਕਰਨ ਵਾਸਤੇ ਯੋਗ` ਹੋਣ ਦਾ ਸਰਟੀਫਿਕੇਟ ਜਾਰੀ ਕੀਤਾ ਜਾ ਚੁੱਕਾ ਹੈ। ਦੂਜੀ ਵੱਡੀ ਗੱਲ ਇਹ ਹੈ ਕਿ `ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਡ ਵਲੋਂ ਹੁਣ ਪੰਜਾਬ ਦੇ ਇਹਨਾਂ ਅਗਾਂਹਵਧੂ ਕਿਸਾਨਾਂ ਦੀਆਂ ਆਰਗੈਨਿਕ ਕਣਕ, ਮੱਕੀ, ਬਾਸਮਤੀ, ਦਾਲਾਂ ਆਦਿ ਨੂੰ ਕੁੱਲ ਦੁਨੀਆ ਚ ਆਰਗੈਨਿਕ ਖਾਣਾ ਪਸੰਦ ਕਰਨ ਵਾਲਿਆਂ ਤੱਕ ਪੁੱਜਦਾ ਕਰਨ ਲਈ ਇੱਕ ਈ-ਕਾਮਰਸ ਕੰਪਨੀ ਨਾਲ ਕਰਾਰ ਕੀਤਾ ਗਿਆ ਹੈ।

ਪੰਜਾਬ ਐਗਰੋ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ `ਰੋਜ਼ਾਨਾ ਸਪੋਕਸਮੈਨ` ਨਾਲ ਗੱਲ ਕਰਦਿਆਂ ਇਸ ਦੀ ਪੁਸ਼ਟੀ ਕੀਤੀ ਹੈ। ਉਹਨਾਂ ਦਸਿਆ ਕਿ `ਟਰੈਂਡੀ ਭਾਰਤ` ਨਾਂ ਦੀ ਈ-ਕਾਮਰਸ ਕੰਪਨੀ ਨਾਲ ਇਹ ਕਰਾਰ ਕੀਤਾ ਗਿਆ ਹੈ। ਪੰਜਾਬ ਦੇ ਆਰਗੈਨਿਕ ਉਤਪਾਦ ਇਸ ਕੰਪਨੀ ਦੀ ਵੈਬ-ਸਾਈਟ ਉਤੇ ਚਾੜੇ ਜਾ ਚੁਕੇ ਹਨ ਅਤੇ ਇਹਨਾਂ ਦੁਨੀਆ ਭਰ ਚ ਇਹਨਾਂ ਦੀ ਆਨਲਾਈਨ ਖਰੀਦੋ ਫ਼ਰੋਖ਼ਤ ਸ਼ੁਰੂ ਹੋ ਚੁਕੀ ਹੈ। ਕਾਰਪੋਰੇਸ਼ਨ ਇਸ ਕੰਮ ਵਿਚ ਕਿਸਾਨਾਂ ਦੀ ਅਗਵਾਈ ਕਰਦੇ ਹੋਏ ਬਗੈਰ ਲਾਭ-ਹਾਨੀ ਫਾਰਮੂਲੇ ਤਹਿਤ ਕਿਸਾਨਾਂ ਅਤੇ ਆਨਲਾਈਨ ਗਾਹਕਾਂ ਵਿਚਾਲੇ ਇੱਕ ਕੋਆਰਡੀਨੇਟਰ ਦੀ ਭੂਮਿਕਾ ਨਿਭਾ ਰਹੀ ਹੈ. ਕਿਸਾਨਾਂ ਨੂੰ ਆਪਣੇ ਆਰਗੈਨਿਕ ਉਤਪਾਦ ਕੌਮਾਂਤਰੀ ਮੰਡੀ ਦੇ ਹਾਣ ਦੇ ਬਣਾਉਣ ਲਈ ਉਹਨਾਂ ਨੂੰ ਮੁਢਲੇ ਉਤਪਾਦਾਂ (ਫਸਲਾਂ) ਤੋਂ ਅਗੇ ਪ੍ਰੌਸੈਸਿੰਗ ਕਰ ਇਹਨਾਂ ਦੇ ਹੋਰ ਉਪ-ਉਤਪਾਦ ਵੀ ਬਣਾਉਣ ਦੀ ਸਿਖਲਾਈ ਦਿਤੀ ਜਾ ਰਹੀ ਹੈ।

