Punjabsangrur

ਸੰਗਰੂਰ ਸ਼ਹਿਰ ਦੀਆਂ ਸੜਕਾਂ ਦਾ ਮੁੜ ਨਿਰਮਾਣ ਜਲਦੀ- ਵਿਜੈਇੰਦਰ ਸਿੰਗਲਾ

ਪਟਿਆਲਾ ਗੇਟ ਫਿਰਨੀ ਪਹਿਲ ਦੇ ਅਧਾਰ ਤੇ ਬਣੇਗੀ – ਕੈਬਨਿਟ ਮੰਤਰੀ

ਸੰਗਰੂਰ, (ਜਸਪਾਲ ਸ਼ਰਮਾ ਪਾਲੀ ) – ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸੰਗਰੂਰ ਦੇ ਲੋੜਵੰਦ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ‘ਤੇ ਮੁਹੱਈਆ ਕਰਵਾਉਣ ਲਈ ਪੂਰੀ ਤਰਾਂ ਵਚਨਬੱਧ ਹਨ। ਸ਼੍ਰੀ ਸਿੰਗਲਾ ਨੇ ਕਿਹਾ ਕਿ ਜਿਥੇ ਰਾਜ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਉਥੇ ਹੀ ਹਰੇਕ ਵਰਗ ਨਾਲ ਸਬੰਧਤ ਲੋੜਵੰਦ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਅਤੇ ਸਰਕਾਰੀ ਯੋਜਨਾਵਾਂ ਤਹਿਤ ਲਾਭ ਮੁਹੱਈਆ ਕਰਵਾਉਣ ਲਈ ਸਾਰਥਕ ਯਤਨ ਕੀਤੇ ਜਾ ਰਹੇ ਹਨ। ਸ਼੍ਰੀ ਸਿੰਗਲਾ ਕਾਂਗਰਸੀ ਆਗੂ ਰਵੀ ਚਾਵਲਾ ਸਾਬਕਾ ਕੌਂਸਲਰ ਦੇ ਗ੍ਰਹਿ ਵਿਖੇ ਪੱਜੇ ਸਨ। ਇਸ ਮੌਕੇ ਮੰਤਰੀ ਨੇ ਕਿਹਾ ਕਿ ਸ਼ਹਿਰ ਦੀਆਂ ਟੁੱਟੀਆਂ ਹੋਈਆਂ ਸਾਰੀਆਂ ਸੜਕਾਂ ਦਾ ਮੁੜ ਨਿਰਮਾਣ ਕੀਤਾ ਜਾਵੇਗਾ ਜਿਨਾਂ ਵਿਚ ਪਟਿਆਲਾ ਗੇਟ ਫਿਰਨੀ, ਸੁਨਾਮੀ ਗੇਟ ਫਿਰਨੀ ਪਹਿਲ ਦੇ ਅਧਾਰ ਤੇ ਨਿਰਮਤ ਹੋਣਗੀਆਂ। ਉਹਨਾ ਦੱਸਿਆ ਕਿ ਲੋਕਾਂ ਦੀ ਸੁਵਿਧਾ ਲਈ ਪੰਜਾਬ ਸਰਕਾਰ ਵਲੋਂ ਸੰਗਰੂਰ ਵਿਚ ਜਨ ਸੰਪਰਕ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਆਮ ਪਬਲਿਕ ਨੂੰ ਉਹਨਾ ਦੀਆਂ ਸਮੱਸਿਆਵਾ ਸਬੰਧੀ ਹਰ ਤਰਾਂ ਦੀ ਕਾਰਵਾਈ ਇਕੋ ਸਮੇਂ ਇਕੋਂ ਹੀ ਛੱਤ ਥੱਲੇ ਪੂਰੀ ਹੋ ਸਕੇ। ਮੰਤਰੀ ਨੇ ਦੱਸਿਆ ਕਿ ਕੈਂਪ ਦੌਰਾਨ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਿਤ ਪੈਨਸ਼ਨ, ਸਮਾਰਟ ਕਾਰਡ ਅਤੇ ਬਜ਼ੁਰਗਾਂ ਲਈ ਬੱਸ ਪਾਸ ਆਦਿ ਸਰਕਾਰੀ ਸੇਵਾਵਾਂ ਦੇ ਫਾਰਮ ਭਰਵਾਏ ਗਏ। ਆਮ ਲੋਕਾਂ ਨੇ ਕੈਂਪ ਨੂੰ ਭਰਵਾਂ ਹੁੰਗਾਰਾ ਦਿੱਤਾ ਅਤੇ ਕੈਂਪ ਦੌਰਾਨ ਹਜ਼ਾਰਾਂ ਬਿਨੇਕਾਰਾਂ ਵੱਲੋਂ ਆਪਣੇ ਬਿਨੈ ਫਾਰਮ ਜਮਾਂ ਕਰਵਾਏ ਜਾਣਗੇ।

ਫਰਜੀ ਟ੍ਰੈਵਲ ਏਜੰਟਾਂ ਵਿਰੁੱਧ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ- ਡੀ ਐਸ ਪੀ ਸ਼ਰਮਾ

Show More