EDITORIAL

No Confidence Motion All Parliamentarians Same

ਹਮਾਮ ਵਿਚ ਸਾਰੇ ਹੀ ਨੰਗੇ ਨਜ਼ਰ ਆ ਰਹੇ ਸਨ

Parliament: ਹਮਾਮ ਵਿਚ ਸਾਰੇ ਹੀ ਨੰਗੇ ਨਜ਼ਰ ਆ ਰਹੇ ਸਨ

ਸੰਸਦ ਵਿਚ ਬੇਵਿਸ਼ਵਾਸੀ ਦੇ ਮਤੇ ਦੌਰਾਨ ਵੱਖੋ ਵੱਖਰੇ ਕੋਣਾਂ ਤੋਂ ਹੋਈ ਬਹਿਸ ਨੇ, ਦੇਸ਼ ਵਿਚ ਚੱਲ ਰਹੀ ਰਾਜਨੀਤੀ ਤੋਂ ਬਹੁਤੇ ਪਰਦੇ ਚੱਕ ਦਿੱਤੇ ਹਨ।ਇਹ ਸਾਫ ਹੋ ਗਿਆ ਹੈ ਕਿ ਭ੍ਰਿਸ਼ਿਟਾਚਾਰ ਦਾ ਭਾਰਤ ਵਿਚ ਪੂਰਾ ਬੋਲਬਾਲਾ ਕਾਂਗਰਸ ਵੇਲੇ ਵੀ ਸੀ, ਤੇ ਅੱਜ ਵੀ ਹੈ। ਗੱਲ ਕੀ ਹਮਾਮ ਵਿਚ ਸਾਰੇ ਹੀ ਨੰਗੇ ਨਜ਼ਰ ਆ ਰਹੇ ਸਨ। ਰਾਹੁਲ ਆਪਣੇ ਤੋਂ ਦਿਨੋ ਦਿਨ ਦੂਰ ਜਾ ਰਹੀ ਸੱਤਾ ਦੀ ਕੁਰਸੀ ਨੂੰ ਤ੍ਰਿਹਾਇਆ ਨਜ਼ਰ ਆਇਆ ਤੇ ਮੋਦੀ ਸੱਤਾ ਦੀ ਕੁਰਸੀ ਨੂੰ ਕੰਸ ਵਾਂਗ ਦਬੀ ਰੱਖਣ ਦੇ ਰੋਂਅ ਵਿਚ ਦਿਖਿਆ। No Confidence Motion All Parliamentarians Same

ਬੇ ਵਿਸ਼ਵਾਸੀ ਦਾ ਮਤਾ ਭਾਂਵੇ ਐਨਡੀਏ ਦੀ ਭਾਈਵਾਲ ਰਹਿ ਚੁੱਲੀ ਟੀਡੀਪੀ ਵਲੋਂ ਲਿਆਂਦਾ ਗਿਆ ਸੀ, ਪਰ ਸ਼ਾਬਦਿਕ ਕੁਸ਼ਤੀ ਨੇ ਇਸ ਨੂੰ ਭਾਜਪਾ ਬਨਾਮ ਕਾਂਗਰਸ ਬਣਾ ਦਿੱਤਾ ਸੀ। ਕਿਉਂਕਿ ਇਸ ਵਿਚ ਭਾਜਪਾ ਦਾ ਹੀ ਫਾਇਦਾ ਸੀ।ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਰਾਜ ਦਾ ਹੱਕ ਮੰਗਣ ਤੇ ਮਿਲੀ ਨਿਰਾਸ਼ਾ ਤੋਂ ਹਤਾਸ਼ ਹੋ ਕੇ ਟੀਡੀ ਪੀ ਨੂੰ ਇਹ ਕਦਮ ਚੁੱਕਣਾ ਪਿਆ ਹੈ।

