TRENDS

“Nikka zaildar official trialor released ਨਿੱਕਾ ਜ਼ੈਲਦਾਰ ਦਾ ਟਰੇਲਰ ਲੋਕਾਂ ਪਸੰਦ ਕੀਤਾ

ਨਿੱਕਾ ਜ਼ੈਲਦਾਰ ਅਾਪਣੀ ਜ਼ਿੰਮੁਵਾਰੀ ਸਾਂਭਣ ਲੲੀ ਤਿਅਾਰ ਹੈ

team p4punjab.com

ਪਾਲੀਵੁੱਡ ਵਿਚ ਬੰਬੂਕਾਟ ਤੇ ੳੁਸ ਤੋਂ ਪਹਿਲਾਂ ਅੰਗਰੇਜ਼ ਫਿਲਮ ਰਾਹੀਂ ਧਮਾਕਾ ਕਰ ਚੁੱਕੇ ਪੰਜਾਬੀ ਗਾੲਿਕ ਤੇ ਅਦਾਕਾਰ ਐਮੀ ਵਿਰਕ ਅਤੇ ਪੰਜਾਬ 1984 ਦੀ ਜ਼ਬਰਦਸਤ ਅਦਾਕਾਰਾ ਸੋਨਮ ਬਾਜਵਾ ਦੀ ਜੋੜੀ ਪਰਦੇ ‘ਤੇ ਧੂੰਮਾਂ ਪਾਉਣ ਲਈ ਤਿਆਰੀ ਕਰ ਲੲੀ ਹੈ। ਇਨ੍ਹਾਂ ਦੀ ਆਉਣ ਵਾਲੀ ਫਿਲਮ ‘ਨਿੱਕਾ ਜੈਲਦਾਰ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।

IMG_20160909_130619ਾਂ

ਇਸ ਦਾ ਟ੍ਰੇਲਰ ਦਾ ਕਾਫੀ ਮਜ਼ੇਦਾਰ ਹੈ। ਇਹ ਫਿਲਮ ਇਨ੍ਹਾਂ ਦੋਹਾਂ ਦੀ ਪ੍ਰੇਮ ਕਹਾਣੀ ‘ਤੇ ਅਧਾਰਿਤ ਹੈ। ਟ੍ਰੇਲਰ ਮੁਤਾਬਕ ਐਮੀ-ਸੋਨਮ ਇਕੋਂ ਕਾਲਜ ‘ਚ ਪੜ੍ਹਦੇ ਹਨ। ਐਮੀ ਸੋਨਮ ਨੂੰ ਪਿਆਰ ਕਰਨ ਲੱਗ ਜਾਂਦਾ ਹੈ ਅਤੇ ਸੋਨਮ ਨੂੰ ਮਨਾਉਣ ਲਈ ਉਸ ਪਿੱਛੇ ਗੇੜੀਆਂ ਮਾਰਨ ਲੱਗ ਜਾਂਦੇ ਹਨ। ਸੋਨਮ ਦੇ ਹਾਂ ਕਰਨ ‘ਤੇ ਇਨ੍ਹਾਂ ਦੋਹਾਂ ਦਾ ਰਿਸ਼ਤਾ ਤੈਅ ਹੋ ਜਾਂਦਾ ਹੈ। ਕਹਾਣੀ ‘ਚ ਟਵਿੱਸਟ ਉਸ ਸਮੇਂ ਆਉਂਦਾ ਹੈ, ਜਦੋਂ ਐਮੀ ਨੂੰ ਇਕ ਸ਼ਾਂਤੀ ਨਾਂ ਦਾ ਪੱਤਰ ਆਉਂਦਾ ਹੈ ਅਤੇ ਐਮੀ ਦੇ ਮਾਂ-ਪਿਓ ਦਾ ਧਿਆਨ ਉਸ ਵੱਲ ਚੱਲਿਆ ਜਾਂਦਾ ਹੈ। ਇਸ ਤੋਂ ਬਾਅਦ ਫਿਲਮ ਦੋ ਵਾਪਰਦਾ ਹੈ, ਉਹ ਦੇਖਣਾ ਕਾਫੀ ਦਿਲਚਸਪ ਹੋਵੇਗਾ।
IMG_20160909_130330
ਜਾਣਕਾਰੀ ਮੁਤਾਬਕ ਐਮੀ ਫਿਲਮ ‘ਚ ਬਿਹਤਰੀਨ ਅਭਿਨੈ ਕਰਦੇ ਨਜ਼ਰ ਆ ਰਹੇ ਹਨ। ਫਿਲਮ ‘ਚ ਰੋਮਾਂਸ ਦੇ ਨਾਲ-ਨਾਲ ਕਾਮੇਡੀ ਦਾ ਤੜਕਾ ਦੀ ਭਰਪੂਰ ਹੈ। ਦੋਹਾਂ ਦੀ ਜੋੜੀ ਵੀ ਕਾਫੀ ਕਿਊਟ ਲੱਗ ਰਹੀ ਹੈ। ਐਮੀ ਦੀ ਪਿੱਛੇ ਜਿਹੇ ਰਿਲੀਜ਼ ਹੋਈ ਫਿਲਮ ‘ਬੰਬੂਕਾਟ’ ਨੂੰ ਵੀ ਲੋਕਾਂ ਨੇ ਬੇਤਹਾਸ਼ਾ ਪਿਆਰ ਦਿੱਤਾ ਸੀ।
ਇਹ ਦੋਵੇਂ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਘੱਟ ਸਮੇਂ ‘ਚ ਹੀ ਲੋਕਾਂ ਦੇ ਦਿਲਾਂ ‘ਚ ਆਪਣੀ ਖਾਸ ਜਗ੍ਹਾ ਬਣਾ ਚੁੱਕੇ ਹਨ। ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਕਰ ਰਹੇ ਹਨ, ਫਿਲਮ 30 ਸਤੰਬਰ ਨੂੰ ਰਿਲੀਜ਼ ਹੋਣ ਲੲੀ ਤਿਅਾਰ ਹੈ। ਹਾਲੇ ਪਿਛਲੇ ਹਫਤੇ ਤਕ ੲਿਸ ਫਿਲਮ ਦੀ ਸ਼ੂਟਿਂਗ ਚਲ ਰਹੀ ਸੀ। ਨਿਰਦੇਸ਼ਕ ਸਿਮਰਜੀਤ ਸਿੰਘ ਦੇ ਸ਼ੂਟਿਂਗ ਦੌਰਾਨ ਬੀਮਾਰ ਹੋਣ ਦੇ ਬਾਵਜੂਦ ਵੀ ਫਿਲਮ ਦਾ ਕੰਮ ਨਿਰਮਾਣ ਦਾ ਕੰਮ ਨਹੀਂ ਰੋਕਿਅਾ ਗਿਅਾ।
ਫਿਲਮ ਦੇ ਨਿਰਮਾਤਾ ਅਮਨੀਤ ਸ਼ੇਰ ਸਿੰਘ ਹਨ ਅਤੇ ਸੰਗੀਤ ਜਤਿੰਦਰ ਸ਼ਾਹ ਵਲੋਂ ਤਿਆਰ ਕੀਤਾ ਗਿਆ ਹੈ।
Show More

Leave a Reply

Your email address will not be published. Required fields are marked *

Close