Punjab

ਲੋਕਾਂ ਨੂੰ ‘ਸਵੀਪ’ ਰਾਹੀਂ ‘ਵੋਟ ਦੇ ਅਧਿਕਾਰ’ ਨੂੰ ਵਰਤਨ ਲਈ ਕੀਤਾ ਜਾ ਰਿਹਾ ਹੈ ਜਾਗਰੂਕ

ਲੋਕਾਂ ਨੂੰ 'ਸਵੀਪ' ਰਾਹੀਂ 'ਵੋਟ ਦੇ ਅਧਿਕਾਰ' ਨੂੰ ਵਰਤਨ ਲਈ ਕੀਤਾ ਜਾ ਰਿਹਾ ਹੈ ਜਾਗਰੂਕ

ਚੰਡੀਗੜ, 20 ਮਾਰਚ: ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਪੰਜਾਬ ਦੇ ਵੋਟਰਾਂ ਦੀ ਵੱਧ ਤੋਂ ਵੱਧ ਭਾਗਦਾਰੀ ਨੂੰ ਯਕੀਨੀ ਬਣਾਉਣ ਹਿੱਤ ਦਫਤਰ ਮੁੱਖ ਚੋਣ ਅਫਸਰ ਵੱਲੋਂ ‘ਸਿਸਟਮੈਟਿਕ ਵੋਟਰ ਐਜੂਕੇਸ਼ਨ ਐਂਡ ਵੋਟਰ ਪਾਰਟੀਸੀਪੇਸ਼ਨ’ (ਸਵੀਪ) ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ‘ਸਵੀਪ’ ਦਾ ਮੁੱਖ ਉਦੇਸ਼ ਸਮਾਜ ਦੇ ਸਾਰੇ ਵਰਗਾਂ ਨੂੰ ਵੋਟ ਪਾਉਣ ਦੇ ਆਪਣੇ ਜਮਹੂਰੀ ਅਧਿਕਾਰ ਦਾ ਇਸਤੇਮਾਲ ਕਰਨ ਸਬੰਧੀ ਜਾਗ੍ਰਿਤ ਕਰਨਾ ਹੈ। ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਫਸਰ ਡਾ. ਐਸ. ਕਰੁਨਾ ਰਾਜੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। People are being ‘used to vote’ by ‘FRESH’ awakening

ਸ੍ਰੀ ਰਾਜੂ ਨੇ ਅੱਗੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ 2010 ਵਿੱਚ ਕੌਮੀ ਪੱਧਰ ‘ਤੇ ‘ਸਵੀਪ’ ਉਪਰਾਲੇ ਦੀ ਸ਼ੁਰੂਆਤ ਕੀਤੀ ਸੀ । ਸਵੀਪ ਦਾ ਮੁੱਖ ਮੰਤਵ ਹਰੇਕ ਯੋਗ ਨਾਗਰਿਕ ਨੂੰ ਵੋਟਰ ਵਜੋਂ ਰਜਿਸਟਰ ਕਰਨਾ ਅਤੇ ਬਾਅਦ ਵਿੱਚ ਹਰੇਕ ਵੋਟਰ ਨੂੰ ਆਪਣੇ ਵੋਟ ਦੇ ਅਧਿਕਾਰ ਨੂੰ ਵਰਤਣ ਹਿੱਤ ਪ੍ਰੇਰਿਤ ਕਰਨਾ ਹੈ। ਇਸ ਉਪਰਾਲੇ ਦਾ ਇੱਕ ਹੋਰ ਉਦੇਸ਼ ਨੈਤਿਕ ਢੰਗ ਨਾਲ ਵੋਟਾਂ ਪਾਉਣ ਨੂੰ ਹੁਲਾਰਾ ਦੇਣਾ ਅਤੇ ਸਾਫ-ਸੁਥਰੀਆਂ ਤੇ ਨਿਰਪੱਖ ਚੋਣਾਂ ਕਰਾਉਣ ਸਮੇਤ ਲੋਕਾਂ ਨੂੰ ਈ.ਵੀ.ਐਮ-ਵੀਵੀਪੈਟ ਅਤੇ ਵੋਟਰ ਹੈਲਪਲਾਈਨ, ਸੀ-ਵਿਜਿਲ, ਪੀਡਬਲਿਊਡੀ ਆਦਿ ਐਪਲੀਕੇਸ਼ਨਾਂ ਤੋਂ ਜਾਣੂ ਕਰਾਉਣਾ ਵੀ ਹੈ।