ਸਾਰੀਆਂ ਗੱਲਾਂ ਵਿਚੋਂ ਵੱਡੀ ਗੱਲ ਇਹ ਨਿਕਲਕੇ ਆਈ ਕਿ ਜਿਸ ਜਹਾਜ਼ ਦਾ ਸੌਦਾ ਕਾਂਗਰਸ ਨੇ 540 ਕਰੋੜ ਫੀ ਜਹਾਜ਼ ਤੈਅ ਕੀਤਾ ਸੀ, ਭਾਜਪਾ ਦੇ ਰਾਜ ਵਿਚ ਉਹ ਤਿੰਨ ਗੁਣਾ ਕਿਵੇਂ ਵੱਧ ਗਿਆ ? ਇਸ ਸਵਾਲ ਦਾ ਜਵਾਬ ਦੇਣ ਵਿਚ ਭਾਜਪਾ ਨੇਤਾ ਤੇ ਪ੍ਰਧਾਨ ਮੰਤਰੀ ਅਸਫਲ ਰਹੇ ਹਨ। ਉਨ੍ਹਾਂ ਦੇਸ਼ ਦੀ ਜਨਤਾ ਦੇ ਗੁੱਸੇ ਦਾ ਹੀ ਰੌਲ੍ਹਾ ਪਾਇਆ ਹੈ। ਦੂਜਾ 2 ਕਰੋੜ ਨੌਕਰੀਆਂ ਦੀ ਗੱਲ ਜੋ ਰਾਹੁਲ ਗਾਂਧੀ ਨੇ ਖਾਸ ਤੌਰ ਤੇ ਚੁੱਕੀ ਸੀ, ਉਸ ਉਪਰ ਭਾਜਪਾ ਦਾ ਕੋਈ ਨੇਤਾ ਜਵਾਬ ਦਿੰਦਾ ਹੀ ਨਹੀਂ ਦਿਖਿਆ। ਫੌਜ ਨੂੰ ਆਪਣੇ ਰਾਜਨੀਤਕ ਹਿੱਤਾ ਲਈ ਵਰਤਣ ਦੇ ਦੋਸ਼ਾਂ ਨੂੰ ਭਾਜਪਾ ਨਕਾਰ ਨ ਸਕੀ ਤੇ ਨਾ ਹੀ ਕੋਈ ਮੂਲ ਜਵਾਬ ਦੇ ਸਕੀ।ਗੱਲ ਕੀ ਹਰ ਪਾਸੇ ਝੂਠ ਦਾ ਪਸਾਰਾ।
ਦੂਜੇ ਪਾਸੇ ਬੀਬਾ ਹਰਸਿਮਰਤ ਕੌਰ ਬਾਦਲ ਬਾਰੇ ਰਾਹੁਲ ਦੇ ਬਿਆਨ ਨੂੰ ਹੋਰ ਪਾਸੇ ਜਾਣ ਬੁੱਝ ਕੇ ਲੈਜਾਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਭਾਜਪਾ ਵਾਲੇ ਉੱਠੇ ਹੋਏ ਮੁੱਦੇ ਤੇ ਕਿਸੇ ਤਰੀਕੇ ਨਾਲ ਪਰਦਾ ਪਾਉਣਾ ਚਾਹੁੰਦੇ ਸਨ।

