NATIONAL

ਸਵੱਛ ਭਾਰਤ ਅਭਿਆਨ ਦਾ ਆਯੋਜਨ ਕੀਤਾ ਮਹਿਲਾ ਦਿਵਸ ਦੇ ਮੌਕੇ ਤੇ

ਸਵੱਛ ਭਾਰਤ ਅਭਿਆਨ ਦਾ ਆਯੋਜਨ ਕੀਤਾ ਮਹਿਲਾ ਦਿਵਸ ਦੇ ਮੌਕੇ ਤੇ

ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਪੰਜਾਬ ਰਾਜ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਵਿੱਚ ਦਫਤਰ ਦੇ ਸਬੰਧਤ ਅਮਲੇ ਵੱਲੋਂ ਸਰਗਰਮ ਹਿੱਸੇਦਾਰੀ ਪਾਉਂਦਿਆਂ ਸਵੱਛ ਭਾਰਤ ਅਭਿਆਨ ਦਾ ਆਯੋਜਨ ਕੀਤਾ ਗਿਆ। ਸ੍ਰੀਮਤੀ  ਰੰਧਾਵਾ ਦੇ ਪ੍ਰੇਰਨਾ ਦਾਇਕ ਭਾਸ਼ਣ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਹੋਈ। ਬਾਅਦ ਵਿੱਚ ਦਫਤਰ ਦੇ ਸਾਰੇ ਸਟਾਫ ਨੇ ਸਫਾਈ ਰੱਖਣ ਦੀ ਸਹੁੰ ਖਾਧੀ ਅਤੇ ਦਫਤਰ ਨੂੰ ਸਾਫ-ਸੁਥਰਾ ਰੱਖਣ ਦੇ ਮੰਤਵ ਨਾਲ ਇੱਕ ਸਫਾਈ ਮੁਹਿੰਮ ਵੀ ਚਲਾਈ ਗਈ। ਚੇਅਰਪਰਸਨ ਨੇ ਸਟਾਫ  ਵੱਲੋਂ ਕੀਤੇ ਸਫਾਈ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਦਫਤਰ ਨੂੰ ਸਾਫ ਤੇ ਸਵੱਛ ਰੱਖਣ ਵਿੱਚ ਨਾਂ ਨੂੰ ਸੁਹਿਰਦ ਸਹਿਯੋਗ ਦੇਣ ‘ਤੇ ਜ਼ੋਰ ਦਿੱਤਾ। On occasion of Women Day organized  Swachh Bharat Abhiyan

ਸ੍ਰੀਮਤੀ  ਗੁਰਸ਼ਰਨ ਕੌਰ ਨੇ ਆਪਣੇ ਦਫਤਰ ਦੇ ਨੇੜੇ ਬੂਟੇ ਵੀ ਲਗਾਏ। ਉਨਾਂ ਦੱਸਿਆ ਕਿ ਦੁਨੀਆਂ ਅੱਜ ਵਾਤਾਵਰਣ ਸਮੱਸਿਆਵਾਂ, ਆਲਮੀ ਤਪਸ਼, ਘੱਟ ਰਹੀ ਓਜ਼ੋਨ ਪਰਤ ਅਤੇ ਪ੍ਰਦੂਸ਼ਨ ਵਰਗੇ ਕਈ ਭਖਦੇ ਮਸਲਿਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਇਨਾਂ ਮਸਲਿਆਂ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਰੁੱਖ ਵਾਤਵਰਣ ਦੀ ਸ਼ੁੱਧਤਾ ਅਤੇ ਖੂਬਸੂਰਤੀ ਦਾ ਪ੍ਰਮੁੱਖ ਸੋਮਾ ਹਨ ਕਿਉਂ ਜੋ ਇਹ ਕਾਰਬਨ ਡਾਈਅਕਸਾਈਡ ਲੈਂਦੇ ਹਨ ਅਤੇ ਸਾਫ-ਸੁਥਰੀ ਆਕਸੀਜ਼ਨ ਛੱਡਦੇ ਹਨ, ਤਾਪਮਾਨ ਘਟਾਉਂਦੇ ਹਨ ਅਤੇ ਜਿਸਮਾਨੀ ਤੇ ਮਨਵਿਗਿਆਨਕ ਦੋਵੇਂ ਤਰੀਕਿਆਂ ਨਾਲ ਮਨੁੱਖ ‘ਤੇ ਚੰਗਾ ਅਸਰ ਪਾਉਂਦੇ ਹਨ।

ਚੇਅਰਪਰਸਨ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦਾ ਹਿੱਸਾ ਬਣਕੇ  ਮੁਹਿੰਮ ਨੂੰ ਕਾਮਯਾਬ ਕਰਨ ਵਿੱਚ ਆਪਣਾ ਯੋਗਦਾਨ  ਪਾਉਣ। ਇਸ ਮੌਕੇ ਸ੍ਰੀਮਤੀ ਰੰਧਾਵਾ ਨੇ ਸਫਾਈ ਸੇਵਕਾ ਸ੍ਰੀਮਤੀ ਸਵਿਤਾ ਨੂੰ ਉਨਾਂ ਦੇ ਚੰਗੇ ਸਫਾਈ ਕਾਰਜਾਂ ਲਈ ਇੱਕ ਮੋਮੈਂਟੋ ਦੇ ਕੇ ਸਨਮਾਨਿਤ ਵੀ  ਕੀਤਾ। ਹੋਰਨਾਂ ਤੋਂ ਇਲਾਵਾ ਬੋਰਡ ਦੇ ਸਕੱਤਰ ਸ੍ਰੀ ਅਭੀਸ਼ੇਕ, ਸ੍ਰੀ ਨਰਿੰਦਰ ਸਿੰਘ, ਸ੍ਰੀ ਸਤਪਾਲ ਆਦਿ ਮੌਜੂਦ ਸਨ।

ਪੰਜਾਬ ਦੇ ਸੇਵਾ ਕੇਂਦਰਾਂ ਵਿਚ ਹੋਰ ਨਵੀਆਂ ਸੇਵਾਵਾਂ ਸ਼ੁਰੂ

Tags
Show More