NATIONAL

NOW YOU CAN HIRE FULL TRAIN IN INDIA

ਹੁਣ ਤੁਸੀਂ ਆਪਣੇ ਲਈ ਰੇਲ ਗੱਡੀ ਦੇ ਦਰਜਣ ਤੋਂ ਜ਼ਿਆਦਾ ਡੱਬੇ ਬੁੱਕ ਕਰ ਸਕਦੇ ਹੋ

NOW YOU CAN HIRE FULL TRAIN IN INDIA

ਆਉਣ ਵਾਲੇ ਮਹੀਨੇ ਵਿਚ ਸਿਰਫ ਮਾਨਸੂਨ ਦਾ ਇੰਤਜ਼ਾਰ ਨਾ ਕਰਿੳ, ਹੋਰ ਵੀ ਕਈ ਹੈਰਾਨੀ ਜਨਕ ਖ਼ਬਰਾਂ ਤੁਹਾਡੀਆਂ ਬਰੂਹਾਂ ਤੇ ਆ ਸਕਦੀਆਂ ਹਨ। ਜੇਕਰ ਤੁਹਾਡੇ ਨਾਨਕੇ ਜਾਂ ਦਾਦਕੇ ਪੂਰੀ ਦੀ ਪੂਰੀ ਗੱਡੀ ਬੁੱਕ ਕਰਕੇ ਜਾਂ ਫਿਰ ਸਿਰਫ ਬੋਗੀ ਬੁੱਕ ਕਰਕੇ ਤੁਹਾਡੇ ਨੇੜਲੇ ਰੇਲਵੇ ਸਟੇਸ਼ਨ ਤੇ ਪਹੁੰਚ ਜਾਣ ਤਾਂ ਹੈਰਾਨ ਨਾ ਹੋਇੳ, ਕਿਉਂਕਿ ਰੇਲਵੇ ਇਕ ਨਵੀਂ ਵਿਉਂਤ ਰਾਹੀ 50 ਹਜ਼ਾਰ ਵਿਚ ਇਕ ਪੂਰਾ ਡੱਬਾ 7 ਦਿਨਾਂ ਲਈ ਕਿਰਾਏ ਤੇ ਦੇਵੇਗੀ। ਹੋਰ ਵੀ ਕਈ ਜ਼ਰੂਰੀ ਤਬਦੀਲੀਆਂ ਭਾਰਤੀ ਬਜ਼ਾਰਾਂ ਵਿਚ ਤੇ ਕੰਮ ਕਰਨ ਦੀ ਪ੍ਰਣਾਲੀ ਵਿਚ ਆਉਣ ਵਾਲੀਆਂ ਹਨ, ਜਿੰਨ੍ਹਾਂ ਉਪਰ ਨਜ਼ਰਸਾਨੀ ਨਾ ਕਰਕੇ ਤੁਸੀ ਆਪਣਾ ਹੋ ਸਕਣ ਵਾਲਾ ਫਾਇਦਾ ਨਹੀਂ ਲੈ ਸਕੋਗੇ। ਜੁਲਾਈ 2018 ਤੋਂ ਕਈ ਨਿਯਮ ਬਦਲਣ ਵਾਲੇ ਹਨ।

NOW YOU CAN HIRE FULL TRAIN IN INDIA1. ਰੇਲਵੇ ਨੇ ਲੋਕਾਂ ਦੀ ਯਾਤਰਾ ਨੂੰ ਹੋਰ ਵਧੇਰੇ ਆਰਾਮਦੇਹ ਬਣਾਉਣ ਲਈ ਵੱਡੀ ਤਬਦੀਲੀ ਕਰਨ ਦਾ ਫ਼ੈਸਲਾ ਕੀਤਾ ਹੈ। ਰਿਪੋਰਟਾਂ ਅਨੁਸਾਰ ਜੁਲਾਈ 2018 ਤੋਂ ਹੁਣ ਵੇਟਿੰਗ ਟਿਕਟ ਨਹੀਂ ਦਿੱਤਾ ਜਾਵੇਗਾ। ਹੁਣ ਲੋਕਾਂ ਨੂੰ ਕਨਫ਼ਰਮ ਟਿਕ ਜਾਂ ਆਰਏਸੀ ਹੀ ਦਿੱਤਾ ਜਾਵੇਗਾ। ਭਾਵ ਲੋਕਾਂ ਨੂੰ ਵੋਟਿੰਗ ਲਿਸਟ ਵੇਖਣ ਦੇ ਝੰਜਟ ਤੋਂ ਆਜ਼ਾਦੀ ਮਿਲੇਗੀ, 2. ਦੂਜਾ ਨਿਯਮ ਵੀ ਰੇਲਵੇ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ‘ਤਤਕਾਲ` ਟਿਕਟ ਰੱਦ ਕਰਵਾਉਣ `ਤੇ ਵੀ 50 ਫ਼ੀ ਸਦੀ ਰੀਫ਼ੰਡ ਮਿਲੇਗਾ। ਇਸ ਤੋਂ ਪਹਿਲਾਂ ‘ਤਤਕਾਲ` ਟਿਕਟ ਰੱਦ ਕਰਵਾਉਣ ਜਿਹੀ ਕੋਈ ਸਹੂਲਤ ਨਹੀਂ ਸੀ, 3. ਇੱਕ ਜੁਲਾਈ 2018 ਤੋਂ ਹੁਣ ਮੋਬਾਇਲ ਸਿਮ ਖ਼ਰੀਦਣ ਲਈ ਆਧਾਰ ਨੰਬਰ ਦੇਣਾ ਜ਼ਰੂਰੀ ਨਹੀਂ ਹੋਵੇਗਾ। ਯੂਆਈਡੀਏਆਈ ਨੇ ਇੱਕ ਵਰਚੁਅਲ ਆਈਡੀ ਦੀ ਯੋਜਨਾ ਤਿਆਰ ਕੀਤੀ ਹੈ, ਜੋ ਆਧਾਰ ਨੰਬਰ ਦੀ ਥਾਂ ਵਰਤੋਂ ਵਿੱਚ ਲਿਆਂਦਾ ਜਾਵੇਗਾ। ਇਹ ਨਿਸਮ ਇੱਕ ਜੁਲਾਈ, 2018 ਤੋਂ ਲਾਗੂ ਹੋਣਾ ਹੈ,