ਸੰਸਦ ਵਿਚ ਇਕ ਗੱਲ ਹੋਰ ਦੇਖਣ ਨੂੰ ਮਿਲੀ, ਉਹ ਇਹ ਕਿ ਰਾਹੁਲ ਗਾਂਧੀ ਬੋਲਣਾ ਤਾਂ ਸਿੱਖ ਗਿਆ, ਪਰ ਦਾਦੀ ਵਲੌਂ ਚੁੱਕੇ ਗਏ ਵੱਡੇ ਕਾਤਲਾਨਾ ਕਦਮਾਂ ਦਾ ਉਸ ਨੂੰ ਖਮਿਆਜ਼ਾ ਭੁਗਤਣਾ ਹੀ ਪਿਆ, ਕਿਉਂ ਜੋ ਗਿਹ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਵਿਚ 1984 ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਦ ਕਾਂਗਰਸ ਵਲੋਂ ਬਹੁਤ ਤਰੀਕੇ ਬੱਧ ਭੀੜ ਨੂੰ ਇਕੱਠਾ ਕਰਕੇ ਸਿੱਖ ਨਸਲਕੁਸ਼ੀ ਕਰਨ ਦੀ ਗੱਲ ਨੂੰ ਅਧਿਕਾਰਤ ਤੌਰ ਤੇ ਆਖ ਦਿੱਤਾ ਹੈ।ਦੂਜੇ ਸ਼ਬਦਾਂ ਵਿਚ ਭਾਰਤੀ ਸਰਕਾਰ ਨੇ ਅਧਿਰਾਰਿਤ ਤੌਰ ਤੇ ਦਿੱਲੀ 84 ਕਤਲਾਂ ਨੂੰ ਸਿੱਖ ਨਸਲਕੁਸ਼ੀ ਕਰਾਰ ਦੇ ਦਿੱਤਾ ਹੈ। ਜੋ ਵੀ ਹੋਵੇ, ਭਾਰਤ ਦੀ ਕੇਂਦਰ ਸਰਕਾਰ ਦੇ ਘਰੇਲੂ ਮੰਤਰੀ ਵਲੋਂ ਸੰਸਦ ਵਿਚ ਇਸ ਤਰਾਂ ਦਾ ਬਿਆਨ ਕਾਂਗਰਸ ਦੇ ਭਵਿੱਖੀ ਇਤਿਹਾਸ ਲਈ ਵੀ ਵੱਡਾ ਰੋੜ੍ਹਾ ਸਾਬਿਤ ਹੋਣ ਵਾਲਾ ਹੈ।

ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਵਲੋਂ ਸੰਸਦ ਦੇ ਮਾਣ ਸਮਾਨ ਦੀ ਗੱਲ ਸਮਝ ਨਹੀਂ ਆਈ, ਕਿਉਂਕਿ ਕੇਂਦਰ ਵਿਚ ਭਾਈਵਾਲ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਦਾ ਮਾਸਾ ਵੀ ਹਿਤੈਸ਼ੀ ਸਾਬਿਤ ਨਹੀਂ ਹੋਇਆ ਹੈ।ਉਸ ਦੇ ਆਪਣੇ ਪਰਿਵਾਰ ਦੇ ਬੰਦੇ ਕਈ ਸਾਲ ਪਹਿਲਾਂ ਭਾਰਤੀ ਸਵਿਧਾਨ ਦੀਆਂ ਕਾਪੀਆਂ ਸਾੜਦੇ ਦਿਖਦੇ ਹਨ, ਤੇ ਅਜ ਹਰਸਿਮਰਤ ਨੂੰ ਸੰਸਦ ਦੀ ਮਰਿਆਦਾ ਚੇਤੇ ਆਉਂਦੀ ਹੈ। ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ ਨੇ ਆਪਣੀ ਸਹੀ ਹਾਜ਼ਰੀ ਲਵਾਈ, ਤੇ ਉਨ੍ਹਾਂ ਦੇ ਬਹੁਤ ਹੀ ਸਧੇ ਹੋਏ ਤਿੱਖੇ ਵਿਅੰਗਾਂ ਤੇ ਭਾਜਪਾ ਵਾਲੇ ਵੀ ਮੁਸਕੁਰਾਉਂਦੇ ਦਿਖਾਈ ਦਿੱਤੇ।

ਸਭ ਤੋਂ ਅਹਿਮ ਗੱਲ ਜੋ ਡੀਜਿਟਲ ਇੰਡਿਆ ਦੀ ਸਾਹਮਣੇ ਆਈ ਉਹ ਇਹ ਸੀ, ਕਿ ਮੱਤ ਹੋਣ ਮਗਰੋਂ ਨਤੀਜਾ ਦਿਖਾਉਣ ਵਾਲੀਆਂ ਡਿਜਿਟਲ ਸਕਰੀਨਾਂ ਬਹੁਤ ਵਾਰ ਰੁੱਕ ਰੁੱਕ ਕੇ ਚੱਲੀਆਂ, ਜਿਸ ਨਾਲ ਪ੍ਰਧਾਨ ਮੰਤਰੀ ਦੇ ਡਿਜਿਟਲ ਦਾਅਵੇ ਫੋਕੇ ਸਾਬਿਤ ਹੁੰਦੇ ਦਿਖਾਈ ਦਿੱਤੇੇ।

