Punjab

other appeals against gang threatening create pornography

ਅਸ਼ਲੀਲ ਵੀਡੀਓ ਬਣਾਉਣ ਦੀ ਧਮਕੀ ਦੇਣ ਵਾਲੇ ਗਿਰੋਹ ਖਿਲਾਫ ਮਿਲੀਆ ਹੋਰ ਦਰਖਾਸਤਾ

ਅਸ਼ਲੀਲ ਵੀਡੀਓ ਬਣਾਉਣ ਦੀ ਧਮਕੀ ਦੇਣ ਵਾਲੇ ਗਿਰੋਹ ਖਿਲਾਫ ਮਿਲੀਆ ਹੋਰ ਦਰਖਾਸਤਾ

other appeals against gang threatening create pornographyਥਾਣਾ ਸਿਟੀ ਦੀ ਪੁਲਸ ਨੇ ਬੀਤੇ ਦਿਨੀਂ ਇਕ ਫੌਜੀ ਨੂੰ ਲਿਫਟ ਦੇ ਬਹਾਨੇ ਘਰ ਬੁਲਾ ਕੇ ਅਸ਼ਲੀਲ ਵੀਡੀਓ ਬਣਾਉਣ ਸਬੰਧੀ ਬਲੈਕ ਮੇਲ ਕਰਨ ਦੇ ਦੋਸ਼ ਹੇਠ 16 ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ।   ਜ਼ਿਕਰਯੋਗ ਹੈ ਕਿ ਸ਼ਹਿਰ ਦੇ ਨਾਮੀ ਵਿਅਕਤੀ ਵੀ ਇਸ ਗੈਂਗ ਦ ਸ਼ਿਕਾਰ ਹੋ ਚੁੱਕੇ ਹਨ ਜੋ ਸ਼ਰਮ ਦੇ ਮਾਰੇ ਪੁਲਸ ਦੇ ਸਾਹਮਣੇ ਲਿਖਤੀ ਦਰਖਾਸਤ ਦੇਣ ਤੋਂ ਸ਼ਰਮ ਮਹਿਸੂਸ ਕਰ ਰਹੇ ਹਨ। ਇਸ ਗੈਂਗ ਵੱਲੋਂ ਪਿਛਲੇ ਸਮੇਂ ਦੌਰਾਨ ਕਰੀਬ 50 ਤੋ ਜ਼ਿਆਦਾ ਵਿਅਕਤੀਆਂ ਨੂੰ ਸ਼ਿਕਾਰ ਬਣਾਏ ਜਾਣ ਦਾ ਅੰਦਾਜ਼ਾ  ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਚੰਦਰ ਭੂਸ਼ਣ ਸ਼ਰਮਾ ਨੇ ਦੱਸਿਆ ਕਿ ਛੁੱਟੀ ਆਏ ਫੌਜੀ ਹਰਪਾਲ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਠੱਠਾ ਥਾਣਾ ਝਬਾਲ  ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਸੀ ਕਿ ਉਹ ਆਪਣੇ ਸਹੁਰਿਆਂ ਪਿੰਡ ਰਾਮਪੁਰ ਥਾਣਾ ਵੈਰੋਵਾਲ ਤੋ ਹੋ ਕੇ ਆਪਣੀ ਸਕੂਟੀ ਤੇ ਸਵਾਰ ਹੋ ਆਪਣੇ ਘਰ ਪਿੰਡ ਠੱਠਾ ਜਾ ਰਿਹਾ ਸੀ। ਬੋਹਡ਼ੀ ਚੌਕ  ’ਚ ਇਕ ਅੌਰਤ ਵੀਰਾ ਸ਼ਰਮਾ ਪਤਨੀ ਰੋਸ਼ਨ ਲਾਲ ਨੇ ਉਸ ਦੀ ਸਕੂਟੀ ਨੂੰ ਹੱਥ ਦੇ ਕੇ ਅੰਮ੍ਰਿਤਸਰ ਬਾਈਪਾਸ ਨੇੜੇ ਗੁਰੂ ਤੇਗ ਬਹਾਦਰ ਨਗਰ ਵਿਖੇ ਮੌਜੂਦ  ਆਪਣੇ ਘਰ ਲੈ ਗਈ  ਜਿਥੇ ਪਹਿਲਾ ਤੋ ਹੀ ਕਰੀਬ ਇਕ ਦਰਜਨ ਤੋ ਜ਼ਿਆਦਾ ਵਿਅਕਤੀ ਮੌਜੂਦ ਸਨ, ਜਿਨ੍ਹਾ ਨੇ ਉਸ ਨੂੰ ਜਬਰੀ ਕਮਰੇ ਵਿਚ ਬੰਦ ਕਰ ਉਸ ਦੀ ਕਿਸੇ ਅੌਰਤ ਨਾਲ ਅਸ਼ਲੀਲ ਵੀਡੀਓ ਬਣਾਉਣ ਸਬੰਧੀ ਬਲੈਕ ਮੇਲ ਕਰਦੇ ਹੋਏ ਇਕ ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋ ਬਾਅਦ ਪੁਲਸ ਨੇ ਵੀਰਾ ਸ਼ਰਮਾ, ਬਲਜੀਤ ਸਿੰਘ ਬਿੱਟੂ, ਸਿਮਰਨ ਕੌਰ, ਲਲਿਤ ਸ਼ਰਮਾ  ਤੇ ਮੁਨੀਸ਼ ਸ਼ਰਮਾ ਦਰਸ਼ਨ ਲਾਲ, ਸੰਦੀਪ ਕੌਰ, ਆਦਿ ਤੋਂ ਇਲਾਵਾ 10 ਅਣਪਛਾਤਿਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ ਅਤੇ ਬਲਜੀਤ ਸਿੰਘ ਬਿੱਟੂ ਨੂੰ ਕਾਬੂ ਕਰ ਲਿਆ ਸੀ, ਜਿਸ ਨੇ ਰਿਮਾਂਡ ਦੌਰਾਨ ਆਪਣੇ ਦੋ ਹੋਰ ਸਾਥੀਆਂ ਗੌਰਵ ਪੁੱਤਰ ਰਾਜ ਕੁਮਾਰ ਵਾਸੀ ਚੰਦਰ ਕਾਲੋਨੀ ਤੇ ਅਕਾਸ਼ਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਤਰਨਤਾਰਨ ਦਾ ਖੁਲਾਸਾ ਕੀਤਾ ਸੀ।

other appeals against gang threatening create pornography

other appeals against gang threatening create pornography

ਥਾਣਾ ਮੁਖੀ ਨੇ ਦੱਸਿਆ ਕਿ  10 ਦੇ ਕਰੀਬ ਹੋਰ ਵਿਕਤੀਆਂ ਵੱਲੋਂ ਠੱਗੀ ਦਾ ਸ਼ਿਕਾਰ ਹੋਣ ਸਬੰਧੀ ਪੁਲਸ ਤੱਕ ਪਹੁੰਚ ਕੀਤੀ ਜਾ ਰਹੀ ਹੈ  ਜਿਸ ਵਿਚ ਇਕ ਮਹਿਲਾ ਕਾਂਸਟੇਬਲ ਦਾ ਵੀ ਸ਼ਾਮਲ ਹੋਣ ਦਾ ਪਤਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਏ. ਐੱਸ. ਆਈ ਵਿਪਨ ਕੁਮਾਰ ਵੱਲੋਂ ਦੋਸ਼ੀਆਂ ਦੇ ਘਰਾ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜੋ ਜਲਦ ਕਾਬੂ ਕਰ ਲਏ ਜਾਣਗੇ।

Tags
Show More

Leave a Reply

Your email address will not be published. Required fields are marked *