Punjab

ਸ਼ਾਂਤੀ ਦਾ ਸੁਨੇਹਾ ਕਰਤਾਰਪੁਰ ਲਾਂਘੇ ਲਈ

ਸ਼ਾਂਤੀ ਦਾ ਸੁਨੇਹਾ ਕਰਤਾਰਪੁਰ ਲਾਂਘੇ ਲਈ

ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਲਈ ਡੇਰਾ ਬਾਬਾ ਨਾਨਕ-ਕਰਤਾਰਪੁਰ ‘ਚ ਤਿਆਰ ਹੋ ਰਹੇ ਕੌਰੀਡੋਰ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਵੀਰਵਾਰ ਨੂੰ ਅਟਾਰੀ ‘ਚ ਬੈਠਕ ਕਰ ਰਹੇ ਹਨ। ਇਸ ‘ਚ ਸ਼ਾਮਲ ਹੋਣ ਲਈ ਦੋਵੇਂ ਦੇਸ਼ਾਂ ਦੇ ਅਧਿਕਾਰੀ ਬਾਰਡਰ ‘ਤੇ ਪਹੁੰਚ ਗਏ ਹਨ। ਇਸ ਮੀਟਿੰਗ ‘ਚ ਦੋਵਾਂ ਦੇਸ਼ਾਂ ਵੱਲੋਂ ਇਸ ਸਬੰਧੀ ਕੀਤੇ ਹੁਣ ਤਕ ਦੇ ਕੰਮਾਂ ‘ਤੇ ਗੱਲਬਾਤ ਹੋਵੇਗੀ। ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦੇ ਸਮਝੌਤੇ ਸਬੰਧੀ ਪਾਕਿਸਤਾਨੀ ਵਫਦ ਬੁੱਧਵਾਰ ਸ਼ਾਮ ਅੰਮ੍ਰਿਤਸਰ ਪਹੁੰਚਿਆ। Peace message for Kartarpur corridor

 

ਪਾਕਿਸਤਾਨ ਦੇ ਉੱਚ ਅਧਿਕਾਰੀ ਹੈਦਰ ਸ਼ਾਹ ਨੇ ਕਿਹਾ ਕਿ ਅਸੀਂ ਕਰਤਾਰਪੁਰ ਕੌਰੀਡੋਰ ਖੋਲ੍ਹਣਾ ਚਾਹੁੰਦੇ ਹਾਂ ਤਾਂ ਜੋ ਸਿੱਖਾਂ ਨੂੰ ਪਾਕਿਸਤਾਨ ਆਉਣ ਦਾ ਮੌਕਾ ਮਿਲ ਸਕੇ। ਇਸ ਮਸਲੇ ‘ਤੇ ਦੋਵੇਂ ਦੇਸ਼ਾਂ ਦੀ ਬੈਠਕ ਤੋਂ ਪਹਿਲਾਂ ਪਾਕਿਸਤਾਨ-ਭਾਰਤ ਨੂੰ 59 ਪੇਜ਼ਾਂ ਦਾ ਦਸਤਾਵੇਜ਼ ਭੇਜ ਚੁੱਕਿਆ ਹੈ। ਇਸ ‘ਚ ਪਾਕਿਸਤਾਨ ਵੱਲੋਂ 14 ਸ਼ਿਫਾਰਸ਼ਾਂ ਕੀਤੀਆਂ ਗਈਆਂ ਹਨ। ਪਾਕਿ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੌਰੀਡੋਰ ਬਣਾਉਣ ਦਾ ਮੁੱਖ ਮਕਸਦ ਭਾਰਤੀ ਸਿੱਖਾਂ ਨੂੰ ਵੀਜ਼ਾ ਮੁਕਤ ਯਾਤਰਾ ਦਾ ਲਾਭ ਦੇਣਾ ਹੈ। ਇਸ ਲਈ ਦੋਵੇਂ ਪੱਖ ਸਰਗਰਮ ਹੋਣੇ ਚਾਹੀਦੇ ਹਨ।

ਇਨ੍ਹਾਂ 6 ਸ਼ਰਤਾਂ ‘ਤੇ ਇਜਾਜ਼ਤ:

  • ਗਰੁੱਪ ‘ਚ ਘੱਟੋ-ਘੱਟ 15 ਸ਼ਰਧਾਲੂ ਹੋਣ।
  • ਵੈਲਿਡ ਪਾਸਪੋਰਟ, ਸੁਰੱਖਿਆ ਨਿਕਾਸੀ ਦਸਤਾਵੇਜ਼ ਰੱਖਣੇ ਹੋਣਗੇ।
  • ਭਾਰਤ ਨੂੰ ਯਾਤਰੀਆਂ ਦੀ ਲਿਸਟ ਤਿੰਨ ਦਿਨ ਪਹਿਲਾਂ ਦੇਣੀ ਹੋਵੇਗੀ।
  • ਇੱਕ ਦਿਨ ‘ਚ 500 ਤੋਂ ਜ਼ਿਆਦਾ ਨੂੰ ਪਰਮਿਟ ਨਹੀਂ।
  • ਕੌਰੀਡੋਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇਗਾ।

ਮੋਦੀ ਨੇ ਟਵਿਟਰ ’ਤੇ ਰਾਹੁਲ, ਮਮਤਾ ਤੇ ਹੋਰ ਨੂੰ ਟੈਗ ਕਰਕੇ ਕੀਤੀ ਇਹ ਅਪੀਲ

Tags
Show More

Leave a Reply

Your email address will not be published. Required fields are marked *