ਇਸ ਕੰਮ ਵਾਸਤੇ ਕਾਰਪੋਰੇਸ਼ਨ ਵਲੋਂ ਫਿਲਪਾਈਨਜ਼ ਤੋਂ ਉਚੇਚੀ ਮਸ਼ੀਨਰੀ ਵਗੈਰਾ ਵੀ ਮੰਗਵਾ ਕੇ ਮੁਹਈਆ ਕਰਵਾਈ ਜਾ ਰਹੀ ਹੈ। ਕਾਰਪੋਰੇਸ਼ਨ ਵਲੋਂ ਪੰਜਾਬ ਦੇ ਆਰਗੈਨਿਕ ਉਤਪਾਦਾਂ ਦੇ ਅਸਲੋਂ ਹੀ ਆਰਗੈਨਿਕ ਹੋਣ ਦੀ ਗੱਲ ਪੱਕੀ ਕਰਨ ਹਿਤ ਵੀ ਤਕਨੀਕੀ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧ ਵਿਚ 144 ਤੋਂ ਵੱਧ ਕੀਟਨਾਸ਼ਕ ਰਹਿੰਦ-ਖੂਹੰਦ ਤੱਕ ਲੱਭ ਲੈਣ ਵਜੋਂ ਜਾਣੀ ਜਾਂਦੀ `ਨੈਸ਼ਨਲ ਐਕਰਿਡੀਸ਼ਨ ਬੋਰਡ ਫੇਰ ਕੈਲੀਬ੍ਰੇਸ਼ਨ ਲੈਬਾਰਟਰੀਜ (ਐਨ.ਏ.ਬੀ.ਐਲ.)  ਦੀਆਂ ਦੋ ਲੈਬਾਰਟਰੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਉਹਨਾਂ ਦਸਿਆ ਕਿ ਇਹ ਇੰਨੀ ਵਡੀ ਪੁਲਾਂਘ ਕੋਈ ਇੱਕ-ਦੋ ਦਿਨ ਚ ਹੀ ਨਹੀਂ ਪੁਟੀ ਗਈ।

New sun berries Punjabi farmers, whose light is evident creation healthy state

 

ਕਰੀਬ ਤਿੰਨ -ਚਾਰ ਸਾਲਾਂ ਤੋਂ ਆਰਗੈਨਿਕ ਖੇਤੀ ਕਰਨ ਦੇ ਚਾਹਵਾਨ ਕਿਸਾਨਾਂ ਦੀਆਂ ਜਮੀਨਾਂ ਜਰਮਨ ਦੀ ਨਾਮੀਂ `ਐਸ.ਜੀ.ਐਸ.` (ਜਮੀਨ ਨੂੰ ਆਰਗੈਨਿਕ ਖੇਤੀ ਦੇ ਯੋਗ ਪ੍ਰਮਾਣਿਤ ਕਰਨ ਵਾਲੀ ਕੌਮਾਂਤਰੀ ਸੰਸਥਾ) ਦੇ ਮਾਪਦੰਡਾਂ ਚੋਂ ਗੁਜਾਰੀਆਂ ਜਾ ਰਹੀਆਂ ਹਨ। ਕੌਮਾਂਤਰੀ ਮਿਆਰਾਂ ਮੁਤਾਬਕ ਘਟੋ ਘਟ ਤਿੰਨ ਸਾਲਾਂ ਤਕ ਜੇਕਰ ਜਮੀਨ ਵਿਚ ਕੋਈ ਵੀ ਕੀਟਨਾਸ਼ਕ ਆਦਿ ਨਾ ਵਰਤ ਕੇ ਆਰਗੈਨਿਕ ਖੇਤੀ ਜਾਵੇ ਤਾਂ ਕਿਤੇ ਜਾ ਕੇ ਉਹ ਜਮੀਨ ਆਰਗੈਨਿਕ ਖੇਤੀ ਦੇ ਯੋਗ ਮੰਨੀ ਜਾਂਦੀ ਹੈ। ਹੁਣ ਪੰਜਾਬ ਦੇ 23 ਸੌ ਦੇ ਕਰੀਬ ਕਿਸਾਨਾਂ ਦੀ 4500 ਏਕੜ ਦੇ ਕਰੀਬ ਜਮੀਨ ਉਕਤ ਸੰਸਥਾ ਵਲੋਂ ਆਰਗੈਨਿਕ ਖੇਤੀ ਦੇ ਪੂਰੀ ਤਰਾਂ ਯੋਗ ਕਰਾਰ ਦਿਤੀ ਜਾ ਚੁਕੀ ਹੈ। ਉਹਨਾਂ ਅਗੇ ਦਸਿਆ ਕਿ ਪੰਜਾਬ ਐਗਰੋ ਵਲੋਂ ਜਿਥੇ ਪਹਿਲਾਂ ਹੀ ਆਰਗੈਨਿਕ ਦੁਕਾਨਾਂ ਖੋਲੀਆਂ ਜਾ ਰਹੀਆਂ ਹਨ ਉਥੇ ਹੀ ਜਲਦ ਹੀ ਕਾਰਪੋਰੇਸ਼ਨ ਦੀ ਵੈਬ-ਸਾਈਟ ਉਤੇ ਵੀ ਪੰਜਾਬ ਦੇ ਕਿਸਾਨਾਂ ਦੇ ਆਰਗੈਨਿਕ ਉਤਪਾਦ ਉਪਲਭਦ ਹੋ ਜਾਣਗੇ।

