NATIONAL

ਦੱਬੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਜ਼ਮੀਨ ਪਾਕਿਸਤਾਨ ਨੇ

ਦੱਬੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਜ਼ਮੀਨ ਪਾਕਿਸਤਾਨ ਨੇ

ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦੀ ਜ਼ਮੀਨ ਚੋਰੀ-ਛੁਪੇ ਹੜੱਪ ਲਈ ਹੈ। ਭਾਰਤੀ ਅਧਿਕਾਰੀਆਂ ਮੁਤਾਬਕ ਪਾਕਿਸਤਾਨ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਲਾਂਘਾ ਵਿਕਸਤ ਕਰਨ ਦੇ ਨਾਂਅ ‘ਤੇ ਇਸ ਪਵਿੱਤਰ ਸਥਾਨ ਦੀ ਜ਼ਮੀਨ ‘ਤੇ ਧੜੱਲੇ ਨਾਲ ਕਬਜ਼ਾ ਕਰ ਲਿਆ ਹੈ, ਜਿਸ ਦਾ ਉਨ੍ਹਾਂ ਸਖ਼ਤ ਵਿਰੋਧ ਵੀ ਪ੍ਰਗਟ ਕੀਤਾ। ਅਧਿਕਾਰੀਆਂ ਮੁਤਾਬਕ ਪਾਕਿਸਤਾਨ ਕਰਤਾਰਪੁਰ ਸਾਹਿਬ ਕੌਰੀਡੋਰ ਨੂੰ ਸਿਰਫ ਦੋ ਸਾਲ ਲਈ ਖੋਲ੍ਹਣਾ ਚਾਹੁੰਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੌਰੀਡੋਰ ਲਾਂਘੇ ਸਬੰਧੀ ਭਾਰਤ ਦੇ ਪ੍ਰਸਤਾਵਾਂ ‘ਤੇ ਵਾਰ-ਵਾਰ ਸਵਾਲ ਵੀ ਚੁੱਕੇ, ਜੋ ਪਾਕਿਸਤਾਨ ਵੱਲੋਂ ਦੋਹਰੇ ਮਾਪਦੰਡ ਅਪਨਾਉਣ ਨੂੰ ਉਜਾਗਰ ਕਰਦਾ ਹੈ। Pakistan has land of buried Kartarpur Sahib gurdwara

 

 

ਅਧਿਕਾਰੀਆਂ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸ਼ਰਧਾਲੂਆਂ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਨੂੰ ਜ਼ਮੀਨ ਦਾਨ ਵਿੱਚ ਦਿੱਤੀ ਸੀ, ਜਿਸ ‘ਤੇ ਪਾਕਿਸਤਾਨ ਸਰਕਾਰ ਨੇ ਆਪਣਾ ਕਬਜ਼ਾ ਕਰ ਲਿਆ ਹੈ। ਭਾਰਤ ਨੇ ਪਾਕਿਸਤਾਨ ਨੂੰ ਸਿੱਖਾਂ ਦੀਆਂ ਭਾਵਨਾਵਾਂ ਧਿਆਨ ਵਿੱਚ ਰੱਖਦਿਆਂ ਹੋਇਆਂ ਜ਼ਮੀਨ ਤੁਰੰਤ ਗੁਰਦੁਆਰੇ ਨੂੰ ਵਾਪਸ ਕਰਨ ਦੀ ਮੰਗ ਕੀਤੀ ਹੈ। ਬੀਤੇ ਦਿਨੀਂ ਦੋਵਾਂ ਦੇਸ਼ਾਂ ਦਰਮਿਆਨ ਹੋਈ ਬੈਠਕ ਬਾਰੇ ਹੋਰ ਗੱਲ ਸਾਹਮਣੇ ਆਈ ਹੈ।

 

 

ਉਹ ਇਹ ਕਿ ਪਾਕਿਸਤਾਨ ਲਾਂਘੇ ਨੂੰ ਸਦਾ ਲਈ ਨਹੀਂ ਖੋਲ੍ਹਣਾ ਚਾਹੁੰਦਾ। 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗਲਿਆਰਾ ਉਸਾਰਨ ਵਿੱਚ ਭਾਰਤ ਤਕਰੀਬਨ 190 ਕਰੋੜ ਰੁਪਏ ਖਰਚ ਰਿਹਾ ਹੈ, ਪਰ ਪਾਕਿਸਤਾਨ ਗਲਿਆਰੇ ਨੂੰ ਸਿਰਫ ਦੋ ਸਾਲਾਂ ਦੇ ਸਮੇਂ ਲਈ ਹੀ ਖੋਲ੍ਹਣਾ ਚਾਹੁੰਦਾ ਹੈ। ਇੰਨਾ ਹੀ ਨਹੀਂ, ਭਾਰਤ ਵੱਲੋਂ 5,000 ਸ਼ਰਧਾਲੂਆਂ ਦੀ ਆਮਦ ਨੂੰ ਪਾਕਿਸਤਾਨ ਨੇ ਸਿਰਫ 700 ਕਰਨ ‘ਤੇ ਜ਼ੋਰ ਦਿੱਤਾ ਅਤੇ ਨਾਲ ਹੀ ਕਰਤਾਰਪੁਰ ਸਾਹਿਬ ਗਲਿਆਰਾ ਪਾਕਿਸਤਾਨ ਆਪਣੀ ਪਸੰਦ ਦੇ ਦਿਨਾਂ ਵੇਲੇ ਖੋਲ੍ਹੇਗਾ ਅਤੇ ਕਿਸੇ ਨੂੰ ਪੈਦਨ ਜਾਣ ਦੀ ਸਹੂਲਤ ਨਾ ਦੇਣ ਦੀ ਗੱਲ ਵੀ ਪਾਕਿ ਅਧਿਕਾਰੀਆਂ ਨੇ ਰੱਖੀ ਹੈ।

ਸਿਰਸਾ ਨੇ ਸੰਭਾਲੀ ਦਿੱਲੀ ਕਮੇਟੀ ਦੀ ਕਮਾਨ

Tags
Show More