ਵੋਟਾਂ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਤੇ ਸੁਚੱਜਾ ਬਣਾਉਣ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਚਲਾਏ ਜਾ ਰਹੇ ਉਪਰਲਿਆਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਨੇ ਦੱਸਿਆ ਕਿ ਵੈੱਬ ਪੋਰਟਲ www.nvsp.in ਰਾਹੀਂ ਆਨਲਾਈਨ ਰਜਿਸਟ੍ਰੇਸ਼ਨ, ਮੋਬਾਈਲ ਐਪ(ਵੋਟਰ ਹੈਲਪਲਾਈਨ ਐਪ), ਟੋਲ ਫਰੀ ਹੈਲਪਲਾਈਨ ਨੰਬਰ 1950, ਐਸਐਮਐਸ ਰਾਹੀਂ ਸ਼ਨਾਖ਼ਤ ਅਤੇ ਅਪਹਾਜ ਵਿਅਕਤੀਆਂ ਲਈ ਮੋਬਾਇਲ ਐਪ ਆਦਿ ਸ਼ਾਮਲ ਹਨ।

ਉਨਾਂ ਇਹ ਵੀ ਦੱਸਿਆ ਕਿ ਵਿਕਲਾਂਗ ਵਿਅਕਤੀਆਂ (ਪੀ.ਡਬਲਿਊ.ਡੀ) ਵੋਟਰਾਂ ਲਈ  ਵਧੀਕ ਚੋਣ ਕਮਿਸ਼ਨਰ ਸ੍ਰੀਮਤੀ ਕਵਿਤਾ ਸਿੰਘ ਵੱਲੋਂ ਇੱਕ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਪੀ.ਡਬਲਿਊ.ਡੀ ਵੋਟਰਾਂ ਲਈ ਜ਼ਿਲਾਂ ਨੋਡਲ ਅਫਸਰਾਂ ਨਾਲ ਨਾਲ ਹਰੇਕ ਜ਼ਿਲੇ ਵਿੱਚੋਂ ਸਾਈਨ ਲੈਂਗੁਏਜ ਤੇ ਬ੍ਰੇਲ ਲਿੱਪੀ ਦੇ ਮਾਹਿਰਾਂ ਨੂੰ ਅਜਿਹੇ ਅਪੰਗ ਵਿਅਕਤੀਆਂ ਨੂੰ ਜਾਣਕਾਰੀ ਦੇਣ ਹਿੱਤ ਸਿਖਲਾਈ ਦਿੱਤੀ ਗਈ। ਅਜਿਹੇ ਵਿਸ਼ੇਸ਼ ਜਾਗਰੂਕਤਾ ਕੈਂਪ ਤੇ ਵਰਕਸ਼ਾਪਾਂ ਸਾਰੇ ਜ਼ਿਲਿਆਂ ਵਿੱਚ ਆਯੋਜਤ ਕੀਤੀਆਂ ਜਾ ਰਹੀਆਂ ਹਨ।

ਉਨਾਂ ਇਹ ਜਾਣਕਾਰੀ ਵੀ ਦਿੱਤੀ ਕਿ ਵੋਟਾਂ ਦੀ ਪ੍ਰਤੀਸ਼ਤ ਵਿੱਚ ਵਾਧਾ ਕਰਨ ਲਈ ਔਰਤਾਂ, ਅਪਾਹਜ ਵਿਅਕਤੀਆਂ, ਸੀਨੀਅਰ ਨਾਗਰਿਕਾਂ ਅਤੇ ਸ਼ਹਿਰੀ ਵੋਟਰਾਂ  ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪੋਸਟਲ ਬੈਲਟਸ ‘ਤੇ ਵੀ ਖ਼ਾਸ ਧਿਆਨ ਰੱਖਿਆ ਜਾਵੇਗਾ। ਨੌਜਵਾਨਾਂ ਨੂੰ ਨਿਰਪੱਖ ਤੇ ਬਿਨਾਂ ਕਿਸੇ ਦਬਾਅ ਤੋਂ ਵੋਟ ਦਾ ਅਧਿਕਾਰ ਇਸਤੇਮਾਲ ਕਰਨ ਪ੍ਰੇਰਿਤ ਕਰਨਾ ਇੱਕ ਹੋਰ ਵਿਸ਼ੇਸ਼ ਕਾਰਜ ਹੋਵੇਗਾ ਅਤੇ ਇਸ ਲਈ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਜਿਨਾਂ ਵਿੱਚ ਪੂਰੀ ਚੋਣ ਪ੍ਰਕਿਰਿਆ ਸਬੰਧੀ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ।