4. ਖ਼ਬਰਾਂ ਅਨੁਸਾਰ ਜੇ ਤੁਸੀਂ ਪਹਿਲੀ ਜੁਲਾਈ ਤੋਂ ਬਾਅਦ ਮੋਬਾਇਲ ਨੰਬਰ ਖ਼ਰੀਦਦੇ ਹੋ, ਤਾਂ ਇਹ 10 ਅੰਕਾਂ ਦੀ ਥਾਂ 13 ਅੰਕਾਂ ਦਾ ਹੋਵੇਗਾ। ਸਰਕਾਰ ਨੇ ਇਸ ਸਬੰਧੀ ਸਾਰੀਆਂ ਸੂਬਾ ਸਰਕਾਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ, 5. ਇੱਕ ਜੁਲਾਈ, 2018 ਤੋਂ ਚਾਲੂ ਖਾਤੇ ਵਿੱਚ ਜਮ੍ਹਾ ਰਕਮ `ਤੇ ਹੁਣ 3.5 ਫ਼ੀ ਸਦੀ ਸਾਲਾਨਾ ਦੀ ਦਰ ਨਾਲ ਵਿਆਜ ਮਿਲੇਗਾ। ਇਸ ਤੋਂ ਪਹਿਲਾਂ ਇਹ ਵਿਆਜ 4 ਫ਼ੀ ਸਦੀ ਦੀ ਦਰ ਨਾਲ ਮਿਲਦਾ ਸੀ, 6. ਇੱਕ ਜੁਲਾਈ ਜਾਂ ਇਸ ਤੋਂ ਬਾਅਦ ਕੋਈ ਵੀ ਵਿਅਕਤੀ ਜੇ ਭਾਰੀ ਵਾਹਨ ਜਾਂ ਯਾਤਰੀ ਵਾਹਨ ਦਾ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ 5ਏ ਵਿੱਚ ਡਰਾਈਵਿੰਗ ਸਰਟੀਫਿ਼ਕੇਟ ਲਾਉਣਾ ਹੋਵੇਗਾ। ਇਹ ਡਰਾਈਵਿੰਗ ਸਰਟੀਫਿ਼ਕੇਟ ਕਸੇ ਡਰਾਇੀਵਿੰਗ ਸੰਸਥਾਨ ਤੋਂ ਇੱਕ ਦਿਨ ਦੀ ਸਿਖਲਾਈ ਹਾਸਲ ਕਰਨ ਤੋਂ ਬਾਅਦ ਹੀ ਮਿਲੇਗਾ, 7. ਖ਼ਬਰ ਹੈ ਕਿ ਜਿਹੜੇ ਲੋਕਾਂ ਨੇ ਆਪਣਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਜਾਂ ਉਨ੍ਹਾਂ ਕੋਲ ਕਿਸੇ ਕਾਰਨ ਕਰ ਕੇ ਇੱਕ ਤੋਂ ਵੱਧ ਪੈਨ ਕਾਰਡ ਹਨ, ਉਹ ਰੱਦ ਹੋ ਜਾਣਗੇ। ਇਸ ਲਈ ਇੱਕ ਜੁਲਾਈ ਤੋਂ ਪਹਿਲਾਂ ਤੁਸੀਂ ਆਪੋ-ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾ ਲਵੋ,

NOW YOU CAN HIRE FULL TRAIN IN INDIA

Tags
Show More