ਭਗੌੜਾ ਵਿੱਤੀ ਅਪਰਾਧੀ ਬਿੱਲ ਲੋਕ ਸਭਾ ‘ਚ ਪਾਸ

Parliament: ਪੂਰੇ ਭਾਰਤੀ ਦੇ ਮੀਡੀਆ ਨੇ ਨਮੋਸ਼ੀ ਦਿੱਤੀ ਖਾਸ ਕਰ ਟੀਵੀ ਵਾਲਿਆਂ

ਅਜ ਸਵੇਰੇ ਭਾਰਤੀ ਮੀਡੀਆ ਤੋਂ ਬਹੁਤ ਆਸ ਸੀ ਕਿ ਉਹ ਇਸ ਰਾਜਨੀਤਕ ਹਾਰ ਜਿੱਤ ਤੋਂ ਉਪਰ ਉੱਠਕੇ ਲਿਖੇਗਾ, ਤੇ ਆਉਣ ਵਾਲੀਆਂ ਸੰਸਦ ਚੌਣਾਂ ਤੋਂ ਪਹਿਲਾਂ ਸਾਰੀਆਂ ਹੀ ਪਾਰਟੀਆਂ ਦੀ ਖਿਚਾਈ ਕਰੇਗਾ।ਤਾਂ ਜੋ ਸਹੀ ਅਰਥਾਂ ਵਿਚ 2019 ਦੀਆਂ ਸੰਸਦ ਚੌਣਾਂ ਦੀ ਤਿਆਰੀ ਕਰਨ ਵੇਲੇ ਰਾਜਨੀਤਕ ਪਾਰਟੀਆਂ ਮੀਡੀਆ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਧਿਆਨ ਗੋਚਰੇ ਕਰਨਗੀਆਂ, ਪਰ ਅਜਿਹਾ ਨਾ ਹੋਇਆ। ਸਿਰਫ ਇੰਡੀਅਨ ਐਕਸਪ੍ਰੈਸ ਨੂੰ ਛੱਡਕੇ ਕੋਈ ਵੀ ਅੰਗਰੇਜ਼ੀ ਅਖਬਾਰ ਦੇਸ਼ ਦੀ ਗੱਲ ਕਰਦਾ ਨਜ਼ਰ ਨਹੀਂ ਆਇਆ। ਪੰਜਾਬੀ ਅਖਬਾਰਾਂ ਦਾ ਤਾਂ ਰੱਬ ਹੀ ਰਾਖਾ ਹੈ। ਅਜੀਤ ਅਕਾਲੀ, ਜੱਗਬਾਣੀ- ਕਾਂਗਰਸੀ, ਭਾਸਕਰ ਭਾਜਪਾ, ਸਪੋਕਸਮੈਨ ਦੋਵਾਂ ਪਾਸੇ, ਟ੍ਰਿਬਿਊਨ ਕਾਂਗਰਸ ਦਾ ਪੱਖ ਪੂਰਦਾ ਨਜ਼ਰ ਆਇਆ। ਸਭ ਤੋਂ ਵੱਡਾ ਹਾਸਾ ਤੇ ਦੁੱਖ ਭਾਰਤ ਦੇ ਇਕ ਨੰਬਰ ਖਬਰਾਂ ਦੇ ਨਿਜੀ ਚੈਨਲ ਆਜ ਤੱਕ ਨੂੰ ਦੇਖਕੇ ਹੋਇਆ, ਜਿਸ ਦਾ ਪੱਤਰਕਾਰ ਕੱਲ ਸ਼ਰੇਆਮ ਭਾਜਪਾ ਦੇ ਸਿਮ੍ਰਤੀ ਇਰਾਨੀ, ਅਜੈ ਸਿੰਘ ਤੇ ਹੋਰ ਨੇਤਾਵਾਂ ਦੇ ਮੂੰਹ ਵਿਚ ਭਾਜਪਾ ਦੇ ਹੱਕ ਦੇ ਜਵਾਬ ਹੀ ਪਾਈ ਜਾ ਰਿਹਾ ਸੀ।ਅੱਜ ਵਿਕਾਊ ਮੀਡੀਆ ਦਾ ਬਹੁਤ ਵਿਕਰਾਲ ਤੇ ਵਿਸ਼ਾਲ ਰੂਪ ਦੇਖਿਆ।