 

ਇਸੇ ਤਰਾਂ ਸਮੁੱਚੇ ਸੂਬੇ ਵਿੱਚ ਲੋਕਾਂ ਨੂੰ ਵੋਟ ਪਾਉਣ ਦਾ ਆਪਣੇ ਜਮਹੂਰੀ ਹੱਕ ਵਰਤਣ ਹਿੱਤ ਜਾਗਰੂਕ ਤੇ ਪ੍ਰੇਰਿਤ ਕਰਨ ਲਈ ਮੋਬਾਇਲ ਵੈਨਾਂ ਵੀ ਭੇਜੀਆਂ ਜਾ ਰਹੀਆਂ ਹਨ।ਉਨਾਂ ਕਿਹਾ ਕਿ ਜਾਗਰੂਕਤਾ ਪ੍ਰੋਗਰਾਮਾਂ ਵਿੱਚ  ‘ਨੁਕੜ ਨਾਟਕ’, ਸਵਾਲ-ਜਵਾਬ ਪ੍ਰਤੀਯੋਗਤਾਵਾਂ, ਹਸਤਾਖਰ ਮੁਹਿੰਮਾਂ ਅਤੇ ਸੰਕਲਪ ਪੱਤਰਾਂ ‘ਤੇ ਦਸਤਖ਼ਤ ਕਰਨ ਜਿਹੇ ਕਈ ਉਪਰਾਲੇ ਸ਼ਾਮਲ ਹਨ।

 

ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਸੋਸ਼ਲ ਮੀਡੀਆ ਦਾ ਵੀ ਭਰਪੂਰ ਸਹਾਰਾ ਲਿਆ ਜਾ ਰਿਹਾ ਹੈ। ਇਹ ਸਭ ਗਤੀਵਿਧੀਆਂ ਵਧੀਕ ਮੁੱਖ ਚੋਣ ਅਫਸਰ ਦੀ ਅਗਵਾਈ ਵਾਲੀ ਸੂਬਾ ਪੱਧਰੀ ਕਮੇਟੀ ਅਤੇ ਡਿਪਟੀ ਕਮਿਸ਼ਨਰ/ ਡੀਈਓ ਦੀ ਅਗਵਾਈ ਵਾਲੀਆਂ ਜ਼ਿਲਾ ਪੱਧਰੀ ਕਮੇਟੀਆਂ ਦੀ ਨਿਗਰਾਨੀ ਵਿੱਚ ਕੀਤੀਆਂ ਜਾ ਰਹੀਆਂ ਹਨ। ਇਸ ਉਪਰਾਲੇ ਦੀ ਕਾਮਯਾਬੀ ਨੂੰ ਯਕੀਨੀ ਬਣਾਉਣ ਹਿੱਤ ਵਿੱਦਿਅਕ ਅਦਾਰਿਆਂ, ਆਸ਼ਾ/ਆਂਗਣਵਾੜੀ ਵਰਕਰਾਂ, ਐਨ.ਸੀ.ਸੀ, ਐਨ.ਐਸ.ਐਸ ਅਤੇ ਨਹਿਰੂ ਯੁਵਾ ਕੇਂਦਰਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।

ਚੋਣ ਕਮਿਸ਼ਨ ਵੱਲੋਂ ਸੰਭਾਵੀ ਉਮੀਦਵਾਰਾਂ ਨੂੰ ਨਿਰਦੇਸ਼ ਜਾਰੀ

Tags
Show More