New sun berries Punjabi farmers, whose light is evident creation healthy state

ਵੈਸੇ ਖ਼ੁਸ਼ੀ ਵਾਲੀਆਂ ਦੋ ਗੱਲਾਂ ਹਨ, ਪਹਿਲੀ ਗੱਲ ਤਾਂ ਇਹ ਕਿ ਉਪਰੋਕਤ ਖ਼ਬਰ ਪੰਜਾਬ ਦੀ ਲਗਭਗ ਖ਼ਤਮ ਹੋ ਚੁੱਕੀ ਖ਼ੇਤੀਬਾੜੀ ਲਈ ਸਜੀਵਨੀ ਬੂਟੀ ਦਾ ਕੰਮ ਕਰਦੀ ਨਜ਼ਰ ਆਉਂਦੀ ਹੈ, ਕਿਉਂਕਿ ਦਿਨੋ ਦਿਨ ਕਰਜ਼ੇ ਨਾ ਮੋੜਣ ਦੀ ਸੂਰਤ ਵਿਚ ਹੁੰਦੀ ਜ਼ਿੱਲਤ ਤੋਂ ਬਚਣ ਲਈੇ ਪੰਜਾਬ ਦੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦਾ ਰਾਹ ਜ਼ਿਆਦਾ ਅਸਾਨ ਲੱਗਣ ਲੱਗ ਪਿਆ ਸੀ।ਉਸ ਸਮੇਂ ਇਸ ਤਰਾਂ ਦੀ ਖ਼ਬਰ ਦਾ ਆਉਣਾ, ਸੁੱਕੇ ਮਾਰੂਥਲਾਂ ਵਿਚ ਪਾਣੀ ਨਾਲ ਭਰੇ ਹੋਏ ਬੱਦਲਾਂ ਦੀ ਆਮਦ ਤੋਂ ਘੱਟ ਨਹੀਂ ਹੈ। ਆਰਗੈਨਿਕ ਖੇਤੀ ਦਾ ਮਤਲਬ ਮੇਹਨਤ ਜ਼ਿਆਦਾ, ਪਰ ਲਾਗਤ ਅੱਧ ਤੋਂ ਵੀ ਘੱਟ ਤੇ ਮੁੱਲ ਚਾਰ ਗੁਣਾ ਵੱਟੀ ਦਾ ਹੋ ਜਾਂਦਾ ਹੈ। ਸਿਰਫ ਮੰਡੀ ਦੀ ਘਾਟ ਸੀ ਉਹ ਹੁਣ ਪੂਰੀ ਹੋ ਗਈ ਹੈ।