ਅਵਿਸ਼ਵਾਸ ਮੱਤ ਨਾਲ ਭਾਵੇਂ ਵਿਰੋਧੀ ਹਾਰ ਗਏ ਹਨ, ਪਰ ਭਾਜਪਾ ਦੇ ਬੁੱਲਾਂ ਤੇ ਸਿਕਰੀ ਤਾਂ ਆ ਹੀ ਚੁੱਕੀ ਹੈ।ਕਿਸੇ ਵੀ ਪਾਰਟੀ ਦਾ ਪੱਖ ਨਾ ਪੂਰਦਿਆਂ ਮੈਂ ਇਹੋ ਲਿਖਾਂਗਾ, ਕਿ ਇਸ ਵੇਲੇ ਦੇਸ਼ ਹਿੱਤ ਦੀ ਗੱਲ ਲਿਖਣ ਦੀ ਜ਼ਿਆਦਾ ਜ਼ਰੂਰਤ ਹੈ, ਉਸਾਰੂ ਬਹਿਸ ਰਾਜਨੀਤੀਕਾਂ ਨੂੰ ਬਹੁਤ ਵਾਰ ਸਹੀ ਰਾਹ ਚੁਣਨ ਵਿਚ ਸਹਾਈ ਵੀ ਹੋ ਜਾਂਦੀ ਹੈ। ਇਕ ਗੱਲ ਵਧੀਆ ਹੋਈ ਹੈ, ਕਿ 2019 ਦੀ ਸੰਸਦ ਲਈ ਹੋਣ ਵਾਲੀ ਬੈਲਟ ਲੜਾਈ ਦਾ ਆਗਾਜ਼ ਸੰਸਦ ਦੇ ਅਹਾਤੇ ਵਿਚੋਂ ਹੀ ਹੋਇਆ ਹੈ।ਸੰਸਦ ਵਿਚ ਭਾਂਵੇ ਹਰਸਿਮਰਤ ਇਹ ਗੱਲ ਕਹਿਣੋਂ ਰਹਿ ਗਈ, ਪਰ ਘੱਟ ਗਿਣਤੀਆਂ ਉਪਰ ਹੁੰਦੇ ਸ਼ੌਸ਼ਣ ਦੀ ਗੱਲ ਕੇਂਦਰ ਨੇ ਮੰਨ ਲਈ ਹੈ। ਭਾਜਪਾ ਨੂੰ ਇਸ ਭੁੱਲ ਦਾ ਅਹਿਸਾਸ ਬਹੁਤ ਦੇਰ ਬਾਦ ਹੋਵੇਗਾ।ਕੁੱਲ ਮਿਲਾਕੇ ਇਸ ਫਿਲਮ ਨੇ ਸਾਰੀਆਂ ਫਿਲਮਾਂ ਫੇਲ ਕਰ ਦਿੱਤੀਆਂ ਹਨ। ਰਾਹੁਲ ਗਾਂਧੀ ਤੇ ਨਰਿੰਦਰ ਮੋਦੀ ਦੋਵੇਂ ਹੀ ਸਰਵੋਤਮ ਹਾਸ ਰਸ ਕਲਾਕਾਰ ਸਾਬਿਤ ਹੋਏ।

Tags
Show More

GURMINDER SINGH SAMAD

Gurminder Singh Samad has served as a journalist of repute with several sensitive postings for a leading Punjabi Hindi top media houses of the world i.e Editor- Rozana Spokesman, North India Head - News24 TV, Programming Head - BIG 92.7 FM Radio, VP Content- Chardhikala Time TV

Leave a Reply

Your email address will not be published. Required fields are marked *

Close