DIASPORA

ਕਰਤਾਰਪੁਰ ਲਾਂਘੇ ਲਈ ਪਾਕਿਸਤਾਨੀ ਵਫਦ ਭਾਰਤ ਆਵੇਗਾ

ਕਰਤਾਰਪੁਰ ਲਾਂਘੇ ਸੰਬੰਧੀ ਗੱਲਬਾਤ ਲਈ ਪਾਕਿਸਤਾਨੀ ਵਫਦ 13 ਮਾਰਚ ਨੂੰ ਭਾਰਤ ਆਵੇਗਾ

ਪਾਕਿਸਤਾਨ ਤੇ ਭਾਰਤ ਦੇ ਰਿਸ਼ਤਿਆਂ ਵਿਚ ਆਈ ਖਟਾਸ ਨੂੰ ਕਰਤਾਰਪੁਰ ਲਾਂਘਾ ਸ਼ੁਰੂ ਕਰਨ ਦੀ ਤਦਬੀਰ ਨਾਲ ਦੂਰ ਹੁੰਦਿਆਂ ਦੇਖਿਆ ਜਾ ਰਿਹਾ ਹੈ। ਇਕ ਦੂਜੇ ਨਾਲ ਗੱਲ ਨਾ ਕਰਨ ਵਾਲੀਆਂ ਸਰਕਾਰਾਂ ਦੇ ਰਿਸ਼ਤਿਆਂ ਵਿਚ ਜੰਮੀ ਬਰਫ ਹੌਲੀ ਹੌਲੀ ਪਿਘਲ ਰਹੀ ਹੈ।ਪਾਕਿਸਤਾਨ ਸਰਕਾਰ ਦੀਆਂ ਕੋਸ਼ਿਸ਼ਾਂ ਕਾਮਯਾਬ ਹੁੰਦੀਆਂ ਜਾਪਦੀਆਂ ਹਨ, ਪਰ ਸਭ ਤੋਂ ਵੱਡੀ ਤਾਂ ਸੰਗਤਾਂ ਦੀਆਂ ਅਰਦਾਸਾਂ ਕਬੂਲ ਹੁੰਦੀਆਂ ਦਿਖਾਈ ਦੇ ਰਹੀਆਂ ਹਨ। Pakistani Delegation Coming India Soon

ਕਰਤਾਰਪੁਰ ਲਾਂਘੇ ਤੇ ਗੱਲਬਾਤ ਕਰਨ ਲਈ ਭਾਰਤ ਨੇ ਪਾਕਿਸਤਾਨ ਦਾ ਸੱਦਾ ਕਬੂਲ ਕਰ ਲਿਆ ਹੈ। ਕਰਤਾਰਪੁਰ ਲਾਂਘੇ ਤੇ ਗੱਲਬਾਤ ਕਰਨ ਲਈ ਪਾਕਿਸਤਾਨ ਸਰਕਾਰ ਦਾ ਇੱਕ ਵਫ਼ਦ 13 ਮਾਰਚ ਨੂੰ ਭਾਰਤ ਆਵੇਗਾ। ਜਿਸ ਦੌਰਾਨ ਦੋਹਾਂ ਮੁਲਕਾਂ ਲਈ ਇਹ ਅਹਿਮ ਮੀਟਿੰਗ ਕਰਤਾਰਪੁਰ ਲਾਂਘੇ ਤੋਂ ਇਲਾਵਾ ਗੁਆਂਢੀ ਰਿਸ਼ਤਿਆਂ ਚ ਮਿਠਾਸ ਭਰਨ ਦਾ ਵੀ ਕੰਮ ਕਰੇਗੀ। ਭਾਰਤ ਨੇ ਪਾਕਿ ਵਲੋਂ ਦਿੱਤੇ ਇਸ ਸੱਦੇ ਦਾ ਸੁਆਗਤ ਕੀਤਾ ਹੈ। Pakistani Delegation Coming India Soon

ਇਥੇ ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਨਵੀਂ ਸਰਕਾਰ ਬਣਨ ਤੋਂ ਬਾਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੇ ਨਵੇਂ ਬਣੇ ਪ੍ਰਧਾਨ ਮੰਤਰੀ ਇਰਮਾਨ ਖ਼ਾਨ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਸੀ ਕਿ ਪਾਕਿਸਤਾਨ ਨਾਲ ਉਸਾਰੂ ਗੱਲਬਾਤ ਲਈ ਭਾਰਤ ਤਿਆਰ ਹੈ। ਮੋਦੀ ਨੇ ਇਹ ਵੀ ਕਿਹਾ ਸੀ ਕਿ ਭਾਰਤ ਪਾਕਿਸਤਾਨ ਨਾਲ ਸ਼ਾਂਤੀਪੂਰਨ ਗੁਆਂਢੀ ਰਿਸ਼ਤਿਆਂ ਲਈ ਵਚਨਬੱਧ ਹੈ।

ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਅੱਤਵਾਦ ਤੋਂ ਮੁਕਤ ਦੱਖਣੀ ਏਸ਼ੀਆ ਲਈ ਕੰਮ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ।

ਉਸ ਸਮੇਂ ਪ੍ਰਧਾਨ ਮੰਤਰੀ ਨੇ ਇਮਰਾਨ ਖਾਨ ਨੂੰ ਭੇਜੇ ਪੱਤਰ ਚ ਕਿਹਾ ਸੀ ਕਿ ਭਾਰਤ-ਪਾਕਿਸਤਾਨ ਨਾਲ ਉਸਾਰੂ ਅਤੇ ਸਾਰਥਿਕ ਗੱਲਬਾਤ ਕਰਨ ਦੀ ਦੁਆ ਕਰਦਾ ਹਾਂ। ਕਰਤਾਰਪੁਰ ਲਾਂਘੇ ਦਾ ਸ਼ੁਰੂ ਹੋਣਾ ਦੋਵਾਂ ਮੁਲਕਾਂ ਵਿਚ ਆਪਸੀ ਸਾਂਝ, ਸ਼ਾਂਤੀ ਲੈਕੇ ਆਵੇਗਾ, ਇਹੋ ਦੋਵੇ ਪਾਸੇ ਦੇ ਪੰਜਾਬੀਆਂ ਦੀ ਤਮੰਨਾ ਹੈ।

Tags
Show More

Leave a Reply

Your email address will not be published. Required fields are marked *

Close

Adblock Detected

Please consider supporting us by disabling your ad blocker