ਇਕ ਪਿੰਡ ਦੇ ਰਹਿਣ ਵਾਲੇ ਕਿਸਾਨ ਦਾ ਮੁੰਡਾ ਪੀਸੀਐਸ ਬਣਕੇ ਆਪਣੇ ਖੇਤਾ ਨੂੰ ਨਹੀਂ ਭੁੱਲਦਾ, ਤੇ ਮੰਤਰੀਆਂ ਵਲੋਂ ਡਾਢੀਆਂ ਮੁਸ਼ਕਲਾਂ ਦੇਣ ਦੇ ਬਾਵਜੂਦ ਉਹ ਆਪਣੀ ਕੋਸ਼ਿਸ਼ਾਂ ਵਿਚ ਲਗਾਤਾਰ ਲਗਿਆਂ ਰਿਹਾ ਤੇ ਅਜ ਜਦੋਂ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਅੰਤਰਰਾਸ਼ਟਰੀ ਪੱਧਰ ਤੇ ਆਰਗੇਨਿਕ ਮੰਨ ਲਈ ਗਈ ਹੈ, ਤੇ ਉਸ ਵਿਚ ਉਗਣ ਵਾਲੀਆਂ ਜਿਣਸਾਂ ਨੂੰ ਅੰਤਰਰਾਸ਼ਟਰੀ ਕੰਪਨੀਆਂ ਖਰੀਦ ਸਕਣਗੀਆਂ, ਇਸ ਦਾ ਸਭ ਤੋਂ ਵੱਡਾ ਸੇਹਰਾ ਸਿਰਫ ਕਾਹਨ ਸਿੰਘ ਪੰਨੂ ਨੂੰ ਹੀ ਜਾਂਦਾ ਹੈ, ਕਿਉਂਕਿ ਜੇ ਅਕਾਲੀ ਸਰਕਾਰ ਕਿਸਾਨਾਂ ਲਈ ਥੋੜੀ ਬਹੁਤੀ ਵੀ ਸੰਜੀਦਾ ਹੁੰਦੀ ਤਾਂ ਇਹ ਅੰਕੜਾ ਹਜ਼ਾਰਾਂ ਦੀ ਬਜਾਏ ਲੱਖਾਂ ਵਿਚ ਹੋ ਸਕਦਾ ਸੀ, ਪਰ ਉਸ ਨਾਲ ਫਸਲਾਂ ਤੇ ਜ਼ਹਿਰ ਛਿੜਕਾਉਣ ਵਾਲੀਆਂ ਕੰਪਨੀਆਂ ਨੂੰ ਘਾਟਾ ਪੈਂਣਾ ਸੀ, ਜੋ ਨੇਤਾਵਾਂ ਨੂੰ ਸ਼ਾਇਦ ਮਨਜ਼ੂਰ ਨਹੀਂ ਸੀ।ਖੈਰ ਇਹ ਜੋ ਆਸਾਂ ਦਾ ਨਵਾਂ ਕਾਰਵਾਂ ਸ਼ੁਰੂ ਹੋਇਆ ਹੈ, ਇਸ ਦੇ ਲਈ ਵਧਾਈ ਦੇ ਉਹ ਕਿਸਾਨ ਵੀ ਪਾਤਰ ਹਨ, ਜਿਨ੍ਹਾਂ ਦੀ ਮਿਹਨਤ ਸਦਕਾ, ਪੰਜਾਬ ਖੇਤੀਬਾੜੀ ਚੌਂ ਹੀ ਨਿਕਲਦੀ, ਇਕ ਸੁਨਿਹਰੀ ਪਗਡੰਡੀ ਉਪਰ, ਇਕ ਸੁਨਿਹਰੀ ਸਫਰ ਸ਼ੁਰੂ ਕਰਦਾ ਨਜ਼ਰ ਆ ਰਿਹਾ ਹੈ।

New sun berries Punjabi farmers, whose light is evident creation healthy state

Courtsey :-

Neel Bhalinder Singh

Special Correspondent

Rozana Spokesman

https://www.facebook.com/neelbhalindersingh 

Tags
Show More

Leave a Reply

Your email address will not be published. Required fields are marked *

Close